“ਤੁਸੀਂ ਉਮੀਦ, ਲਚਕੀਲੇਪਣ ਅਤੇ ਰਿਕਵਰੀ ਦੇ ਪ੍ਰਤੀ ਹੋ”
“ਤੁਹਾਡੀ ਪੇਸ਼ੇਵਰਤਾ (professionalism) ਮੈਨੂੰ ਪ੍ਰੇਰਣਾ ਦਿੰਦੀ ਹੈ”
“ਤੁਹਾਡੇ ਅੰਦਰ ਸ਼ਾਸਨ ਦੀ ਭਾਵਨਾ ਦੇ ਅਨੁਰੂਪ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਦਾ ਨਿਰੰਤਰ ਭਾਵ ਅਤੇ ਸ਼ਾਸਨ ਦੇ ਪ੍ਰਤੀ ਦ੍ਰਿੜ੍ਹ ਵਿਸ਼ਵਾਸ ਅੰਤਰਨਿਰਹਿਤ ਹੈ”
“”ਸਰਕਾਰ ਦੁਆਰਾ ਅਲਾਈਡ ਅਤੇ ਹੈਲਥਕੇਅਰ ਪ੍ਰੋਫੈਸ਼ਨਲਜ਼ ਲਈ ਰਾਸ਼ਟਰੀ ਕਮਿਸ਼ਨ ਬਿਲ ਲਿਆਉਣ ਨਾਲ ਫਿਜ਼ੀਓਥੈਰੇਪਿਸਟਾਂ ਨੂੰ ਇੱਕ ਪੇਸ਼ੇ ਦੇ ਰੂਪ ਵਿੱਚ ਬਹੁਤ ਉਡੀਕ ਤੋਂ ਬਾਅਦ ਮਾਨਤਾ ਮਿਲੀ ਹੈ”
“ਲੋਕਾਂ ਨੂੰ ਉਚਿਤ ਮੁਦ੍ਰਾ, ਸਹੀ ਆਦਤਾਂ, ਸਟੀਕ ਕਸਰਤ ਬਾਰੇ ਸਿੱਖਿਅਤ ਕਰਨ”
“ਜਦੋਂ ਯੋਗ ਦੀ ਮਾਹਿਰਤਾ ਨੂੰ ਇੱਕ ਫਿਜ਼ੀਓਥੈਰੇਪਿਸਟ ਦੇ ਨਾਲ ਜੋੜਿਆ ਜਾਂਦਾ ਹੈ, ਤਾਂ ਇਸ ਦੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ”
“ਤੁਰਕੀ ਭੂਕੰਪ (ਭੂਚਾਲ) ਜਿਹੀਆਂ ਸਥਿਤੀਆਂ ਵਿੱਚ ਫਿਜ਼ੀਓਥੈਰੇਪਿਸਟ ਦੇ ਦੁਆਰਾ ਵੀਡੀਓ ਵਿਚਾਰ-ਵਟਾਂਦਰਾ ਉਪਯੋਗੀ ਸਾਬਿਤ ਹੋ ਸਕਦਾ ਹੈ”
“ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਫਿਟ ਵੀ ਹੋਵੇਗਾ ਅਤੇ ਸੁਪਰ ਹਿਟ ਵੀ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿੱਚ ਇੰਡੀਅਨ ਐਸੋਸੀਏਸ਼ਨ ਆਵ੍ ਫਿਜ਼ੀਓਥੈਰੇਪਿਸਟ (ਆਈਏਪੀ) ਦੇ 60ਵੇਂ ਨੈਸ਼ਨਲ ਕਾਨਫਰੰਸ ਨੂੰ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਸੰਬੋਧਿਤ ਕੀਤਾ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਫਿਜ਼ੀਓਥੈਰੇਪਿਸਟ ਦੇ ਮਹੱਤਵ ਨੂੰ ਤਸੱਲੀ, ਉਮੀਦ, ਲਚਕੀਲੇਪਨ ਅਤੇ ਰਿਕਵਰੀ ਲਾਭ ਦੇ ਪ੍ਰਤੀਕ ਦੇ ਰੂਪ ਵਿੱਚ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਕ ਫਿਜ਼ੀਓਥੈਰੇਪਿਸਟ ਨਾ ਸਿਰਫ਼ ਸ਼ਰੀਰਕ ਚੋਟ ਦਾ ਇਲਾਜ ਕਰਦਾ ਹੈ ਬਲਕਿ ਰੋਗੀ ਨੂੰ ਮਨੋਵਿਗਿਆਨਿਕ ਚੁਣੌਤੀ ਨਾਲ ਨਿਪਟਣ ਦਾ ਸਾਹਸ ਵੀ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਫਿਜ਼ੀਓਥੈਰੇਪਿਸਟ ਪੇਸ਼ੇ ਦੀ ਪੇਸ਼ੇਵਰਤਾ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸ਼ਾਸਨ ਦੀ ਭਾਵਨਾ ਦੇ ਅਨੁਰੂਪ ਕਿਵੇਂ ਉਨ੍ਹਾਂ ਵਿੱਚ ਜ਼ਰੂਰਤ ਦੇ ਸਮੇਂ ਸਹਾਇਤਾ ਪ੍ਰਦਾਨ ਕਰਨ ਦੀ ਬਰਾਬਰ ਭਾਵਨਾ ਅੰਤਰਨਿਰਹਿਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਖਾਤੇ, ਸ਼ੌਚਾਲਯ, ਨਲ (ਟੂਟੀ) ਦਾ ਪਾਣੀ, ਮੁਫ਼ਤ ਮੈਡੀਕਲ ਇਲਾਜ ਅਤੇ ਸਮਾਜਿਕ ਸੁਰੱਖਿਆ ਤੰਤਰ ਦੇ ਨਿਰਮਾਣ ਜਿਹੀਆਂ ਬੁਨਿਆਦੀ ਜ਼ਰੂਰਤਾਂ ਦੇ ਪ੍ਰਾਵਧਾਨ ਵਿੱਚ ਸਹਾਇਤਾ ਦੇ ਨਾਲ, ਦੇਸ਼ ਦਾ ਗ਼ਰੀਬ ਅਤੇ ਮੱਧ ਵਰਗ ਹੁਣ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਉਹ ਆਪਣੀ ਸਮਰੱਥਾ ਨਾਲ ਨਵੀਆਂ ਉਚਾਈਆਂ ਤੱਕ ਪਹੁੰਚਣ ਵਿੱਚ ਸਮਰੱਥ ਹਨ।
ਇਸੇ ਤਰ੍ਹਾਂ, ਉਨ੍ਹਾਂ ਨੇ ਰੋਗੀ ਵਿੱਚ ਆਤਮਨਿਰਭਰਤਾ ਦਾ ਭਾਵ ਸੁਨਿਸ਼ਚਿਤ ਕਰਨ ਵਾਲੇ ਇਸ ਪੇਸ਼ੇ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਵੀ ਆਤਮਨਿਰਭਰਤਾ ਦੇ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੇਸ਼ਾ ‘ਸਬਕਾ ਪ੍ਰਯਾਸ’ ਦਾ ਵੀ ਪ੍ਰਤੀਕ ਹੈ ਕਿਉਂਕਿ ਰੋਗੀ ਅਤੇ ਡਾਕਟਰ ਦੋਨਾਂ ਨੂੰ ਸਮੱਸਿਆ ‘ਤੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਇਹ ਸਵੱਛ ਭਾਰਤ ਅਤੇ ਬੇਟੀ ਬਚਾਓ ਜਿਹੀਆਂ ਕਈ ਯੋਜਨਾਵਾਂ ਅਤੇ ਜਨ ਅੰਦੋਲਨ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਫਿਜ਼ੀਓਥੈਰੇਪੀ ਦੀ ਭਾਵਨਾ ਨੂੰ ਰੇਖਾਂਕਿਤ ਕੀਤਾ ਜਿਸ ਵਿੱਚ ਇੱਕਸਾਰਤਾ, ਨਿਰੰਤਰਤਾ ਅਤੇ ਦ੍ਰਿੜ੍ਹ ਵਿਸ਼ਵਾਸ ਜਿਹੇ ਕਈ ਮਹੱਤਵਪੂਰਨ ਸੰਦੇਸ਼ ਹਨ ਜੋ ਸ਼ਾਸਨ ਦੀਆਂ ਨੀਤੀਆਂ ਦੇ ਲਈ ਵੀ ਮਹੱਤਵਪੂਰਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ, ਫਿਜ਼ੀਓਥੈਰੇਪਿਸਟ ਨੂੰ ਇੱਕ ਪੇਸ਼ੇ ਦੇ ਰੂਪ ਵਿੱਚ ਬਹੁਤ ਦੇਰ ਤੋਂ ਬਾਅਦ ਮਾਨਤਾ ਮਿਲੀ, ਕਿਉਂਕਿ ਸਰਕਾਰ ਅਲਾਈਡ ਅਤੇ ਹੈਲਥਕੇਅਰ ਪ੍ਰੋਫੈਸ਼ਨਲਜ਼ ਬਿਲ ਦੇ ਲਈ ਰਾਸ਼ਟਰੀ ਕਮਿਸ਼ਨ ਲੈ ਕੇ ਆਈ, ਜੋ ਦੇਸ਼ ਦੀ ਸਿਹਤ ਸੇਵਾ ਪ੍ਰਣਾਲੀ ਵਿੱਚ ਫਿਜ਼ੀਓਥੈਰੇਪਿਸਟ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਤੁਹਾਡੇ ਸਭ ਦੇ ਲਈ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕੰਮ ਕਰਨਾ ਅਸਾਨ ਹੋ ਗਿਆ ਹੈ। ਸਰਕਾਰ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੈੱਟਵਰਕ ਵਿੱਚ ਫਿਜ਼ੀਓਥੈਰੇਪਿਸਟ ਨੂੰ ਵੀ ਜੋੜਿਆ ਹੈ। ਇਸ ਨਾਲ ਤੁਹਾਡੇ ਲਈ ਰੋਗੀਆਂ ਤੱਕ ਪਹੁੰਚਣਾ ਅਸਾਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਫਿਟ ਇੰਡੀਆ ਮੂਵਮੈਂਟ ਅਤੇ ਖੇਲੋ ਇੰਡੀਆ ਦੇ ਵਾਤਾਵਰਣ ਵਿੱਚ ਫਿਜ਼ੀਓਥੈਰੇਪਿਸਟ ਦੇ ਲਈ ਵਧਦੇ ਅਵਸਰਾਂ ਦੀ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਫਿਜ਼ੀਓਥੈਰੇਪਿਸਟ ਨਾਲ ਲੋਕਾਂ ਨੂੰ ਉਚਿਤ ਮੁਦ੍ਰਾ, ਸਹੀ ਆਦਤਾਂ, ਸਟੀਕ ਕਸਰਤ ਬਾਰੇ ਸਿੱਖਿਅਤ ਕਰਨ ਦੇ ਕਾਰਜ ਨੂੰ ਅਪਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਲੋਕ ਫਿਟਨੈੱਸ ਨੂੰ ਲੈ ਕੇ ਸਹੀ ਦ੍ਰਿਸ਼ਟੀਕੋਣ ਅਪਣਾਉਣ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਨੂੰ ਲੇਖ (articles) ਲਿਖਣ ਅਤੇ ਲੈਕਚਰ (lectures) ਦੇਣ ਦੇ ਮਾਧਿਅਮ ਨਾਲ ਕਰ ਸਕਦੇ ਹਨ ਅਤੇ ਮੇਰੇ ਯੁਵਾ ਮਿੱਤਰ ਇਸ ਨੂੰ ਰੀਲਸ ਦੇ ਮਾਧਿਅਮ ਨਾਲ ਵੀ ਦਿਖਾ ਸਕਦੇ ਹਨ।
ਫਿਜ਼ੀਓਥੈਰੇਪੀ ਦੇ ਆਪਣੇ ਵਿਅਕਤੀਗਤ ਅਨੁਭਵ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਅਨੁਭਵ ਹੈ ਕਿ ਜਦੋਂ ਯੋਗ ਦੀ ਮਾਹਿਰਤਾ ਨੂੰ ਫਿਜ਼ੀਓਥੈਰੇਪਿਸਟ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਇਸ ਦੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ। ਸ਼ਰੀਰ ਦੀ ਸਾਧਾਰਣ ਸਮੱਸਿਆਵਾਂ, ਜਿਨ੍ਹਾਂ ਵਿੱਚ ਅਕਸਰ ਫਿਜ਼ੀਓਥੈਰੇਪੀ ਦੀ ਜ਼ਰੂਰਤ ਪੈਂਦੀ ਹੈ, ਕਈ ਵਾਰ ਯੋਗ ਤੋਂ ਵੀ ਦੂਰ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਫਿਜ਼ੀਓਥੈਰੇਪੀ ਦੇ ਨਾਲ-ਨਾਲ ਯੋਗ ਵੀ ਜ਼ਰੂਰ ਜਾਣਨਾ ਚਾਹੀਦਾ ਹੈ। ਇਹ ਤੁਹਾਡੀ ਪੇਸ਼ੇਵਰ ਸਮਰੱਥਾ ਨੂੰ ਵਧਾਵੇਗਾ।
ਫਿਜ਼ੀਓਥੈਰੇਪੀ ਪੇਸ਼ੇ ਦਾ ਇੱਕ ਬੜੇ ਹਿੱਸੇ ਦੇ ਸੀਨੀਅਰ ਨਾਗਰਿਕਾਂ ਨਾਲ ਜੁੜੇ ਹੋਣ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਅਨੁਭਵ ਅਤੇ ਸਰਲ-ਕੌਸ਼ਲ ਦੀ ਜ਼ਰੂਰਤ ‘ਤੇ ਬਲ ਦਿੱਤਾ ਤੇ ਪੇਸ਼ੇਵਰਾਂ ਤੋਂ ਦਸਤਾਵੇਜਾਂ ਨੂੰ ਸਹਿਜਦੇ ਹੋਏ ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਅਕਾਦਮਿਕ ਦਸਤਾਵੇਜ ਪ੍ਰਸਤੁਤੀਆਂ ਦੇ ਮਾਧਿਅਮ ਨਾਲ ਪੇਸ਼ ਕਰਨ ਨੂੰ ਕਿਹਾ।
ਸ਼੍ਰੀ ਮੋਦੀ ਨੇ ਇਸ ਖੇਤਰ ਦੇ ਮਾਹਿਰਾਂ (ਐਕਸਪਰਟਸ) ਨੂੰ ਵੀਡੀਓ ਕਨਸਲਟਿੰਗ (ਵਿਚਾਰ-ਵਟਾਂਦਰੇ) ਅਤੇ ਟੈਲੀ-ਮੈਡੀਸਿਨ ਦੇ ਤਰੀਕੇ ਵਿਕਸਤ ਕਰਨ ਦੀ ਵੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਤੁਰਕੀ ਵਿੱਚ ਭੂਕੰਪ (ਭੂਚਾਨ) ਜਿਹੀਆਂ ਸਥਿਤੀਆਂ ਵਿੱਚ ਉਪਯੋਗੀ ਹੋ ਸਕਦਾ ਹੈ ਜਿੱਥੇ ਬੜੀ ਸੰਖਿਆ ਵਿੱਚ ਫਿਜ਼ੀਓਥੈਰੇਪਿਸਟ ਦੀ ਜ਼ਰੂਰਤ ਹੁੰਦੀ ਹੈ ਅਤੇ ਭਾਰਤੀ ਫਿਜ਼ੀਓਥੈਰੇਪਿਸਟ ਮੋਬਾਈਲ ਫੋਨ ਦੇ ਮਾਧਿਅਮ ਨਾਲ ਉੱਥੇ ਮਦਦ ਕਰ ਸਕਦੇ ਹਨ ਅਤੇ ਫਿਜ਼ੀਓਥੈਰੇਪਿਸਟ ਐਸੋਸੀਏਸ਼ਨ ਨੂੰ ਇਸ ਦਿਸ਼ਾ ਵਿੱਚ ਵਿਚਾਰ ਕਰਨ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸਮਾਪਨ ‘ਤੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਕਿਵੇਂ ਮਾਹਿਰਾਂ ਦੀ ਅਗਵਾਈ ਵਿੱਚ, ਭਾਰਤ ਫਿਟ ਵੀ ਹੋਵੇਗਾ ਅਤੇ ਸੁਪਰ ਹਿਟ ਵੀ ਹੋਵੇਗਾ।
Sharing my remarks at the Indian Association of Physiotherapist National Conference in Ahmedabad. https://t.co/R0KTIp2sRY
— Narendra Modi (@narendramodi) February 11, 2023