ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੁਬਲੀ-ਧਾਰਵਾੜ , ਕਰਨਾਟਕ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਆਈਆਈਟੀ ਧਾਰਵਾੜ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਸ਼ਾਮਲ ਹੈ, ਜਿਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਫਰਵਰੀ, 2019 ਵਿੱਚ ਰੱਖਿਆ ਸੀ। ਇਸ ਦੇ ਇਲਾਵਾ 1507 ਮੀਟਰ ਲੰਬੇ ਸਿੱਧਾਰੂਢਾ ਸਵਾਮੀਜੀ ਹੁਬਲੀ ਸਟੇਸ਼ਨ ਨੂੰ ਵੀ ਸਮਰਪਿਤ ਕੀਤਾ ਗਿਆ, ਜੋ ਦੁਨੀਆ ਦਾ ਸਭ ਤੋਂ ਲੰਮਾ ਰੇਲਵੇ ਸਟੇਸ਼ਨ ਹੈ ਅਤੇ ਇਸ ਨੂੰ ਹਾਲ ਵਿੱਚ ਗਿਨੀਜ ਬੁੱਕ ਆਵ੍ ਵਰਲਡ ਰਿਕਾਰਡਸ ਨੇ ਵੀ ਮਾਨਤਾ ਦਿੱਤੀ ਸੀ। ਨਾਲ ਹੀ, ਖੇਤਰ ਵਿੱਚ ਸੰਪਰਕ (ਕਨੈਕਟਿਵਿਟੀ) ਨੂੰ ਹੁਲਾਰਾ ਦੇਣ ਲਈ ਹੋਸਪੇਟੇ- ਹੁਬਲੀ-ਤੀਨਾਈਘਾਟ ਸੈਕਸ਼ਨ ਦੇ ਬਿਜਲੀਕਰਣ ਅਤੇ ਹੋਸਪੇਟੇ ਸਟੇਸ਼ਨ ਦੇ ਅੱਪਗ੍ਰੇਡ ਕਾਰਜ ਦਾ ਵੀ ਲੋਕ ਅਰਪਣ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਹੁਬਲੀ-ਧਾਰਵਾੜ ਸਮਾਰਟ ਸਿਟੀ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਜੈਦੇਵ ਹੌਸਪਿਟਲ ਐਂਡ ਰਿਸਰਚ ਸੈਂਟਰ, ਧਾਰਵਾੜ ਬਹੁ-ਗ੍ਰਾਮ ਜਲ ਸਪਲਾਈ ਯੋਜਨਾ ਅਤੇ ਤੁਪਰਿਹੱਲਾ ਫਲਡ ਡੈਮੇਜ ਕੰਟਰੋਲ ਪ੍ਰੋਜੇਕਟ ਦਾ ਨੀਂਹ ਪੱਥਰ ਵੀ ਰੱਖਿਆ।
ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਹੁਬਲੀ ਦੇ ਦੌਰੇ ਦੇ ਅਵਸਰ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਸੁਆਗਤ ਵਿੱਚ ਆਏ ਲੋਕਾਂ ਤੋਂ ਮਿਲੇ ਅਸ਼ੀਰਵਾਦ ਬਾਰੇ ਵੀ ਗੱਲ ਕੀਤੀ। ਬੀਤੇ ਕੁਝ ਸਾਲ ਦੇ ਦੌਰਾਨ ਬੰਗਲੁਰੂ ਤੋਂ ਬੇਲਗਾਵੀ, ਕਲਬੁਰਗੀ ਤੋਂ ਸ਼ਿਵਮੋਗਾ ਅਤੇ ਮੈਸੂਰੁ ਤੋਂ ਤੁਮਕੁਰੂ ਤੱਕ ਆਪਣੀ ਕਰਨਾਟਕ ਦੀ ਯਾਤਰਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੰਨੜਿਗਾ ਲੋਕਾਂ ਦੁਆਰਾ ਦਿਖਾਏ ਗਏ ਅਤਿਅਧਿਕ ਪਿਆਰ ਅਤੇ ਸਨੇਹ ਦਾ ਰਿਣੀ ਹਾਂ ਅਤੇ ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਸਰਕਾਰ ਲੋਕਾਂ ਦੇ ਜੀਵਨ ਨੂੰ ਅਸਾਨ ਬਣਾ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗੀ, ਨੌਜਵਾਨਾਂ ਲਈ ਰੋਜ਼ਗਾਰ ਦੇ ਕਈ ਅਵਸਰ ਪੈਦਾ ਕਰੇਗੀ, ਖੇਤਰ ਦੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਏਗੀ। ਪ੍ਰਧਾਨ ਮੰਤਰੀ ਨੇ ਕਿਹਾ, “ਕਰਨਾਟਕ ਦੀ ਡਬਲ ਇੰਜਣ ਸਰਕਾਰ ਪੂਰੀ ਈਮਾਨਦਾਰੀ ਦੇ ਨਾਲ ਰਾਜ ਦੇ ਹਰ ਜ਼ਿਲ੍ਹੇ, ਪਿੰਡ ਅਤੇ ਕਸਬੇ ਦੇ ਸੰਪੂਰਣ ਵਿਕਾਸ ਲਈ ਯਤਨਸ਼ੀਲ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਧਾਰਵਾੜ, ਮਲੇਨਾਡੁ ਅਤੇ ਬਯਾਲੁ ਸੀਮ ਖੇਤਰਾਂ ਦੇ ਦਰਮਿਆਨ ਇੱਕ ਪ੍ਰਵੇਸ਼ ਦੁਆਰ ਰਿਹਾ ਹੈ ਜਿਸ ਨੇ ਸਾਰਿਆਂ ਦਾ ਖੁੱਲੇ ਦਿਲ ਤੋਂ ਸੁਆਗਤ ਕੀਤਾ ਹੈ ਅਤੇ ਸਭ ਤੋਂ ਸਿੱਖ ਕੇ ਖੁਦ ਨੂੰ ਸਮ੍ਰਿੱਧ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ , ਧਾਰਵਾੜ ਸਿਰਫ ਪ੍ਰਵੇਸ਼ ਦੁਆਰ ਨਹੀਂ ਰਿਹਾ, ਬਲਕਿ ਕਰਨਾਟਕ ਅਤੇ ਭਾਰਤ ਦੀ ਊਰਜਾ ਦੇ ਸ਼ਾਮਲ ਰੂਪ ਵਿੱਚ ਸਾਹਮਣੇ ਆਇਆ ਹੈ।” ਧਾਰਵਾੜ ਨੂੰ ਕਰਨਾਟਕ ਦੀ ਸੰਸਕ੍ਰਿਤੀਕ ਰਾਜਧਾਨੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜੋ ਆਪਣੇ ਸਾਹਿਤ ਅਤੇ ਸੰਗੀਤ ਲਈ ਚਰਚਿਤ ਹੈ। ਇਸ ਅਵਸਰ ਉੱਤੇ, ਪ੍ਰਧਾਨ ਮੰਤਰੀ ਨੇ ਧਾਰਵਾੜ ਦੇ ਸੰਸਕ੍ਰਿਤੀਕ ਦਿੱਗਜਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਮਾਂਡਯਾ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵਾਂ ਬੰਗਲੁਰੂ ਮੈਸੂਰ ਐਕਸਪ੍ਰੈੱਸਵੇਅ ਕਰਨਾਟਕ ਦੇ ਸਾਫਟਵੇਅਰ ਹਬ ਦੀ ਪਹਿਚਾਣ ਨੂੰ ਹੋਰ ਅੱਗੇ ਲਿਜਾਣ ਦਾ ਮਾਰਗਦਰਸ਼ਨ ਕਰੇਗਾ। ਇਸ ਤਰ੍ਹਾਂ , ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਲਗਾਵੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਨੂੰ ਜਾਂ ਤਾਂ ਸਮਰਪਿਤ ਕੀਤਾ ਗਿਆ ਜਾਂ ਉਨ੍ਹਾਂ ਦੀ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਨੇ ਸ਼ਿਵਮੋਗਾ ਕੁਵੇਂਪੁ ਹਵਾਈ ਅੱਡੇ ਦਾ ਵੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟਾਂ ਦੇ ਨਾਲ – ਨਾਲ ਇਹ ਪ੍ਰੋਜੈਕਟ ਕਰਨਾਟਕ ਦੇ ਵਿਕਾਸ ਦੀ ਇੱਕ ਨਵੀਂ ਕਹਾਣੀ ਲਿਖ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਧਾਰਵਾੜ ਵਿੱਚ ਆਈਆਈਟੀ ਦੇ ਨਵੇਂ ਪਰਿਸਰ ਤੋਂ ਜਿੱਥੇ ਗੁਣਵੱਤਾਪੂਰਣ ਸਿੱਖਿਆ ਸੁਗਮ ਹੋਵੇਗੀ, ਉੱਥੇ ਹੀ ਬਿਹਤਰ ਭਵਿੱਖ ਲਈ ਯੁਵਾ ਪ੍ਰਤਿਭਾਵਾਂ ਤਿਆਰ ਹੋਣਗੀਆਂ।” ਉਨ੍ਹਾਂ ਨੇ ਕਿਹਾ ਕਿ ਨਵਾਂ ਆਈਆਈਟੀ ਪਰਿਸਰ ਕਰਨਾਟਕ ਦੀ ਵਿਕਾਸ ਯਾਤਰਾ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖ ਰਿਹਾ ਹੈ। ਉਨ੍ਹਾਂ ਨੇ ਧਾਰਵਾੜ ਆਈਆਈਟੀ ਪਰਿਸਰ ਦੀਆਂ ਉੱਚ ਟੈਕਨੋਲੋਜੀ ਸੁਵਿਧਾਵਾਂ ਦਾ ਉਲੇਖ ਕੀਤਾ ਅਤੇ ਕਿਹਾ ਕਿ ਇਹ ਪ੍ਰੇਰਣਾ ਦੇ ਸਰੋਤ ਦੇ ਰੂਪ ਵਿੱਚ ਕਾਰਜ ਕਰੇਗਾ ਜੋ ਸੰਸਥਾਨ ਨੂੰ ਦੁਨੀਆ ਦੇ ਹੋਰ ਪ੍ਰਮੁੱਖ ਸੰਸਥਾਨਾਂ ਦੇ ਸਮਾਨ ਉਚਾਈਆਂ ਉੱਤੇ ਲੈ ਜਾਵੇਗਾ। ਆਈਆਈਟੀ-ਧਾਰਵਾੜ ਪਰਿਸਰ ਨੂੰ ਵਰਤਮਾਨ ਸਰਕਾਰ ਦੀ ‘ਸੰਕਲਪ ਸੇ ਸਿੱਧੀ (ਅਰਥਾਤ ਸੰਕਲਪਾਂ ਦੁਆਰਾ ਉਪਲਬਧੀ) ਦੀ ਭਾਵਨਾ ਦੀ ਇੱਕ ਪ੍ਰਮੁੱਖ ਉਦਾਹਰਣ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿੱਚ ਇਸ ਦਾ ਨੀਂਹ ਪੱਥਰ ਰੱਖਣ ਦੇ ਅਵਸਰ ਨੂੰ ਯਾਦ ਕੀਤਾ ਅਤੇ ਇਸ ਦੇ ਸਿਰਫ਼ 4 ਸਾਲ ਦੀ ਮਿਆਦ ਦੇ ਅੰਦਰ ਪੂਰਾ ਹੋਣ ਉੱਤੇ ਪ੍ਰਸੰਨਤਾ ਵਿਅਕਤ ਕੀਤੀ। ਹਾਲਾਂਕਿ, ਇਸ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਰਸਤੇ ਵਿੱਚ ਕਈ ਰੁਕਾਵਟਾਂ ਵੀ ਆਈਆਂ। ਪ੍ਰਧਾਨ ਮੰਤਰੀ ਨੇ ਕਿਹਾ, “ਨੀਂਹ ਪੱਥਰ ਰੱਖਣ ਤੋਂ ਲੈ ਕੇ ਲੋਕ ਅਰਪਣ ਤੱਕ, ਡਬਲ ਇੰਜਣ ਦੀ ਸਰਕਾਰ ਲਗਾਤਾਰ ਕੰਮ ਕਰਦੀ ਹੈ। ਅਸੀਂ ਉਨ੍ਹਾਂ ਪ੍ਰੋਜੈਕਟਾਂ ਦੇ ਉਦਘਾਟਨ ਦੇ ਸੰਕਲਪ ਵਿੱਚ ਵਿਸ਼ਵਾਸ ਰੱਖਦੇ ਹਾਂ, ਜਿਨ੍ਹਾਂ ਦਾ ਨੀਂਹ ਪੱਥਰ ਅਸੀਂ ਰੱਖਿਆ ਹੋਵੇ। ”
ਪ੍ਰਧਾਨ ਮੰਤਰੀ ਨੇ ਬੀਤੇ ਵਰ੍ਹਿਆਂ ਦੀ ਉਸ ਸੋਚ ਉੱਤੇ ਦੁਖ ਵਿਅਕਤ ਕੀਤਾ ਕਿ ਗੁਣਵੱਤਾਪੂਰਣ ਸਿੱਖਿਆ ਸੰਸਥਾਨਾਂ ਦੇ ਵਿਸਤਾਰ ਨਾਲ ਉਨ੍ਹਾਂ ਦਾ ਬ੍ਰਾਂਡ ਕਮਜ਼ੋਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸੋਚ ਨਾਲ ਯੁਵਾ ਪੀੜ੍ਹੀ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਨਵਾਂ ਭਾਰਤ ਇਸ ਤਰ੍ਹਾਂ ਦੀ ਸੋਚ ਨੂੰ ਪਿੱਛੇ ਛੱਡ ਰਿਹਾ ਹੈ। ਉਨ੍ਹਾਂ ਨੇ ਕਿਹਾ, “ਚੰਗੀ ਸਿੱਖਿਆ ਹਰ ਜਗ੍ਹਾ ਅਤੇ ਸਭ ਤੱਕ ਪਹੁੰਚਣੀ ਚਾਹੀਦੀ ਹੈ। ਵੱਡੀ ਸੰਖਿਆ ਵਿੱਚ ਗੁਣਵੱਤਾਪੂਰਣ ਸੰਸਥਾਨ ਅਧਿਕ ਲੋਕਾਂ ਤੱਕ ਚੰਗੀ ਸਿੱਖਿਆ ਦੀ ਪਹੁੰਚ ਸੁਨਿਸ਼ਚਿਤ ਕਰਨਗੇ।” ਉਨ੍ਹਾਂ ਨੇ ਕਿਹਾ, ਇਹੀ ਕਾਰਨ ਹੈ ਕਿ ਪਿਛਲੇ 9 ਵਰ੍ਹਿਆਂ ਦੇ ਦੌਰਾਨ ਭਾਰਤ ਵਿੱਚ ਗੁਣਵੱਤਾਪੂਰਣ ਸੰਸਥਾਨਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ । ਏਂਮਸ ਦੀ ਸੰਖਿਆ ਤਿੰਨ ਗੁਣਾ ਹੋ ਗਈ ਹੈ, ਆਜ਼ਾਦੀ ਦੇ ਬਾਅਦ ਦੇ ਸੱਤ ਦਹਾਕਿਆਂ ਵਿੱਚ 380 ਮੈਡੀਕਲ ਕਾਲਜਾਂ ਦੀ ਤੁਲਣਾ ਵਿੱਚ ਸਿਰਫ ਪਿਛਲੇ 9 ਵਰ੍ਹਿਆਂ ਵਿੱਚ 250 ਮੈਡੀਕਲ ਕਾਲਜ ਖੋਲ੍ਹੇ ਗਏ ਹਨ। ਇਸ 9 ਸਾਲ ਵਿੱਚ ਕਈ ਨਵੇਂ ਆਈਆਈਐੱਮ ਅਤੇ ਆਈਆਈਟੀ ਸਾਹਮਣੇ ਆਏ ਹਨ ।
ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਆਪਣੇ ਸ਼ਹਿਰਾਂ ਨੂੰ ਆਧੁਨਿਕ ਬਣਾ ਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਬਲੀ-ਧਾਰਵਾੜ ਨੂੰ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਅਤੇ ਅੱਜ ਕਈ ਚੰਗੇ ਪ੍ਰੋਜੈਕਟਾਂ ਦਾ ਲੋਕ ਅਰਪਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਟੈਕਨੋਲੋਜੀ , ਬੁਨਿਆਦੀ ਢਾਂਚਾ ਅਤੇ ਬਿਹਤਰ ਸ਼ਾਸਨ ਹੁਬਲੀ – ਧਾਰਵਾੜ ਖੇਤਰ ਨੂੰ ਨਵੀਆਂ ਉਚਾਈਆਂ ਉੱਤੇ ਲੈ ਜਾਵੇਗਾ।”
ਪ੍ਰਧਾਨ ਮੰਤਰੀ ਨੇ ਸ਼੍ਰੀ ਜੈ ਦੇਵ ਇੰਸਟੀਟਿਊਟ ਆਵ੍ ਕਾਰਡਿਵਾਸਕੁਲਰ ਸਾਇੰਸੇਜ ਐਂਡ ਰਿਸਰਚ ਉੱਤੇ ਕਰਨਾਟਕ ਦੇ ਲੋਕਾਂ ਦੇ ਭਰੋਸੇ ਦਾ ਉਲੇਖ ਕੀਤਾ, ਜੋ ਬੰਗਲੁਰੂ , ਮੈਸੂਰੁ ਅਤੇ ਕਲਬੁਰਗੀ ਵਿੱਚ ਸੇਵਾਵਾਂ ਦੇ ਰਿਹਾ ਹੈ । ਹੁਣ ਇਸ ਦੀ ਤੀਜੀ ਬ੍ਰਾਂਚ ਦਾ ਅੱਜ ਹੁਬਲੀ ਵਿੱਚ ਨੀਂਹ ਪੱਥਰ ਰੱਖਿਆ ਗਿਆ।
ਧਾਰਵਾੜ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਨੂੰ ਸਵੱਛ ਪੇਯਜਲ ਉਪਲੱਬਧ ਕਰਵਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਮਿਲ ਕੇ ਕੰਮ ਕਰਨ ਦਾ ਉਲੇਖ ਕਰਦੇ ਹੋਏ , ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਦੇ ਤਹਿਤ 1,000 ਕਰੋੜ ਰੁਪਏ ਤੋਂ ਅਧਿਕ ਦੀ ਇੱਕ ਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ , ਜਿੱਥੇ ਰੇਣੁਕਾ ਸਾਗਰ ਜਲ ਸੰਭਾਲ਼ ਅਤੇ ਮਲਪ੍ਰਭਾ ਨਦੀ ਦਾ ਪਾਣੀ ਨਲ ਰਾਹੀਂ 1.25 ਲੱਖ ਤੋਂ ਅਧਿਕ ਘਰਾਂ ਵਿੱਚ ਪਹੁੰਚਾਇਆ ਜਾਵੇਗਾ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧਾਰਵਾੜ ਵਿੱਚ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਤਿਆਰ ਹੋਣ ਨਾਲ ਪੂਰੇ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨੇ ਤੁਪਰਿਹੱਲਾ ਹੜ੍ਹ ਨੁਕਸਾਨ ਕੰਟਰੋਲ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ, ਜਿਸ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਇਸ ਤੋਂ ਖੇਤਰ ਵਿੱਚ ਹੜ੍ਹ ਨਾਲ ਹੋਣ ਵਾਲੇ ਨੁਕਸਾਨ ਵਿੱਚ ਕਮੀ ਆਵੇਗੀ ।
ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਕਰਨਾਟਕ ਨੇ ਕਨੈਕਟੀਵਿਟੀ ਦੇ ਮਾਮਲੇ ਵਿੱਚ ਇੱਕ ਹੋਰ ਮੀਲ ਦਾ ਪੱਥਰ ਹਾਸਲ ਕਰ ਲਿਆ ਹੈ ਕਿਉਂਕਿ ਸਿੱਧਾਰੂਢਾ ਸਵਾਮੀਜੀ ਸਟੇਸ਼ਨ ਹੁਣ ਦੁਨੀਆ ਦਾ ਸਭ ਤੋਂ ਵੱਡਾ ਪਲੈਟਫਾਰਮ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਿਰਫ ਇੱਕ ਪਲੈਟਫਾਰਮ ਦਾ ਰਿਕਾਰਡ ਜਾਂ ਵਿਸਤਾਰ ਨਹੀਂ ਹੈ ਬਲਕਿ ਇਹ ਉਸ ਸੋਚ ਨੂੰ ਅੱਗੇ ਵਧਾ ਰਿਹਾ ਹੈ ਜੋ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਾਥਮਿਕਤਾ ਦਿੰਦੀ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਸਪੇਟੇ-ਹੁਬਲੀ-ਤੀਨਾਈਘਾਟ ਸੈਕਸ਼ਨ ਦਾ ਬਿਜਲੀਕਰਣ ਅਤੇ ਹੋਸਪੇਟੇ ਸਟੇਸ਼ਨ ਦਾ ਅੱਪਗ੍ਰੇਸ਼ਨ ਇਸ ਵਿਜ਼ਨ ਉੱਤੇ ਜ਼ੋਰ ਦਿੰਦਾ ਹੈ । ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਮਾਰਗ ਨਾਲ ਵੱਡੇ ਪੈਮਾਨੇ ਉੱਤੇ ਉਦਯੋਗਾਂ ਲਈ ਕੋਲੇ ਦੀ ਢੁਆਈ ਹੁੰਦੀ ਹੈ ਅਤੇ ਇਸ ਲਾਈਨ ਦੇ ਬਿਜਲੀਕਰਣ ਦੇ ਬਾਅਦ ਡੀਜਲ ਉੱਤੇ ਨਿਰਭਰਤਾ ਘੱਟ ਹੋਵੇਗੀ, ਜਿਸ ਦੇ ਨਾਲ ਇਸ ਪ੍ਰਕਿਰਿਆ ਵਿੱਚ ਵਾਤਾਵਰਣ ਦੀ ਸੰਭਾਲ਼ ਹੋਵੇਗਾ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਨਾਲ ਖੇਤਰ ਦੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ ਅਤੇ ਨਾਲ ਹੀ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ ।
ਪ੍ਰਧਾਨ ਮੰਤਰੀ ਨੇ ਕਿਹਾ, “ਬਿਹਤਰ ਅਤੇ ਅੱਪਗ੍ਰੇਡ ਬੁਨਿਆਦੀ ਢਾਂਚਾ ਨਾ ਸਿਰਫ ਦੇਖਣ ਵਿੱਚ ਵਧੀਆ ਹੈ, ਲੇਕਿਨ ਲੋਕਾਂ ਦੇ ਜੀਵਨ ਨੂੰ ਵੀ ਅਸਾਨ ਬਣਾਉਂਦਾ ਹੈ। ”ਬਿਹਤਰ ਸੜਕਾਂ ਅਤੇ ਹਸਪਤਾਲਾਂ ਦੀ ਕਮੀ ਦੇ ਕਾਰਨ ਸਾਰੇ ਭਾਈਚਾਰਿਆਂ ਅਤੇ ਉਮਰ ਦੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਿਲਾਂ ਉੱਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਹਰੇਕ ਨਾਗਰਿਕ ਦੇਸ਼ ਭਰ ਵਿੱਚ ਵਿਕਸਿਤ ਹੋ ਰਹੇ ਅੱਪਗ੍ਰੇਡ ਬੁਨਿਆਦੀ ਢਾਂਚੇ ਦਾ ਲਾਭ ਉਠਾ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ , ਕਿਸਾਨਾਂ ਅਤੇ ਮੱਧ ਵਰਗ ਦੀ ਉਦਾਹਰਣ ਦਿੱਤੀ ਜੋ ਆਪਣੀ ਮੰਜ਼ਿਲ-ਸਥਾਨ ਤੱਕ ਪਹੁੰਚਣ ਲਈ ਬਿਹਤਰ ਕਨੈਕਟੀਵਿਟੀ ਦੀ ਵਰਤੋਂ ਕਰ ਰਹੇ ਹਨ। ਪਿਛਲੇ 9 ਵਰ੍ਹਿਆਂ ਵਿੱਚ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਕੀਤੇ ਗਏ ਕਾਰਜਾਂ ਉੱਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੀਐੱਮ ਸੜਕ ਯੋਜਨਾ ਦੇ ਰਾਹੀਂ ਪਿੰਡਾਂ ਵਿੱਚ ਸੜਕਾਂ ਦਾ ਨੈੱਟਵਰਕ ਦੁੱਗਣਾ ਤੋਂ ਜ਼ਿਆਦਾ ਹੋ ਗਿਆ ਹੈ , ਅਤੇ ਰਾਸ਼ਟਰੀ ਰਾਜ ਮਾਰਗ ਨੈੱਟਵਰਕ ਵਿੱਚ 55 ਫ਼ੀਸਦੀ ਤੋਂ ਅਧਿਕ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਹਿਲਾਂ ਇੰਟਰਨੈਟ ਦੀ ਦੁਨੀਆ ਵਿੱਚ ਇਤਨਾ ਅੱਗੇ ਨਹੀਂ ਸੀ। ਅੱਜ ਭਾਰਤ ਸਭਤੋਂ ਸ਼ਕਤੀਸ਼ਾਲੀ ਡਿਜੀਟਲ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ । ਅਜਿਹਾ ਇਸ ਲਈ ਹੋਇਆ , ਕਿਉਂਕਿ ਸਰਕਾਰ ਨੇ ਸਸਤਾ ਇੰਟਰਨੈਟ ਉਪਲੱਬਧ ਕਰਵਾਇਆ ਅਤੇ ਇਸ ਨੂੰ ਪਿੰਡਾਂ ਤੱਕ ਪਹੁੰਚਾਇਆ । ਉਨ੍ਹਾਂ ਨੇ ਦੱਸਿਆ, “ਔਸਤਨ, ਬੀਤੇ 9 ਸਾਲ ਦੇ ਦੌਰਾਨ ਪ੍ਰਤੀ ਦਿਨ 2.5 ਲੱਖ ਬ੍ਰੌਡਬੈਂਡ ਕਨੈਕਸ਼ਨ ਦਿੱਤੇ ਗਏ ਹਨ। ” ਉਨ੍ਹਾਂ ਨੇ ਕਿਹਾ, “ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇਹ ਤੇਜ਼ੀ ਇਸ ਲਈ ਆ ਰਹੀ ਹੈ, ਕਿਉਂਕਿ ਅੱਜ ਦੇਸ਼ ਦੀ ਜ਼ਰੂਰਤ ਦੇ ਹਿਸਾਬ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਹੋ ਰਿਹਾ ਹੈ। ਪਹਿਲਾਂ ਰਾਜਨੀਤਕ ਨਫਾ – ਨੁਕਸਾਨ ਤੌਲਕਰ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾਂਦਾ ਸੀ । ਅਸੀਂ ਪੂਰੇ ਦੇਸ਼ ਲਈ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਲੈ ਕੇ ਆਏ ਹਾਂ, ਤਾਕਿ ਦੇਸ਼ ਵਿੱਚ ਜਿੱਥੇ ਵੀ ਜ਼ਰੂਰਤ ਹੋਵੇ ਉੱਥੇ ਤੇਜ਼ ਗਤੀ ਨਾਲ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਸਕੇ।”
ਸਮਾਜਿਕ ਬੁਨਿਆਦੀ ਢਾਂਚੇ ਉੱਤੇ ਅਪ੍ਰਤੱਖ ਜ਼ੋਰ ਦਿੱਤੇ ਜਾਣ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਵਾਸ, ਪਖਾਨੇ, ਰਸੋਈ ਗੈਸ, ਹਸਪਤਾਲ ਅਤੇ ਪੀਣ ਦੇ ਪਾਣੀ ਆਦਿ ਜਿਹੇ ਮਹੱਤਵਪੂਰਣ ਖੇਤਰਾਂ ਵਿੱਚ ਕਮੀਆਂ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਖੇਤਰਾਂ ਵਿੱਚ ਕਿਵੇਂ ਸੁਧਾਰ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਅੱਜ ਅਸੀਂ , ਨੌਜਵਾਨਾਂ ਨੂੰ ਅਗਲੇ 25 ਸਾਲ ਵਿੱਚ ਆਪਣੇ ਸੰਕਲਪਾਂ ਨੂੰ ਸਾਕਾਰ ਕਰਨ ਲਈ ਸਾਰੇ ਸੰਸਾਧਨ ਉਪਲਬਧ ਕਰਵਾ ਰਹੇ ਹਾਂ।”
ਭਗਵਾਨ ਬਸਵੇਸ਼ਵਰ ਦੇ ਯੋਗਦਾਨ ਉੱਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਅਨੁਭਵ ਮੰਡਪਮ ਦੀ ਸਥਾਪਨਾ ਨੂੰ ਕਈ ਯੋਗਦਾਨਾਂ ਵਿੱਚ ਸਭ ਤੋਂ ਮਹੱਤਵਪੂਰਣ ਦੱਸਿਆ ਅਤੇ ਕਿਹਾ ਕਿ ਇਸ ਲੋਕਤਾਂਤ੍ਰਿਕ ਵਿਵਸਥਾ ਦਾ ਅਧਿਐਨ ਪੂਰੀ ਦੁਨੀਆ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੰਦਨ ਵਿੱਚ ਭਗਵਾਨ ਬਸਵੇਸ਼ਵਰ ਦੀ ਪ੍ਰਤਿਮਾ ਦੇ ਉਦਘਾਟਨ ਦੇ ਅਵਸਰ ਨੂੰ ਯਾਦ ਕੀਤਾ। ਹਾਲਾਂਕਿ , ਪ੍ਰਧਾਨ ਮੰਤਰੀ ਨੇ ਕਿਹਾ, ਇਹ ਦੁਰਭਾਗਪੂਰਨ ਹੈ ਕਿ ਲੰਦਨ ਵਿੱਚ ਹੀ ਭਾਰਤ ਦੇ ਲੋਕਤੰਤਰ ਉੱਤੇ ਸਵਾਲ ਉਠਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਲੋਕਤੰਤਰ ਦੀਆਂ ਜੜ੍ਹਾਂ ਸਾਡੇ ਸਦੀਆਂ ਪੁਰਾਣੇ ਇਤਿਹਾਸ ਨਾਲ ਜੁੜੀਆਂ ਹਨ। ਦੁਨੀਆ ਦੀ ਕੋਈ ਵੀ ਤਾਕਤ ਭਾਰਤ ਦੀ ਲੋਕੰਤਰਿਕ ਪਰੰਪਰਾਵਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਇਸ ਦੇ ਬਾਵਜੂਦ ਕੁਝ ਲੋਕ ਲਗਾਤਾਰ ਭਾਰਤ ਦੇ ਲੋਕਤੰਤਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਹੇ ਹਨ। ਅਜਿਹੇ ਲੋਕ ਭਗਵਾਨ ਬਸਵੇਸ਼ਵਰ ਅਤੇ ਕਰਨਾਟਕ ਅਤੇ ਦੇਸ਼ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ।” ਉਨ੍ਹਾਂ ਨੇ ਕਰਨਾਟਕ ਦੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸਤਰਕ ਰਹਿਣ ਦੀ ਚਿਤਾਵਨੀ ਦਿੱਤੀ।
ਆਪਣੇ ਸੰਬੋਧਨ ਨੂੰ ਖ਼ਤਮ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਰਨਾਟਕ ਦੀ ਪਹਿਚਾਣ ਭਾਰਤ ਦੇ ਤਕਨੀਕ ਦੇ ਭਵਿੱਖ ਨੂੰ ਅਤੇ ਅੱਗੇ ਲਿਜਾਣ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਕਰਨਾਟਕ ਹਾਈਟੈੱਕ ਭਾਰਤ ਦਾ ਇੰਜਣ ਹੈ।” ਉਨ੍ਹਾਂ ਨੇ ਰਾਜ ਵਿੱਚ ਇਸ ਹਾਈਟੈੱਕ ਇੰਜਣ ਨੂੰ ਤਾਕਤ ਦੇਣ ਲਈ ਡਬਲ ਇੰਜਣ ਦੀ ਸਰਕਾਰ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਇਸ ਅਵਸਰ ਉੱਤੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋੰਮਈ, ਕੇਂਦਰੀ ਸੰਸਦੀ ਮਾਮਲੇ ਮੰਤਰੀ, ਸ਼੍ਰੀ ਪ੍ਰਲਹਾਦ ਜੋਸ਼ੀ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਦੇ ਨਾਲ-ਨਾਲ ਹੋਰ ਲੋਕ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਆਈਆਈਟੀ-ਧਾਰਵਾੜ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਫਰਵਰੀ 2019 ਵਿੱਚ ਪ੍ਰਧਾਨ ਮੰਤਰੀ ਦੁਆਰਾ ਸੰਸਥਾਨ ਦੀ ਨੀਂਹ ਪੱਥਰ ਰੱਖਿਆ ਗਿਆ ਸੀ। 850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ। ਇਹ ਸੰਸਥਾਨ ਵਰਤਮਾਨ ਵਿੱਚ 4 ਸਾਲ ਦਾ ਬੀਟੈੱਕ ਪ੍ਰੋਗ੍ਰਾਮ, 5 ਸਾਲ ਦਾ ਬੀਐੱਸ- ਐੱਮਐੱਸ ਪ੍ਰੋਗਰਾਮ, ਐੱਮਟੈੱਕ , ਅਤੇ ਪੀਐੱਚਡੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਸ਼੍ਰੀ ਸਿੱਧਾਰੂਢਾ ਸਵਾਮੀਜੀ ਹੁਬਲੀ ਸਟੇਸ਼ਨ ਉੱਤੇ ਦੁਨੀਆ ਦੇ ਸਭ ਤੋਂ ਲੰਬੇ ਰੇਲਵੇ ਪਲੈਟਫਾਰਮ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਰਿਕਾਰਡ ਨੂੰ ਹਾਲ ਹੀ ਵਿੱਚ ਗਿਨੀਜ ਬੁੱਕ ਆਵ੍ ਵਰਲਡ ਰਿਕਾਰਡਸ ਨੇ ਮਾਨਤਾ ਦਿੱਤੀ ਹੈ। ਕਰੀਬ 1507 ਮੀਟਰ ਲੰਬੇ ਇਸ ਪਲੈਟਫਾਰਮ ਨੂੰ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ।
ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਹੋਸਪੇਟੇ-ਹੁਬਲੀ-ਤੀਨਾਈਘਾਟ ਸੈਕਸ਼ਨ ਦੇ ਬਿਜਲੀਕਰਣ ਅਤੇ ਹੋਸਪੇਟੇ ਸਟੇਸ਼ਨ ਦੇ ਅੱਪਗ੍ਰਡੇਸ਼ਨ ਨੂੰ ਸਮਰਪਿਤ ਕੀਤਾ। 530 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ, ਬਿਜਲੀਕਰਣ ਪ੍ਰੋਜੈਕਟ ਬਿਜਲੀ ਸੈਕਸ਼ਨ ਉੱਤੇ ਨਿਰਵਿਘਨ ਟ੍ਰੇਨ ਸੰਚਾਲਨ ਸੁਨਿਸ਼ਚਿਤ ਕਰਦਾ ਹੈ। ਪੁਨਰਵਿਕਸਿਤ ਹੋਸਪੇਟੇ ਸਟੇਸ਼ਨ ਯਾਤਰੀਆਂ ਨੂੰ ਸੁਵਿਧਾਜਨਕ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਨੂੰ ਹੰਪੀ ਸਮਾਰਕਾਂ ਦੇ ਸਮਾਨ ਡਿਜਾਇਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਹੁਬਲੀ-ਧਾਰਵਾੜ ਸਮਾਰਟ ਸਿਟੀ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ ਲਗਭਗ 520 ਕਰੋੜ ਰੁਪਏ ਹੈ। ਇਨ੍ਹਾਂ ਪ੍ਰਯਾਸਾਂ ਨਾਲ ਸਵੱਛ, ਸੁਰੱਖਿਅਤ ਅਤੇ ਕਾਰਜਾਤਮਕ ਜਨਤਕ ਸਥਾਨ ਤਿਆਰ ਹੋਣਗੇ ਅਤੇ ਸ਼ਹਿਰਾਂ ਨੂੰ ਭਵਿੱਖ ਦੇ ਸ਼ਹਿਰੀ ਕੇਂਦਰਾਂ ਵਿੱਚ ਬਦਲ ਕੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇਗਾ।
ਪ੍ਰਧਾਨ ਮੰਤਰੀ ਨੇ ਜੈਦੇਵ ਹੌਸਪਿਟਲ ਐਂਡ ਰਿਸਰਚ ਸੈਂਟਰ ਦਾ ਨੀਂਹ ਵੀ ਪੱਥਰ ਰੱਖਿਆ ਗਿਆ। ਹਸਪਤਾਲ ਨੂੰ ਲਗਭਗ 250 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਖੇਤਰ ਦੇ ਲੋਕਾਂ ਨੂੰ ਦਿਲ ਸਬੰਧੀ ਦੇਖਭਾਲ ਪ੍ਰਦਾਨ ਕਰੇਗਾ। ਇਸ ਖੇਤਰ ਵਿੱਚ ਪਾਣੀ ਸਪਲਾਈ ਨੂੰ ਹੋਰ ਵਧਾਉਣ ਦੇ ਲਈ, ਪ੍ਰਧਾਨ ਮੰਤਰੀ ਨੇ ਧਾਰਵਾੜ ਮਲਟੀ ਵਿਲੇਜ ਵਾਟਰ ਸਪਲਾਈ ਸਕੀਮ ਦੀ ਨੀਂਹ ਪੱਥਰ ਰੱਖਿਆ ਜਿਸ ਨੂੰ 1040 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਉਹ ਤੁਪਰਿਹੱਲਾ ਫਲਡ ਡੈਮੇਜ ਕੰਟਰੋਲ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਾਂਗੇ, ਜਿਸ ਨੂੰ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਪ੍ਰੋਜੈਕਟ ਦਾ ਉਦੇਸ਼ ਹੜ੍ਹ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ ਅਤੇ ਇਸ ਵਿੱਚ ਦੀਵਾਰਾਂ ਅਤੇ ਤਟਬੰਧਾਂ ਨੂੰ ਬਣਾਏ ਰੱਖਣ ਦਾ ਨਿਰਮਾਣ ਸ਼ਾਮਲ ਹੈ ।
https://twitter.com/narendramodi/status/1634879667416039424
https://twitter.com/PMOIndia/status/1634881159170600961
https://twitter.com/PMOIndia/status/1634882374524710913
https://twitter.com/PMOIndia/status/1634882714896588801
https://twitter.com/PMOIndia/status/1634883908725534721
https://twitter.com/PMOIndia/status/1634884816846872578
https://twitter.com/PMOIndia/status/1634885070371561473
https://twitter.com/PMOIndia/status/1634886154431471616
************
ਡੀਐੱਸ/ਟੀਐੱਸ
Big day for Hubballi-Dharwad as it gets multiple development initiatives to enhance 'Ease of Living' for the citizens. https://t.co/99FdFBqAgZ
— Narendra Modi (@narendramodi) March 12, 2023
Dharwad is special. It is a reflection of the cultural vibrancy of India. pic.twitter.com/KG84oklh3U
— PMO India (@PMOIndia) March 12, 2023
The new campus of IIT in Dharwad will facilitate quality education. It will nurture young minds for a better tomorrow. pic.twitter.com/WxW6amVIUJ
— PMO India (@PMOIndia) March 12, 2023
अच्छी शिक्षा हर जगह पहुंचनी चाहिए, हर किसी को मिलनी चाहिए। pic.twitter.com/MJdlfbmc2r
— PMO India (@PMOIndia) March 12, 2023
Karnataka has touched a new milestone in terms of connectivity... pic.twitter.com/xawH4GxZG4
— PMO India (@PMOIndia) March 12, 2023
Today, India is one of the most powerful digital economies in the world. pic.twitter.com/dHnEaTGpuh
— PMO India (@PMOIndia) March 12, 2023
Today, infrastructure is being built according to the needs of the country and the countrymen. pic.twitter.com/zCmmPNFE7t
— PMO India (@PMOIndia) March 12, 2023
No power can harm India's democratic traditions. pic.twitter.com/0wwnFUNQV2
— PMO India (@PMOIndia) March 12, 2023