Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐੱਨਸੀਸੀ ਰੈਲੀ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਐੱਨਸੀਸੀ ਰੈਲੀ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਐੱਨਸੀਸੀ ਰੈਲੀ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਐੱਨਸੀਸੀ ਰੈਲੀ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਐੱਨਸੀਸੀ ਕੈਡਿਟ ਦਾ ਜੀਵਨ ਵਰਦੀ,ਪਰੇਡ ਅਤੇ ਕੈਂਪਾਂ ਤੋਂ ਵੀ ਪਰ੍ਹੇ ਹੈ । ਅਤੇ ਕਿਹਾ ਕਿ ਐਨ.ਸੀ.ਸੀ. ਦਾ ਤਜਰਬਾ ਮਿਸ਼ਨ ਦੀ ਇੱਕ ਭਾਵਨਾ ਪ੍ਰਦਾਨ ਕਰਦਾ ਹੈ। ਉਹ ਨਵੀਂ ਦਿੱਲੀ ਵਿੱਚ ਐਨਸੀਸੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਸੀਸੀ ਅਨੁਭਵ ਭਾਰਤ ਦੀ ਆਪਣੀ ਤਾਕਤ ਅਤੇ ਵਿਭਿੰਨਤਾ ਦੀ ਇੱਕ ਝਲਕ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿਹਾ ਰਾਸ਼ਟਰ ਮਹਾਰਾਜਿਆਂ, ਸ਼ਾਸਕਾਂ, ਸਰਕਾਰਾਂ ਦੁਆਰਾ ਬਣਾਇਆ ਨਹੀਂ ਜਾਂਦਾ ਸਗੋਂ ਆਪਣੇ ਨਾਗਰਿਕਾਂ, ਨੌਜਨਾਵਾਂ, ਕਿਸਾਨਾਂ, ਵਿਦਵਾਨਾਂ,ਵਿਗਿਆਨੀਆਂ,ਕਰਮਚਾਰੀਆਂ ਅਤੇ ਸੰਤਾਂ ਵੱਲੋਂ ਰਾਸ਼ਟਰ ਬਣਾਇਆ ਜਾਦਾ ਹੈ।

ਉਨ੍ਹਾਂ ਕਿਹਾ ਕਿ ਐੱਨਸੀਸੀ ਕੈਡਿਟ ਭਾਰਤ ਦੇ ਭਵਿੱਖ ਬਾਰੇ ਵਿਸ਼ਵਾਸ ਪ੍ਰੇਰਿਤ ਕਰਦੇ ਹਨ ਅਤੇ ਸਾਡੇ ਨੌਜਵਾਨਾਂ ਦੀ ਤਾਕਤ ਦੇ ਬਾਰੇ ਮਾਣ ਪੈਦਾ ਕਰਦੇ ਹਨ ।

ਪ੍ਰਧਾਨ ਮੰਤਰੀ ਨੇ ਸਫਾਈ ਦੇ ਕਾਰਜ ਨੂੰ ਅੱਗੇ ਵਧਾਉਣ ਵਿੱਚ ਐਨ.ਸੀ.ਸੀ. ਦੀ ਭੂਮਿਕਾ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਡਿਜੀਟਲ ਲੈਣਦੇਣ ਦੀ ਦਿਸ਼ਾ ਵਿੱਚ ਲਹਿਰ ਨੂੰ ਵੀ ਜਾਰੀ ਰੱਖਣ ਦਾ ਸੱਦਾ ਦਿੱਤਾ।

***

ਏਕੇਟੀ/ਏਕੇ