Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਵਾਡ ਨੇਤਾਵਾਂ ਦੇ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ (Fumio Kishida)ਦੇ ਨਾਲ ਕਵਾਡ ਨੇਤਾਵਾਂ ਦੇ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ।

ਇਸ ਸਮਿਟ ਵਿੱਚ ਸਤੰਬਰ 2021 ਕਵਾਡ ਸਮਿਟ ਦੇ ਬਾਅਦ ਤੋਂ ਕਵਾਡ ਦੀਆਂ ਪਹਿਲਾਂ ’ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਨੇਤਾਵਾਂ ਨੇ ਇਸ ਸਾਲ ਦੇ ਅੰਤ ਵਿੱਚ ਜਪਾਨ ਵਿੱਚ ਹੋਣ ਵਾਲੇ ਸਮਿਟ ਦੇ ਆਯੋਜਨ ਤੱਕ ਠੋਸ ਨਤੀਜੇ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾਡ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਨੂੰ ਪ੍ਰੋਤਸਾਹਨ ਦੇਣ ਦੇ ਮੁੱਖ ਉਦੇਸ਼ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮਾਨਵੀ ਅਤੇ ਆਪਦਾ ਰਾਹਤ, ਰਿਣ ਸਥਿਰਤਾ, ਸਪਲਾਈ ਚੇਨ, ਸਵੱਛ ਊਰਜਾ, ਕਨੈਕਟੀਵਿਟੀਅਤੇ ਸਮਰੱਥਾ-ਨਿਰਮਾਣ ਜਿਹੇ ਖੇਤਰਾਂ ਵਿੱਚ ਕਵਾਡ ਦੇ ਅੰਦਰ ਸਹਿਯੋਗ ਦੇ ਠੋਸ ਤੇ ਵਿਵਹਾਰਿਕ ਸਰੂਪਾਂ ਦਾ ਸੱਦਾ ਦਿੱਤਾ।

ਬੈਠਕ ਵਿੱਚ ਯੂਕ੍ਰੇਨ ਦੀਆਂ ਪਰਿਸਥਿਤੀਆਂ ’ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਮਾਨਵੀ ਸੰਕਟ ਦਾ ਵਿਸ਼ਾ ਵੀ ਸ਼ਾਮਲ ਸੀ। ਪ੍ਰਧਾਨ ਮੰਤਰੀ ਨੇ ਵਾਰਤਾ ਅਤੇ ਕੂਟਨੀਤੀ ਦੇ ਮਾਰਗ ’ਤੇ ਪਰਤਣ ਦੀ ਜ਼ਰੂਰਤ ’ਤੇ ਬਲ ਦਿੱਤਾ।

ਸਾਰੇ ਨੇਤਾਵਾਂ ਨੇ ਹੋਰ ਮੁੱਖ ਵਿਸ਼ਿਆਂ ’ਤੇ ਵੀ ਚਰਚਾ ਕੀਤੀ, ਜਿਨ੍ਹਾਂ ਵਿੱਚ ਦੱਖਣੀ-ਪੂਰਬੀ ਏਸ਼ੀਆ, ਹਿੰਦ ਮਹਾਸਾਗਰ ਖੇਤਰ ਅਤੇ ਪ੍ਰਸ਼ਾਂਤ ਦ੍ਵੀਪ ਸਮੂਹ ਦੀ ਪਰਿਸਥਿਤੀ ਸ਼ਾਮਲ ਸੀ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਦੇ ਪਾਲਨ ਤੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਦੇ ਮਹੱਤਵ ਨੂੰ ਦੁਹਰਾਇਆ।

ਨੇਤਾਵਾਂ ਨੇ ਜਪਾਨ ਵਿੱਚ ਹੋਣ ਵਾਲੇ ਆਗਾਮੀ ਲੀਡਰਸ ਸਮਿਟ ਦੇ ਲਈ ਮਹੱਤਵਪੂਰਨ ਏਜੰਡਾ ’ਤੇ ਕੰਮ ਕਰਨ ਅਤੇ ਇੱਕ-ਦੂਸਰੇ ਦੇ ਸੰਪਰਕ ਵਿੱਚ ਰਹਿਣ ’ਤੇ ਸਹਿਮਤੀ ਪ੍ਰਗਟਾਈ।

 

***

ਡੀਐੱਸ/ਏਕੇ