ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ’ਤੇ ਉਦਯੋਗ ਜਗਤ ਦੇ ਵਿਭਿੰਨ ਖੇਤਰਾਂ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਵਾਰਤਾਲਾਪ ਕੀਤੀ। ਆਗਾਮੀ ਕੇਂਦਰੀ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਨਾਲ ਇਸ ਤਰ੍ਹਾਂ ਦਾ ਇਹ ਦੂਸਰਾ ਵਾਰਤਾਲਾਪ ਹੈ।
ਪ੍ਰਧਾਨ ਮੰਤਰੀ ਨੇ ਕੋਵਿਡ ਦੇ ਖਿਲ਼ਾਫ਼ ਲੜਾਈ ਦੇ ਦੌਰਾਨ ਪ੍ਰਦਰਸ਼ਿਤ ਦੇਸ਼ ਦੀ ਅੰਦਰੂਨੀ ਸ਼ਕਤੀ ਦੇ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਉਦਯੋਗ ਜਗਤ ਦੇ ਪ੍ਰਮੁੱਖਾਂ ਦਾ ਉਨ੍ਹਾਂ ਦੇ ਸਹਿਯੋਗਾਂ ਅਤੇ ਸੁਝਾਵਾਂ ਦੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਪੀਐੱਲਆਈ ਪ੍ਰੋਤਸਾਹਨ ਜਿਹੀਆਂ ਨੀਤੀਆਂ ਦਾ ਪੂਰਨ ਉਪਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਓਲੰਪਿਕਸ ਵਿੱਚ ਪ੍ਰਮੁੱਖ ਪੋਡੀਅਮ ਫਿਨਿਸ਼ ਕਰਨ ਦੀ ਇੱਛਾ ਰੱਖਦਾ ਹੈ, ਉਸੇ ਤਰ੍ਹਾਂ ਸਾਡੇ ਉਦਯੋਗਾਂ ਨੂੰ ਹਰ ਖੇਤਰ ਵਿੱਚ ਦੁਨੀਆ ਦੇ ਸਿਖਰਲੇ ਪੰਜ ਵਿੱਚ ਦੇਖਣਾ ਚਾਹੁੰਦਾ ਹੈ, ਅਤੇ ਉਸ ਦੇ ਲਈ ਸਾਨੂੰ ਸਮੂਹਿਕ ਰੂਪ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਾਰਪੋਰੇਟ ਸੈਕਟਰ ਨੂੰ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਜਿਹੇ ਖੇਤਰਾਂ ਵਿੱਚ ਅਧਿਕ ਨਿਵੇਸ਼ ਕਰਨਾ ਚਾਹੀਦਾ ਅਤੇ ਪ੍ਰਾਕ੍ਰਿਤਿਕ ਖੇਤੀ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਦੀ ਨੀਤੀਗਤ ਸਥਿਰਤਾ ਦਾ ਉਲੇਖ ਕਰਦੇ ਹੋਏ ਕਿ ਸਰਕਾਰ ਅਜਿਹੀਆਂ ਪਹਿਲਾਂ ਕਰਨ ਦੇ ਲਈ ਪ੍ਰਤੀਬੱਧ ਹੈ ਜੋ ਦੇਸ਼ ਦੀ ਆਰਥਿਕ ਪ੍ਰਗਤੀ ਨੂੰ ਗਤੀ ਪ੍ਰਦਾਨ ਕਰਨਗੀਆਂ। ਉਨ੍ਹਾਂ ਨੇ ਅਨੁਪਾਲਣ ਬੋਝ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਵੀ ਜਾਣਕਾਰੀ ਦਿੱਤੀ, ਅਤੇ ਉਨ੍ਹਾਂ ਖੇਤਰਾਂ ’ਤੇ ਸੁਝਾਅ ਮੰਗੇ ਜਿੱਥੇ ਅਨੁਚਿਤ ਅਨੁਪਾਲਣ ਨੂੰ ਹਟਾਉਣ ਦੀ ਜ਼ਰੂਰਤ ਹੈ।
ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹੋ ਨਿਜੀ ਖੇਤਰ ਵਿੱਚ ਵਿਸ਼ਵਾਸ ਜਤਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਕੁਸ਼ਲ ਅਗਵਾਈ ਦੇ ਕਾਰਨ ਦੇਸ਼ ਦੀ ਅਰਥਵਿਵਸਥਾ, ਸਹੀ ਸਮੇਂ ’ਤੇ ਕੀਤੇ ਗਏ ਦਖ਼ਲਾਂ ਅਤੇ ਪਰਿਵਰਤਨਕਾਰੀ ਸੁਧਾਰਾਂ ਦੇ ਜ਼ਰੀਏ ਕੋਵਿਡ ਦੇ ਬਾਅਦ ਵਿਕਾਸ ਦੇ ਮਾਰਗ ’ਤੇ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣ ਦੇ ਲਈ ਪ੍ਰਤੀਬੱਧਤਾ ਵਿਅਕਤ ਕਰਦੇ ਹੋਏ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਮਹੱਤਵਪੂਰਨ ਪਹਿਲਾਂ ਜਿਵੇਂ ਪੀਐੱਮ ਗਤੀਸ਼ਕਤੀ, ਆਈਬੀਸੀ ਆਦਿ ਦੀ ਸਰਾਹਨਾ ਕੀਤੀ। ਉਦਯੋਗ ਜਗਤ ਦੇ ਪ੍ਰਮੁੱਖਾਂ ਨੇ ਉਨ੍ਹਾਂ ਕਦਮਾਂ ’ਤੇ ਵੀ ਚਰਚਾ ਕੀਤੀ ਜਿਨ੍ਹਾਂ ਨੇ ਦੇਸ਼ ਵਿੱਚ ਕਾਰੋਬਾਰ ਵਿੱਚ ਸੁਗਮਤਾ ਨੂੰ ਵਧਾਉਣ ਦੇਣ ਦੇ ਲਈ ਉਠਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸੀਓਪੀ26 ਵਿੱਚ ਭਾਰਤ ਦੀਆਂ ਪ੍ਰਤੀਬੱਧਤਾਵਾਂ ਅਤੇ ਉਲੇਖਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਉਦਯੋਗ ਕਿਸ ਪ੍ਰਕਾਰ ਨਾਲ ਯੋਗਦਾਨ ਦੇ ਸਕਦੇ ਹਨ, ਇਸ ਸੰਦਰਭ ਵਿੱਚ ਵੀ ਚਰਚਾ ਕੀਤੀ।
ਸ਼੍ਰੀ ਟੀ.ਵੀ. ਨਰੇਂਦ੍ਰਨ ਨੇ ਕਿਹਾ ਕਿ ਸਰਕਾਰ ਦੀ ਸਮੇਂ ਰਹਿੰਦੇ ਕੀਤੀ ਗਈ ਪ੍ਰਤੀਕਿਰਿਆ ਨਾਲ ਕੋਵਿਡ ਦੇ ਬਾਅਦ ਵੀ (V) ਅਕਾਰ ਦੀ ਰਿਕਵਰੀ ਹੋਈ ਹੈ। ਸ਼੍ਰੀ ਸੰਜੀਵ ਪੁਰੀ ਨੇ ਫੂਡ ਪ੍ਰੋਸੈੱਸਿੰਗ ਉਦਯੋਗ ਨੂੰ ਹੋਰ ਹੁਲਾਰਾ ਦੇਣ ਦੇ ਲਈ ਸੁਝਾਅ ਦਿੱਤੇ। ਸ਼੍ਰੀ ਉਦੈ ਕੋਟਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੱਛ ਭਾਰਤ, ਸਟਾਰਟਅੱਪ ਇੰਡੀਆ ਆਦਿ ਜਿਹੇ ਸਰਲ ਲੇਕਿਨ ਬਿਹਤਰ ਤਰੀਕੇ ਨਾਲ ਕੀਤੇ ਗਏ ਸੁਧਾਰਾਂ ਦੇ ਜ਼ਰੀਏ ਮਹੱਤਵਪੂਰਨ ਪਰਿਵਰਤਨ ਲਿਆਉਣ ਵਿੱਚ ਸਫ਼ਲ ਰਹੇ ਹਨ। ਸ਼੍ਰੀ ਸ਼ੇਸ਼ਗਿਰੀ ਰਾਓ ਨੇ ਸਕ੍ਰੈਪੇਜ ਨੀਤੀ ਨੂੰ ਕਿਸ ਪ੍ਰਕਾਰ ਨਾਲ ਹੋਰ ਅਧਿਕ ਵਿਆਪਕ ਬਣਾਇਆ ਜਾ ਸਕਦਾ ਹੈ, ਇਸ ਮੁੱਦੇ ’ਤੇ ਆਪਣੀ ਰਾਇ ਵਿਅਕਤ ਕੀਤੀ। ਸ਼੍ਰੀ ਕੇਨਿਚੀ ਆਯੁਕਾਵਾ ਨੇ ਭਾਰਤ ਨੂੰ ਨਿਰਮਾਣ ਖੇਤਰ ਵਿੱਚ ਸਿਖਰਲਾ ਰਾਸ਼ਟਰ ਬਣਾਉਣ ਦੀ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ। ਸ਼੍ਰੀ ਵਿਨੀਤ ਮਿੱਤਲ ਨੇ ਸੀਓਪੀ26 ਵਿੱਚ ਪ੍ਰਧਾਨ ਮੰਤਰੀ ਦੀ ਪੰਚਅੰਮ੍ਰਿਤ ਪ੍ਰਤੀਬੱਧਤਾ ਦੇ ਸੰਦਰਭ ਵਿੱਚ ਚਰਚਾ ਕੀਤੀ। ਸ਼੍ਰੀ ਸੁਮੰਤ ਸਿਨਹਾ ਨੇ ਕਿਹਾ ਕਿ ਗਲਾਸਗੋ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਵਿਸ਼ਵ ਸਮੁਦਾਇ ਦੇ ਮੈਂਬਰਾਂ ਨੇ ਕਾਫੀ ਸਰਾਹਨਾ ਕੀਤੀ। ਸੁਸ਼੍ਰੀ ਪ੍ਰੀਤਾ ਰੈੱਡੀ ਨੇ ਸਿਹਤ ਦੇ ਖੇਤਰ ਵਿੱਚ ਮਾਨਵ ਸੰਸਾਧਨ ਨੂੰ ਹੁਲਾਰਾ ਦੇਣ ਦੇ ਉਪਾਵਾਂ ਬਾਰੇ ਗੱਲ ਕੀਤੀ। ਸ਼੍ਰੀ ਰਿਤੇਸ਼ ਅਗਰਵਾਲ ਨੇ ਏਆਈ ਅਤੇ ਮਸ਼ੀਨ ਲਰਨਿੰਗ ਜਿਹੇ ਉੱਭਰਦੇ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਦੇ ਸੰਦਰਭ ਵਿੱਚ ਸੰਵਾਦ ਕੀਤਾ।
*****
ਡੀਐੱਸ/ਐੱਸਐੱਚ
Interacted with leading CEO’s from different sectors. We discussed various aspects relating to the economy. The CEOs shared insightful suggestions for the upcoming Budget. I spoke about India’s reform trajectory over the last few years. https://t.co/nlRiPXC4Z4
— Narendra Modi (@narendramodi) December 20, 2021