Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਾਸ਼ੀ ਤਮਿਲ ਸੰਗਮ ਦੇ ਪ੍ਰਤੀ ਉਤਸ਼ਾਹ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਤਮਿਲ ਸੰਗਮ ਦੇ ਪ੍ਰਤੀ ਉਤਸ਼ਾਹ ਪ੍ਰਗਟਾਇਆ ਹੈ ਜੋ ਭਾਰਤ ਦੇ ਉੱਤਰੀ ਅਤੇ ਦੱਖਣੀ ਖੇਤਰਾਂ ਦੇ ਦਰਮਿਆਨ ਦੇ ਸਦੀਵੀ ਬੰਧਨ ਦੀ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਉਤਸਵ ਹੋਵੇਗਾ। ਨਾਲ ਹੀ, ਇਹ ਤਮਿਲ ਭਾਸ਼ਾ ਤੇ ਸੱਭਿਆਚਾਰ ਦੀ ਸੁੰਦਰਤਾ ਦੀ ਸ਼ਲਾਘਾ ਵੀ ਕਰੇਗਾ।

 

ਕੇਂਦਰੀ ਮੰਤਰੀ ਡਾ. ਐੱਲ ਮੁਰੂਗਨ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਕਾਸ਼ੀ ਤਮਿਲ ਸੰਗਮ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਨੂੰ ਲੈ ਕੇ ਮੈਂ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਹਾਂ। ਇਹ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਉਤਸਵ ਹੋਵੇਗਾ। ਨਾਲ ਹੀ, ਇਹ ਤਮਿਲ ਭਾਸ਼ਾ ਤੇ ਸੱਭਿਆਚਾਰ ਦੀ ਸੁੰਦਰਤਾ ਦੀ ਸ਼ਲਾਘਾ ਵੀ ਕਰੇਗਾ।”

*****

ਡੀਐੱਸ/ਟੀਐੱਸ