Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇਲੈਕਟ੍ਰੌਨਿਕਸ ਨਿਰਯਾਤ ਵਿੱਚ ਭਾਰਤ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਲੈਕਟ੍ਰੌਨਿਕਸ ਨਿਰਯਾਤ ਵਿੱਚ ਭਾਰਤ ਦੀ ਪ੍ਰਗਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਇਲੈਕਟ੍ਰੌਨਿਕਸ ਨਿਰਯਾਤ ਆਲਮੀ ਪੱਧਰ ‘ਤੇ ਟੌਪ 3 ਵਿੱਚ ਪਹੁੰਚ ਗਿਆ ਹੈ। ਸ਼੍ਰੀ ਮੋਦੀ ਨੇ ਇਸ ਦਾ ਕ੍ਰੈਡਿਟ ਇਨੋਵੇਟਿਵ ਯੁਵਾ ਸ਼ਕਤੀ (innovative Yuva Shakti) ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਇਸ ਗਤੀ ਨੂੰ ਬਣਾਈ ਰੱਖਣ ਦੇ ਲਈ ਪ੍ਰਤੀਬੱਧ ਹੈ।

 ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇੱਕ ਐਕਸ (X) ਪੋਸਟ ਵਿੱਚ ਦੱਸਿਆ ਕਿ ਭਾਰਤ ਦਾ ਇਲੈਕਟ੍ਰੌਨਿਕਸ ਨਿਰਯਾਤ ਹੁਣ ਟੌਪ 3 ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਬਿਜ਼ਨਸ ਸਟੈਂਡਰਡ ਅਖ਼ਬਾਰ ਦਾ ਇੱਕ ਸਮਾਚਾਰ ਲੇਖ ਭੀ ਸਾਂਝਾ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਐਪਲ ਆਈਫੋਨ ਦੇ ਨਿਰਯਾਤ (Apple iPhone exports) ਵਿੱਚ ਉਛਾਲ਼ ਦੇ ਕਾਰਨ, ਇਲੈਕਟ੍ਰੌਨਿਕਸ ਨੇ ਰਤਨ ਅਤੇ ਗਹਿਣਿਆਂ ਨੂੰ ਪਿੱਛੇ ਛੱਡਦੇ ਹੋਏ 2024-25 (ਵਿੱਤ ਵਰ੍ਹੇ 25) ਦੀ ਅਪ੍ਰੈਲ- ਜੂਨ ਤਿਮਾਹੀ) ਤਿਮਾਹੀ 1) ਦੇ ਅੰਤ ਤੱਕ ਭਾਰਤ ਦੇ ਸਿਖਰਲੇ 10 ਨਿਰਯਾਤਾਂ ਵਿੱਚ ਤੀਸਰਾ ਸਥਾਨ ਹਾਸਲ ਕਰ ਲਿਆ ਹੈ। 

ਕੇਂਦਰੀ ਮੰਤਰੀ ਦੀ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ;

“ਇਹ ਵਾਸਤਵ ਵਿੱਚ ਬਹੁਤ ਖੁਸ਼ੀ ਦੀ ਬਾਤ ਹੈ। ਇਲੈਕਟ੍ਰੌਨਿਕਸ ਵਿੱਚ ਭਾਰਤ ਦੀ ਤਾਕਤ ਨੂੰ ਸਾਡੀ ਇਨੋਵੇਟਿਵ ਯੁਵਾ ਸ਼ਕਤੀ (innovative Yuva Shakti) ਨੇ ਗਤੀ ਦਿੱਤੀ ਹੈ। ਇਹ ਸੁਧਾਰਾਂ ਅਤੇ ਮੇਕ ਇੰਡੀਆ (@makeinindia ) ਨੂੰ ਹੁਲਾਰਾ ਦੇਣ ‘ਤੇ ਸਾਡੇ ਵਿਸ਼ੇਸ਼ ਜ਼ੋਰ ਦਾ ਭੀ ਪ੍ਰਮਾਣ ਹੈ। 

ਭਾਰਤ ਆਉਣ ਵਾਲੇ ਸਮੇਂ ਵਿੱਚ ਇਸ ਗਤੀ ਨੂੰ ਬਣਾਈ ਰੱਖਣ ਦੇ ਲਈ ਪ੍ਰਤੀਬੱਧ ਹੈ।”

 

 ************

ਡੀਐੱਸ/ਐੱਸਟੀ