Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਘੇ ਅਰਥਸ਼ਾਸਤਰੀਆਂ ਨਾਲ ਨੀਤੀ ਆਯੋਗ ਵਿਖੇ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਉੱਘੇ ਅਰਥਸ਼ਾਸਤਰੀਆਂ ਨਾਲ ਨੀਤੀ ਆਯੋਗ ਵਿਖੇ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਤੀ ਆਯੋਗ (NITI Aayog) ਵਿਖੇ ਕੇਂਦਰੀ ਬਜਟ 2025-26 ਦੀ ਤਿਆਰੀ ਦੇ ਲਈ ਉੱਘੇ ਅਰਥਸ਼ਾਸਤਰੀਆਂ ਅਤੇ ਵਿਚਾਰਕਾਂ ਦੇ ਇੱਕ ਸਮੂਹ ਦੇ ਨਾਲ ਗੱਲਬਾਤ ਕੀਤੀ

ਇਹ ਬੈਠਕ ਆਲਮੀ ਅਨਿਸ਼ਚਿਤਤਾ ਦੀ ਘੜੀ ਵਿੱਚ ਭਾਰਤ ਦੀ ਵਿਕਾਸ ਗਤੀ ਨੂੰ ਬਣਾਈ ਰੱਖਣਾ” ਵਿਸ਼ੇ ‘ਤੇ ਆਯੋਜਿਤ ਕੀਤੀ ਗਈ ਸੀ

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਬੁਲਾਰਿਆਂ ਦਾ  ਉਨ੍ਹਾਂ ਦੀ ਸ‍ਪਸ਼‍ਟ ਸਮਝ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਵੱਈਏ (mindset) ਵਿੱਚ ਬੁਨਿਆਦੀ ਬਦਲਾਅ ਦੇ ਜ਼ਰੀਏ ਵਿਕਸਿਤ ਭਾਰਤ (Viksit Bharat) ਦਾ ਲਕਸ਼ ਹਾਸਲ ਕੀਤਾ ਜਾ ਸਕਦਾ ਹੈ, ਜੋ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ‘ਤੇ ਕੇਂਦ੍ਰਿਤ ਹੈ

 

ਪ੍ਰਤੀਭਾਗੀਆਂ ਨੇ ਅਨੇਕ ਮਹੱਤਵਪੂਰਨ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇਜਿਨ੍ਹਾਂ ਵਿੱਚ ਆਲਮੀ ਆਰਥਿਕ ਅਨਿਸ਼ਚਿਤਤਾਵਾਂ ਅਤੇ ਭੂ-ਰਾਜਨੀਤਕ ਤਣਾਵਾਂ ਜਿਹੀਆਂ ਕਠਿਨ ਪਰਿਸਥਿਤੀਆਂ ਨਾਲ ਸਫ਼ਲਤਾਪੂਰਵਕ ਨਜਿੱਠਣ, ਵਿਸ਼ੇਸ਼ ਤੌਰ ਤੇ ਨੌਜਵਾਨਾਂ ਦੇ  ਦਰਮਿਆਨ ਰੋਜ਼ਗਾਰ ਵਧਾਉਣ ਅਤੇ ਵਿਭਿੰਨ‍ ਖੇਤਰਾਂ ਵਿੱਚ ਰੋਜ਼ਗਾਰ ਦੇ ਸਥਾਈ ਅਵਸਰ ਵਧਾਉਣ ਦੀਆਂ ਰਣਨੀਤੀਆਂ,  ਰੋਜ਼ਗਾਰ ਬਜ਼ਾਰ ਦੀਆਂ ਉੱਭਰਦੀਆ ਜ਼ਰੂਰਤਾਂ ਦੇ ਨਾਲ ਸਿੱਖਿਆ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਜੋੜਨ ਦੀਆਂ ਰਣਨੀਤੀਆਂ,  ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣਾ ਅਤੇ ਗ੍ਰਾਮੀਣ ਰੋਜ਼ਗਾਰ ਦੇ ਸਥਾਈ ਅਵਸਰ ਪੈਦਾ ਕਰਨਾ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਨਿਜੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਪਬਲਿਕ ਫੰਡ ਜੁਟਾਉਣਾਵਿੱਤੀ ਸਮਾਵੇਸ਼ਨ ਅਤੇ ਨਿਰਯਾਤ ਨੂੰ ਹੁਲਾਰਾ ਦੇਣਾ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਸ਼ਾਮਲ ਹਨ।

ਇਸ ਗੱਲਬਾਤ ਵਿੱਚ ਅਨੇਕ ਪ੍ਰਸਿੱਧ ਅਰਥਸ਼ਾਸਤਰੀਆਂ ਅਤੇ ਵਿਸ਼ਲੇਸ਼ਕਾਂ ਨੇ ਹਿੱਸਾ ਲਿਆਜਿਨ੍ਹਾਂ ਵਿੱਚ ਡਾ. ਸੁਰਜੀਤ ਐੱਸ ਭੱਲਾਡਾ. ਅਸ਼ੋਕ ਗੁਲਾਟੀਡਾ. ਸੁਦੀਪਤੋ ਮੁੰਡਲੇ ਸ਼੍ਰੀ ਧਰਮਕੀਰਤੀ ਜੋਸ਼ੀ,  ਸ਼੍ਰੀ ਜਨਮੇਜਯ ਸਿਨਹਾਸ਼੍ਰੀ ਮਦਨ ਸਬਨਵੀਸਪ੍ਰੋ. ਅਮਿਤਾ ਬੱਤਰਾਸ਼੍ਰੀ ਰਿਦਮ ਦੇਸਾਈਪ੍ਰੋ. ਚੇਤਨ ਘਾਟੇ,  ਪ੍ਰੋ. ਭਰਤ ਰਾਮਾਸਵਾਮੀ,  ਡਾ. ਸੌਮਯ ਕਾਂਤੀ ਘੋਸ਼ਸ਼੍ਰੀ ਸਿਧਾਰਥ ਸਾਨਯਾਲਡਾ. ਲਵੀਸ਼ ਭੰਡਾਰੀਸੁਸ਼੍ਰੀ ਰਜਨੀ ਸਿਨਹਾਪ੍ਰੋ. ਕੇਸ਼ਬ ਦਾਸਡਾ. ਪ੍ਰੀਤਮ ਬੈਨਰਜੀਸ਼੍ਰੀ ਰਾਹੁਲ ਬਾਜੋਰੀਆਸ਼੍ਰੀ ਨਿਖਿਲ ਗੁਪਤਾ ਅਤੇ ਪ੍ਰੋ. ਸ਼ਾਸ਼ਵਤ ਆਲੋਕ ਸ਼ਾਮਲ ਸਨ।

***

ਐੱਮਜੇਪੀਐੱਸ/ਐੱਸਟੀ