Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰਨ ਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਉਹ ਰਾਹਤ ਮਿਲੇਗੀਜਿਸ ਦੀ ਜ਼ਰੂਰਤ ਉਨ੍ਰਾਂ ਨੂੰ ਬਹੁਤ ਪਹਿਲਾਂ ਤੋਂ ਸੀ। ਇਨ੍ਹਾਂ ਪ੍ਰੋਜੈਕਟਾਂ ਚ ਅਰਜੁਨ ਸਹਾਇਕ ਪ੍ਰੋਜੈਕਟਰਤੌਲੀ ਵੀਅਰ ਪ੍ਰੋਜੈਕਟਭਾਓਨੀ ਬੰਨ੍ਹ ਪ੍ਰੋਜੈਕਟ ਤੇ ਮਝਗਾਓਂਚਿੱਲੀ ਸਪ੍ਰਿੰਕਲਰ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 3,250 ਕਰੋੜ ਰੁਪਏ ਤੋਂ ਵੱਧ ਹੈ ਅਤੇ ਇਨ੍ਹਾਂ ਦੇ ਸੰਚਾਲਨ ਨਾਲ ਮਹੋਬਾਹਮੀਰਪੁਰਬਾਂਦਾ ਅਤੇ ਲਲਿਤਪੁਰ ਜ਼ਿਲ੍ਹਿਆਂ ਚ ਲਗਭਗ 65,000 ਹੈਕਟੇਅਰ ਭੂਮੀ ਦੀ ਸਿੰਜਾਈ ਚ ਮਦਦ ਮਿਲੇਗੀਜਿਸ ਨਾਲ ਖੇਤਰ ਦੇ ਲੱਖਾਂ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਨੂੰ ਪੀਣ ਵਾਲਾ ਪਾਣੀ ਵੀ ਪ੍ਰਾਪਤ ਹੋਵੇਗਾ। ਇਸ ਮੌਕੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਰਾਜ ਦੇ ਮੰਤਰੀ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੱਤੀਆਂਜਿਨ੍ਹਾਂ ਨੇ ਗ਼ੁਲਾਮੀ ਦੇ ਉਸ ਦੌਰ ਚ ਭਾਰਤ ਵਿੱਚ ਨਵੀਂ ਚੇਤਨਾ ਜਗਾਈ ਸੀ। ਉਨ੍ਹਾਂ ਨੇ ਕਿਹਾ,‘ਅੱਜ ਹੀ ਭਾਰਤ ਦੀ ਵੀਰ ਬੇਟੀਬੁੰਦੇਲਖੰਡ ਦੀ ਸ਼ਾਨਵੀਰਾਂਗਣਾ ਰਾਣੀ ਲਕਸ਼ਮੀਬਾਈ ਦੀ ਜਯੰਤੀ ਵੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ,‘ਪਿਛਲੇ ਸਾਲਾਂ ਵਿੱਚ ਮਹੋਬਾ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਕਿਵੇਂ ਅਸੀਂ ਸਰਕਾਰ ਨੂੰ ਦਿੱਲੀ ਦੇ ਬੰਦ ਕਮਰਿਆਂ ਵਿੱਚੋਂ ਬਾਹਰ ਕੱਢ ਕੇ ਦੇਸ਼ ਦੇ ਹਰ ਕੋਣੇ ਵਿੱਚ ਪਹੁੰਚਾਇਆ ਹੈ।’ ਪ੍ਰਧਾਨ ਮੰਤਰੀ ਨੇ ਕਿਹਾ,‘ਇਹ ਧਰਤੀ ਅਜਿਹੀਆਂ ਯੋਜਨਾਵਾਂਅਜਿਹੇ ਫੈਸਲਿਆਂ ਦੀ ਗਵਾਹ ਰਹੀ ਹੈਜਿਨ੍ਹਾਂ ਨੇ ਦੇਸ਼ ਦੀਆਂ ਗਰੀਬ ਮਾਵਾਂ-ਭੈਣਾਂ-ਧੀਆਂ ਦੇ ਜੀਵਨ ਵਿੱਚ ਵੱਡੀਆਂ ਅਤੇ ਸਾਰਥਿਕ ਤਬਦੀਲੀਆਂ ਲਿਆਂਦੀਆਂ ਹਨ।” ਪ੍ਰਧਾਨ ਮੰਤਰੀ ਨੇ ਮੁਸਲਿਮ ਮਹਿਲਾਵਾਂ ਨੂੰ ਤਿੰਨ ਤਲਾਕ‘ ਦੇ ਸਰਾਪ ਤੋਂ ਮੁਕਤ ਕਰਨ ਦੇ ਆਪਣੇ ਵਾਅਦੇ ਨੂੰ ਯਾਦ ਕੀਤਾਜੋ ਉਨ੍ਹਾਂ ਨੇ ਮਹੋਬਾ ਦੀ ਧਰਤੀ ਤੋਂ ਕੀਤਾ ਸੀਅੱਜ ਵਾਅਦਾ ਪੂਰਾ ਹੋਇਆ। ਉਜਵਲਾ 2.0’ ਨੂੰ ਵੀ ਇੱਥੋਂ ਲਾਂਚ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਇਹ ਨੁਕਤਾ ਉਜਾਗਰ ਕੀਤਾ ਕਿ ਕਿਵੇਂ ਇਹ ਖੇਤਰ ਸਮੇਂ ਦੇ ਨਾਲ ਪਾਣੀ ਦੀਆਂ ਚੁਣੌਤੀਆਂ ਅਤੇ ਹਿਜਰਤ ਦਾ ਕੇਂਦਰ ਬਣ ਗਿਆਉਨ੍ਹਾਂ ਇਤਿਹਾਸਕ ਸਮੇਂ ਨੂੰ ਯਾਦ ਕੀਤਾਜਦੋਂ ਇਹ ਖੇਤਰ ਆਪਣੇ ਸ਼ਾਨਦਾਰ ਜਲ ਪ੍ਰਬੰਧ ਲਈ ਜਾਣਿਆ ਜਾਂਦਾ ਸੀ। ਹੌਲੀ-ਹੌਲੀ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਇਸ ਖੇਤਰ ਨੂੰ ਭਾਰੀ ਅਣਗਹਿਲੀ ਅਤੇ ਭ੍ਰਿਸ਼ਟ ਸ਼ਾਸਨ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ, ‘ਅਜਿਹੀ ਸਥਿਤੀ ਵੀ ਆ ਗਈ ਸੀ ਕਿ ਇਸ ਖੇਤਰ ਚ ਲੋਕ ਆਪਣੀ ਧੀ ਦਾ ਵਿਆਹ ਕਰਨ ਤੋਂ ਕੰਨੀ ਕਤਰਾਉਣ ਲੱਗੇ ਸਨਕਿਉਂ ਇੱਥੋਂ ਦੀਆਂ ਧੀਆਂ ਪਾਣੀ ਵਾਲੇ ਖੇਤਰ ਚ ਵਿਆਹ ਦੀ ਇੱਛਾ ਰੱਖਣ ਲੱਗੀਆਂ ਸਨ। ਮਹੋਬਾ ਦੇ ਲੋਕਬੁੰਦੇਲਖੰਡ ਦੇ ਲੋਕ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਬੁੰਦੇਲਖੰਡ ਨੂੰ ਲੁੱਟ ਕੇ ਆਪਣੇ ਪਰਿਵਾਰਾਂ ਦਾ ਭਲਾ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ,“ਉਨ੍ਹਾਂ ਨੇ ਤੁਹਾਡੇ ਪਰਿਵਾਰਾਂ ਦੀ ਪਾਣੀ ਦੀ ਸਮੱਸਿਆ ਬਾਰੇ ਕਦੇ ਚਿੰਤਾ ਨਹੀਂ ਕੀਤੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੰਦੇਲਖੰਡ ਦੇ ਲੋਕਾਂ ਨੇ ਦਹਾਕਿਆਂ ਤੋਂ ਅਜਿਹੀਆਂ ਸਰਕਾਰਾਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਲੁੱਟਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੁੰਦੇਲਖੰਡ ਦੇ ਲੋਕ ਪਹਿਲੀ ਵਾਰ ਸਰਕਾਰ ਨੂੰ ਵਿਕਾਸ ਲਈ ਕੰਮ ਕਰਦੇ ਦੇਖ ਰਹੇ ਹਨ। ਪਿਛਲੀਆਂ ਸਰਕਾਰਾਂ ਉੱਤਰ ਪ੍ਰਦੇਸ਼ ਨੂੰ ਲੁੱਟਦੀਆਂ ਨਹੀਂ ਥੱਕਦੀਆਂ ਸਨਅਸੀਂ ਕੰਮ ਕਰਦੇ ਨਹੀਂ ਥੱਕਦੇ ਹਾਂ।” ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਮਾਫੀਆ ਅਨਸਰਾਂ ਨੂੰ ਬੁਲਡੋਜ਼ਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਬਹੁਤ ਸਾਰੇ ਲੋਕ ਰੌਲਾ ਪਾ ਰਹੇ ਹਨਪਰ ਫਿਰ ਵੀ ਇਹ ਸਭ ਕੁਝ ਰਾਜ ਦੇ ਵਿਕਾਸ ਕਾਰਜਾਂ ਨੂੰ ਨਹੀਂ ਰੋਕ ਸਕੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਮੱਸਿਆਵਾਂ ਵਿੱਚ ਉਲਝਾ ਕੇ ਰੱਖਣਾ ਕੁਝ ਸਿਆਸੀ ਪਾਰਟੀਆਂ ਦਾ ਹਮੇਸ਼ਾ ਅਧਾਰ ਰਿਹਾ ਹੈਉਹ ਸਮੱਸਿਆਵਾਂ ਦੀ ਰਾਜਨੀਤੀ ਕਰਦੇ ਹਨ ਅਤੇ ਅਸੀਂ ਸਮਾਧਾਨ ਦੀ ਰਾਸ਼ਟਰਨੀਤੀ ਕਰਦੇ ਹਾਂ। ਕੇਨ-ਬੇਤਵਾ ਲਿੰਕ ਦਾ ਹੱਲ ਵੀ ਸਾਡੀ ਆਪਣੀ ਸਰਕਾਰ ਨੇ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਕੱਢਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਾਰਵਾਦੀਆਂ ਦੀਆਂ ਸਰਕਾਰਾਂ ਸਿਰਫ ਕਿਸਾਨਾਂ ਨੂੰ ਵਾਂਝੇ ਰੱਖਣਾ ਚਾਹੁੰਦੀਆਂ ਸਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ,”ਉਹ ਕਿਸਾਨਾਂ ਦੇ ਨਾਮ ਤੇ ਐਲਾਨ ਕਰਦੇ ਸਨਪਰ ਕਿਸਾਨ ਤੱਕ ਪਾਈ ਵੀ ਨਹੀਂ ਪਹੁੰਚਦੀ ਸੀ। ਜਦਕਿ ਅਸੀਂ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਤੋਂ 1,62,000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰ ਚੁੱਕੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਬੁੰਦੇਲਖੰਡ ਤੋਂ ਹਿਜਰਤ ਨੂੰ ਰੋਕਣ ਲਈ ਇਸ ਖੇਤਰ ਨੂੰ ਰੁਜ਼ਗਾਰ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਉਣ ਹਿਤ ਵਚਨਬੱਧ ਹਾਂ। ਬੁੰਦੇਲਖੰਡ ਐਕਸਪ੍ਰੈੱਸਵੇਅ ਅਤੇ ਯੂਪੀ ਡਿਫੈਂਸ ਕੌਰੀਡੋਰ ਵੀ ਇਸ ਦਾ ਵੱਡਾ ਸਬੂਤ ਹਨ।

ਪ੍ਰਧਾਨ ਮੰਤਰੀ ਨੇ ਇਸ ਖੇਤਰ ਦੇ ਅਮੀਰ ਸੱਭਿਆਚਾਰ ਬਾਰੇ ਵੀ ਟਿੱਪਣੀ ਕੀਤੀ ਅਤੇ ਕਰਮ ਯੋਗੀਆਂ‘ ਦੇ ਡਬਲ ਇੰਜਣ ਕੀ ਸਰਕਾਰ‘ ਤਹਿਤ ਇਸ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ।

https://twitter.com/PMOIndia/status/1461636877262352384

https://twitter.com/PMOIndia/status/1461637580659707908

https://twitter.com/PMOIndia/status/1461639133953024003

https://twitter.com/PMOIndia/status/1461639586115850243

https://twitter.com/PMOIndia/status/1461640005814652928

https://twitter.com/PMOIndia/status/1461640337856688128

https://twitter.com/PMOIndia/status/1461642072830529539

https://twitter.com/PMOIndia/status/1461642428142657544

 

https://youtu.be/yWU4qY49-lw

 

 

 *********

ਡੀਐੱਸ/ਏਕੇ