Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਉਮਰਹਾ ਗ੍ਰਾਮ ਸਥਿਤ ਸ੍ਵਰਵੇਦ ਮਹਾਮੰਦਿਰ ਧਾਮ ਵਿੱਚ ਸਦਗੁਰੂ ਸਦਾਫ਼ਲਦੇਵ ਵਿਹੰਗਮ ਯੋਗ ਸੰਸਥਾਨ ਦੇ 98ਵੇਂ ਵਰ੍ਹੇਗੰਢ ਸਮਾਰੋਹ ’ਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਉਮਰਹਾ ਗ੍ਰਾਮ ਸਥਿਤ ਸ੍ਵਰਵੇਦ ਮਹਾਮੰਦਿਰ ਧਾਮ ਵਿੱਚ ਸਦਗੁਰੂ ਸਦਾਫ਼ਲਦੇਵ ਵਿਹੰਗਮ ਯੋਗ ਸੰਸਥਾਨ ਦੇ 98ਵੇਂ ਵਰ੍ਹੇਗੰਢ ਸਮਾਰੋਹ ’ਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਉਮਰਹਾ ਗ੍ਰਾਮ ਸਥਿਤ ਸ੍ਵਰਵੇਦ ਮਹਾਮੰਦਿਰ ਧਾਮ ਵਿੱਚ ਸਦਗੁਰੂ ਸਦਾਫ਼ਲਦੇਵ ਵਿਹੰਗਮ ਯੋਗ ਸੰਸਥਾਨ ਦੀ 98ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇੱਕ ਜਨਤਕ ਸਮਾਰੋਹ ਚ ਹਿੱਸਾ ਲਿਆ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੱਲ੍ਹ ਕਾਸ਼ੀ ਵਿਖੇ ਮਹਾਦੇਵ ਦੇ ਚਰਨਾਂ ਵਿੱਚ ਵਿਸ਼ਾਲ ਵਿਸ਼ਵਨਾਥ ਧਾਮ’ ਨੂੰ ਅਰਪਿਤ ਕਰਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ‘ਕਾਸ਼ੀ ਦੀ ਊਰਜਾ ਸਦੀਵੀ ਤਾਂ ਹੈ ਹੀਇਹ ਨਿੱਤ ਨਵਾਂ ਵਿਸਤਾਰ ਵੀ ਲੈਂਦਾ ਰਹਿੰਦੀ ਹੈ।’ ਉਨ੍ਹਾਂ ਗੀਤਾ ਜਯੰਤੀ ਦੇ ਸ਼ੁਭ ਮੌਕੇ ਤੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,‘ਅੱਜ ਗੀਤਾ ਜਯੰਤੀ ਦਾ ਪਵਿੱਤਰ ਮੌਕਾ ਹੈ। ਅੱਜ ਦੇ ਹੀ ਦਿਨ ਕੁਰੂਕਸ਼ੇਤਰ ਦੇ ਮੈਦਾਨਜੰਗ ਵਿੱਚ ਜਦੋਂ ਫ਼ੌਜਾਂ ਆਹਮਣੇਸਾਹਮਣੇ ਸਨਮਨੁੱਖਤਾ ਨੂੰ ਯੋਗਅਧਿਆਤਮ ਤੇ ਪਰਮਾਰਥ ਦਾ ਪਰਮ ਗਿਆਨ ਮਿਲਿਆ ਸੀ। ਇਸ ਮੌਕੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਨਮਨ ਕਰਦਿਆਂ ਤੁਹਾਨੂੰ ਸਭ ਨੂੰ ਸਮੂਹ ਦੇਸ਼ ਵਾਸੀਆਂ ਨੂੰ ਗੀਤਾ ਜਯੰਤੀ ਦੀ ਹਾਰਦਿਕ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਸਦਗੁਰੂ ਸਦਾਫ਼ਲਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,”ਮੈਂ ਸਦਗੁਰੂ ਸਦਾਫ਼ਲਦੇਵ ਜੀ ਨੂੰ ਪ੍ਰਣਾਮ ਕਰਦਾ ਹਾਂਉਨ੍ਹਾਂ ਦੀ ਅਧਿਆਤਮਿਕ ਮੌਜੂਦਗੀ ਨੂੰ ਪ੍ਰਣਾਮ ਕਰਦਾ ਹਾਂ। ਮੈਂ ਸ਼੍ਰੀ ਸੁਤੰਤਰਦੇਵ ਜੀ ਮਹਾਰਾਜ ਅਤੇ ਸ਼੍ਰੀ ਵਿਗਿਆਨਦੇਵ ਜੀ ਮਹਾਰਾਜ ਦਾ ਵੀ ਧੰਨਵਾਦ ਕਰਦਾ ਹਾਂਜੋ ਇਸ ਪਰੰਪਰਾ ਨੂੰ ਜਿਉਂਦਾ ਰੱਖ ਰਹੇ ਹਨ।” ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗਰਾਮ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਔਖੇ ਸਮੇਂ ਵਿਚ ਸੰਤਾਂ ਅਤੇ ਸ਼ਖ਼ਸੀਅਤਾਂ ਦੇ ਅਵਤਾਰਾਂ ਦੇ ਭਾਰਤ ਦੇ ਟ੍ਰੈਕ ਰਿਕਾਰਡ ਤੇ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਕਿਹਾ,”ਸਾਡਾ ਦੇਸ਼ ਇੰਨਾ ਸ਼ਾਨਦਾਰ ਹੈ ਕਿ ਜਦੋਂ ਵੀ ਇੱਥੇ ਸਮਾਂ ਮਾੜਾ ਹੁੰਦਾ ਹੈਕੋਈ ਨਾ ਕੋਈ ਸੰਤ-ਵਿਭੂਤੀ ਸਮੇਂ ਦੇ ਵਰਤਮਾਨ ਨੂੰ ਮੋੜਨ ਲਈ ਅਵਤਾਰ ਧਾਰਦਾ ਹੈ। ਇਹ ਉਹ ਭਾਰਤ ਹੈ ਜਿਸ ਦੇ ਆਜ਼ਾਦੀ ਦੇ ਮਹਾਨ ਨਾਇਕ ਨੂੰ ਦੁਨੀਆ ਮਹਾਤਮਾ ਆਖਦੀ ਹੈ।

ਪ੍ਰਧਾਨ ਮੰਤਰੀ ਨੇ ਕਾਸ਼ੀ ਦੀ ਮਹਿਮਾ ਅਤੇ ਮਹੱਤਤਾ ਬਾਰੇ ਵਿਸਤਾਰ ਨਾਲ ਦੱਸਿਆ। ਬਨਾਰਸ ਜਿਹੇ ਸ਼ਹਿਰਾਂ ਨੇ ਔਖੇ ਸਮੇਂ ਵਿੱਚ ਵੀ ਭਾਰਤ ਦੀ ਪਹਿਚਾਣਕਲਾਉੱਦਮਤਾ ਦੇ ਬੀਜ ਨੂੰ ਸੁਰੱਖਿਅਤ ਰੱਖਿਆ ਹੈ। ਜਿੱਥੇ ਬੀਜ ਹੁੰਦਾ ਹੈਉਥੋਂ ਹੀ ਰੁੱਖ ਫੈਲਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾਅਤੇ ਇਸੇ ਲਈਅੱਜ ਜਦੋਂ ਅਸੀਂ ਬਨਾਰਸ ਦੇ ਵਿਕਾਸ ਦੀ ਗੱਲ ਕਰਦੇ ਹਾਂਤਾਂ ਇਹ ਪੂਰੇ ਭਾਰਤ ਦੇ ਵਿਕਾਸ ਦਾ ਰੋਡਮੈਪ ਵੀ ਬਣਾਉਂਦਾ ਹੈ।

ਪ੍ਰਧਾਨ ਮੰਤਰੀਜੋ ਕਾਸ਼ੀ ਦੇ ਦੋ ਦਿਨਾਂ ਦੌਰੇ ਤੇ ਹਨਬੀਤੀ ਦੇਰ ਰਾਤ ਸ਼ਹਿਰ ਵਿੱਚ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਨਿਰੀਖਣ ਕਰਨ ਲਈ ਗਏ ਸਨ। ਉਨ੍ਹਾਂ ਬਨਾਰਸ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਆਪਣੀ ਨਿਰੰਤਰ ਸ਼ਮੂਲੀਅਤ ਨੂੰ ਦੁਹਰਾਇਆ। ਉਨ੍ਹਾਂ ਕਿਹਾ,”ਬੀਤੀ ਰਾਤ 12 ਵਜੇ ਤੋਂ ਬਾਅਦ ਜਿਵੇਂ ਹੀ ਮੈਨੂੰ ਮੌਕਾ ਮਿਲਿਆਮੈਂ ਆਪਣੀ ਕਾਸ਼ੀ ਚ ਚਲ ਰਹੇ ਕੰਮ ਨੂੰ ਦੇਖਣ ਲਈ ਦੁਬਾਰਾ ਰਵਾਨਾ ਹੋਇਆਜੋ ਕੰਮ ਹੋਇਆ ਹੈਉਹ ਦੇਖਣ ਯੋਗ ਹੋ ਗਿਆ ਹੈ। ਮੈਂ ਉੱਥੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ। ਮੈਂ ਮਦੁਵਾੜੀਹ ਵਿੱਚ ਬਨਾਰਸ ਰੇਲਵੇ ਸਟੇਸ਼ਨ ਵੀ ਦੇਖਿਆ। ਇਸ ਸਟੇਸ਼ਨ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾਪੁਰਾਤਨਤਾ ਨੂੰ ਸਮੇਟਣ ਵਾਲੀ ਨਵੀਨਤਾ ਨੂੰ ਅਪਣਾ ਕੇਬਨਾਰਸ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਸਮੇਂਸਦਗੁਰੂ ਨੇ ਸਾਨੂੰ ਸਵਦੇਸ਼ੀ ਦਾ ਮੰਤਰ ਦਿੱਤਾ ਸੀ। ਅੱਜ ਉਸੇ ਭਾਵਨਾ ਨਾਲ ਦੇਸ਼ ਨੇ ਆਤਮਨਿਰਭਰ ਭਾਰਤ ਮਿਸ਼ਨ‘ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾਅੱਜ ਦੇਸ਼ ਦੇ ਸਥਾਨਕ ਵਪਾਰ-ਰੋਜ਼ਗਾਰ ਨੂੰ ਉਤਪਾਦਾਂ ਨੂੰ ਬਲ ਦਿੱਤਾ ਜਾ ਰਿਹਾ ਹੈਸਥਾਨਕ ਨੂੰ ਗਲੋਬਲ ਬਣਾਇਆ ਜਾ ਰਿਹਾ ਹੈ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸਬਕਾ ਪ੍ਰਯਾਸ’ ਦੀ ਭਾਵਨਾ ਨਾਲ ਕੁਝ ਸੰਕਲਪ ਕਰਨ ਦੀ ਅਪੀਲ ਕੀਤੀ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕੁਝ ਸੰਕਲਪ ਲੈਣ ਦੀ ਬੇਨਤੀ ਕਰਨਾ ਚਾਹੁੰਦਾ ਹਾਂ। ਇਹ ਸੰਕਲਪ ਅਜਿਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਰਾਹੀਂ ਸਦਗੁਰੂ ਦੇ ਸੰਕਲਪ ਪੂਰੇ ਹੋਣ ਅਤੇ ਜਿਨ੍ਹਾਂ ਵਿੱਚ ਦੇਸ਼ ਦੀਆਂ ਮਨੋਕਾਮਨਾਵਾਂ ਵੀ ਸ਼ਾਮਲ ਹੋਣ। ਇਹ ਸੰਕਲਪ ਹੋ ਸਕਦੇ ਹਨ ਜਿਨ੍ਹਾਂ ਨੂੰ ਅਗਲੇ ਦੋ ਸਾਲਾਂ ਵਿੱਚ ਗਤੀ ਦਿੱਤੀ ਜਾਣੀ ਚਾਹੀਦੀ ਹੈਇਹ ਮਿਲ ਕੇ ਪੂਰੇ ਕੀਤੇ ਜਾਣ: ਜਿਵੇਂ ਕਿ ਇੱਕ ਸੰਕਲਪ ਹੋ ਸਕਦਾ ਹੈ – ਸਾਨੂੰ ਬੇਟੀ ਨੂੰ ਸਿੱਖਿਅਤ ਕਰਨਾ ਹੈਉਸ ਦੇ ਹੁਨਰ ਨੂੰ ਵੀ ਵਿਕਸਤ ਕਰਨਾ ਹੈ। ਆਪਣੇ ਪਰਿਵਾਰਾਂ ਦੇ ਨਾਲ-ਨਾਲ ਜੋ ਸਮਾਜ ਵਿੱਚ ਜ਼ਿੰਮੇਵਾਰੀ ਨਿਭਾ ਸਕਦੇ ਹਨਉਨ੍ਹਾਂ ਨੂੰ ਇੱਕ-ਦੋ ਗਰੀਬ ਧੀਆਂ ਦੇ ਹੁਨਰ ਵਿਕਾਸ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਬਚਾਉਣ ਲਈ ਕੋਈ ਹੋਰ ਸੰਕਲਪ ਹੋ ਸਕਦਾ ਹੈ। ਸਾਨੂੰ ਆਪਣੀਆਂ ਨਦੀਆਂਗੰਗਾ ਜੀਸਾਰੇ ਜਲ ਸਰੋਤਾਂ ਨੂੰ ਸਾਫ਼ ਰੱਖਣਾ ਹੋਵੇਗਾ।

https://twitter.com/PMOIndia/status/1470703447410282500

https://twitter.com/PMOIndia/status/1470703754697580551

https://twitter.com/PMOIndia/status/1470704139025801217

https://twitter.com/PMOIndia/status/1470704691935789058

https://twitter.com/PMOIndia/status/1470705535678779392

https://twitter.com/PMOIndia/status/1470706907597791232

https://twitter.com/PMOIndia/status/1470706904405983233

https://twitter.com/PMOIndia/status/1470707567470866436

https://twitter.com/PMOIndia/status/1470708991550361601

https://twitter.com/PMOIndia/status/1470708988895322114

https://twitter.com/PMOIndia/status/1470708985086967810

 

https://youtu.be/EkCAfktWpL0

 

 ***************

ਡੀਐੱਸ/ਏਕੇ