Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਜੀਨੀਅਰਸ ਦਿਵਸ ‘ਤੇ ਇੰਜੀਨੀਅਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਜੀਨੀਅਰਸ ਦਿਵਸ ’ਤੇ ਇੰਜੀਨੀਅਰਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਇੰਜੀਨੀਅਰਸ ਦਿਵਸ ’ਤੇ ਸਰ, ਵਿਸ਼ਵੇਸ਼ਵਰੈਯਾ ਦੇ ਅਭੂਤਪੂਰਵ ਯੋਗਦਾਨ ਨੂੰ ਵੀ ਯਾਦ ਕੀਤਾ ਹੈ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸਾਰੇ ਇੰਜੀਨੀਅਰਾਂ ਨੂੰ ਇੰਜੀਨੀਅਰਸ ਦਿਵਸ (“#EngineersDay)’ਤੇ ਵਧਾਈਆਂ। ਸਾਡੇ ਦੇਸ਼ ਦੇ ਇੰਜਨੀਅਰਾਂ ਦਾ ਇੱਕ ਕੁਸ਼ਲ ਅਤੇ ਪ੍ਰਤਿਭਾਸ਼ਾਲੀ ਸਮੂਹ ਹੈ, ਜੋ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇ ਰਿਹਾ ਹੈ। ਸਾਡੀ ਸਰਕਾਰ ਨਵੇਂ ਇੰਜੀਨੀਅਰਿੰਗ ਕਾਲਜਾਂ ਦੀ ਸਥਾਪਨਾ ਸਮੇਤ ਇੰਜਨੀਅਰਿੰਗ ਦਾ ਅਧਿਐਨ ਕਰਨ ਦੇ ਲਈ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਕਰ ਰਹੀ ਹੈ।”

ਇੰਜੀਨੀਅਰਸ ਦਿਵਸ (“#EngineersDay) ’ਤੇ, ਅਸੀਂ ਸਰ ਐੱਮ. ਵਿਸ਼ਵੇਸ਼ਵਰੈਯਾ ਦੇ ਅਭੂਤਪੂਰਵ ਯੋਗਦਾਨ ਨੂੰ ਯਾਦ ਕਰਦੇ ਹਾਂ। ਕਾਮਨਾ ਹੈ ਕਿ ਉਹ ਇੰਜੀਨੀਅਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ੁਦ ਨੂੰ ਵਿਸ਼ਿਸ਼ਟ ਬਣਾਉਣ ਦੇ ਲਈ ਪ੍ਰੇਰਿਤ ਕਰਦੇ ਰਹਿਣ। ਮੈਂ ਪਿਛਲੇ  ਮਨ ਕੀ  ਬਾਤ (#MannKiBaat) ਪ੍ਰੋਗਰਾਮਾਂ ਵਿੱਚੋਂ ਇੱਕ ਤੋਂ, ਇੱਕ ਅੰਸ਼ ਵੀ ਸਾਂਝਾ ਕਰ ਰਿਹਾ ਹਾਂ, ਜਿੱਥੇ ਮੈਂ ਇਸ ਵਿਸ਼ੇ ’ਤੇ ਬਾਤ ਕੀਤੀ ਸੀ।”

 

***

ਡੀਐੱਸ/ਐੱਸਐੱਚ