ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਾਕੋਰੀ ਘਟਨਾ ਦੇ ਕ੍ਰਾਂਤੀਕਾਰੀਆਂ ਰਾਮ ਪ੍ਰਸਾਦ ਬਿਸਮਿਲ, ਅਸ਼ਫ਼ਾਕ ਉੱਲ੍ਹਾ ਖ਼ਾਨ ਤੇ ਰੌਸ਼ਨ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਸ਼ੁਰੂਆਤ ਕੀਤੀ। ਸਥਾਨਕ ਉੱਪ–ਭਾਖਾ ’ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਦੇ ਕਵੀਆਂ ਦਾਮੋਦਰ ਸਵਰੂਪ ‘ਵਿਦਰੋਹੀ’, ਰਾਜ ਬਹਾਦੁਰ ਵਿਕਲ ਤੇ ਅਗਨੀਵੇਸ਼ ਸ਼ੁਕਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,‘ਭਲਕੇ ਪੰਡਿਤ ਰਾਮ ਪ੍ਰਸਾਦ ਬਿਸਮਿਲ, ਅਸ਼ਫ਼ਾਕ ਉੱਲ੍ਹਾ ਖ਼ਾਨ, ਠਾਕੁਰ ਰੌਸ਼ਨ ਸਿੰਘ ਦਾ ਬਲੀਦਾਨ ਦਿਵਸ ਹੈ। ਸ਼ਾਹਜਹਾਂਪੁਰ ਦੇ ਇਨ੍ਹਾਂ ਤਿੰਨ ਸਪੂਤਾਂ, ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਨੂੰ ਚੁਣੌਤੀ ਦਿੱਤੀ ਸੀ, ਨੂੰ 19 ਦਸੰਬਰ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਅਸੀਂ ਅਜਿਹੇ ਨਾਇਕਾਂ ਦੇ ਭਾਰੀ ਰਿਣੀ ਹਾਂ, ਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।’
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮਾਂ ਗੰਗਾ ਸਾਰੇ ਸ਼ੁਭ ਕਾਰਜਾਂ ਅਤੇ ਸਾਰੀ ਤਰੱਕੀ ਦਾ ਸਰੋਤ ਹੈ। ਮਾਂ ਗੰਗਾ ਸਾਰੀਆਂ ਖੁਸ਼ੀਆਂ ਦਿੰਦੀ ਹੈ, ਅਤੇ ਸਾਰੇ ਦੁੱਖ ਦੂਰ ਕਰਦੀ ਹੈ। ਇਸੇ ਤਰ੍ਹਾਂ ਗੰਗਾ ਐਕਸਪ੍ਰੈੱਸਵੇਅ ਵੀ ਉੱਤਰ ਪ੍ਰਦੇਸ਼ ਲਈ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ। ਐਕਸਪ੍ਰੈੱਸਵੇਅ, ਨਵੇਂ ਹਵਾਈ ਅੱਡਿਆਂ ਅਤੇ ਰੇਲਵੇ ਰੂਟਾਂ ਦੇ ਨੈੱਟਵਰਕ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਲਈ ਪੰਜ ਵਰਦਾਨਾਂ ਦਾ ਸਰੋਤ ਹੋਵੇਗਾ। ਪਹਿਲਾ ਵਰਦਾਨ – ਲੋਕਾਂ ਦਾ ਸਮਾਂ ਬਚੇਗਾ। ਦੂਜਾ ਵਰਦਾਨ- ਲੋਕਾਂ ਦੀ ਸੁਵਿਧਾ ਅਤੇ ਅਸਾਨੀ ਵਿੱਚ ਵਾਧਾ ਹੋਵੇਗਾ। ਤੀਜਾ ਵਰਦਾਨ- ਯੂਪੀ ਦੇ ਸਰੋਤਾਂ ਦੀ ਸਹੀ ਵਰਤੋਂ ਹੋਵੇਗਾ। ਚੌਥਾ ਵਰਦਾਨ- ਯੂਪੀ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਪੰਜਵਾਂ ਵਰਦਾਨ – ਯੂਪੀ ਵਿੱਚ ਸਰਬਪੱਖੀ ਖੁਸ਼ਹਾਲੀ ਆਵੇਗੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਜੋ ਆਧੁਨਿਕ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ, ਉਹ ਦਰਸਾਉਂਦਾ ਹੈ ਕਿ ਸਰੋਤਾਂ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਆਖਿਆ,“ਤੁਸੀਂ ਸਪਸ਼ਟ ਤੌਰ ‘ਤੇ ਦੇਖਿਆ ਹੈ ਕਿ ਪਹਿਲਾਂ ਜਨਤਕ ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ। ਪਰ ਅੱਜ ਉੱਤਰ ਪ੍ਰਦੇਸ਼ ਦਾ ਪੈਸਾ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਲਗਾਇਆ ਜਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੂਰਾ ਉੱਤਰ ਪ੍ਰਦੇਸ਼ ਇਕਜੁੱਟਤਾ ਨਾਲ ਅੱਗੇ ਵਧਦਾ ਹੈ ਤਾਂ ਦੇਸ਼ ਤਰੱਕੀ ਕਰਦਾ ਹੈ। ਇਸ ਲਈ ਡਬਲ ਇੰਜਣ ਵਾਲੀ ਸਰਕਾਰ ਦਾ ਧਿਆਨ ਉੱਤਰ ਪ੍ਰਦੇਸ਼ ਦੇ ਵਿਕਾਸ ‘ਤੇ ਹੈ। ਉਨ੍ਹਾਂ ਕਿਹਾ, ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਮੰਤਰ ਨਾਲ ਅਸੀਂ ਯੂਪੀ ਦੇ ਵਿਕਾਸ ਲਈ ਸੁਹਿਰਦ ਯਤਨ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਪੰਜ ਸਾਲ ਪਹਿਲਾਂ ਦੀ ਸਥਿਤੀ ਵੱਲ ਧਿਆਨ ਦਿਵਾਇਆ। “ਰਾਜ ਦੇ ਕੁਝ ਖੇਤਰਾਂ ਨੂੰ ਛੱਡ ਕੇ, ਬਾਕੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਉਪਲਬਧ ਨਹੀਂ ਸੀ। ਡਬਲ ਇੰਜਣ ਵਾਲੀ ਸਰਕਾਰ ਨੇ ਨਾ ਸਿਰਫ਼ ਉੱਤਰ ਪ੍ਰਦੇਸ਼ ਵਿੱਚ ਲਗਭਗ 80 ਲੱਖ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ ਹਨ, ਸਗੋਂ ਹਰ ਜ਼ਿਲ੍ਹੇ ਨੂੰ ਪਹਿਲਾਂ ਨਾਲੋਂ ਕਈ ਗੁਣਾ ਵੱਧ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 30 ਲੱਖ ਤੋਂ ਵੱਧ ਗ਼ਰੀਬ ਲੋਕਾਂ ਨੂੰ ਪੱਕੇ ਮਕਾਨ ਮਿਲੇ ਹਨ ਅਤੇ ਇਹ ਮੁਹਿੰਮ ਬਾਕੀ ਰਹਿੰਦੇ ਸਾਰੇ ਹੱਕਦਾਰਾਂ ਨੂੰ ਕਵਰ ਕਰਨ ਲਈ ਜਾਰੀ ਰਹੇਗੀ। ਸ਼ਾਹਜਹਾਂਪੁਰ ਵਿੱਚ ਵੀ 50 ਹਜ਼ਾਰ ਪੱਕੇ ਘਰ ਬਣਾਏ ਗਏ ਸਨ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦਲਿਤਾਂ, ਵੰਚਿਤਾਂ ਅਤੇ ਪਿਛੜੇ ਲੋਕਾਂ ਦੇ ਵਿਕਾਸ ਨੂੰ ਉਨ੍ਹਾਂ ਦੇ ਪੱਧਰ ‘ਤੇ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ,“ਸਰਕਾਰ ਦੀ ਤਰਜੀਹ ਸਮਾਜ ਵਿੱਚ ਪਿੱਛੇ ਛੱਡ ਦਿੱਤੇ ਗਏ ਅਤੇ ਪਿਛੜੇ ਹੋਏ ਲੋਕਾਂ ਤੱਕ ਵਿਕਾਸ ਦਾ ਲਾਭ ਪਹੁੰਚਾਉਣਾ ਹੈ। ਇਹੋ ਭਾਵਨਾ ਸਾਡੀ ਖੇਤੀਬਾੜੀ ਨੀਤੀ ਅਤੇ ਕਿਸਾਨਾਂ ਨਾਲ ਸਬੰਧਿਤ ਨੀਤੀ ਵਿੱਚ ਵੀ ਝਲਕਦੀ ਹੈ।”
ਪ੍ਰਧਾਨ ਮੰਤਰੀ ਨੇ ਦੇਸ਼ ਦੀ ਵਿਰਾਸਤ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰਨ ਤੋਂ ਟਾਲ਼ਾ ਵੱਟਣ ਦੀ ਮਾਨਸਿਕਤਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੰਗਠਨ ਗ਼ਰੀਬ ਅਤੇ ਆਮ ਲੋਕਾਂ ਨੂੰ ਆਪਣੇ ‘ਤੇ ਨਿਰਭਰ ਰੱਖਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,“ਇਨ੍ਹਾਂ ਲੋਕਾਂ ਨੂੰ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਦੇ ਇੱਕ ਵਿਸ਼ਾਲ ਧਾਮ ਦੇ ਨਿਰਮਾਣ ਨੂੰ ਲੈ ਕੇ ਸਮੱਸਿਆ ਹੈ। ਇਨ੍ਹਾਂ ਲੋਕਾਂ ਨੂੰ ਅਯੁੱਧਿਆ ਵਿੱਚ ਭਗਵਾਨ ਸ਼੍ਰੀਰਾਮ ਦੇ ਵਿਸ਼ਾਲ ਮੰਦਰ ਦੇ ਨਿਰਮਾਣ ਨੂੰ ਲੈ ਕੇ ਸਮੱਸਿਆ ਹੈ। ਇਨ੍ਹਾਂ ਲੋਕਾਂ ਨੂੰ ਗੰਗਾ ਜੀ ਦੀ ਸਫ਼ਾਈ ਮੁਹਿੰਮ ਨੂੰ ਲੈ ਕੇ ਪ੍ਰੇਸ਼ਾਨੀ ਹੈ। ਇਹ ਉਹ ਲੋਕ ਹਨ ਜੋ ਦਹਿਸ਼ਤ ਦੇ ਮਾਲਕਾਂ ਵਿਰੁੱਧ ਫੌਜੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਭਾਰਤੀ ਵਿਗਿਆਨੀਆਂ ਦੁਆਰਾ ਬਣਾਈ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।” ਉਨ੍ਹਾਂ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ਨੂੰ ਯਾਦ ਕੀਤਾ ਜੋ ਹਾਲ ਹੀ ਦੇ ਸਮੇਂ ਵਿੱਚ ਬਿਹਤਰੀ ਲਈ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਯੂ.ਪੀ.ਵਾਈ.ਓ.ਜੀ.ਆਈ. (U.P.Y.O.G.I) –ਯੂ.ਪੀ. ਪਲੱਸ ਯੋਗੀ, ਬਹੁਤ ਹੈ ਉਪਯੋਗੀ (ਬਹੁਤ ਲਾਭਦਾਇਕ ਹੈ) ਦਾ ਫਾਰਮੂਲਾ ਦਿੱਤਾ।
ਐਕਸਪ੍ਰੈੱਸਵੇਅ ਦੇ ਪਿੱਛੇ ਪ੍ਰੇਰਣਾ ਪ੍ਰਧਾਨ ਮੰਤਰੀ ਦਾ ਦੇਸ਼ ਭਰ ਵਿੱਚ ਤੇਜ਼ ਰਫ਼ਤਾਰ ਸੰਪਰਕ ਪ੍ਰਦਾਨ ਕਰਨ ਦੀ ਦੂਰਅੰਦੇਸ਼ੀ ਹੈ। 594 ਕਿਲੋਮੀਟਰ ਲੰਬਾ ਛੇ–ਮਾਰਗੀ ਐਕਸਪ੍ਰੈੱਸਵੇਅ 36,200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਮੇਰਠ ਦੇ ਬਿਜੌਲੀ ਪਿੰਡ ਦੇ ਨੇੜੇ ਤੋਂ ਸ਼ੁਰੂ ਹੋ ਕੇ, ਐਕਸਪ੍ਰੈੱਸਵੇਅ ਪ੍ਰਯਾਗਰਾਜ ਦੇ ਜੁਦਾਪੁਰ ਦਾਂਡੂ ਪਿੰਡ ਤੱਕ ਜਾਵੇਗਾ। ਇਹ ਮੇਰਠ, ਹਾਪੁੜ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ, ਉਨਾਓ, ਰਾਏਬਰੇਲੀ, ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਵਿੱਚੋਂ ਦੀ ਲੰਘਦਾ ਹੈ। ਕੰਮ ਪੂਰਾ ਹੋਣ ‘ਤੇ, ਇਹ ਉੱਤਰ ਪ੍ਰਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ ਬਣ ਜਾਵੇਗਾ, ਜੋ ਰਾਜ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜਦਾ ਹੈ। ਸ਼ਾਹਜਹਾਂਪੁਰ ਦੇ ਐਕਸਪ੍ਰੈੱਸ ਵੇਅ ‘ਤੇ ਹਵਾਈ ਫੌਜ ਦੇ ਜਹਾਜ਼ਾਂ ਦੀ ਐਮਰਜੈਂਸੀ ਉਡਾਣ ਅਤੇ ਲੈਂਡਿੰਗ ਵਿੱਚ ਸਹਾਇਤਾ ਲਈ 3.5 ਕਿਲੋਮੀਟਰ ਲੰਬੀ ਹਵਾਈ ਪੱਟੀ ਵੀ ਬਣਾਈ ਜਾਵੇਗੀ। ਐਕਸਪ੍ਰੈੱਸਵੇਅ ਦੇ ਨਾਲ ਇੱਕ ਉਦਯੋਗਿਕ ਗਲਿਆਰਾ ਵੀ ਬਣਾਉਣ ਦਾ ਪ੍ਰਸਤਾਵ ਹੈ।
ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ, ਵਪਾਰ, ਖੇਤੀਬਾੜੀ, ਟੂਰਿਜ਼ਮ ਆਦਿ ਸਮੇਤ ਕਈ ਖੇਤਰਾਂ ਨੂੰ ਵੀ ਹੁਲਾਰਾ ਦੇਵੇਗਾ। ਇਹ ਇਸ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ।
https://twitter.com/PMOIndia/status/1472122247057854465
https://twitter.com/PMOIndia/status/1472122580941238272
https://twitter.com/PMOIndia/status/1472123446595244033
https://twitter.com/PMOIndia/status/1472123443755642882
https://twitter.com/PMOIndia/status/1472124096955621377
https://twitter.com/PMOIndia/status/1472125672822763524
https://twitter.com/PMOIndia/status/1472126231407591427
https://twitter.com/PMOIndia/status/1472127897246654468
https://twitter.com/PMOIndia/status/1472129255869849603
https://twitter.com/PMOIndia/status/1472129424950628354
https://twitter.com/PMOIndia/status/1472129422157176834
https://twitter.com/PMOIndia/status/1472129786742906880
https://twitter.com/PMOIndia/status/1472130626178273281
*********
ਡੀਐੱਸ/ਏਕੇ
Laying the foundation stone of the Ganga Expressway. #गंगा_एक्सप्रेसवे https://t.co/h1lEEmsxIO
— Narendra Modi (@narendramodi) December 18, 2021
कल ही पंडित राम प्रसाद बिस्मिल, अशफाक उल्लाह खान, ठाकुर रौशन सिंह का बलिदान दिवस है।
— PMO India (@PMOIndia) December 18, 2021
अंग्रेजी सत्ता को चुनौती देने वाले शाहजहांपुर के इन तीनों सपूतों को 19 दिसंबर को फांसी दी गई थी।
भारत की आजादी के लिए अपना सर्वस्व न्योछावर कर देने वाले ऐसे वीरों का हम पर बहुत बड़ा कर्ज है: PM
माँ गंगा सारे मंगलों की, सारी उन्नति प्रगति की स्रोत हैं।
— PMO India (@PMOIndia) December 18, 2021
मां गंगा सारे सुख देती हैं, और सारी पीड़ा हर लेती हैं।
ऐसे ही गंगा एक्सप्रेसवे भी यूपी की प्रगति के नए द्वार खोलेगा: PM @narendramodi
ये जो आज यूपी में एक्सप्रेसवे का जाल बिछ रहा है,
— PMO India (@PMOIndia) December 18, 2021
जो नए एयरपोर्ट बनाए जा रहे हैं, नए रेलवे रूट बन रहे हैं,
वो यूपी के लोगों के लिए अनेक वरदान एक साथ लेकर आ रहे हैं: PM @narendramodi
पहला वरदान- लोगों के समय की बचत।
— PMO India (@PMOIndia) December 18, 2021
दूसरा वरदान- लोगों की सहूलियत में बढोतरी, सुविधा में बढोतरी।
तीसरा वरदान- यूपी के संसाधनों का सही उपयोग।
चौथा वरदान- यूपी के सामर्थ्य में वृद्धि।
पांचवा वरदान- यूपी में चौतरफा समृद्धि: PM @narendramodi
यूपी में आज जो आधुनिक इंफ्रास्ट्रक्चर का निर्माण हो रहा है वो ये दिखाता है कि संसाधनों का सही उपयोग कैसे किया जाता है।
— PMO India (@PMOIndia) December 18, 2021
पहले जनता के पैसे का क्या-क्या इस्तेमाल हुआ है ये आप लोगों ने भली-भांति देखा है।
लेकिन आज उत्तर प्रदेश के पैसे को उत्तर प्रदेश के विकास में लगाया जा रहा है: PM
जब पूरा यूपी एक साथ बढ़ता है तो देश आगे बढ़ता है।
— PMO India (@PMOIndia) December 18, 2021
इसलिए डबल इंजन की सरकार का फोकस यूपी के विकास पर है।
सबका साथ, सबका विकास, सबका विश्वास और सबका प्रयास के मंत्र के साथ हम यूपी के विकास के लिए ईमानदारी से प्रयास कर रहे हैं: PM @narendramodi
आप याद करिए पांच साल पहले का हाल।
— PMO India (@PMOIndia) December 18, 2021
राज्य के कुछ इलाकों को छोड़ दें तो दूसरे शहरों और गांव-देहात में बिजली ढूंढे नहीं मिलती थी।
डबल इंजन की सरकार ने ना सिर्फ यूपी में करीब 80 लाख मुफ्त बिजली कनेक्शन दिए, बल्कि हर जिले को पहले से कई गुना ज्यादा बिजली दी जा रही है: PM @narendramodi
जो भी समाज में पीछे है, पिछड़ा हुआ है, उसे सशक्त करना, विकास का लाभ उस तक पहुंचाना, हमारी सरकार की प्राथमिकता है।
— PMO India (@PMOIndia) December 18, 2021
यही भावना हमारी कृषि नीति में, किसानों से जुड़ी नीति में भी दिखती है: PM @narendramodi
हमारे यहां कुछ राजनीतिक दल ऐसे रहे हैं जिन्हें देश की विरासत से भी दिक्कत है और देश के विकास से भी।
— PMO India (@PMOIndia) December 18, 2021
देश की विरासत से दिक्कत क्योंकि इन्हें अपने वोटबैंक की चिंता ज्यादा सताती है।
देश के विकास से दिक्कत क्योंकि गरीब की, सामान्य मानवी की इन पर निर्भरता दिनों-दिन कम हो रही है: PM
इन लोगों को काशी में बाबा विश्वनाथ का भव्य धाम बनने से दिक्कत है।
— PMO India (@PMOIndia) December 18, 2021
इन लोगों को अयोध्या में प्रभु श्रीराम का भव्य मंदिर बनने से दिक्कत है: PM @narendramodi
इन लोगों को गंगा जी के सफाई अभियान से दिक्कत है।
— PMO India (@PMOIndia) December 18, 2021
यही लोग हैं जो आतंक के आकाओं के खिलाफ सेना की कार्रवाई पर सवाल उठाते हैं।
यही लोग हैं जो भारतीय वैज्ञानिकों की बनाई मेड इन इंडिया कोरोना वैक्सीन को कठघरे में खड़ा कर देते हैं: PM @narendramodi
योगी जी के नेतृत्व में यहां सरकार बनने से पहले, पश्चिम यूपी में कानून-व्यवस्था की क्या स्थिति थी, इससे आप भलीभांति परिचित हैं।
— PMO India (@PMOIndia) December 18, 2021
पहले यहाँ क्या कहते थे?
दिया बरे तो घर लौट आओ!
क्योंकि सूरज डूबता था, तो कट्टा लहराने वाले सड़कों पर आ धमकते थे: PM @narendramodi
आज पूरे यूपी की जनता कह रही है- यूपी प्लस योगी, बहुत हैं उपयोगी।
— PMO India (@PMOIndia) December 18, 2021
U.P.Y.O.G.I
यूपी प्लस योगी, बहुत हैं उपयोगी: PM @narendramodi