ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼੍ਰੀ ਮੋਦੀ ਨੇ ਦਿੱਲੀ ਦੇ ਬੁੱਧ ਜਯੰਤੀ ਪਾਰਕ ਵਿੱਚ ਇੱਕ ਪਿੱਪਲ ਦਾ ਰੁੱਖ ਲਗਾਇਆ। ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਪਲੈਨਟ (ਗ੍ਰਹਿ) ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਦੇਣ ਦੀ ਵੀ ਤਾਕੀਦ ਕੀਤੀ ਹੈ ਅਤੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਨੇ ਕਈ ਸਮੂਹਿਕ ਪ੍ਰਯਾਸ ਕੀਤੇ ਹਨ, ਜਿਨ੍ਹਾਂ ਨਾਲ ਪੂਰੇ ਦੇਸ਼ ਦੇ ਵਣ ਖੇਤਰ ਵਿੱਚ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਸਾਡੇ ਪ੍ਰਯਾਸਾਂ ਲਈ ਇਹ ਬਹੁਤ ਬਿਹਤਰ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਕੀਤਾ;
“ਅੱਜ ਵਿਸ਼ਵ ਵਾਤਾਵਰਣ ਦਿਵਸ ‘ਤੇ, ਮੈਨੂੰ #ਏਕ ਪੇੜ ਮਾਂ ਕੇ ਨਾਮ, ਮੁਹਿੰਮ ਸ਼ੁਰੂ ਕਰਨ ‘ਤੇ ਬਹੁਤ ਪ੍ਰਸੰਨਤਾ ਹੋ ਰਹੀ ਹੈ। ਮੈਂ ਦੇਸ਼ਵਾਸੀਆਂ ਦੇ ਨਾਲ ਹੀ ਦੁਨੀਆ ਭਰ ਦੇ ਲੋਕਾਂ ਨੂੰ ਇਹ ਤਾਕੀਦ ਕਰਦਾ ਹਾਂ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੀ ਮਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਰੂਪ ਵਿੱਚ ਇੱਕ ਰੁੱਖ ਜ਼ਰੂਰ ਲਗਾਓ ਅਤੇ #Plant4Mother ਜਾਂ #ਏਕ ਪੇੜ ਮਾਂ ਕੇ ਨਾਮ (#एक_पेड़_माँ_के_नाम) ਦੀ ਵਰਤੋਂ ਕਰਦੇ ਹੋਏ ਆਪਣੀ ਇੱਕ ਤਸਵੀਰ ਸਾਂਝੀ ਕਰੋ।”
“ਅੱਜ ਸਵੇਰੇ, ਮੈਂ ਕੁਦਰਤ ਮਾਂ ਦੀ ਰੱਖਿਆ ਕਰਨ ਅਤੇ ਟਿਕਾਊ ਜੀਵਨਸ਼ੈਲੀ ਅਪਣਾਉਣ ਦੀ ਸਾਡੀ ਪ੍ਰਤੀਬੱਧਤਾ ਦੇ ਅਨੁਸਾਰ ਇੱਕ ਰੁੱਖ ਲਗਾਇਆ। ਮੈਂ ਆਪ ਸਾਰਿਆਂ ਨੂੰ ਇਹ ਤਾਕੀਦ ਕਰਦਾ ਹਾਂ ਕਿ ਆਪ ਵੀ ਆਪਣੇ ਪਲੈਨਟ (ਗ੍ਰਹਿ) ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਦਿਓ। #Plant4Mother #ਏਕ ਪੇੜ ਮਾਂ ਕੇ ਨਾਮ”
“ਆਪ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪਿਛਲੇ ਦਹਾਕੇ ਵਿੱਚ ਭਾਰਤ ਨੇ ਕਈ ਸਮੂਹਿਕ ਪ੍ਰਯਾਸ ਕੀਤੇ ਹਨ, ਜਿਨ੍ਹਾਂ ਕਾਰਨ ਪੂਰੇ ਦੇਸ਼ ਵਿੱਚ ਵਣ ਖੇਤਰ ਵਿੱਚ ਵਾਧਾ ਹੋਇਆ ਹੈ। ਇਹ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਸਾਡੇ ਪ੍ਰਯਾਸ ਦੇ ਲਈ ਬਹੁਤ ਚੰਗਾ ਹੈ। ਇਹ ਵੀ ਸ਼ਲਾਘਾਯੋਗ ਹੈ ਕਿ ਸਥਾਨਕ ਭਾਈਚਾਰਿਆਂ ਨੇ ਇਸ ਮੌਕੇ ‘ਤੇ ਅੱਗੇ ਆ ਕੇ ਇਸ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।”
“ਅੱਜ ਵਿਸ਼ਵ ਵਾਤਾਵਰਣ ਦਿਵਸ ‘ਤੇ ਮੈਨੂੰ #ਏਕ ਪੇੜ ਮਾਂ ਕੇ ਨਾਮ ਮੁਹਿੰਮ ਸ਼ੁਰੂ ਕਰਕੇ ਬਹੁਤ ਪ੍ਰਸੰਨਤਾ ਹੋ ਰਹੀ ਹੈ। ਮੈਂ ਦੇਸ਼ਵਾਸੀਆਂ ਦੇ ਨਾਲ ਹੀ ਦੁਨੀਆ ਭਰ ਦੇ ਲੋਕਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਆਪਣੀ ਮਾਂ ਦੇ ਨਾਲ ਮਿਲ ਕੇ ਜਾਂ ਉਨ੍ਹਾਂ ਦੇ ਨਾਮ ‘ਤੇ ਇੱਕ ਰੁੱਖ ਜ਼ਰੂਰ ਲਗਾਉਣ। ਇਹ ਤੁਹਾਡੇ ਵੱਲੋਂ ਉਨ੍ਹਾਂ ਲਈ ਇੱਕ ਅਨਮੋਲ (ਕੀਮਤੀ) ਤੋਹਫਾ ਹੋਵੇਗਾ। ਇਸ ਨਾਲ ਜੁੜੀ ਤਸਵੀਰ ਤੁਸੀਂ #Plant4Mother, # ਏਕ ਪੇੜ ਮਾਂ ਕੇ ਨਾਮ ਦੇ ਨਾਲ ਜ਼ਰੂਰ ਸਾਂਝੀ ਕਰੋ।”
Today, on World Environment Day, delight to start a campaign, #एक_पेड़_माँ_के_नाम. I call upon everyone, in India and around the world, to plant a tree in the coming days as a tribute to your mother. Do share a picture of you doing so using #Plant4Mother or #एक_पेड़_माँ_के_नाम. pic.twitter.com/dfviUtLbTZ
— Narendra Modi (@narendramodi) June 5, 2024
आज विश्व पर्यावरण दिवस पर मुझे #एक_पेड़_माँ_के_नाम अभियान शुरू कर अत्यंत प्रसन्नता हो रही है। मैं देशवासियों के साथ ही दुनियाभर के लोगों से आग्रह करता हूं कि वे अपनी माँ के साथ मिलकर या उनके नाम पर एक पेड़ जरूर लगाएं। ये आपकी तरफ से उन्हें एक अनमोल उपहार होगा। इससे जुड़ी तस्वीर… pic.twitter.com/2XeT9ootUU
— Narendra Modi (@narendramodi) June 5, 2024
***************
ਡੀਐੱਸ/ਐੱਸਟੀ