Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਈਟਾਨਗਰ ਵਿੱਚ ਕਿਹਾ ਉੱਤਰ-ਪੂਰਬ (ਨਾਰਥ ਈਸਟ) ਦੇ ਵਿਕਾਸ ਨਾਲ ਹੀ ਨਿਊ ਇੰਡੀਆ ਦਾ ਨਿਰਮਾਣ ਕੀਤਾ ਜਾ ਸਕਦਾ ਹੈ

ਪ੍ਰਧਾਨ ਮੰਤਰੀ ਨੇ ਈਟਾਨਗਰ ਵਿੱਚ ਕਿਹਾ ਉੱਤਰ-ਪੂਰਬ (ਨਾਰਥ ਈਸਟ) ਦੇ ਵਿਕਾਸ ਨਾਲ ਹੀ ਨਿਊ ਇੰਡੀਆ ਦਾ ਨਿਰਮਾਣ ਕੀਤਾ ਜਾ ਸਕਦਾ ਹੈ

ਪ੍ਰਧਾਨ ਮੰਤਰੀ ਨੇ ਈਟਾਨਗਰ ਵਿੱਚ ਕਿਹਾ ਉੱਤਰ-ਪੂਰਬ (ਨਾਰਥ ਈਸਟ) ਦੇ ਵਿਕਾਸ ਨਾਲ ਹੀ ਨਿਊ ਇੰਡੀਆ ਦਾ ਨਿਰਮਾਣ ਕੀਤਾ ਜਾ ਸਕਦਾ ਹੈ

ਪ੍ਰਧਾਨ ਮੰਤਰੀ ਨੇ ਈਟਾਨਗਰ ਵਿੱਚ ਕਿਹਾ ਉੱਤਰ-ਪੂਰਬ (ਨਾਰਥ ਈਸਟ) ਦੇ ਵਿਕਾਸ ਨਾਲ ਹੀ ਨਿਊ ਇੰਡੀਆ ਦਾ ਨਿਰਮਾਣ ਕੀਤਾ ਜਾ ਸਕਦਾ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਰੁਣਾਚਲ ਪ੍ਰਦੇਸ਼, ਅਸਾਮ ਤੇ ਤ੍ਰਿਪੁਰਾ ਦੇ ਆਪਣੇ ਦੌਰੇ ਦੇ ਕ੍ਰਮ ਵਿੱਚ ਈਟਾਨਗਰ ਪਹੁੰਚੇ। ਉਨ੍ਹਾਂ ਨੇ ਈਟਾਨਗਰ ਵਿੱਚ ਨਵੇਂ ਗ੍ਰੀਨਫੀਲਡ ਏਅਰਪੋਰਟ ਅਤੇ ਸੇਲਾ ਟਨਲ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਡੀਡੀ ਅਰੁਣ ਪ੍ਰਭਾ ਚੈਨਲ ਲਾਂਚ ਕੀਤਾ। ਉਨ੍ਹਾਂ ਨੇ ਈਟਾਨਗਰ ਦੇ ਆਈਜੀ ਪਾਰਕ ਤੋਂ ਕਈ ਹੋਰ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ। ਪ੍ਰਧਾਨ ਮੰਤਰੀ ਨੇ ਉੱਥੇ ਲੌਇਨ ਲੂਮ ਸੰਚਾਲਨ ਦਾ ਵੀ ਨਿਰੀਖਣ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਕਿਹਾ ਕਿ ਅਰੁਣਾਚਲ ਚੜ੍ਹਦੇ ਸੂਰਜ ਦਾ ਪ੍ਰਦੇਸ਼ ਹੈ, ਇਹ ਦੇਸ਼ ਦਾ ਵਿਸ਼ਵਾਸ ਹੈ। ਅੱਜ ਮੈਨੂੰ 4000 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਉਣ ਦਾ ਸੁਅਵਸਰ ਪ੍ਰਾਪਤ ਹੋਇਆ ਹੈ। 13000 ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਪ੍ਰਗਤੀ ’ਤੇ ਹਨ। ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਅਤੇ ਹੋਰ ਉੱਤਰ-ਪੂਰਬਰਾਜਾਂ ਵਿੱਚ ਵਿਕਾਸ ਗਤੀਵਿਧੀਆਂ ਦੇ ਸੰਦਰਭ ਵਿੱਚ ਲੋਕਾਂ ਨੂੰ 55 ਮਹੀਨੇ ਦੀ ਉਨ੍ਹਾਂ ਦੀ ਸਰਕਾਰ ਦੀ ਤੁਲਨਾ ਪਿਛਲੀਆਂ ਸਰਕਾਰਾਂ ਦੇ 55 ਵਰ੍ਹਿਆਂ ਨਾਲ ਕਰਨ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਓਨੀ ਤੇਜ਼ ਗਤੀ ਨਾਲ ਨਹੀਂ ਹੋ ਸਕਿਆ ਜਿੰਨੀ ਤੇਜ਼ ਗਤੀ ਦੀ ਉਮੀਦ ਸੀ। ਉਨ੍ਹਾਂ ਕਿਹਾ ਕਿ ਪਿਛਲ਼ੀਆਂ ਸਰਕਾਰਾਂ ਨੇ ਅਰੁਣਾਚਲ ਨੂੰ ਨਜ਼ਰਅੰਦਾਜ਼ ਕੀਤਾ ਲੇਕਿਨ ਅਸੀਂ ਲੋਕ ਇੱਥੇ ਬਦਲਾਅ ਲਈ ਆਏ ਹਾਂ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉੱਤਰ-ਪੂਰਬਭਾਰਤ ਦੇ ਵਿਕਾਸ ਨਾਲ ਹੀ ਨਿਊ ਇੰਡੀਆ ਦਾ ਨਿਰਮਾਣ ਹੋ ਸਕਦਾ ਹੈ। ਲੋਕਾਂ ਅਤੇ ਖੇਤਰਾਂ ਨੂੰ ਜੋੜਨ ਲਈ ਵਿਕਾਸ ਹੋਣਾ ਚਾਹੀਦਾ ਹੈ। ਪਿਛਲੇ 55 ਮਹੀਨਿਆਂ ਵਿੱਚ ਵਿਕਾਸ ਕਾਰਜਾਂ ਲਈ ਧਨ ਦੀ ਕਮੀ ਨਹੀਂ ਹੋਣ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਰੁਣਾਚਲ ਲਈ 44000 ਕਰੋੜ ਰੁਪਏ ਐਲੋਕੇਟ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀ ਗਈ ਰਕਮ ਤੋਂ ਦੁੱਗਣੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਹੋਲਾਂਗੀ ਦੇ ਗ੍ਰੀਨਫੀਲਡ ਹਵਾਈ ਅੱਡੇ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਅਤੇ ਤੇਜੂ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹੋਲਾਂਗੀ ਵਿੱਚ 4100 ਵਰਗਮੀਟਰ ਖੇਤਰ ਵਿੱਚ 955 ਕਰੋੜ ਰੁਪਏ ਦੀ ਲਾਗਤ ਨਾਲ ਟਰਮੀਨਲ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੀ ਸੰਚਾਲਨ ਸਮਰੱਥਾ 200 ਯਾਤਰੀ ਪ੍ਰਤੀ ਘੰਟਾ ਹੋਵੇਗੀ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਰਾਜ ਦੀ ਕਨੈਕਟੀਵਿਟੀ ਬਿਹਤਰ ਹੋਵੇਗੀ। ਵਰਤਮਾਨ ਵਿੱਚ ਈਟਾਨਗਰ ਪਹੁੰਚਣ ਦੇ ਲਈ ਗੁਵਾਹਾਟੀ ਹਵਾਈ ਅੱਡੇ ’ਤੇ ਉਤਰ ਕੇ ਸੜਕ ਮਾਰਗ ਦਾ ਜਾਂ ਹੈਲੀਕਾਪਟਰ ਸੇਵਾ ਦਾ ਉਪਯੋਗ ਕਰਨਾ ਪੈਂਦਾ ਸੀ। ਤੇਜੂ ਹਵਾਈ ਅੱਡੇ ਦਾ ਨਿਰਮਾਣ 50 ਵਰ੍ਹੇ ਪਹਿਲਾਂ ਹੋਇਆ ਸੀ। ਕਿਸੇ ਵੀ ਸਰਕਾਰ ਨੇ ਰਾਜ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਬਾਰੇ ਨਹੀਂ ਸੋਚਿਆ। 125 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਇਸ ਛੋਟੇ ਜਿਹੇ ਹਵਾਈ ਅੱਡੇ ਦਾ ਵਿਸਤਾਰ ਕੀਤਾ। ਉਡਾਨ ਯੋਜਨਾ ਨਾਲ ਕਿਫਾਇਤੀ ਹਵਾਈ ਯਾਤਰਾ ਦਾ ਲਾਭ ਲੋਕਾਂ ਨੂੰ ਮਿਲੇਗਾ। ਸਿਰਫ਼ ਹਵਾਈ ਅਤੇ ਨਾਲ ਹੀ ਨਹੀਂ ਬਲਕਿ ਨਵੀਂ ਰੇਲ ਅਤੇ ਸੜਕ ਸੁਵਿਧਾਵਾਂ ਨਾਲ ਵੀ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਦਾ ਜੀਵਨ ਬਿਹਤਰ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਟਨਲ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਸਾਰੇ ਮੌਸਮਾਂ ਵਿੱਚ ,ਤਵਾਂਗ ਘਾਟੀ ਪਹੁੰਚਿਆ ਜਾ ਸਕੇਗਾ। ਤਵਾਂਗ ਪਹੁੰਚਣ ਦੀ ਯਾਤਰਾ ਅਵਧੀ ਵਿੱਚ ਇੱਕ ਘੰਟੇ ਦੀ ਕਮੀ ਆਵੇਗੀ। ਇਸ ਪ੍ਰੋਜੈਕਟ ਦੀ ਨਿਰਮਾਣ ਲਾਗਤ 700 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੋਗੀਬਿਲ ਵਿੱਚ ਸੜਕ ਅਤੇ ਰੇਲ ਪੁਲ਼ ਨਾਲ ਅਰੁਣਾਚਲ ਮੁੱਖ ਭੂਮੀ ਨਾਲ ਬਿਹਤਰ ਤਰੀਕੇ ਨਾਲ ਜੁੜ ਗਿਆ ਹੈ। ਰਾਜ ਦੀ ਕਨੈਕਟੀਵਿਟੀ ਨੂੰ ਬਿਹਤਰ ਕਰਨ ਦੇ ਲਈ ਸਰਕਾਰ 1000 ਕਰੋੜ ਰੁਪਏ ਦੇ ਪ੍ਰੋਜੈਕਟਾਂ ’ਤੇ ਕੰਮ ਕਰ ਰਹੀ ਹੈ। ਪਿਛਲੇ ਦੋ ਵਰ੍ਹਿਆਂ ਵਿੱਚ ਸੜਕਾਂ ਦੇ ਰਾਹੀਂ 1000 ਪਿੰਡਾਂ ਨੂੰ ਜੋੜਿਆ ਗਿਆ ਹੈ। ਟ੍ਰਾਂਸ-ਅਰੁਣਾਚਲ ਰਾਜ ਮਾਰਗ ਨਿਰਮਾਣ ਦਾ ਵੀ ਕਾਰਜ ਪ੍ਰਗਤੀ ’ਤੇ ਹੈ। ਪੂਰਬ – ਉੱਤਰ ਰਾਜਾਂ ਦੀਆਂ ਰਾਜਧਾਨੀਆਂ ਨੂੰ ਆਪਸ ਵਿੱਚ ਜੋੜਨ ਲਈ ਈਟਾਨਗਰ ਨੂੰ ਰੇਲ ਸੇਵਾ ਨਾਲ ਜੋੜਿਆ ਗਿਆ ਹੈ। ਨਾਹਰ ਲਾਗੂਨ ਤੋਂ ਅਰੁਣਾਚਲ ਐਕਸਪ੍ਰੈੱਸ ਹਫ਼ਤੇ ਵਿੱਚ ਦੋ ਵਾਰ ਚਲ ਰਹੀ ਹੈ। ਨਵੀਂ ਰੇਲ ਲਾਈਨ ਲਈ ਰਾਜ ਦੇ ਛੇ ਸਥਾਨਾਂ ’ਤੇ ਸਰਵੇਖਣ ਦਾ ਕਾਰਜ ਚਲ ਰਿਹਾ ਹੈ। ਤਿੰਨ ਸਥਾਨਾਂ ਦਾ ਸਰਵੇਖਣ ਕਾਰਜ ਪੂਰਾ ਹੋ ਚੁੱਕਿਆ ਹੈ। ਤਵਾਂਗ ਨੂੰ ਵੀ ਰੇਲ ਸੇਵਾ ਨਾਲ ਜੋੜਨ ਦੀ ਯੋਜਨਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੌਭਾਗਯ ਯੋਜਨਾ ਤਹਿਤ ਰਾਜ ਵਿੱਚ 100% ਘਰਾਂ ਦਾ ਬਿਜਲੀਕਰਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ 110 ਮੈਗਾਵਾਟ ਸਮਰੱਥਾ ਵਾਲੇ ਜਲ ਬਿਜਲੀ ਪਲਾਂਟ ਨੂੰ ਲੋਕਅਰਪਣ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਬਿਜਲੀ ਉਤਪਾਦਨ ’ਤੇ ਜ਼ੋਰ ਦੇ ਰਹੇ ਹਾਂ। ਅੱਜ 12 ਜਲ ਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਅਰੁਣਾਚਲ ਪ੍ਰਦੇਸ਼ ਸਮੇਤ ਗੁਆਂਢੀ ਰਾਜਾਂ ਨੂੰ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ੍ਹ ਮੈਂ ਲੋਕਾਂ ਨੂੰ ਉਨ੍ਹਾਂ ਦੀ ਉੱਤਰ-ਪੂਰਬਯਾਤਰਾ ਦੀਆਂ ਤਸਵੀਰਾਂ ਨੂੰ ਸਾਂਝਾ ਕਰਨ ਦੀ ਤਾਕੀਦ ਕੀਤੀ ਸੀ। ਕੁਝ ਹੀ ਸੈਕੰਡ ਵਿੱਚ ਵਿਦੇਸ਼ੀ ਨਾਗਰਿਕਾਂ ਸਮੇਤ ਲੋਕਾਂ ਨੇ ਹਜ਼ਾਰਾਂ ਫੋਟੋਆਂ ਟਵੀਟ ਕੀਤੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਉਦਘਾਟਨ ਹੋਇਆ ਹੈ ਉਨ੍ਹਾਂ ਨਾਲ ਲੋਕਾਂ ਦੇ ਜੀਵਨ ਵਿੱਚ ਅਸਾਨੀ ਹੋਵੇਗੀ ਅਤੇ ਸੈਰ-ਸਪਾਟੇ ਦਾ ਵਿਕਾਸ ਹੋਵੇਗਾ। ਇਸ ਨਾਲ ਰੋਜ਼ਗਾਰ ਦੇ ਅਵਸਰਾਂ ਵਿੱਚ ਵਾਧਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਵਿੱਚ 50 ਸਿਹਤ ਤੇ ਅਰੋਗਤਾ ਕੇਂਦਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਰਾਹੀਂ ਅਸੀਂ ਸਿਹਤ ਤੇ ਅਰੋਗਤਾ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ। ਇਨ੍ਹਾਂ ਕੇਂਦਰਾਂ ਨਾਲ ਸਿਹਤ ਸੁਵਿਧਾਵਾਂ ਬਿਹਤਰ ਹੋਣਗੀਆਂ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮਜੇਏਵਾਈ) ਤਹਿਤ 150 ਦਿਨਾਂ ਵਿੱਚ ਲਗਭਗ 11 ਲੱਖ ਗ਼ਰੀਬ ਲੋਕਾਂ ਨੂੰ ਲਾਭ ਮਿਲਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਬਜਟ ਵਿੱਚ ਐਲਾਨੀ ਗਈ ਪੀਐੱਮ ਕਿਸਾਨ ਸੰਮਾਨ ਨਿਧੀ ਰਾਹੀਂ ਉਨ੍ਹਾਂ ਲੋਕਾਂ ਨੂੰ ਪ੍ਰਤੀ ਵਰ੍ਹੇ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਬੈਂਕ ਖਾਤਿਆਂ ਵਿੱਚ ਦਿੱਤੇ ਜਾਣਗੇ ਜਿਨ੍ਹਾਂ ਕੋਲ਼ 5 ਏਕੜ ਤੋਂ ਘੱਟ ਜ਼ਮੀਨ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਜੈਵਿਕ ਖੇਤੀ ਨੂੰ ਪ੍ਰੋਤਸਾਹਨ ਦੇਣ ਵਿੱਚ ਅਰੁਣਾਚਲ ਪ੍ਰਦੇਸ਼ ਸਰਕਾਰ ਦੀ ਹਰ ਸੰਭਵ ਮਦਦ ਕਰੇਗੀ।

ਪ੍ਰਧਾਨ ਮੰਤਰੀ ਨੇ ਈਟਾਨਗਰ ਦੇ ਆਈਜੀ ਪਾਰਕ ਵਿੱਚ ਅਰੁਣਾਚਲ ਪ੍ਰਦੇਸ਼ ਲਈ ਵਿਸ਼ੇਸ਼ ਡੀਡੀ ਚੈਨਲ – ਅਰੁਣ ਪ੍ਰਭਾ ਦੀ ਸ਼ੁਰੂਆਤ ਕੀਤੀ। 24 ਘੰਟੇ ਚਲਣ ਵਾਲੇ ਇਸ ਚੈਨਲ ਦਾ ਸੰਚਾਲਨ ਦੂਰਦਰਸ਼ਨ ਕਰੇਗਾ। ਇਸ ਚੈਨਲ ਨਾਲ ਰਾਜ ਦੇ ਦੂਰ-ਦੁਰਾਡੇ ਖੇਤਰਾਂ ਦੇ ਸਮਾਚਾਰ ਲੋਕਾਂ ਤੱਕ ਪਹੁੰਚਣਗੇ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਜੋਟ, ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਫਿਲਮ ਅਤੇ ਟੈਲੀਵਿਜਨ ਸੰਸਥਾਨ (ਐੱਫਟੀਆਈਆਈ) ਦੇ ਸਥਾਈ ਕੈਂਪਸ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਆਪਣਾ ਸੰਬੋਧਨ ਸਮਾਪਤ ਕੀਤਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਗੌਰਵ ਹੈ। ਇਹ ਭਾਰਤ ਦਾ ਦੁਆਰ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਨਾ ਸਿਰਫ਼ ਇਸ ਦੀ ਸੰਭਾਲ ਤੇ ਸੁਰੱਖਿਆ ਸੁਨਿਸ਼ਚਿਤ ਕਰਾਂਗੇ ਬਲਕਿ ਇਸ ਦਾ ਤੇਜ਼ ਗਤੀ ਨਾਲ ਵਿਕਾਸ ਵੀ ਕਰਾਂਗੇ।

*****

ਏਕੇਟੀ/ਏਕੇ