Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਿਹਾ,ਅਸਾਮ ਨੂੰ ਤੇਲ ਅਤੇ ਕੁਦਰਤੀ ਗੈਸ ਹੱਬ ਵਿੱਚ ਤਬਦੀਲ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਨੇ ਕਿਹਾ,ਅਸਾਮ ਨੂੰ ਤੇਲ ਅਤੇ ਕੁਦਰਤੀ ਗੈਸ ਹੱਬ ਵਿੱਚ ਤਬਦੀਲ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਨੇ ਕਿਹਾ,ਅਸਾਮ ਨੂੰ ਤੇਲ ਅਤੇ ਕੁਦਰਤੀ ਗੈਸ ਹੱਬ ਵਿੱਚ ਤਬਦੀਲ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਨੇ ਕਿਹਾ,ਅਸਾਮ ਨੂੰ ਤੇਲ ਅਤੇ ਕੁਦਰਤੀ ਗੈਸ ਹੱਬ ਵਿੱਚ ਤਬਦੀਲ ਕੀਤਾ ਜਾਵੇਗਾ


ਪ੍ਰਧਾਨ ਮੰਤਰੀ ਅਰੁਣਾਚਲ, ਅਸਾਮ ਅਤੇ ਤ੍ਰਿਪੁਰਾ ਦੇ ਆਪਣੇ ਦੌਰੇ ਦੇ ਕ੍ਰਮ ਵਿੱਚ ਗੁਵਾਹਾਟੀ ਪਹੁੰਚੇ। ਉਨ੍ਹਾਂ ਨੇ ਉੱਤਰ-ਪੂਰਬ ਗੈਸ ਗ੍ਰਿਡ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਰਾਜ ‘ਚ ਕਈ ਹੋਰ ਵਿਕਾਸ ਪ੍ਰੋਜੈਕਟਾਂ ਤੋਂ ਵੀ ਪਰਦਾ ਹਟਾਇਆ।

ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਕਿਹਾ ਕਿ ਅੱਜ ਉੱਤਰ-ਪੂਰਬ ਦੇ ਇਤਿਹਾਸ ਵਿੱਚ ਇੱਕ ਨਵਾਂਅਧਿਆਇ ਲਿਖਿਆ ਜਾ ਰਿਹਾ ਹੈ। ਇਸ ਖੇਤਰ ਦਾ ਤੇਜ਼ ਵਿਕਾਸ ਸਾਡੀ ਸਰਕਾਰ ਦੀ ਸਰਬ ਉੱਚ ਪ੍ਰਾਥਮਿਕਤਾ ਰਹੀਹੈ। ਅਸਾਮ ਵਿਕਾਸ ਦੇ ਮਾਰਗ ’ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਦੇ ਪ੍ਰਤੀ ਸਾਡਾ ਸਮਰਪਣ ਅੰਤਿਮ ਬਜਟ ਵਿੱਚ ਉੱਤਰ-ਪੂਰਬ ਲਈ ਕੀਤੀ ਗਈ ਐਲੋਕੇਸ਼ਨ ਤੋਂ ਸਿੱਧ ਹੁੰਦਾ ਹੈ,ਜਿਸ ਨੂੰ 21% ਵਧਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉੱਤਰ-ਪੂਰਬ ਰਾਜਾਂ ਦੇ ਸੰਪੂਰਨ ਵਿਕਾਸ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਉੱਤਰ-ਪੂਰਬ ਰਾਜਾਂ ਦੇ ਸੱਭਿਆਚਾਰ, ਸੰਸਾਧਨਾਂ ਅਤੇ ਭਾਸ਼ਾਵਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਨਾਗਰਿਕਤਾ ਕਾਨੂੰਨ ਬਿਲ ਬਾਰੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਨੂੰ ਅਫਵਾਹਾਂ ’ਤੇ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ, “36 ਸਾਲ ਬੀਤਣ ਦੇ ਬਾਅਦ ਵੀ ਅਸਾਮ ਸਮਝੌਤੇ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ ਅਤੇ ਸਿਰਫ਼ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਇਸ ਨੂੰ ਪੂਰਾ ਕਰੇਗੀ।” ਪ੍ਰਧਾਨ ਮੰਤਰੀ ਨੇ ਰਾਜਨੀਤਕ ਪਾਰਟੀਆਂ ਨੂੰ ਤਾਕੀਦ ਕੀਤੀ ਕਿ ਉਹ ਰਾਜਨੀਤਕ ਲਾਭ ਅਤੇ ਵੋਟ ਬੈਂਕ ਲਈ ਅਸਾਮ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰਨ। ਉਨ੍ਹਾਂ ਨੇ ਨਾਰਥ ਈਸਟ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਾਗਰਿਕਤਾ (ਸੰਸ਼ੋਧਨ) ਬਿਲ ਨਾਲ ਉਨ੍ਹਾਂ ਦੇ ਰਾਜਾਂ ਨੂੰ ਹਾਨੀ ਨਹੀਂ ਪਹੁੰਚੇਗੀ। ਉਨ੍ਹਾਂ ਅੱਗੇ ਕਿਹਾ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਅਸਾਮ ਸਮਝੌਤੇ ਲਾਗੂ ਕਰਨ ਦੀ ਤੁਹਾਡੀ ਮੰਗ ਪੂਰੀਹੋਵੇ।

ਭ੍ਰਿਸ਼ਟਾਚਾਰ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ,“ਚੌਕੀਦਾਰ ਭ੍ਰਿਸ਼ਟ ਲੋਕਾਂ ’ਤੇ ਕਾਰਵਾਈ ਕਰ ਰਿਹਾ ਹੈ।” ਪਹਿਲੀਆਂ ਦੀਆਂ ਸਰਕਾਰਾਂ ਨੇ ਭ੍ਰਿਸ਼ਟਾਚਾਰ ਨੂੰ ਆਮ ਗਤੀਵਿਧੀ ਬਣਾਇਆ ਹੋਇਆ ਸੀ। ਲੇਕਿਨ ਅਸੀਂ ਇਸ ਖਤਰੇ ਨੂੰਸਮਾਜ ਤੋਂ ਜੜ੍ਹੋਂਉਖਾੜ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਗੈਸ-ਗ੍ਰਿੱਡ ਦਾ ਨੀਂਹ ਪੱਥਰ ਰੱਖਿਆ। ਇਸ ਗ੍ਰਿੱਡ ਨਾਲ ਪੂਰੇ ਖੇਤਰ ਵਿੱਚ ਕੁਦਰਤੀ ਗੈਸ ਦੀ ਉਪਲੱਬਧਤਾ ਸੁਨਿਸ਼ਚਿਤ ਹੋਵੇਗੀ ਅਤੇ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਤਿਨਸੁਕੀਆ ਵਿੱਚ ਹੋਲਾਂਗ ਮੌਡਿਊਲਰ ਗੈਸ ਪ੍ਰੋਸੈੱਸਿੰਗ ਪਲਾਂਟ ਦਾ ਉਦਘਾਟਨ ਕੀਤਾ ਜੋ ਅਸਾਮ ਦੀ ਕੁੱਲ ਉਤਪਾਦਿਤ ਗੈਸ ਦਾ 15% ਦੇਵੇਗਾ। ਪ੍ਰਧਾਨ ਮੰਤਰੀ ਨੇ ਉੱਤਰ ਗਵਾਹਾਟੀ ਵਿੱਚ ਸਟੋਰੇਜ ਵੈਸੇਲ ਦੇ ਐੱਲਪੀਜੀ ਸਮਰੱਥਾ ਵਾਧੇ ਦਾ ਉਦਘਾਟਨ ਕੀਤਾ।

ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਨੁਮਾਲੀਗੜ੍ਹ ਵਿੱਚ ਐੱਨਆਰਐੱਲ ਬਾਇਓ-ਰਿਫਾਈਨਰੀ ਅਤੇ 729 ਕਿਲੋਮੀਟਰ ਲੰਮੀ ਬਰੌਨੀ-ਗੁਵਾਹਾਟੀ ਗੈਸ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ। ਇਹ ਪਾਈਪ ਲਾਈਨ ਬਿਹਾਰ, ਪੱਛਮੀ ਬੰਗਾਲ, ਸਿੱਕਿਮ ਅਤੇ ਅਸਾਮ ਤੋਂ ਹੋ ਕੇ ਗੁਜਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ,“ਭਾਰਤ ਭਰ ਵਿੱਚ ਬਣਾਈਆਂ ਜਾਣ ਵਾਲੀਆਂ12 ਬਾਇਓ-ਰਿਫਾਈਨਰੀਆਂ ਵਿੱਚੋਂ ਨੁਮਾਲੀਗੜ੍ਹ ਸਭ ਤੋਂ ਵੱਡੀ ਹੋਵੇਗੀ।”ਉਨ੍ਹਾਂ ਅੱਗੇ ਕਿਹਾ, ਸੁਵਿਧਾਵਾਂ ਅਸਾਮ ਨੂੰ ਤੇਲ ਅਤੇ ਕੁਦਰਤੀ ਗੈਸ ਹੱਬ ਵਿੱਚਤਬਦੀਲਕਰ ਦੇਣਗੀਆਂ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ 10% ਤੱਕ ਇਥਾਨੌਲ ਮਿਲਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਾਮਰੂਪ, ਕਾਚੇਰ, ਹਾਈਲਾਕਾਂਡੀ ਅਤੇ ਕਰੀਮਗੰਜ ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ,“2014 ਵਿੱਚ 25 ਲੱਖ ਪੀਐੱਨਜੀ ਕਨੈਕਸ਼ਨ ਸਨ, ਜੋ ਸਿਰਫ 4 ਵਰ੍ਹਿਆਂ ਵਿੱਚ ਹੀ ਵਧਕੇ 46 ਲੱਖ ਹੋ ਗਏ ਹਨ। ਇਸ ਸਮੇਂ ਦੌਰਾਨ ਸੀਐੱਨਜੀ ਭਰਨ ਦੇ ਸਟੇਸ਼ਨਾਂ ਦੀ ਸੰਖਿਆ ਵੀ 950 ਤੋਂ ਵਧਕੇ 1500 ਹੋ ਗਈ ।
ਪ੍ਰਧਾਨ ਮੰਤਰੀ ਨੇ ਮਹਾਨ ਨਦੀ ਬ੍ਰਹਮਪੁੱਤਰ ਨਦੀ ’ਤੇ ਛੇ ਲੇਨ ਵਾਲੇ ਪੁਲ਼ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਅੱਜ ਤੋਂ ਬ੍ਰਹਮਪੁੱਤਰ ’ਤੇ ਛੇ ਲੇਨ ਵਾਲੇ ਰਾਜਮਾਰਗ ਦਾ ਕਾਰਜ ਸ਼ੁਰੂ ਹੋ ਰਿਹਾ ਹੈ। ਜਿਸ ਨਾਲ ਨਦੀ ਦੇ ਦੋਹਾਂ ਤਟਾਂ ਦੀ ਯਾਤਰਾ ਅਵਧੀ 1.30 ਘੰਟੇ ਤੋਂ ਘਟ ਹੋ ਕੇ 15 ਮਿੰਟ ਰਹਿ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਮਾਣ ਹੈ ਕਿ ਉਨ੍ਹਾਂਦੀ ਸਰਕਾਰ ਨੇ ਗੋਪੀਨਾਥ ਬੋਰਦੋਲੋਈ ਅਤੇ ਭੂਪੇਨ ਹਜ਼ਾਰਿਕਾ ਨੂੰ ਭਾਰਤ ਰਤਨ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ,“ਭੁਪੇਨ ਹਜ਼ਾਰਿਕਾ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਲਈ ਜੀਵਿਤ ਨਹੀਂ ਸਨ। ਪਰੰਤੂ ਇਹ ਪਹਿਲਾਂ ਨਹੀਂ ਹੋਇਆ ਕਿਉਂਕਿ ਭਾਰਤ ਰਤਨ ਕੁਝ ਲੋਕਾਂ ਲਈ ਉਸੇ ਸਮੇਂ ਹੀ ਸੁਰੱਖਿਅਤ ਕਰ ਦਿੱਤਾ ਜਾਂਦਾ ਸੀ। ਜਦੋਂ ਉਹ ਜਨਮਦੇ ਸਨ। ਅਜਿਹੇ ਲੋਕਾਂ ਨੂੰ ਸਨਮਾਨਿਤ ਕਰਨ ਵਿੱਚ ਦਹਾਕੇ ਲਗ ਜਾਂਦੇ ਸਨ ਜਿਨ੍ਹਾਂ ਨੇ ਰਾਸ਼ਟਰ ਨੂੰ ਪ੍ਰਤਿਸ਼ਠਾ ਪ੍ਰਦਾਨ ਕਰਨ ਲਈ ਆਪਣਾ ਜੀਵਨ ਬਤੀਤ ਕੀਤਾ ।

*****

ਏਕੇਟੀ/ਏਕੇ