Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਅਨੀਤਾ, ਨਾਰਾਇਣ ਕੋਂਗਨਾਪੱਲੇ ਨੂੰ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਦੇ ਰੋਇੰਗ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਨੀਤਾ ਅਤੇ ਨਾਰਾਇਣ ਕੋਂਗਨਾਪੱਲੇ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਟੀਮ ਵਰਕ ਅਤੇ ਸਮਰਪਣ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਨੇ ਦੇਸ਼ ਨੂੰ ਮਾਣ ਨਾਲ ਭਰ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਅਨੀਤਾ ਅਤੇ ਨਾਰਾਇਣ ਕੋਂਗਨਾਪੱਲੇ ਨੂੰ ਰੋਇੰਗ-ਪੀਆਰ3 ਮਿਕਸਡ ਡਬਲ ਸਕੱਲਸ ਈਵੈਂਟ ਵਿੱਚ ਉਸ ਦੇ ਅਸਧਾਰਣ ਸਿਲਵਰ ਮੈਡਲ ਦੇ ਲਈ ਵਧਾਈਆਂ।

ਉਨ੍ਹਾਂ ਨੇ ਟੀਮ ਵਰਕ ਅਤੇ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਉਪਲਬਧੀ ਦੇਸ਼ ਨੂੰ ਮਾਣ ਨਾਲ ਭਰ ਦਿੰਦੀ ਹੈਂ।”

****

ਡੀਐੱਸ/ਆਰਟੀ