ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਦੇ ਦੌਰਾਨ ਐਸਟੋਨੀਆ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਅਲਾਰ ਕਾਰਿਸ (H.E. Mr. Alar Karis, President of the Republic of Estonia) ਨਾਲ ਮੁਲਾਕਾਤ ਕੀਤੀ। ਇਹ ਦੋਹਾਂ ਨੇਤਾਵਾਂ ਦੇ ਦਰਮਿਆਨ ਪਹਿਲੀ ਮੁਲਾਕਾਤ ਸੀ।
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਸ਼੍ਰੀ ਕਾਰਿਸ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਐਸਟੋਨੀਆ ਦੇ ਦਰਮਿਆਨ ਨਿੱਘੇ ਅਤੇ ਦੋਸਤਾਨਾ ਸਬੰਧ ਲੋਕਤੰਤਰ, ਕਾਨੂੰਨ ਦੇ ਸ਼ਾਸਨ ਅਤੇ ਸੁਤੰਤਰਤਾ ਅਤੇ ਬਹੁਲਵਾਦ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਉਨ੍ਹਾਂ ਦੀ ਸਾਂਝੀ ਪ੍ਰਤੀਬੱਧਤਾ ‘ਤੇ ਅਧਾਰਿਤ ਹਨ। ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਆਈਟੀ ਅਤੇ ਡਿਜੀਟਲ, ਸੱਭਿਆਚਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਆਪਸੀ (including trade and investment, IT and digital, culture, tourism and people-to-people ties) ਸਬੰਧਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਵਧਦੇ ਦੁਵੱਲੇ ਸਹਿਯੋਗ ‘ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਸਾਇਬਰ ਸੁਰੱਖਿਆ ਦੇ ਖੇਤਰ ਵਿੱਚ ਚਲ ਰਹੇ ਦੁਵੱਲੇ ਸਹਿਯੋਗ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਐਸਟੋਨਿਆਈ ਸਰਕਾਰ ਅਤੇ ਕੰਪਨੀਆਂ ਨੂੰ ਭਾਰਤ ਵਿੱਚ ਵਿਕਾਸ ਸਬੰਧੀ ਅਵਸਰਾਂ ਦਾ ਪਤਾ ਲਗਾਉਣ ਅਤੇ ਡਿਜੀਟਲ ਇੰਡੀਆ (Digital India) ਜਿਹੇ ਪ੍ਰੋਗਰਾਮਾਂ ਦਾ ਲਾਭ ਉਠਾਉਣ ਦੇ ਲਈ ਸੱਦਾ ਦਿੱਤਾ।
ਦੋਹਾਂ ਨੇਤਾਵਾਂ ਨੇ ਭਾਰਤ- ਯੂਰਪੀਅਨ ਯੂਨੀਅਨ ਦੀ ਰਣਨੀਤਕ ਸਾਂਝੇਦਾਰੀ (India-EU strategic partnership) ਦੇ ਸੰਦਰਭ ਵਿੱਚ ਭਾਰਤ-ਐਸਟੋਨੀਆ ਸਾਂਝੇਦਾਰੀ ਦੇ ਮਹੱਤਵ ‘ਤੇ ਭੀ ਧਿਆਨ ਦਿੱਤਾ। ਉਨ੍ਹਾਂ ਨੇ ਭਾਰਤ-ਨੌਰਡਿਕ-ਬਾਲਟਿਕ ਫਾਰਮੈਟ (India-Nordic-Baltic format) ਵਿੱਚ ਮੰਤਰੀ ਪੱਧਰੀ ਅਦਾਨ-ਪ੍ਰਦਾਨ ਦੀ ਸ਼ੁਰੂਆਤ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਅਤੇ ਸੰਯੁਕਤ ਰਾਸ਼ਟਰ (United Nations) ਵਿੱਚ ਸਹਿਯੋਗ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਭੀ ਕੀਤਾ।
ਦੋਹਾਂ ਨੇਤਾਵਾਂ ਨੇ ਭਾਰਤ ਅਤੇ ਐਸਟੋਨੀਆ ਦੇ ਦਰਮਿਆਨ ਵਧਦੇ ਸੱਭਿਆਚਾਰਕ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ (people-to-people ties) ‘ਤੇ ਸੰਤੋਸ਼ ਵਿਅਕਤ ਕੀਤਾ। ਇਸ ਸਬੰਧ ਵਿੱਚ, ਸ਼੍ਰੀ ਮੋਦੀ ਨੇ ਐਸਟੋਨੀਆ ਵਿੱਚ ਯੋਗ ਦੀ ਮਕਬੂਲੀਅਤ ਦੀ ਸ਼ਲਾਘਾ ਕੀਤੀ।
***
ਐੱਮਜੇਪੀਐੱਸ/ਐੱਸਆਰ
Had a very productive meeting with the President of Estonia, Mr. Alar Karis on the sidelines of the AI Action Summit in Paris. India’s ties with Estonia are growing remarkably over the years. We discussed ways to boost ties in areas like trade, technology, culture and more.… pic.twitter.com/F3af01yqA8
— Narendra Modi (@narendramodi) February 11, 2025
PM @narendramodi and President @AlarKaris of Estonia met on the sidelines of the AI Action Summit in Paris. They welcomed the growing India-Estonia partnership across trade, IT, digital innovation, culture, tourism, cybersecurity and more. The PM also appreciated the popularity… pic.twitter.com/Ezd1fWd667
— PMO India (@PMOIndia) February 11, 2025