ਅੰਦਰੂਨੀ ਗਰਭਗ੍ਰਹਿ ਵਿੱਚ ਰੁਦ੍ਰਾਭਿਸ਼ੇਕ ਕੀਤਾ
ਆਦਿ ਗੁਰੂ ਸ਼ੰਕਰਾਚਾਰੀਆ ਸਮਾਧੀ ਸਥਲ ਦਾ ਦੌਰਾ ਕੀਤਾ
ਮੰਦਾਕਿਨੀ ਆਸਥਾਪਥ ਅਤੇ ਸਰਸਵਤੀ ਆਸਥਾਪਥ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਕੇਂਦਰਨਾਥ ਧਾਮ ਪ੍ਰੋਜੈਕਟ ਦੇ ਸ਼੍ਰਮਜੀਵੀਆਂ ਦੇ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਦਾਰਨਾਥ ਦਾ ਦੌਰਾ ਕੀਤਾ ਅਤੇ ਸ਼੍ਰੀ ਕੇਦਾਰਨਾਥ ਮੰਦਿਰ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਪਰੰਪਰਾਗਤ ਪਹਾੜੀ ਪੋਸ਼ਾਕ ਧਾਰਨ ਕਰਕੇ ਪ੍ਰਧਾਨ ਮੰਤਰੀ ਨੇ ਅੰਦਰੂਨੀ ਗਰਭਗ੍ਰਹਿ ਵਿੱਚ ਰੁਦ੍ਰਾਭਿਸ਼ੇਕ ਕੀਤਾ ਅਤੇ ਨੰਦੀ ਦੀ ਪ੍ਰਤਿਮਾ ਦੇ ਸਾਹਮਣੇ ਪ੍ਰਾਰਥਨਾ ਕੀਤੀ।
ਪ੍ਰਧਾਨ ਮੰਤਰੀ ਨੇ ਆਦਿ ਗੁਰੂ ਸ਼ੰਕਰਾਚਾਰੀਆ ਸਮਾਧੀ ਸਥਲ ਦਾ ਵੀ ਦੌਰਾ ਕੀਤਾ ਅਤੇ ਮੰਦਾਕਿਨੀ ਆਸਥਾਪਥ ਅਤੇ ਸਰਸਵਤੀ ਆਸਥਾਪਥ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਨੇ ਕੇਦਾਰਨਾਥ ਧਾਮ ਪ੍ਰੋਜੈਕਟ ਦੇ ਸ਼੍ਰਮਜੀਵੀਆਂ ਨਾਲ ਵੀ ਗੱਲਬਾਤ ਕੀਤੀ।
ਇਸ ਅਵਸਰ ’ਤੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਅਤੇ ਉੱਤਰਾਖੰਡ ਦੇ ਰਾਜਪਾਲ ਰਿਟਾਇਰਡ ਜਨਰਲ ਗੁਰਮੀਤ ਸਿੰਘ ਵੀ ਪ੍ਰਧਾਨ ਮੰਤਰੀ ਨੇ ਨਾਲ ਸਨ।
ਕੇਦਾਰਨਾਥ ਸਭ ਤੋਂ ਮਹੱਤਵਪੂਰਨ ਹਿੰਦੂ ਮੰਦਿਰਾਂ ਵਿੱਚੋਂ ਇੱਕ ਹੈ। ਇਹ ਖੇਤਰ ਸਿੱਖਾਂ ਦੇ ਪਵਿੱਤਰ ਤੀਰਥ ਸਥਲਾਂ ਵਿੱਚੋਂ ਇੱਕ-ਹੇਮਕੁੰਡ ਸਾਹਿਬ ਦੇ ਲਈ ਵੀ ਪ੍ਰਸਿੱਧ ਹੈ। ਸੰਚਾਲਿਤ ਕੀਤੇ ਜਾ ਰਹੇ ਕਨੈਕਟੀਵਿਟੀ ਪ੍ਰੋਜੈਕਟ ਧਾਰਮਿਕ ਮਹੱਤਵ ਦੇ ਸਥਲਾਂ ਤੱਕ ਪਹੁੰਚ ਨੂੰ ਅਸਾਨ ਬਣਾਉਣ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।
महाद्रिपार्श्वे च तटे रमन्तं सम्पूज्यमानं सततं मुनीन्द्रैः।
सुरासुरैर्यक्षमहोरगाद्यै: केदारमीशं शिवमेकमीडे।। pic.twitter.com/E8WC7oLddi
— Narendra Modi (@narendramodi) October 21, 2022
*****
ਡੀਐੱਸ/ਟੀਐੱਸ
महाद्रिपार्श्वे च तटे रमन्तं सम्पूज्यमानं सततं मुनीन्द्रैः।
— Narendra Modi (@narendramodi) October 21, 2022
सुरासुरैर्यक्षमहोरगाद्यै: केदारमीशं शिवमेकमीडे।। pic.twitter.com/E8WC7oLddi