Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਰਿਅੱਪਾ ਗ੍ਰਾਊਂਡ ‘ਚ ਐੱਨਸੀਸੀ ਰੈਲੀ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਕਰਿਅੱਪਾ ਗ੍ਰਾਊਂਡ ‘ਚ ਐੱਨਸੀਸੀ ਰੈਲੀ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਗ੍ਰਾਊਂਡ ਵਿੱਚ ‘ਨੈਸ਼ਨਲ ਕੈਡਿਟ ਕੋਰ’ (ਐੱਨਸੀਸੀ) ਦੀ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਂਦਰੀ ਰੱਖਿਆ ਮੰਤਰੀ, ਚੀਫ਼ ਆਵ੍ ਡਿਫ਼ੈਂਸ ਸਟਾਫ਼ ਅਤੇ ਤਿੰਨੇ ਹਥਿਆਰਬੰਦ ਬਲਾਂ ਦੇ ਮੁਖੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ‘ਗਾਰਡ ਆਵ੍ ਆਨਰ’ ਦਾ ਨਿਰੀਖਣ ਕੀਤਾ ਤੇ ਐੱਨਸੀਸੀ ਦੀਆਂ ਟੁਕੜੀਆਂ ਵੱਲੋਂ ਕੀਤੇ ਮਾਰਚ–ਪਾਸਟ ਦੀ ਸਮੀਖਿਆ ਕੀਤੀ ਅਤੇ ਇਸ ਸਮਾਰੋਹ ਦੌਰਾਨ ਸੱਭਿਆਚਾਰਕ ਸਮਾਰੋਹ ਵੀ ਦੇਖਿਆ।

 

https://youtu.be/jiTLCYBxKhw 

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਿਕ ਜੀਵਨ ਵਿੱਚ ਅਨੁਸ਼ਾਸਨ ਦੀ ਮਜ਼ਬੂਤ ਮੌਜੂਦਗੀ ਵਾਲੇ ਦੇਸ਼ ਸਾਰੇ ਖੇਤਰਾਂ ਵਿੱਚ ਪ੍ਰਫ਼ੁੱਲਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਸਮਾਜਿਕ ਜੀਵਨ ਵਿੱਚ ਅਨੁਸ਼ਾਸਨ ਦੀ ਭਾਵਨਾ ਭਰਨ ਵਿੱਚ ਐੱਨਸੀਸੀ ਦੀ ਪ੍ਰਮੁੱਖ ਭੂਮਿਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਵਿਸ਼ਾਲ ਗ਼ੈਰ–ਸੂਚਿਤ ਯੁਵਾ ਸੰਗਠਨ ਐੱਨਸੀਸੀ ਦਾ ਰੁਤਬਾ ਦਿਨ–ਬ–ਦਿਨ ਵਧਦਾ ਜਾ ਰਿਹਾ ਹੈ। ਐੱਨਸੀਸੀ ਕੈਡਿਟ ਹਰ ਥਾਂ ਮੌਜੂਦ ਹਨ, ਜਿੱਥੇ ਉਤਸ਼ਾਹ ਦੀ ਭਾਰਤੀ ਪਰੰਪਰਾ ਮੌਜੂਦ ਹਨ ਤੇ ਸੇਵਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਾਂ ਸੰਵਿਧਾਨ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਵਾਤਾਵਰਣ ਜਾਂ ਪਾਣੀ ਦੀ ਸੰਭਾਲ਼ ਨਾਲ ਸਬੰਧਿਤ ਕਿਸੇ ਵੀ ਪ੍ਰੋਜੈਕਟ ਵਿੱਚ ਐੱਨਸੀਸੀ ਦੀ ਸ਼ਮੂਲੀਅਤ ਹੈ। ਪ੍ਰਧਾਨ ਮੰਤਰੀ ਨੇ ਕੋਰੋਨਾ ਜਿਹੀਆਂ ਆਫ਼ਤਾਂ ਦੌਰਾਨ ਐੱਨਸੀਸੀ ਕੈਡਿਟਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਨਾਗਰਿਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਾਡੇ ਸੰਵਿਧਾਨ ਵਿੱਚ ਦਰਜ ਫ਼ਰਜ਼ਾਂ ਦੀ ਪੂਰਤੀ ਕਰਨ। ਜਦੋਂ ਨਾਗਰਿਕ ਅਤੇ ਸ਼ਹਿਰੀ ਸਮਾਜ ਇਸ ਦੀ ਪਾਲਣਾ ਕਰਦੇ ਹਨ, ਤਦ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਸਫਲਤਾਪੂਰਬਕ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਮ ਨਾਗਰਿਕਾਂ ‘ਚ ਫ਼ਰਜ਼ ਨਿਭਾਉਣ ਦੀ ਭਾਵਨਾ ਤੇ ਸੁਰੱਖਿਆ ਬਲਾਂ ਦੀ ਬਹਾਦਰੀ ਦਾ ਸੁਮੇਲ ਨਕਸਲਵਾਦ ਤੇ ਮਾਓਵਾਦ ਦਾ ਲੱਕ ਤੋੜ ਸਕਦਾ ਹੈ, ਜੋ ਸਾਡੇ ਦੇਸ਼ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹੁਣ ਨਕਸਲਵਾਦ ਦੀ ਸਮੱਸਿਆ ਸੁੰਗੜ ਕੇ ਦੇਸ਼ ਦੇ ਬਹੁਤ ਸੀਮਤ ਜਿਹੇ ਇਲਾਕੇ ਤੱਕ ਹੀ ਰਹਿ ਗਈ ਹੈ ਤੇ ਪ੍ਰਭਾਵਿਤ ਨੌਜਵਾਨ ਹਿੰਸਾ ਦਾ ਰਾਹ ਤਿਆਗ ਕੇ ਵਿਕਾਸ ਦੀ ਮੁੱਖਧਾਰਾ ਵਿੱਚ ਸ਼ਾਮਲ ਹੋ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ–ਕਾਲ ਚੁਣੌਤੀ ਭਰਪੂਰ ਸੀ ਪਰ ਇਸ ਨਾਲ ਦੇਸ਼ ਲਈ ਅਸਾਧਾਰਣ ਕਾਰਜਾਂ, ਦੇਸ਼ ਦੀ ਸਮਰੱਥਾ ਵਧਾਉਣ, ਇਸ ਨੂੰ ਆਤਮਨਿਰਭਰ ਬਣਾਉਣ ਤੇ ਦੇਸ਼ ਨੂੰ ਸਾਧਾਰਣ ਤੋਂ ਬਿਹਤਰੀਨ ਬਣਾਉਣ ਦੇ ਵੀ ਕਈ ਮੌਕੇ ਸਾਹਮਣੇ ਆਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਨੌਜਵਾਨਾਂ ਦੀ ਪ੍ਰਮੁੱਖ ਭੂਮਿਕਾ ਹੈ।

 

ਪ੍ਰਧਾਨ ਮੰਤਰੀ ਨੇ ਸਰਹੱਦੀ ਅਤੇ ਤਟੀ ਇਲਾਕਿਆਂ ਵਿੱਚ ਐੱਨਸੀਸੀ ਦੇ ਪ੍ਰਸਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਆਪਣੇ 15 ਅਗਸਤ ਦੇ ਭਾਸ਼ਣ ਨੂੰ ਚੇਤੇ ਕੀਤਾ, ਜਿਸ ਵਿੱਚ ਉਨ੍ਹਾਂ ਅਜਿਹੇ 175 ਜ਼ਿਲ੍ਹਿਆਂ ਵਿੱਚ ਐੱਨਸੀਸੀ ਦੀ ਨਵੀਂ ਭੂਮਿਕਾ ਦਾ ਐਲਾਨ ਕੀਤਾ ਸੀ। ਉਨ੍ਹਾਂ ਸੂਚਿਤ ਕੀਤਾ ਕਿ ਥਲ ਸੈਨਾ, ਵਾਯੂ ਸੈਨਾ ਤੇ ਜਲ ਸੈਨਾ ਵੱਲੋਂ ਇਸ ਲਈ ਲਗਭਗ ਇੱਕ ਲੱਖ ਕੈਡਿਟਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ–ਤਿਹਾਈ ਕੈਡਿਟ ਲੜਕੀਆਂ ਹਨ। ਐੱਨਸੀਸੀ ਲਈ ਸਿਖਲਾਈ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ। ਪਹਿਲਾਂ ਸਿਰਫ਼ ਇੱਕੋ ਫ਼ਾਇਰਿੰਗ ਸਿਮੂਲੇਟਰ ਹੁੰਦਾ ਸੀ ਪਰ ਹੁਣ 98 ਸਥਾਪਿਤ ਕੀਤੇ ਜਾ ਰਹੇ ਹਨ। ਮਾਈਕ੍ਰੋ ਫ਼ਲਾਈਟ ਸਿਮੂਲੇਟਰਸ ਦੀ ਗਿਣਤੀ ਵੀ 5 ਤੋਂ ਵਧਾ ਕੇ 44 ਅਤੇ ਰੋਇੰਗ (ਜਲ) ਸਿਮੂਲੇਟਰਸ ਦੀ 11 ਤੋਂ 60 ਕੀਤੀ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਅੱਜ ਫ਼ੀਲਡ ਮਾਰਸ਼ਲ ਕਰਿਅੱਪਾ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਤੇ ਦੱਸਿਆ ਕਿ ਅੱਜ ਦੇ ਸਥਾਨ ਨੂੰ ਉਨ੍ਹਾਂ ਦਾ ਨਾਂਅ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਵਿੱਚ ਮਹਿਲਾ ਕੈਡਿਟਾਂ ਲਈ ਨਵੇਂ ਮੌਕੇ ਉੱਭਰ ਰਹੇ ਹਨ। ਉਨ੍ਹਾਂ ਇਸ ਤੱਥ ਉੱਤੇ ਤਸੱਲੀ ਪ੍ਰਗਟਾਈ ਕਿ ਪਿਛਲੇ ਕੁਝ ਸਮੇਂ ਦੌਰਾਨ ਐੱਨਸੀਸੀ ਵਿੱਚ ਕੈਡਿਟ–ਲੜਕੀਆਂ ਦੀ ਗਿਣਤੀ ਵਿੱਚ 35 ਫ਼ੀ ਸਦੀ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ 1971 ਦੀ ਬੰਗਲਾਦੇਸ਼ ਜੰਗ ਦੀ ਜਿੱਤ ਦੇ 50 ਸਾਲ ਮੁਕੰਮਲ ਹੋਣ ਉੱਤੇ ਹਥਿਆਰਬੰਦ ਬਲਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕੈਡਿਟਾਂ ਨੂੰ ‘ਰਾਸ਼ਟਰੀ ਜੰਗੀ ਯਾਦਗਾਰ’ ਦੇਖਣ ਲਈ ਵੀ ਕਿਹਾ ਤੇ ਉਨ੍ਹਾਂ ਨੂੰ ਨਵੇਂ ਤਿਆਰ ਕੀਤੇ ਵੀਰਤਾ ਪੁਰਸਕਾਰ ਪੋਰਟਲ ਨਾਲ ਜੁੜਨ ਲਈ ਵੀ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਐੱਨਸੀਸੀ ਦਾ ਡਿਜੀਟਲ ਪਲੈਟਫ਼ਾਰਮ ਤੇਜ਼ੀ ਨਾਲ ਵਿਚਾਰ ਸਾਂਝੇ ਕਰਨ ਦੇ ਮੰਚ ਵਜੋਂ ਉੱਭਰਦਾ ਜਾ ਰਿਹਾ ਹੈ।

 

https://youtu.be/OfshH6u-r9Q 

 

ਵਰ੍ਹੇਗੰਢਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਭਾਰਤ ਆਪਣੀ ਆਜ਼ਾਦੀ–ਪ੍ਰਾਪਤੀ ਦੇ 75ਵੇਂ ਸਾਲ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਵਿੱਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਨੇ ਕੈਡਿਟਾਂ ਨੂੰ ਨੇਤਾਜੀ ਦੀ ਸ਼ਾਨਦਾਰ ਮਿਸਾਲ ਤੋਂ ਪ੍ਰੇਰਣਾ ਲੈਣ ਲਈ ਕਿਹਾ। ਸ਼੍ਰੀ ਮੋਦੀ ਨੇ ਕੈਡਿਟਾਂ ਨੂੰ ਅਗਲੇ 25–26 ਸਾਲਾਂ ਪ੍ਰਤੀ ਵੀ ਜਾਗਰੂਕ ਹੋਣ ਵਾਸਤੇ ਕਿਹਾ, ਜਦੋਂ ਭਾਰਤ ਆਪਣੀ ਆਜ਼ਾਦੀ–ਪ੍ਰਾਪਤੀ ਦੇ 100 ਸਾਲਾ ਜਸ਼ਨ ਮਨਾਏਗਾ।

 

https://youtu.be/HbPovBaRedc

 

ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਰੱਖਿਆ ਚੁਣੌਤੀਆਂ ਦੇ ਨਾਲ–ਨਾਲ ਵਾਇਰਸ ਦੀ ਚੁਣੌਤੀ ਨਾਲ ਨਿਪਟਦ ਦੀਆਂ ਸਮਰੱਥਾਵਾਂ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਦ੍ਰਿੜ੍ਹਤਾਪੂਰਬਕ ਆਖਿਆ ਕਿ ਦੇਸ਼ ਕੋਲ ਵਿਸ਼ਵ ਦੀ ਸਭ ਤੋਂ ਬਿਹਤਰੀਨ ਕਿਸਮ ਦੀ ਜੰਗੀ ਮਸ਼ੀਨ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (UAE), ਸਊਦੀ ਅਰਬ ਤੇ ਗ੍ਰੀਸ ਦੀ ਮਦਦ ਨਾਲ ਉਡਾਣ ਭਰਦੇ ਨਵੇਂ ਰਾਫ਼ੇਲ ਹਵਾਈ ਜਹਾਜ਼ਾਂ ਵਿੱਚ ਤੇਲ ਭਰਨ ਦੀ ਸਮਰੱਥਾ ਹਾਸਲ ਕਰਨ ਤੋਂ ਇਹੋ ਪਤਾ ਲਗਦਾ ਹੈ ਕਿ ਖਾੜੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਹੋ ਰਹੇ ਹਨ। ਇਸੇ ਤਰ੍ਹਾਂ ਭਾਰਤ ਨੇ ਦੇਸ਼ ਵਿੱਚ ਹੀ 100 ਤੋਂ ਵੱਧ ਰੱਖਿਆ ਨਾਲ ਸਬੰਧਿਤ ਉਪਕਰਣ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਅਤੇ ਵਾਯੂ ਸੈਨਾ ਦਾ 80 ਤੇਜਸ ਜੰਗੀ ਹਵਾਈ ਜਹਾਜ਼ਾਂ ਦੇ ਆਰਡਰ ਨੇ ਜੰਗ ਦੌਰਾਨ ‘ਆਰਟੀਫਿਸ਼ਲ ਇੰਟੈਲੀਜੈਂਸ’ ਉੱਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਨਾਲ ਇਹ ਯਕੀਨੀ ਹੋਵੇਗਾ ਕਿ ਭਾਰਤ ਰੱਖਿਆ ਉਪਕਰਣਾਂ ਦਾ ਇੱਕ ਬਜ਼ਾਰ ਬਣਨ ਦੀ ਥਾਂ ਇੱਕ ਪ੍ਰਮੁੱਖ ਨਿਰਮਾਤਾ ਵਜੋਂ ਉੱਘੜ ਰਿਹਾ ਹੈ।

 

https://youtu.be/ck7ojD-4KRk 

 

ਪ੍ਰਧਾਨ ਮੰਤਰੀ ਨੇ ਕੈਡਿਟ ਨੂੰ ‘ਵੋਕਲ ਫ਼ਾਰ ਲੋਕਲ’ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਖਾਦੀ ਨੂੰ ਨਵਾਂ ਰੂਪ ਦੇ ਕੇ ਇਸ ਨੂੰ ਨੌਜਵਾਨਾਂ ਵਿੱਚ ਹਰਮਨਪਿਆਰਾ ਬ੍ਰਾਂਡ ਬਣਾਉਣਾ ਹੈ ਅਤੇ ਫ਼ੈਸ਼ਨ, ਵਿਆਹਾਂ, ਤਿਉਹਾਰਾਂ ਤੇ ਹੋਰ ਸਬੰਧਿਤ ਮੌਕਿਆਂ ‘ਤੇ ਸਥਾਨਕ ਉਤਪਾਦਾਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਤਮ–ਨਿਰਭਰ ਭਾਰਤ ਲਈ ਆਤਮ–ਵਿਸ਼ਵਾਸ ਨਾਲ ਭਰਪੂਰ ਨੌਜਵਾਨ ਅਹਿਮ ਹੈ। ਇਸ ਲਈ ਸਰਕਾਰ ਫਿਟਨਸ, ਸਿੱਖਿਆ ਤੇ ਹੁਨਰ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਅਟਲ ਟਿੰਕਰਿੰਗ ਲੈਬਸ ਤੋਂ ਲੈ ਕੇ ਆਧੁਨਿਕ ਵਿੱਦਿਅਕ ਸੰਸਥਾਨਾਂ ਅਤੇ ਸਕਿੱਲ ਇੰਡੀਆ ਤੇ ਮੁਦਰਾ ਯੋਜਨਾਵਾਂ ਤੱਕ ਇਸ ਸਬੰਧੀ ਨਵੀਂ ਰਫ਼ਤਾਰ ਦੇਖੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਟਨਸ ਅਤੇ ਖੇਡਾਂ ਨੂੰ ਫਿੱਟ–ਇੰਡੀਆ ਤੇ ਖੇਲੋ ਇੰਡੀਆ ਮੁਹਿੰਮਾਂ ਰਾਹੀਂ ਬੇਮਿਸਾਲ ਹੁਲਾਰਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਸੂਚਿਤ ਕੀਤਾ ਕਿ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਸਮੁੱਚੀ ਪ੍ਰਣਾਲੀ ਨੂੰ ਵਿਦਿਆਰਥੀ ਉੱਤੇ ਕੇਂਦ੍ਰਿਤ ਬਣਾਈ ਗਈ ਹੈ, ਜਿੱਥੇ ਉਹ ਆਪਣੀ ਜ਼ਰੂਰਤ ਤੇ ਦਿਲਚਸਪੀ ਅਨੁਸਾਰ ਲਚਕਤਾਪੂਰਨ ਢੰਗ ਨਾਲ ਵਿਸ਼ੇ ਦੀ ਚੋਣ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇਨ੍ਹਾਂ ਸੁਧਾਰਾਂ ਦੁਆਰਾ ਮੁਹੱਈਆ ਹੋਣ ਵਲੇ ਮੌਕਿਆਂ ਦਾ ਲਾਭ ਨੌਜਵਾਨਾਂ ਨੂੰ ਮਿਲੇਗਾ, ਤਾਂ ਦੇਸ਼ ਤਰੱਕੀ ਕਰੇਗਾ।

 

https://youtu.be/sx84jlRKkOw 

 

*****

 

ਡੀਐੱਸ