Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਵਿੱਚ  ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਵਿੱਚ  ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਤੇਲ ਅਵੀਵ ਵਿਖੇ ਇੱਕ ਸਮਾਰੋਹ ਵਿੱਚ ਇਜ਼ਰਾਈਲ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ।

ਉਨ੍ਹਾਂ ਆਪਣਾ ਭਾਸ਼ਣ ਇਸ ਗੱਲ ਵਲ ਧਿਆਨ ਦਿਵਾਉਂਦੇ ਹੋਏ ਸ਼ੁਰੂ ਕੀਤਾ ਕਿ ਪਹਿਲੀ ਵਾਰੀ ਇੱਕ ਭਾਰਤੀ ਪ੍ਰਧਾਨ ਮੰਤਰੀ ਇਜ਼ਰਾਈਲ ਆਇਆ ਹੈ ਅਤੇ ਇਹ ਗੱਲ ਭਾਰਤ ਨੂੰ ਆਜ਼ਾਦ ਹੋਇਆਂ 70 ਸਾਲ ਦਾ ਲੰਬਾ ਸਮਾਂ ਬੀਤ ਜਾਣ ਉੱਤੇ ਹੋਈ ਹੈ।

ਉਨ੍ਹਾਂ ਇਜ਼ਰਾਈਲੀ ਪ੍ਰਧਾਨ ਮੰਤਰੀ, ਬੈਂਜਾਮਿਨ ਨੇਤਾਨਯਾਹੂ ਦਾ ਉਨ੍ਹਾਂ ਵੱਲੋਂ ਕੀਤੇ ਨਿੱਘੇ ਸਵਾਗਤ ਅਤੇ ਦੌਰੇ ਦੌਰਾਨ ਉਨ੍ਹਾਂ ਨੂੰ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ ।

ਉਨ੍ਹਾਂ ਕਿਹਾ ਕਿ ਭਾਵੇਂ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧ ਭਾਵੇਂ 25 ਸਾਲ ਪੁਰਾਣੇ ਹਨ ਪਰ ਭਾਰਤ ਅਤੇ ਇਜ਼ਰਾਈਲ ਦਰਮਿਆਨ ਆਪਸੀ ਸਬੰਧ ਕਈ ਸਦੀਆਂ ਤੋਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ 13ਵੀਂ ਸਦੀ ਵਿੱਚ ਭਾਰਤੀ ਸੂਫੀ ਸੰਤ ਬਾਬਾ ਫਰੀਦ ਯਰੂਸ਼ਲਮ ਆਏ ਸਨ ਅਤੇ ਇੱਥੇ ਉਨ੍ਹਾਂ ਨੇ ਇੱਕ ਗੁਫਾ ਵਿੱਚ ਭਗਤੀ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਸਬੰਧਾਂ ਨੂੰ ਰਵਾਇਤਾਂ, ਸੱਭਿਆਚਾਰ, ਭਰੋਸੇ ਅਤੇ ਮਿੱਤਰਤਾ ਵਾਲੇ ਕਰਾਰ ਦਿੱਤਾ। ਉੁਨ੍ਹਾਂ ਭਾਰਤ ਅਤੇ ਇਜ਼ਰਾਈਲ ਦੇ ਤਿਓਹਾਰਾਂ ਵਿੱਚ ਸਮਾਨਤਾ ਦਰਸਾਈ। ਇਸ ਸੰਦਰਭ ਵਿੱਚ ਉਨ੍ਹਾਂ ਹੋਲੀ ਅਤੇ ਪੂਰਿਮ (Purim) ਅਤੇ ਦੀਵਾਲੀ ਅਤੇ ਹਾਨੁੱਖ (Hanukkah) ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਜ਼ਰਾਈਲ ਵੱਲੋਂ ਪ੍ਰਭਾਵਸ਼ਾਲੀ ਟੈਕਨੋਲੋਜੀਕਲ ਤਰੱਕੀ ਕੀਤੀ ਗਈ ਹੈ ਅਤੇ ਇਸ ਦੀਆਂ ਦਲੇਰੀ ਅਤੇ ਸ਼ਹਾਦਤ ਦੀਆਂ ਲੰਬੀਆਂ ਰਵਾਇਤਾਂ ਹਨ। ਉਨ੍ਹਾਂ ਯਾਦ ਕੀਤਾ ਕਿ ਪਹਿਲੀ ਵਿਸ਼ਵ ਜੰਗ ਵਿੱਚ ਹਾਫੀਆ ਦੀ ਅਜ਼ਾਦੀ ਲਈ ਭਾਰਤੀ ਫੌਜੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਭਾਰਤੀ ਯਹੂਦੀ ਭਾਈਚਾਰੇ ਨੇ ਭਾਰਤ ਅਤੇ ਇਜ਼ਰਾਈਲ ਵਿੱਚ ਵੱਡੀ ਦੇਣ ਦਿੱਤੀ।

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਵਿੱਚ ਨਵੀਆਂ ਖੋਜਾਂ ਕਰਨ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਜ਼ਰਾਈਲ ਨੇ ਕਈ ਖੇਤਰਾਂ,ਜਿਵੇਂ ਕਿ ਜੀਓ ਥਰਮਲ ਪਾਵਰ, ਸੋਲਰ ਪੈਨਲਜ਼, ਐਗਰੋ ਬਾਇਓਟੈਕਨੋਲੋਜੀ ਅਤੇ ਸਕਿਓਰਿਟੀ ਵਿੱਚ ਭਾਰੀ ਪ੍ਰਗਤੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਬੀਤੇ ਸਮੇਂ ਵਿੱਚ ਭਾਰਤ ਵਿੱਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਹੋਰਨਾਂ ਤੋਂ ਇਲਾਵਾ ਜੀਐੱਸਟੀ ਲਾਗੂ ਕਰਨ, ਕੁਦਰਤੀ ਸੰਸਾਧਨਾਂ ਦੀ ਨੀਲਾਮੀ, ਬੀਮਾ ਅਤੇ ਬੈਂਕਿੰਗ ਖੇਤਰਾਂ ਵਿੱਚ ਸੁਧਾਰਾਂ ਅਤੇ ਹੁਨਰ ਵਿਕਾਸ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦੂਸਰੀ ਹਰੀ ਕ੍ਰਾਂਤੀ ਲਿਆਉਣ ਵਿੱਚ ਇਜ਼ਰਾਈਲ ਨਾਲ ਭਾਈਵਾਲੀ ਅਹਿਮ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਨਵੀਂ ਖੋਜ ਭਾਰਤ ਅਤੇ ਇਜ਼ਰਾਈਲ ਦੇ ਨਵੇਂ ਸਬੰਧਾਂ ਦੀ ਭਵਿੱਖ ਵਿੱਚ ਨੀਂਹ ਸਿੱਧ ਹੋਣਗੇ।

ਉਨ੍ਹਾਂ 2611 ਦੇ ਮੁੰਬਈ ਅੱਤਵਾਦੀ ਹਮਲੇ ਵਿਚੋਂ ਬਚ ਗਏ ਮੋਸ਼ੇ ਹੋਲਟਜ਼ਬਰਗ (Moshe Holtzberg) ਨਾਲ ਦਿਨ ਵੇਲੇ ਹੋਈ ਮੁਲਾਕਾਤ ਨੂੰ ਵੀ ਯਾਦ ਕੀਤਾ।

ਉਨ੍ਹਾਂ ਇਜ਼ਰਾਈਲ ਵਿੱਚ ਭਾਰਤੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਓਸੀਆਈ ਕਾਰਡਜ਼ ਦਿੱਤੇ ਜਾਣਗੇ, ਭਾਵੇਂ ਕਿ ਉਨ੍ਹਾਂ ਨੇ ਇਜ਼ਰਾਈਲ ਵਿੱਚ ਲਾਜ਼ਮੀ ਫੌਜੀ ਟਰੇਨਿੰਗ ਹਾਸਿਲ ਕੀਤੀ ਹੋਈ ਹੋਵੇ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵਿੱਚ ਭਾਰਤੀ ਸੱਭਿਆਚਾਰਕ ਕੇਂਦਰ ਕਾਇਮ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਦਰਮਿਆਨ ਜਲਦੀ ਹੀ ਸਿੱਧੀ ਹਵਾਈ ਸੇਵਾ ਸ਼ੁਰੂ ਹੋਵੇਗੀ।

AKT/AK