Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ 71 ਮੈਡਲ ਜਿੱਤਣ ‘ਤੇ ਐਥਲੀਟਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਖਿਡਾਰੀਆਂ ਨੂੰ 71 ਮੈਡਲ ਜਿੱਤਣ ‘ਤੇ ਅੱਜ ਵਧਾਈਆਂ ਦਿੱਤੀਆਂ ਅਤੇ ਇਸ ਨੂੰ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਹੁਣ ਤੱਕ ਦੀ ਬਿਹਤਰੀਨ ਮੈਡਲ ਸੂਚੀ ਦੱਸਿਆ।

 

ਉਨ੍ਹਾਂ ਨੇ ਇਸ ਮੈਡਲ ਸੂਚੀ ਨੂੰ ਐਥਲੀਟਾਂ ਦੇ ਅਦੁੱਤੀ ਸਮਰਪਣ, ਧੀਰਜ ਅਤੇ ਖੇਡ ਭਾਵਨਾ ਦਾ ਪ੍ਰਮਾਣ ਦੱਸਿਆ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

“ਏਸ਼ਿਆਈ ਖੇਡਾਂ ਵਿੱਚ ਭਾਰਤ ਪਹਿਲਾਂ ਤੋਂ ਕਿਤੇ ਅਧਿਕ ਚਮਕਿਆ!

 

71 ਮੈਡਲਾਂ ਦੇ ਨਾਲ, ਅਸੀਂ ਆਪਣੀ ਹੁਣ ਤੱਕ ਦੀ ਬਿਹਤਰੀਨ ਮੈਡਲ ਸੂਚੀ ਦਾ ਜਸ਼ਨ ਮਨਾ ਰਹੇ ਹਾਂ, ਜੋ ਸਾਡੇ ਐਥਲੀਟਾਂ ਦੇ ਅਦੁੱਤੀ ਸਮਰਪਣ, ਧੀਰਜ ਅਤੇ ਖੇਡ ਭਾਵਨਾ ਦਾ ਪ੍ਰਮਾਣ ਹੈ।

 

ਹਰੇਕ ਮੈਡਲ ਸਖ਼ਤ ਮਿਹਨਤ ਅਤੇ ਜਨੂਨ ਦੀ ਜੀਵਨ ਯਾਤਰਾ ਨੂੰ ਉਜਾਗਰ ਕਰਦਾ ਹੈ।

 

ਪੂਰੇ ਰਾਸ਼ਟਰ ਦੇ ਲਈ ਮਾਣ ਦਾ ਪਲ। ਸਾਡੇ ਐਥਲੀਟਾਂ ਨੂੰ ਵਧਾਈਆਂ।”

 

 

 

 

***

ਡੀਐੱਸ/ਆਰਟੀ