Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ 2022 ਵਿੱਚ ਸਕੁਐਸ਼ (Squash) ਮੈਨਸ ਟੀਮ ਦੇ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਜਤਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੋਉ ਵਿੱਚ ਚਲ ਰਹੇ ਏਸ਼ੀਅਨ ਗੇਮਸ 2022 ਵਿੱਚ ਗੋਲਡ ਮੈਡਲ ਜਿੱਤਣ ‘ਤੇ ਸੌਰਵ ਘੋਸ਼ਾਲ, ਅਭੈ ਸਿੰਘ, ਹਰਿੰਦਰ ਸੰਧੂ ਅਤੇ ਮਹੇਸ਼ ਮੰਗਾਓਕਰ (Mahesh Mangaokar) ਦੀ ਸਕੁਐਸ਼ ਪੁਰਸ਼ ਟੀਮ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਪ੍ਰਤਿਭਾਸ਼ਾਲੀ ਗੌਰਵ ਘੋਸ਼ਾਲ, ਅਭੈ ਸਿੰਘ, ਹਰਿੰਦਰ ਸੰਧੂ ਅਤੇ ਮਹੇਸ਼ ਮਨਗਾਓਕਰ ਦੀ ਸਾਡੀ ਸਕੁਐਸ਼ ਮੈਨਸ ਟੀਮ ਨੂੰ ਏਸ਼ੀਅਨ ਗੇਮਸ ਵਿੱਚ ਸ਼ਾਨਦਾਰ ਜਿੱਤ ਅਤੇ ਪ੍ਰਤਿਸ਼ਠਿਤ ਗੋਲਡ ਮੈਡਲ ਘਰ ਲਿਆਉਣ ‘ਤੇ ਵਧਾਈ। ਇਹ ਪ੍ਰਯਤਨ ਕਈ ਯੁਵਾ ਐਥਲੀਟਾਂ ਨੂੰ ਇਸ ਖੇਡ ਨੂੰ ਅਪਣਾਉਣ ਅਤੇ ਇਸ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਦੇ ਲਈ ਪ੍ਰੇਰਿਤ ਕਰੇਗਾ। ਭਾਰਤ ਖੁਸ਼ ਹੈ!”

 

*********

ਡੀਐੱਸ/ਟੀਐੱਸ