Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਔਸਟ੍ਰੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਔਸਟ੍ਰੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਯਨਾ ਵਿੱਚ ਪ੍ਰਵਾਸੀ ਭਾਰਤੀਆਂ ਦੁਆਰਾ ਉਨ੍ਹਾਂ ਸਨਮਾਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੇ ਆਗਮਨ ਤੇ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਵੱਡੇ ਉਤਸ਼ਾਹ ਅਤੇ ਸਨੇਹ ਦੇ ਨਾਲ ਸੁਆਗਤ ਕੀਤਾ। ਔਸਟ੍ਰੀਆ ਦੇ ਸੰਘੀ ਸ਼੍ਰਮ ਅਤੇ ਅਰਥਵਿਵਸਥਾ ਮੰਤਰੀ ਮਹਾਮਹਿਮ ਸ਼੍ਰੀ ਮਾਰਟਿਨ ਕੋਚਰ ਵੀ ਸਮੁਦਾਇਕ ਸਭਾ ਵਿੱਚ ਸ਼ਾਮਲ ਹੋਏ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਔਸਟ੍ਰੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਅਤੇ ਔਸਟ੍ਰੀਆ ਦੋਨੋ ਮਿੱਤਰ ਰਾਸ਼ਟਰ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਸਨ ਉਸ ਸਮੇਂ ਇੱਥੇ ਦੀ ਯਾਤਰਾ ਨੇ ਇਸ ਅਵਸਰ ਨੂੰ ਅਸਲ ਵਿੱਚ ਵਿਸ਼ੇਸ਼ ਬਣਾ ਦਿੱਤਾ। ਦੋਨਾਂ ਦੇਸ਼ਾਂ ਦੇ ਸਾਂਝਾ ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਬਹੁਲਵਾਦੀ ਲੋਕਾਚਾਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਹਾਲ ਦੀਆਂ ਚੋਣਾਂ ਦੇ ਵਿਸਤਾਰ, ਪੈਮਾਨੇ ਅਤੇ ਸਫ਼ਲਤਾ ਬਾਰੇ ਗੱਲ ਕੀਤੀ, ਜਿੱਥੇ ਭਾਰਤਵਾਸੀਆਂ ਨੇ ਨਿਰੰਤਰਤਾ ਦੇ ਲਈ ਮਤਦਾਨ ਕੀਤਾ, ਜਿਸ਼ ਨਾਲ ਉਨ੍ਹਾਂ ਨੂੰ ਤੀਸਰੇ ਕਾਰਜਕਾਲ ਦੇ ਲਈ ਇਤਿਹਾਸਿਕ ਜਨਾਦੇਸ਼ ਮਿਲਿਆ।

ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦੀ ਪਰਿਵਰਤਨਕਾਰੀ ਪ੍ਰਗਤੀ ਬਾਰੇ ਗੱਲ ਕੀਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਨੇੜਲੇ ਭਵਿੱਖ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਤਾ ਬਣ ਜਾਵੇਗਾ, ਜੋ 2047 ਤੱਕ ਇੱਕ ਵਿਕਸਿਤ ਦੇਸ਼-ਵਿਕਸਿਤ ਭਾਰਤ-ਬਣਨ ਦੇ ਮਾਰਗ ਤੇ ਹੈ। ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਹਰਿਤ ਵਿਕਾਸ ਅਤੇ ਇਨੋਵੇਸ਼ਨ ਵਿੱਚ ਔਸਟ੍ਰੀਆਈ ਮਾਹਿਰਤਾ ਭਾਰਤ ਦੇ ਨਾਲ ਸਾਂਝੇਦਾਰੀ ਕਰ ਸਕਦੀ ਹੈ। ਜਿਸ ਨਾਲ ਇਸ ਦੀ ਉੱਚ ਵਿਕਾਸ ਗਤੀ ਅਤੇ ਵਿਸ਼ਵ ਪੱਧਰ ਤੇ ਪ੍ਰਤਿਸ਼ਠਿਤ ਸਟਾਰਟ-ਅਪ ਈਕੋਸਿਸਟਮ ਦਾ ਲਾਭ ਉਠਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਭਾਰਤ ਦੇ ਵਿਸ਼ਵਬੰਧੁ ਹੋਣ ਅਤੇ ਆਲਮੀ ਪ੍ਰਗਤੀ ਅਤੇ ਭਲਾਈ ਵਿੱਚ ਯੋਗਦਾਨ ਦੇਣ ਤੇ ਵੀ ਬਲ ਦਿੱਤਾ। ਉਨ੍ਹਾਂ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਮਾਤ੍ਰਭੂਮੀ ਦੇ ਨਾਲ ਆਪਣੇ ਸੱਭਿਆਚਾਰਕ ਅਤੇ ਭਾਵਨਾਤਮਕ ਸਬੰਧਾਂ ਨੂੰ ਪੋਸ਼ਿਤਪੱਲਵਿਤ ਕਰਨਾ ਜਾਰੀ ਰੱਖਣ, ਭਲੇ ਹੀ ਉਹ ਆਪਣੀ ਨਵੀਂ ਮਾਤ੍ਰਭੂਮੀ ਵਿੱਚ ਸਮ੍ਰਿੱਧ ਹੋਣ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤੀ ਦਰਸ਼ਨ, ਭਾਸ਼ਾਵਾਂ ਅਤੇ ਵਿਚਾਰਾਂ ਵਿੱਚ ਗਹਿਰੀ ਰੂਚੀ ਦਾ ਜ਼ਿਕਰ ਕੀਤਾ ਜੋ ਸਦੀਆਂ ਤੋਂ ਔਸਟ੍ਰੀਆ ਵਿੱਚ ਮੌਜੂਦ ਹੈ।

ਔਸਟ੍ਰੀਆ ਵਿੱਚ ਲਗਭਗ 31000 ਭਾਰਤੀ ਪ੍ਰਵਾਸੀ ਰਹਿੰਦੇ ਹਨ। ਭਾਰਤੀ ਪ੍ਰਵਾਸੀਆਂ ਵਿੱਚ ਮੁੱਖ ਤੌਰ ਤੇ ਸਿਹਤ ਸੇਵਾ ਅਤੇ ਹੋਰ ਖੇਤਰਾਂ ਤੇ ਬਹੁਪੱਖੀ ਸੰਯੁਕਤ ਰਾਸ਼ਟਰ ਬਾਡੀਜ਼ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਸ਼ਾਮਲ ਹਨ। ਔਸਟ੍ਰੀਆ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਲਗਭਗ 500 ਭਾਰਤੀ ਵਿਦਿਆਰਥੀ ਰਹਿੰਦੇ ਹਨ।

 

***

ਡੀਐੱਸ