Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਸ਼ਮੀਰ ਦੀ ਸਮ੍ਰਿੱਧ ਸੰਸਕ੍ਰਿਤੀ, ਕਲਾ ਅਤੇ ਸ਼ਿਲਪ ਨੂੰ ਪ੍ਰਸਤੁਤ ਕਰਨ ਵਾਲੇ ਵਿਤਸਤਾ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਸ਼ਮੀਰ ਦੀ ਸਮ੍ਰਿੱਧ ਸੰਸਕ੍ਰਿਤੀ, ਕਲਾ ਅਤੇ ਸ਼ਿਲਪ ਨੂੰ ਪ੍ਰਸਤੁਤ ਕਰਨ ਵਾਲੇ ਸੱਭਿਆਚਾਰ ਮੰਤਰਾਲੇ ਦੇ ਵਿਤਸਤਾ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਹੈ।

ਸੱਭਿਆਚਾਰ ਮੰਤਰਾਲਾ 27 ਤੋਂ 30 ਜਨਵਰੀ, 2023 ਤੱਕ ਵਿਤਸਤਾ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਕਸ਼ਮੀਰ ਦੀ ਸਮ੍ਰਿੱਧ ਸੰਸਕ੍ਰਿਤੀ, ਕਲਾਵਾਂ ਅਤੇ ਸ਼ਿਲਪਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਕਸ਼ਮੀਰ ਦੀ ਇਤਿਹਾਸਿਕ ਪਹਿਚਾਣ ਨਾਲ ਹੋਰ ਰਾਜਾਂ ਨੂੰ ਪਰੀਚਿਤ ਕਰਵਾਏਗਾ ਅਤੇ ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਪ੍ਰਤੀਕ ਹੈ।

ਅੰਮ੍ਰਿਤ ਮਹੋਤਸਵ ਦੇ ਟਵੀਟ ਥ੍ਰੈਡਸ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਕਸ਼ਮੀਰ ਦੀ ਸਮ੍ਰਿੱਧ ਵਿਰਾਸਤ, ਵਿਵਿਧਤਾ ਅਤੇ ਵਿਸ਼ਿਸ਼ਟਤਾ ਦਾ ਅਨੁਭਵ ਕਰਵਾਉਂਦੀ ਇੱਕ ਅਦਭੁਤ ਪਹਿਲ!”

 

******* 

ਡੀਐੱਸ/ਐੱਸਟੀ