Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਡੀਅਨ ਸਪੇਸ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਇੰਡੀਅਨ ਸਪੇਸ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੰਡੀਅਨ ਸਪੇਸ ਐਸੋਸੀਏਸ਼ਨ (ਆਈਐੱਸਪੀਏ) ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ ਪੁਲਾੜ ਉਦਯੋਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਦੇ ਦੋ ਮਹਾਨ ਸਪੂਤਾਂਭਾਰਤ ਰਤਨ ਜੈਪ੍ਰਕਾਸ਼ ਨਾਰਾਇਣ ਅਤੇ ਭਾਰਤ ਰਤਨ ਨਾਨਾਜੀ ਦੇਸ਼ਮੁਖ ਦੀ ਜਯੰਤੀ ਦਾ ਜ਼ਿਕਰ ਕੀਤਾ। ਇਨ੍ਹਾਂ ਦੋ ਮਹਾਨ ਸ਼ਖ਼ਸੀਅਤਾਂ ਨੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਨੂੰ ਦਿਸ਼ਾ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦਿਖਾਇਆ ਕਿ ਕਿਵੇਂਸਾਰਿਆਂ ਨੂੰ ਨਾਲ ਲੈ ਕੇਸਾਰਿਆਂ ਦੇ ਪ੍ਰਯਤਨਾਂ ਨਾਲਵੱਡੀਆਂ ਤਬਦੀਲੀਆਂ ਰਾਸ਼ਟਰ ਲਈ ਹਕੀਕਤ ਬਣ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਦੋਵਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਫ਼ਲਸਫ਼ਾ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਕਦੇ ਵੀ ਅਜਿਹੀ ਨਿਰਣਾਇਕ ਸਰਕਾਰ ਨਹੀਂ ਰਹੀਜਿੰਨੀ ਕਿ ਅੱਜ ਹੈ। ਸਪੇਸ ਸੈਕਟਰ ਅਤੇ ਸਪੇਸ ਟੈਕ ਵਿੱਚ ਅੱਜ ਭਾਰਤ ਵਿੱਚ ਜੋ ਵੱਡੇ ਸੁਧਾਰ ਹੋ ਰਹੇ ਹਨਉਹ ਇਸਦੀ ਉਦਾਹਰਣ ਹਨ। ਉਨ੍ਹਾਂ ਇਸ ਮੌਕੇ ਤੇ ਹਾਜ਼ਰ ਸਾਰੇ ਲੋਕਾਂ ਨੂੰ ਇੰਡੀਅਨ ਸਪੇਸ ਐਸੋਸੀਏਸ਼ਨ (ਆਈਐੱਸਪੀਏ) ਦੇ ਗਠਨ ਲਈ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੇਸ ਰਿਫਾਰਮਸ ਦੇ ਪ੍ਰਤੀ ਸਰਕਾਰ ਦੀ ਪਹੁੰਚ 4 ਥੰਮ੍ਹਾਂ ਤੇ ਅਧਾਰਿਤ ਹੈ। ਪਹਿਲਾਨਿਜੀ ਖੇਤਰ ਨੂੰ ਇਨੋਵੇਸ਼ਨ ਦੀ ਆਜ਼ਾਦੀ। ਦੂਸਰਾਇੱਕ ਸਮਰਥਕ ਵਜੋਂ ਸਰਕਾਰ ਦੀ ਭੂਮਿਕਾ। ਤੀਸਰਾਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨਾ। ਅਤੇ ਚੌਥਾਸਪੇਸ ਸੈਕਟਰ ਨੂੰ ਆਮ ਆਦਮੀ ਦੀ ਪ੍ਰਗਤੀ ਦੇ ਸਾਧਨ ਵਜੋਂ ਦੇਖਣਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੇਸ ਸੈਕਟਰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਗਤੀ ਦਾ ਮੁੱਖ ਮਾਧਿਅਮ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਭਾਰਤ ਲਈ ਸਪੇਸ ਸੈਕਟਰ ਦਾ ਮਤਲਬ ਆਮ ਲੋਕਾਂ ਲਈ ਬਿਹਤਰ ਮੈਪਿੰਗਇਮੇਜਿੰਗ ਅਤੇ ਕਨੈਕਟੀਵਿਟੀ ਸੁਵਿਧਾਵਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀਸਪੇਸ ਸੈਕਟਰ ਦਾ ਅਰਥ ਹੈ ਉਦਯੋਗਪਤੀਆਂ ਲਈ ਸ਼ਿਪਮੈਂਟ ਤੋਂ ਲੈ ਕੇ ਡਲਿਵਰੀ ਤੱਕ ਬਿਹਤਰ ਗਤੀਇਸ ਦਾ ਇੱਕ ਹੋਰ ਮਤਲਬਮਛੇਰਿਆਂ ਲਈ ਬਿਹਤਰ ਸੁਰੱਖਿਆ ਅਤੇ ਆਮਦਨੀਅਤੇ ਕੁਦਰਤੀ ਆਪਦਾ ਦੀ ਬਿਹਤਰ ਭਵਿੱਖਬਾਣੀ ਵੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਸਿਰਫ਼ ਇੱਕ ਵਿਜ਼ਨ ਨਹੀਂ ਹੈ ਬਲਕਿ ਇੱਕ ਚੰਗੀ ਤਰ੍ਹਾਂ ਸੋਚੀ-ਸਮਝੀਯੋਜਨਾਬੱਧਏਕੀਕ੍ਰਿਤ ਆਰਥਿਕ ਰਣਨੀਤੀ ਵੀ ਹੈ। ਇੱਕ ਰਣਨੀਤੀ ਜੋ ਭਾਰਤ ਦੇ ਉੱਦਮੀਆਂ ਅਤੇ ਭਾਰਤ ਦੇ ਨੌਜਵਾਨਾਂ ਦੀਆਂ ਕੌਸ਼ਲ ਸਮਰੱਥਾਵਾਂ ਨੂੰ ਵਧਾ ਕੇ ਭਾਰਤ ਨੂੰ ਇੱਕ ਵਿਸ਼ਵ ਨਿਰਮਾਣ ਮਹਾਸ਼ਕਤੀ ਬਣਾਏਗੀ। ਇੱਕ ਰਣਨੀਤੀ ਜੋ ਭਾਰਤ ਦੀ ਤਕਨੀਕੀ ਮੁਹਾਰਤ ਦੇ ਅਧਾਰ ਤੇ ਭਾਰਤ ਨੂੰ ਇਨੋਵੇਸ਼ਨਸ ਦਾ ਇੱਕ ਗਲੋਬਲ ਕੇਂਦਰ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਰਣਨੀਤੀ ਹੈਜੋ ਗਲੋਬਲ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਏਗੀਵਿਸ਼ਵ ਪੱਧਰ ਤੇ ਭਾਰਤ ਦੇ ਮਾਨਵ ਸੰਸਾਧਨਾਂ ਅਤੇ ਪ੍ਰਤਿਭਾ ਦੀ ਪ੍ਰਤਿਸ਼ਠਾ ਨੂੰ ਵਧਾਏਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪਬਲਿਕ ਸੈਕਟਰ ਦੇ ਉੱਦਮਾਂ ਬਾਰੇ ਸਪਸ਼ਟ ਨੀਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਕਟਰਾਂਜਿੱਥੇ ਸਰਕਾਰ ਦੀ ਲੋੜ ਨਹੀਂ ਹੈਨੂੰ ਨਿੱਜੀ ਉਦਯੋਗਾਂ ਲਈ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਬਾਰੇ ਫ਼ੈਸਲਾ ਸਾਡੀ ਪ੍ਰਤੀਬੱਧਤਾ ਅਤੇ ਗੰਭੀਰਤਾ ਨੂੰ ਦਰਸਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿਪਿਛਲੇ 7 ਵਰ੍ਹਿਆਂ ਦੌਰਾਨਸਪੇਸ ਟੈਕਨੋਲੋਜੀ ਨੂੰ ਆਖਰੀ ਮੀਲ ਦੀ ਸਪੁਰਦਗੀ ਅਤੇ ਲੀਕੇਜ ਮੁਕਤਪਾਰਦਰਸ਼ੀ ਸ਼ਾਸਨ ਦੇ ਇੱਕ ਸਾਧਨ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਗ਼ਰੀਬਾਂ ਲਈ ਹਾਊਸਿੰਗ ਯੂਨਿਟਾਂਸੜਕਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਜੀਓਟੈਗਿੰਗ ਦੀ ਵਰਤੋਂ ਦੀਆਂ ਉਦਾਹਰਣਾਂ ਦਿੱਤੀਆਂ। ਸੈਟੇਲਾਈਟ ਇਮੇਜਿੰਗ ਦੁਆਰਾ ਵਿਕਾਸ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਫ਼ਸਲ ਬੀਮਾ ਯੋਜਨਾ ਦੇ ਦਾਅਵਿਆਂ ਦੇ ਨਿਪਟਾਰੇ ਲਈ ਸਪੇਸ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈਐੱਨਏਵੀਆਈਸੀ ਸਿਸਟਮ ਮਛੇਰਿਆਂ ਦੀ ਮਦਦ ਕਰ ਰਿਹਾ ਹੈਇਸ ਟੈਕਨੋਲੋਜੀ ਜ਼ਰੀਏ ਆਫਤ ਪ੍ਰਬੰਧਨ ਦੀ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ।  ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਨੂੰ ਹਰ ਕਿਸੇ ਲਈ ਪਹੁੰਚਯੋਗ ਬਣਾਉਣ ਦੇ ਮਹੱਤਵ ਤੇ ਜ਼ੋਰ ਦਿੱਤਾ। ਡਿਜੀਟਲ ਟੈਕਨੋਲੋਜੀ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅੱਜ ਚੋਟੀ ਦੀਆਂ ਡਿਜੀਟਲ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ ਕਿਉਂਕਿ ਅਸੀਂ ਡਾਟਾ ਦੀ ਸ਼ਕਤੀ ਨੂੰ ਸਭ ਤੋਂ ਗ਼ਰੀਬਾਂ ਤੱਕ ਪਹੁੰਚਯੋਗ ਬਣਾ ਸਕਦੇ ਹਾਂ।

 

ਨੌਜਵਾਨ ਉੱਦਮੀਆਂ ਅਤੇ ਸਟਾਰਟਅੱਪਸ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਦਯੋਗਨੌਜਵਾਨ ਇਨੋਵੇਟਰਸ ਅਤੇ ਸਟਾਰਟਅੱਪਸ ਨੂੰ ਹਰ ਪੱਧਰ ਤੇ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਵਿਸਤਾਰ ਨਾਲ ਦੱਸਿਆ ਕਿ ਇੱਕ ਮਜ਼ਬੂਤ ਸਟਾਰਟਅੱਪ ਈਕੋਸਿਸਟਮ ਵਿਕਸਿਤ ਕਰਨ ਲਈਇੱਕ ਪਲੈਟਫਾਰਮ ਪਹੁੰਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਪਲੈਟਫਾਰਮ ਸਿਸਟਮ ਨੂੰ ਪਰਿਭਾਸ਼ਿਤ ਕੀਤਾ ਇੱਕ ਅਜਿਹੀ ਪਹੁੰਚ ਜਿੱਥੇ ਸਰਕਾਰ ਖੁੱਲ੍ਹੀ ਪਹੁੰਚ ਵਾਲੇ ਪਬਲਿਕ ਕੰਟਰੋਲਡ ਪਲੈਟਫਾਰਮ ਤਿਆਰ ਕਰਦੀ ਹੈ ਅਤੇ ਇਸ ਨੂੰ ਉਦਯੋਗ ਅਤੇ ਉੱਦਮਾਂ ਲਈ ਉਪਲਬਧ ਕਰਵਾਉਂਦੀ ਹੈ। ਉੱਦਮੀ ਇਸ ਬੁਨਿਆਦੀ ਪਲੈਟਫਾਰਮ ਤੇ ਨਵੇਂ ਹੱਲ ਤਿਆਰ ਕਰਦੇ ਹਨ।” 

 

ਪ੍ਰਧਾਨ ਮੰਤਰੀ ਨੇ ਇਸ ਨੂੰ ਯੂਪੀਆਈ ਦੇ ਪਲੈਟਫਾਰਮ ਦੀ ਉਦਾਹਰਣ ਨਾਲ ਸਪਸ਼ਟ ਕੀਤਾ ਜੋ ਇੱਕ ਮਜ਼ਬੂਤ ਫਿਨਟੈੱਕ ਨੈੱਟਵਰਕ ਦਾ ਅਧਾਰ ਬਣ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਪਲੈਟਫਾਰਮਾਂ ਨੂੰ ਪੁਲਾੜਭੂ-ਸਥਾਨਿਕ ਖੇਤਰਾਂ ਅਤੇ ਵਿਭਿੰਨ ਖੇਤਰਾਂ ਵਿੱਚ ਡ੍ਰੋਨਾਂ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਅੱਜ ਮੌਜੂਦ ਲੋਕਾਂ ਦੇ ਸੁਝਾਵਾਂ ਅਤੇ ਹਿਤਧਾਰਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੀਏ ਇੱਕ ਬਿਹਤਰ ਸਪੇਸਕੌਮ ਪਾਲਿਸੀ ਅਤੇ ਰਿਮੋਟ ਸੈਂਸਿੰਗ ਪਾਲਿਸੀ ਬਹੁਤ ਛੇਤੀ ਸਾਹਮਣੇ ਆਵੇਗੀ।

 

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ 20ਵੀਂ ਸਦੀ ਵਿੱਚ ਪੁਲਾੜ ਅਤੇ ਸਪੇਸ ਸੈਕਟਰ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕਰਨ ਦੀ ਪ੍ਰਵਿਰਤੀ ਨੇ ਦੁਨੀਆ ਦੇ ਦੇਸ਼ਾਂ ਨੂੰ ਕਿਵੇਂ ਵੰਡਿਆ। ਉਨ੍ਹਾਂ ਇਹ ਕਹਿ ਕੇ ਸਮਾਪਤੀ ਕੀਤੀ ਕਿ ਹੁਣ 21ਵੀਂ ਸਦੀ ਵਿੱਚਭਾਰਤ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਪੁਲਾੜ ਵਿਸ਼ਵ ਨੂੰ ਇਕਜੁੱਟ ਕਰਨ ਅਤੇ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇ।

 

https://twitter.com/PMOIndia/status/1447444289160564745

 

https://twitter.com/PMOIndia/status/1447444291953954819

 

https://twitter.com/PMOIndia/status/1447444593537024002

 

https://twitter.com/PMOIndia/status/1447444761514635268

 

https://twitter.com/PMOIndia/status/1447444764098367488

 

https://twitter.com/PMOIndia/status/1447445565654982657

 

https://twitter.com/PMOIndia/status/1447445958875246592

 

https://twitter.com/PMOIndia/status/1447445961442140161

 

https://twitter.com/PMOIndia/status/1447446183731875844

 

https://twitter.com/PMOIndia/status/1447448005938798594

 

https://youtu.be/KYhOIqyXpFw

 

 

 

 *********

 

ਡੀਐੱਸ/ਏਕੇ