ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ‘ਕਰਮਯੋਗੀ ਸਪਤਾਹ’- ਨੈਸ਼ਨਲ ਲਰਨਿੰਗ ਵੀਕ (‘Karmayogi Saptah’ – National Learning Week) ਲਾਂਚ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਸ਼ਨ ਕਰਮਯੋਗੀ (Mission Karmayogi) ਦੇ ਮਾਧਿਅਮ ਨਾਲ ਸਾਡਾ ਲਕਸ਼ ਅਜਿਹੇ ਮਾਨਵ ਸੰਸਾਧਨ ਤਿਆਰ ਕਰਨਾ ਹੈ ਜੋ ਸਾਡੇ ਦੇਸ਼ ਦੇ ਵਿਕਾਸ ਦੀ ਪ੍ਰੇਰਕ ਸ਼ਕਤੀ ਬਣਨ। ਹੁਣ ਤੱਕ ਦੀ ਪ੍ਰਗਤੀ ‘ਤੇ ਤਸੱਲੀ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਅਸੀਂ ਇਸੇ ਉਤਸ਼ਾਹ ਦੇ ਨਾਲ ਕੰਮ ਕਰਦੇ ਰਹਾਂਗੇ ਤਾਂ ਦੇਸ਼ ਨੂੰ ਅੱਗੇ ਵਧਣ ਤੋਂ ਕਈ ਨਹੀਂ ਰੋਕ ਸਕਦਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੈਸ਼ਨਲ ਲਰਨਿੰਗ ਵੀਕ (National Learning Week) ਦੇ ਦੌਰਾਨ ਮਿਲੀ ਨਵੀਂ ਸਿੱਖਿਆ ਅਤੇ ਅਨੁਭਵ ਸਾਨੂੰ ਕਾਰਜ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਅਤੇ ਮਦਦ ਦੇਣਗੇ, ਜਿਸ ਨਾਲ ਸਾਨੂੰ 2047 ਤੱਕ ਵਿਕਸਿਤ ਭਾਰਤ (Viksit Bharat by 2047) ਦੇ ਆਪਣੇ ਲਕਸ਼ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਸਰਕਾਰ ਦੀ ਮਾਨਸਿਕਤਾ (mindset) ਬਦਲਣ ਦੇ ਲਈ ਉਠਾਏ ਗਏ ਕਦਮਾਂ ਦੀ ਚਰਚਾ ਕੀਤੀ, ਜਿਸ ਦਾ ਅਸਰ ਅੱਜ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਪ੍ਰਯਾਸਾਂ ਅਤੇ ਮਿਸ਼ਨ ਕਰਮਯੋਗੀ (Mission Karmayogi) ਜਿਹੇ ਕਦਮਾਂ ਦੇ ਪ੍ਰਭਾਵ ਨਾਲ ਸੰਭਵ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI) ਨੂੰ ਇੱਕ ਅਵਸਰ ਦੇ ਰੂਪ ਵਿੱਚ ਦੇਖਦੀ ਹੈ, ਜਦਕਿ ਭਾਰਤ ਦੇ ਲਈ ਇਹ ਇੱਕ ਚੁਣੌਤੀ ਅਤੇ ਅਵਸਰ ਦੋਨੋਂ ਪ੍ਰਸਤੁਤ ਕਰਦਾ ਹੈ। ਉਨ੍ਹਾਂ ਨੇ ਦੋ ਏਆਈਜ਼ (two AIs) ਬਾਰੇ ਗੱਲ ਕੀਤੀ, ਇੱਕ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਅਤੇ ਦੂਸਰਾ ਖ਼ਾਹਿਸ਼ੀ ਭਾਰਤ (Aspirational India)। ਪ੍ਰਧਾਨ ਮੰਤਰੀ ਨੇ ਦੋਨਾਂ ਦੇ ਦਰਮਿਆਨ ਸੰਤੁਲਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਗਰ ਅਸੀਂ ਖ਼ਾਹਿਸ਼ੀ ਭਾਰਤ (Aspirational India) ਦੀ ਪ੍ਰਗਤੀ ਨੂੰ ਅੱਗੇ ਵਧਾਉਣ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਦਾ ਸਫ਼ਲਤਾਪੂਰਵਕ ਉਪਯੋਗ ਕਰਦੇ ਹਾਂ, ਤਾਂ ਇਸ ਨਾਲ ਪਰਿਵਰਤਨਕਾਰੀ ਬਦਲਾਅ ਹੋ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਡਿਜੀਟਲ ਕ੍ਰਾਂਤੀ (digital revolution) ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਕਾਰਨ ਸੂਚਨਾ ਸਮਾਨਤਾ (information equality) ਇੱਕ ਮਿਆਰ (norm) ਬਣ ਗਈ ਹੈ। ਏਆਈ (AI) ਦੇ ਨਾਲ, ਸੂਚਨਾ ਤਿਆਰ ਕਰਨਾ ਭੀ ਸਮਾਨ ਰੂਪ ਨਾਲ ਅਸਾਨ ਹੋ ਰਿਹਾ ਹੈ, ਜਿਸ ਨਾਲ ਨਾਗਰਿਕਾਂ ਨੂੰ ਜਾਣਕਾਰੀ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਸਰਕਾਰ ਦੀਆਂ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦੇ ਲਈ ਸਸ਼ਕਤ ਬਣਾਇਆ ਜਾ ਰਿਹਾ ਹੈ। ਇਸ ਲਈ, ਸਿਵਲ ਸੇਵਕਾਂ ਨੂੰ ਨਵੀਨਤਮ ਤਕਨੀਕੀ ਵਿਕਾਸ ਦੇ ਨਾਲ ਖ਼ੁਦ ਨੂੰ ਅੱਪਡੇਟ ਰੱਖਣ ਦੀ ਜ਼ਰੂਰਤ ਹੈ, ਜਿਸ ਨਾਲ ਬਿਹਤਰ ਹੁੰਦੇ ਮਿਆਰਾਂ ਨੂੰ ਪੂਰਾ ਕੀਤਾ ਜਾ ਸਕੇ, ਜਿਸ ਵਿੱਚ ਮਿਸ਼ਨ ਕਰਮਯੋਗੀ (Mission Karmayogi) ਮਦਦਗਾਰ ਸਾਬਤ ਹੋ ਸਕਦਾ ਹੈ।
ਉਨ੍ਹਾਂ ਨੇ ਨਵੀਂ ਸੋਚ ਅਤੇ ਨਾਗਰਿਕ-ਕੇਂਦ੍ਰਿਤ ਪਹੁੰਚ (citizen-centric approach) ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵੇਂ ਵਿਚਾਰ ਪ੍ਰਾਪਤ ਕਰਨ ਦੇ ਲਈ ਸਟਾਰਟਅੱਪ, ਰਿਸਰਚ ਏਜੰਸੀਆਂ ਅਤੇ ਨੌਜਵਾਨਾਂ ਤੋਂ ਮਦਦ ਲੈਣ ਦਾ ਉਲੇਖ ਕੀਤਾ। ਉਨ੍ਹਾਂ ਨੇ ਵਿਭਾਗਾਂ ਨੂੰ ਫੀਡਬੈਕ ਮਕੈਨਿਜ਼ਮਸ ਦੀ ਵਿਵਸਥਾ ਕਰਨ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ iGOT ਪਲੈਟਫਾਰਮ (iGOT platform) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਪਲੈਟਫਾਰਮ ‘ਤੇ 40 ਲੱਖ ਤੋਂ ਅਧਿਕ ਸਰਕਾਰੀ ਕਰਮਚਾਰੀ ਰਜਿਸਟਰਡ ਹੋਏ ਹਨ। 1400 ਤੋਂ ਅਧਿਕ ਕੋਰਸ ਉਪਲਬਧ ਹਨ ਅਤੇ ਅਧਿਕਾਰੀਆਂ ਨੂੰ ਵਿਭਿੰਨ ਕੋਰਸਾਂ ਵਿੱਚ 1.5 ਕਰੋੜ ਤੋਂ ਅਧਿਕ ਪ੍ਰਮਾਣ ਪੱਤਰ ਪ੍ਰਾਪਤ ਹੋਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਵਲ ਸੇਵਾਵਾਂ ਟ੍ਰੇਨਿੰਗ ਸੰਸਥਾਵਾਂ ਅਲੱਗ-ਅਲੱਗ ਕੰਮ ਕਰਨ ਨੂੰ ਮਜਬੂਰ ਹੁੰਦੀਆਂ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਦਰਮਿਆਨ ਸਾਂਝੇਦਾਰੀ ਅਤੇ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਟ੍ਰੇਨਿੰਗ ਸੰਸਥਾਵਾਂ ਨਾਲ ਸੰਚਾਰ ਦੇ ਉਚਿਤ ਚੈਨਲ ਸਥਾਪਿਤ ਕਰਨ, ਇੱਕ-ਦੂਸਰੇ ਤੋਂ ਸਿੱਖਣ, ਚਰਚਾ ਕਰਨ ਅਤੇ ਗਲੋਬਲ ਬਿਹਤਰੀਨ ਪਿਰਤਾਂ ਨੂੰ ਅਪਣਾਉਣ ਅਤੇ ਸਮੁੱਚੀ ਸਰਕਾਰੀ ਪਹੁੰਚ ਅਪਣਾਉਣ ਦੀ ਤਾਕੀਦ ਕੀਤੀ।
ਮਿਸ਼ਨ ਕਰਮਯੋਗੀ (Mission Karmayogi) ਦੀ ਸ਼ੁਰੂਆਤ ਸਤੰਬਰ 2020 ਵਿੱਚ ਕੀਤੀ ਗਈ ਸੀ, ਜਿਸ ਦਾ ਉਦੇਸ਼ ਆਲਮੀ ਦ੍ਰਿਸ਼ਟੀਕੋਣ ਦੇ ਨਾਲ ਭਾਰਤੀ ਲੋਕਾਚਾਰ ‘ਤੇ ਅਧਾਰਿਤ ਭਵਿੱਖ ਦੇ ਲਈ ਤਿਆਰ ਸਿਵਲ ਸੇਵਾ ਦੀ ਕਲਪਨਾ ਕਰਨਾ ਸੀ। ਨੈਸ਼ਨਲ ਲਰਨਿੰਗ ਵੀਕ (ਐੱਨਐੱਲਡਬਲਿਊ-NLW) ਸਿਵਲ ਸੇਵਕਾਂ (Civil Servants) ਦੇ ਲਈ ਵਿਅਕਤੀਗਤ ਅਤੇ ਸੰਗਠਨਾਤਮਕ ਸਮਰੱਥਾ ਵਿਕਾਸ ਨੂੰ ਪ੍ਰੋਤਸਾਹਨ ਦੇਵੇਗਾ, ਜਿਸ ਨਾਲ “ਇੱਕ ਸਰਕਾਰ” (“One Government”) ਦਾ ਸੰਦੇਸ਼ ਮਿਲੇਗਾ ਅਤੇ ਸਭ ਨੂੰ ਰਾਸ਼ਟਰੀ ਲਕਸ਼ਾਂ ਦੇ ਨਾਲ ਜੋੜਿਆ ਜਾਵੇਗਾ ਅਤੇ ਜੀਵਨ ਭਰ ਸਿੱਖਿਆ ਨੂੰ ਹੁਲਾਰਾ ਮਿਲੇਗਾ।
***
ਐੱਮਜੇਪੀਐੱਸ
Discussed in detail the steps we have taken to change the mindsets of the working of government over the last ten years, whose impact is being felt by people today. This has become possible due to the efforts of the people working in the government and through the impact of…
— Narendra Modi (@narendramodi) October 19, 2024