Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐਗਜ਼ਾਮ ਵਾਰੀਅਰਜ਼ ਆਰਟ ਫੈਸਟੀਵਲ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਲਾ ਦੇ ਮਾਧਿਅਮ ਨਾਲ  ਪਰੀਖਿਆ ਦੇ ਤਣਾਅ ਤੋਂ ਉਭਰਨ ਲਈ ਐਗਜ਼ਾਮ ਵਾਰੀਅਰਜ਼ ਆਰਟ ਫੈਸਟੀਵਲ ਦੀ ਸ਼ਲਾਘਾ ਕੀਤੀ ਹੈ।

 

ਐਗਜ਼ਾਮ ਵਾਰੀਅਰਜ਼ ਆਰਟ ਫੈਸਟੀਵਲ ਦਾ ਆਯੋਜਨ 4 ਜਨਵਰੀ, 2025 ਨੂੰ ਨਵੀਂ ਦਿੱਲੀ ਦੇ ਸ਼ਾਂਤੀਪਥ ‘ਤੇ ਕੀਤਾ ਗਿਆ ਸੀ। ਕੁੱਲ 30 ਵਿਦਿਆਰਥੀਆਂ ਦੇ ਕਲਾਸ 9 ਤੋਂ ਲੈ ਕੇ ਕਲਾਸ 12 ਤੱਕ ਦੇ ਲਗਭਗ 4,000 ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ਲਈ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। 

ਉਪਰੋਕਤ ਕਲਾ ਮਹੋਤਸਵ ਬਾਰੇ ਐਗਜ਼ਾਮ ਵਾਰੀਅਰਜ਼ ਦੀਆਂ ਐਕਸ (X) ਪੋਸਟਾਂ ‘ਤੇ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਰਚਨਾਤਮਕ ਸਫ਼ਲਤਾ ਰਾਹੀਂ ਪਰੀਖਿਆ ਦੇ ਤਣਾਅ ਤੋਂ ਉਭਰਨਾ!

ਇਹ ਦੇਖ ਕੇ ਖੁਸ਼ੀ ਹੋਈ ਕਿ ਇੰਨੇ ਸਾਰੇ ਯੁਵਾ ਇਕੱਠੇ ਆਏ ਅਤੇ ਤਣਾਅ ਮੁਕਤ ਪਰੀਖਿਆ ਦਾ ਇੱਕ ਮਜ਼ਬੂਤ ਸੰਦੇਸ਼ ਦੇਣ ਲਈ ਕਲਾ ਦੀ ਸ਼ਕਤੀ ਦਾ ਉਪਯੋਗ ਕੀਤਾ।”

************

ਐੱਮਜੇਪੀਐੱਸ/ਐੱਸਟੀ