Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਬਾਰੇ ਇੰਡੀਆ ਟੁਡੇ ਗਰੁੱਪ ਵੱਲੋਂ ਜਾਗਰੂਕਤਾ ਫੈਲਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਦੇ ਤੌਰ ‘ਤੇ, ਹੁਣ ਤੱਕ ਦੇ ਆਪਣੇ ਕਾਰਜਕਾਲ ‘ਤੇ ਚਿੰਤਨ ਕਰਦਿਆਂ, ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦੇ ਤੁਲਨਾਤਮਕ ਤੌਰ ‘ਤੇ ਅਨੁਭਵ ਦੀ ਘਾਟ ਇੱਕ ਬਰਕਤ ਸਿੱਧ ਹੋਈ ਹੈ।

ਵਿਦੇਸ਼ ਨੀਤੀ ਦੇ ਸੰਦਰਭ ਵਿੱਚ ਪ੍ਰਗਟ ਕੀਤੀਆਂ ਗਈਆਂ ਸ਼ੰਕਾਵਾਂ ਦੀ ਉਦਾਹਰਣ ਲੈ ਕੇ, ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨ ਦੀਆਂ ਘਟਨਾਵਾਂ ਨੇ ਇਸ ਸਬੰਧੀ ਸੰਦੇਹ ਮਿਟਾ ਦਿੱਤੇ ਹਨ।

ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਅੱਜ ਦਾ ਭਾਰਤ ਇੱਕ ਨਵਾਂ ਭਾਰਤ ਅਤੇ ਇੱਕ ਵੱਖਰਾ ਭਾਰਤ ਹੈ। ਉਨ੍ਹਾਂ ਕਿਹਾ ਕਿ ਹਰ ਸੈਨਿਕ ਦਾ ਜੀਵਨ ਕੀਮਤੀ ਹੈ ਅਤੇ ਅੱਜ ਭਾਰਤ ਦੇ ਨਾਲ ਕੋਈ ਵੀ ਗੜਬੜ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਰਾਸ਼ਟਰੀ ਹਿਤ ਵਿੱਚ ਹਰ ਫ਼ੈਸਲਾ ਲੈਣ ਲਈ ਪ੍ਰਤੀਬੱਧ ਹੈ।

ਉਨ੍ਹਾਂ ਕਿਹਾ ਕਿ ਕੁਝ ਖਾਸ ਤੱਤ, ਜਿਹੜੇ ਦੇਸ਼ ਦੇ ਖ਼ਿਲਾਫ਼ ਹਨ, ਦੇਸ਼ ਦੇ ਅੰਦਰ ਅਤੇ ਬਾਹਰ ਦੋਵੇਂ ਥਾਂ, ਭਾਰਤ ਵਿੱਚ ਦੇਖੀ ਜਾ ਰਹੀ  ਇਸ ਏਕਤਾ ਤੋਂ ਡਰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਇਹ ਡਰ, ਅਸਲ ਵਿੱਚ ਚੰਗਾ ਹੈ। ਉਨ੍ਹਾਂ ਨੇ ਕਿਹਾ ਕਿ ਦੁਸ਼ਮਣ ਭਾਰਤ ਦੀ ਬਹਾਦਰੀ ਤੋਂ ਡਰਦੇ ਹਨ ਅਤੇ ਭ੍ਰਿਸ਼ਟ ਕਾਨੂੰਨ ਤੋਂ ਡਰਦੇ ਹਨ ਅਤੇ ਇਹ ਡਰ ਚੰਗਾ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਕਾਬਲੀਅਤ ਅਤੇ ਸੰਸਾਧਨਾਂ ਦੇ ਭਰੋਸੇ ਨਵਾਂ ਭਾਰਤ ਅੱਗੇ ਵਧ ਰਿਹਾ ਹੈ।

ਉਨ੍ਹਾਂ ਨੇ ਸਰਕਾਰ ਅਤੇ ਹਥਿਆਰਬੰਦ ਬਲਾਂ ਦੇ ਇਰਾਦਿਆਂ ‘ਤੇ ਸ਼ੱਕ ਕਰਨ ਵਾਲਿਆਂ ਦੇ ਪੈਂਤੜੇ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਦਾ ਵਿਰੋਧ ਕਰਦੇ ਹੋਏ, ਇਨ੍ਹਾਂ ਲੋਕਾਂ ਨੇ ਭਾਰਤ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਭਾਰਤੀ ਹਥਿਆਰਬੰਦ ਬਲਾਂ ‘ਤੇ ਸ਼ੱਕ ਕਰਦੇ ਹਨ, ਪਰ ਉਨ੍ਹਾਂ ਲੋਕਾਂ’ ਤੇ ਵਿਸ਼ਵਾਸ ਕਰਦੇ ਹਨ, ਜੋ ਭਾਰਤ ‘ਚ ਆਤੰਕਵਾਦ ਨੂੰ ਉਭਾਰਦੇ ਹਨ। ਵਿਸ਼ੇਸ਼ ਤੌਰ ‘ਤੇ, ਉਨ੍ਹਾਂ ਕਿਹਾ ਕਿ ਭਾਰਤ ਨੇ ਹਾਲ ਹੀ ‘ਚ ਰਫੇਲ ਲੜਾਕੂ ਜੈੱਟ ਦੀ ਘਾਟ ਮਹਿਸੂਸ ਕੀਤੀ, ਜਿਸ ‘ਤੇ ਬਹੁਤ ਸਾਰੀ ਰਾਜਨੀਤੀ ਕੀਤੀ ਗਈ। ਉਨ੍ਹਾਂ ਨੇ ਉਨ੍ਹਾਂ ਦੀ ਜ਼ੋਰਦਾਰ ਆਲੋਚਨਾ ਕੀਤੀ, ਜਿਨ੍ਹਾਂ ਦੇ ਕਾਰਨਾਮਿਆਂ ਨੇ ਰਾਸ਼ਟਰੀ ਸੁਰੱਖਿਆ ‘ਤੇ ਮਾੜਾ ਅਸਰ ਪਾਇਆ।

ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ‘ਤੇ ਕਈ ਸਾਲਾਂ ਤੱਕ ਰਾਜ ਕੀਤਾ ਉਨ੍ਹਾਂ ਦੀਆਂ ਦੋ ਚੀਜ਼ਾਂ ‘ਚ ਦਿਲਚਸਪੀ ਸੀ – ਖੈਰਾਤ ਅਤੇ ਡੀਲਸ। ਉਨ੍ਹਾਂ ਨੇ ਕਿਹਾ ਕਿ ਇਸ ਪਹੁੰਚ ਦੇ ਸਭ ਤੋਂ ਵੱਡੇ ਪੀੜਿਤ ਸਾਡੇ ਜਵਾਨ ਅਤੇ ਕਿਸਾਨ ਸਨ।

ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਕੀਤੇ ਗਏ ਸੌਦਿਆਂ ਦੇ ਕਾਰਨ ਰੱਖਿਆ ਸੈਕਟਰ ਨੇ ਕਸ਼ਟ ਝੱਲੇ, ਜਦੋਂ ਕਿ ਖੈਰਾਤ ਤੋਂ ਪਰੇ, ਕਿਸੇ ਠੋਸ ਨੀਤੀ ਦੇ ਨਾ ਹੋਣ ਕਾਰਨ ਖੇਤੀਬਾੜੀ ਦਾ ਨੁਕਸਾਨ ਹੋਇਆ। ਉਨ੍ਹਾਂ ਹੋਰ ਕਿਹਾ ਕਿ ਇਹ ਖੈਰਾਤ ਦਿੱਤੀ ਗਈ ਤਾਕਿ ਗ਼ਰੀਬ ਗ਼ਰੀਬ ਹੀ ਬਣੇ ਰਹਿਣ ਅਤੇ ਰਾਜਨੀਤਕ ਵਰਗ ਦੇ ਰਹਿਮ ‘ਤੇ ਹੀ ਰਹਿਣ। ਉਨ੍ਹਾਂ ਕਿਹਾ, ਇਸ ਦਾ ਬਿਹਤਰੀਨ ਉਦਾਹਰਣ ਖੇਤੀ ਕਰਜ਼ ਮੁਆਫੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨ ਭਲਾਈ ਲਈ ਇੱਕ ਵਿਆਪਕ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ, ਕਿਸਾਨਾਂ ਨੂੰ ਸਸ਼ਕਤ ਕਰਨ ਦੀ ਸਰਕਾਰ ਦੇ ਵੱਖਰੇ ਨਜ਼ਰੀਏ ਦਾ ਹਿੱਸਾ ਹੈ। ਉਨ੍ਹਾਂ ਹੋਰ ਕਿਹਾ, ਐਲਾਨ ਕਰਨ ਦੇ 24 ਦਿਨਾਂ ਦੇ ਅੰਦਰ ਹੀ ਇਹ ਲਾਂਚ ਕੀਤੀ ਗਈ ਸੀ।

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ 55 ਮਹੀਨਿਆਂ ਅਤੇ ਦੂਜੀਆਂ ਸਰਕਾਰਾਂ ਦੇ 55 ਸਾਲਾਂ ਨੇ ਗਵਰਨੈਂਸ ਦੀਆਂ ਵਿਰੋਧੀ ਪਹੁੰਚਾਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ  ‘ਟੋਕਨ ਪਹੁੰਚ’ ਸੀ, ਸਾਡੀ ‘ਟੋਟਲ ਪਹੁੰਚ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਹਥਿਆਰਬੰਦ ਬਲਾਂ ਲਈ ਵੰਨ ਰੈਂਕ ਵੰਨ ਪੈਨਸ਼ਨ; ਗ਼ਰੀਬਾਂ ਲਈ ਵਿੱਤੀ ਸਮਾਵੇਸ਼ਨ; ਖਾਣਾ ਪਕਾਉਣ ਦਾ ਸਾਫ ਈਂਧਣ (ਉੱਜਵਲਾ ਯੋਜਨਾ); ਸਾਰਿਆਂ ਲਈ ਬਿਜਲੀ; ਅਤੇ ਸਾਰਿਆਂ ਲਈ ਮਕਾਨ; ਦੇ ਖੇਤਰਾਂ ਵਿੱਚ ਕੀਤੇ ਉਪਰਾਲਿਆਂ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਹੁਣ ਤੱਕ ਭਾਰਤ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਿਉਂ ਨਹੀਂ ਸੀ; ਕਈ ਦਹਾਕਿਆਂ ਤੋਂ ਕੋਈ ਜੰਗੀ ਯਾਦਗਾਰ ਜਾਂ ਪੁਲਿਸ ਮੈਮੋਰੀਅਲ ਕਿਉਂ ਨਹੀਂ ਬਣਾਇਆ ਗਿਆ ਸੀ, ਆਦਿ ਵਰਗੇ ਕਈ ਸਵਾਲ ਪੁੱਛੇ।

ਉਨ੍ਹਾਂ ਕਿਹਾ ਕਿ ਅੱਜ ਭਾਰਤ ਗ਼ਰੀਬੀ ਨੂੰ ਤੇਜ਼ ਰਫ਼ਤਾਰ ਨਾਲ ਦੂਰ ਕਰ ਰਿਹਾ ਹੈ, ਅਤੇ ਇਹ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਵੇਂ ਬੁਨਿਆਦੀ ਢਾਂਚਾ ਤੇਜ਼ ਗਤੀ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਰਜ (ਐਕਸ਼ਨ) ਅਤੇ ਐਕਟ (ਕਾਨੂੰਨ ਜਾਂ ਉਪਰਾਲਿਆਂ) ਨੂੰ ਜੋੜਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ 2014 ਤੋਂ 2019 ਤੱਕ ਦਾ ਸਮਾਂ ਸਾਰਿਆਂ ਲਈ ਮੁੱਢਲੀਆਂ ਲੋੜਾਂ ਪੂਰੀਆਂ ਕਰਨਾ ਸੀ; ਜਦੋਂ ਕਿ 2019 ਤੋਂ ਬਾਅਦ ਦਾ ਸਮਾਂ ਆਕਾਂਖਿਆਵਾਂ ਨੂੰ ਪੂਰਾ ਕਰਨ ਅਤੇ ਪ੍ਰਗਤੀ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਦਾ ਸਮਾਂ ਹੈ।

***

ਏਕੇਟੀ/ਵੀਜੇ