ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਕੋਵਿਡ – 19’ ਦੇ ਫੈਲਣ ਨਾਲ ਉਤਪੰਨ ਹੋ ਰਹੀਆਂ ਚੁਣੌਤੀਆਂ ‘ਤੇ ਚਰਚਾ ਕਰਨ ਲਈ ਅੱਜ ਵੀਡੀਓ ਕਾਨਫਰੰਸ ਜ਼ਰੀਏ ਇਲੈਕਟ੍ਰੌਨਿਕ ਮੀਡੀਆ ਚੈਨਲਾਂ ਦੇ ਪ੍ਰਮੁੱਖ ਹਿਤਧਾਰਕਾਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਪਹਿਲੇ ਹੀ ਦਿਨ ਤੋਂ ਇਸ ਮਹਾਮਾਰੀ ਦੇ ਖਤਰੇ ਦੀ ਗੰਭੀਰਤਾ ਨੂੰ ਵਿਆਪਕ ਰੂਪ ਵਿੱਚ ਸਮਝਣ ਲਈ ਮੀਡੀਆ ਦਾ ਧੰਨਵਾਦ ਕੀਤਾ ਅਤੇ ਇਸ ਬਾਰੇ ਜਾਗਰੂਕਤਾ ਵਧਾਉਣ ਵਿੱਚ ਚੈਨਲਾਂ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪੱਤਰਕਾਰਾਂ, ਕੈਮਰਾਪਰਸਨਾਂ ਅਤੇ ਟੈਕਨੀਸ਼ੀਅਨਾਂ ਦੇ ਸਮਰਪਣ ਭਾਵ ਅਤੇ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ, ਜੋ ਦੇਸ਼ ਭਰ ਵਿੱਚ ਕਈ ਖੇਤਰਾਂ ਵਿੱਚ ਜਾ ਕੇ ਅਤੇ ਨਿਊਜ਼ ਰੂਮ ਵਿੱਚ ਡਟ ਕੇ ਅਣਥੱਕ ਮਿਹਨਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਇਸ ਸਖਤ ਮਿਹਨਤ ਨੂੰ ਰਾਸ਼ਟਰ ਸੇਵਾ ਦੱਸਿਆ ਹੈ। ਉਨ੍ਹਾਂ ਨੇ ਕੁਝ ਚੈਨਲਾਂ ਦੇ ਘਰ ਤੋਂ ਹੀ ਐਂਕਰਿੰਗ ਦੀ ਵਿਵਸਥਾ ਕਰਨ ਦੇ ਅਭਿਨਵ ਵਿਚਾਰਾਂ ਦੀ ਵੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ‘ਕੋਵਿਡ – 19’ ਨੂੰ ਇੱਕ ਜੀਵਨ ਭਰ ਦੀ ਚੁਣੌਤੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਨਵੇਂ ਅਤੇ ਅਭਿਨਵ ਤਰੀਕਿਆਂ ਨਾਲ ਨਜਿੱਠਣ ਦੀ ਜ਼ਰੂਰਤ ਹੈ । ਉਨ੍ਹਾਂ ਨੇ ਕਿਹਾ ਕਿ ਇੱਕ ਲੰਬੀ ਲੜਾਈ ਸਾਡੇ ਸਾਹਮਣੇ ਹੈ , ਇਸ ਲਈ ‘ਸਮਾਜਿਕ ਦੂਰੀ ਜਾਂ ਇੱਕ – ਦੂਜੇ ਤੋਂ ਦੂਰੀ ਰੱਖਣ’ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਅਤਿਅੰਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਚੈਨਲਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਨਵੀਨਤਮ ਘਟਨਾਕ੍ਰਮਾਂ ਅਤੇ ਪ੍ਰਮੁੱਖ ਸਰਕਾਰੀ ਫੈਸਲਿਆਂ ਤੋਂ ਆਮ ਜਨਤਾ ਨੂੰ ਬੜੀ ਤੇਜ਼ੀ ਨਾਲ ਅਤੇ ਪ੍ਰੋਫੈਸ਼ਨਲ ਤੌਰ ‘ਤੇ ਅਸਾਨੀ ਨਾਲ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿੱਚ ਜਾਣੂ ਕਰਵਾਓ ।
ਉਨ੍ਹਾਂ ਨੇ ਕਿਹਾ ਕਿ ਚੈਨਲਾਂ ਨੂੰ ਇੱਕ ਪਾਸੇ ਤਾਂ ਇਹ ਸੁਨਿਸ਼ਚਿਤ ਕਰਨਾ ਹੈ ਕਿ ਲੋਕ ਸਦਾ ਸਤਰਕ ਰਹਿਣ ਅਤੇ ਲਾਪਰਵਾਹੀ ਨਾ ਵਰਤਣ ਅਤੇ ਦੂਜੇ ਪਾਸੇ ਸਕਾਰਾਤਮਕ ਸੰਚਾਰ ਜਾਂ ਸੰਵਾਦ ਜ਼ਰੀਏ ਲੋਕਾਂ ਵਿੱਚ ਫੈਲੇ ਨਿਰਾਸ਼ਾਵਾਦ ਅਤੇ ਘਬਰਾਹਟ ਨੂੰ ਸਮਾਪਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰਾਂ ਅਤੇ ਹੈਲਥ ਵਰਕਰਾਂ ਨੂੰ ਸਦਾ ਪ੍ਰੇਰਿਤ ਰੱਖਣਾ ਅਤਿਅੰਤ ਜ਼ਰੂਰੀ ਹੈ ਕਿਉਂਕਿ ਉਹ ਹੀ ਇਸ ਲੜਾਈ ਵਿੱਚ ਅਗਵਾਈ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਚਾਰ ਚੈਨਲ ਦਰਅਸਲ ਜ਼ਰੂਰੀ ਜਾਣਕਾਰੀ ਜਾਂ ਫੀਡਬੈਕ ਦਾ ਇੱਕ ਮਹੱਤਵਪੂਰਨ ਸਾਧਨ ਹਨ, ਅਤੇ ਸਰਕਾਰ ਨਿਰੰਤਰ ਇਸ ਫੀਡਬੈਕ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਚੈਨਲਾਂ ਨੂੰ ਇਹ ਸੁਝਾਅ ਵੀ ਦਿੱਤੇ ਕਿ ਫੀਲਡ–ਵਰਕ ਕਰ ਰਹੇ ਸੰਵਾਦਦਾਤਿਆਂ ਜਾਂ ਪੱਤਰਕਾਰਾਂ ਨੂੰ ਵਿਸ਼ੇਸ਼ ਬੂਮ ਮਾਈਕ ਪ੍ਰਦਾਨ ਕਰਨ ਅਤੇ ਇੰਟਰਵਿਊ ਲੈਂਦੇ ਸਮੇਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਜਿਹੀਆਂ ਸਾਵਧਾਨੀਆਂ ਵਰਤਣ।
ਉਨ੍ਹਾਂ ਨੇ ਚੈਨਲਾਂ ਨੂੰ ਵਿਗਿਆਨ ਸਬੰਧੀ ਰਿਪੋਰਟਾਂ ਜਾਂ ਸੂਚਨਾ ਨਾਲ ਅਧਿਕ ਤੋਂ ਅਧਿਕ ਲੋਕਾਂ ਨੂੰ ਜਾਣੂ ਕਰਵਾਉਣ, ਬਿਲਕੁਲ ਸਟੀਕ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਆਪਣੀਆਂ ਚਰਚਾਵਾਂ ਵਿੱਚ ਸ਼ਾਮਲ ਕਰਨ ਅਤੇ ਗਲਤ ਸੂਚਨਾ ਦੇ ਪ੍ਰਸਾਰ ਦੀ ਸਮੱਸਿਆ ਨਾਲ ਨਜਿੱਠਣ ਨੂੰ ਵੀ ਕਿਹਾ। ਉਨ੍ਹਾਂ ਨੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਾਗਰਿਕਾਂ ਦੇ ਅਨੁਸ਼ਾਸਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਮੀਡੀਆ ਜਗਤ ਦੇ ਪ੍ਰਤੀਨਿਧੀਆਂ ਨੇ ਇਸ ਗੰਭੀਰ ਚੁਣੌਤੀ ਨਾਲ ਨਜਿੱਠਣ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਸਖਤ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।
ਆਮ ਜਨਤਾ ਦੇ ਨਾਲ ਪ੍ਰਧਾਨ ਮੰਤਰੀ ਦੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ ਇਨ੍ਹਾਂ ਪ੍ਰਤੀਨਿਧੀਆਂ ਨੇ ਉਨ੍ਹਾਂ ਨੂੰ ਰਾਸ਼ਟਰ ਨੂੰ ਹੋਰ ਵੀ ਅਧਿਕ ਵਾਰ ਸੰਬੋਧਨ ਕਰਨ ਅਤੇ ਸਕਾਰਾਤਮਕ ਗਾਥਾਵਾਂ , ਖਾਸ ਤੌਰ ‘ਤੇ ਕੋਵਿਡ – 19 ਨੂੰ ਮਾਤ ਦੇਣ ਵਾਲੇ ਲੋਕਾਂ ਦੇ ਅਨੁਭਵਾਂ ਨੂੰ ਆਪਣੇ ਸੰਬੋਧਨ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ । ਇਨ੍ਹਾਂ ਪ੍ਰਤੀਨਿਧੀਆਂ ਨੇ ਕਿਹਾ ਕਿ ਪੱਤਰਕਾਰਾਂ ਦੀ ਜਾਂਚ ਕਰਨ ਲਈ ਇੱਕ ਅਜਿਹਾ ਵਿਸ਼ੇਸ਼ ਵਿਭਾਗ ਸਥਾਪਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਡਾਕਟਰ ਚੌਬੀ ਘੰਟੇ ਉਪਲੱਬਧ ਰਹਿਣ। ਇਸ ਨਾਲ ਮਹਾਮਾਰੀ ਨਾਲ ਜੁੜੀਆਂ ਅਫਵਾਹਾਂ ਨਾਲ ਵੀ ਨਜਿੱਠਣ ਵਿੱਚ ਮਦਦ ਮਿਲੇਗੀ । ਇਹ ਸੁਝਾਅ ਵੀ ਦਿੱਤਾ ਗਿਆ ਕਿ ਪ੍ਰਸਾਰ ਭਾਰਤੀ ਨੂੰ ਹਰ ਦਿਨ ਦੋ ਵਾਰ ਪ੍ਰਮਾਣਿਕ ਜਾਣਕਾਰੀ ਦੇਣੀ ਚਾਹੀਦੀ ਹੈ ਜਿਸ ਦੀ ਵਰਤੋਂ ਹੋਰ ਟੀਵੀ ਚੈਨਲ ਕਰ ਸਕਦੇ ਹਨ ।
ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਸੁਝਾਅ ਅਤੇ ਵਡਮੁੱਲੀ ਜਾਣਕਾਰੀ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਚੈਨਲਾਂ ਨੂੰ ਬੇਨਤੀ ਕੀਤੀ ਕਿ ਉਹ ਡਿਜੀਟਲ ਭੁਗਤਾਨ ਦੇ ਤਰੀਕਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ, ਤਾਕਿ ਕਰੰਸੀ ਨੋਟਾਂ ਰਾਹੀਂ ਵਾਇਰਸ ਦੇ ਫੈਲਣ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਚੈਨਲਾਂ ਨੂੰ ਵਿਗਿਆਨ ਸਬੰਧੀ ਰਿਪੋਰਟਾਂ ਜਾਂ ਸੂਚਨਾ ਦੀ ਵਿਆਪਕ ਵਰਤੋਂ ਕਰਕੇ ਵੀ ਅੰਧਵਿਸ਼ਵਾਸ ਫੈਲਣ ਦੀ ਸਮੱਸਿਆ ਦਾ ਸਾਹਮਣਾ ਕਰਨ ਨੂੰ ਕਿਹਾ ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਜ਼ਰੂਰੀ ਸੂਚਨਾ ਸਰਗਰਮ ਤਰੀਕੇ ਨਾਲ ਸਾਂਝਾ ਕਰਨ ਲਈ ਸਿਹਤ ਮੰਤਰਾਲੇ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦੀ ਸ਼੍ਰੇਣੀਬੱਧ ਉਪਾਅ ਪ੍ਰਣਾਲੀ (ਗ੍ਰੇਡੇਡ ਰਿਸਪਾਂਸ ਸਿਸਟਮ) ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਮਰੱਥਾ ਨਿਰਮਾਣ ਲਈ ਨਿਰੰਤਰ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ।
ਭਾਰਤੀ ਮੈਡੀਕਲ ਖੋਜ ਪਰਿਸ਼ਦ (Indian Council of Medical Research) ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਟੈਸਟਿੰਗ ਰਣਨੀਤੀ ਤਹਿਤ ਸ਼੍ਰੇਣੀਬੱਧ ਜਾਂ ਕ੍ਰਮਿਕ ਕਦਮਾਂ ਉੱਤੇ ਅਮਲ ਕੀਤਾ ਗਿਆ ਹੈ, ਅਤੇ ਇਸ ਦੇ ਨਾਲ ਹੀ ਟੈਸਟਿੰਗ ਕਿੱਟਾਂ ਲਈ ਪ੍ਰਵਾਨਗੀ ਦੇਣ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ; ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਅਤੇ ਪ੍ਰਮੁੱਖ ਇਲੈਕਟ੍ਰੌਨਿਕ ਮੀਡੀਆ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀਆਂ ਅਤੇ ਸੰਪਾਦਕਾਂ ਨੇ ਇਸ ਅਤਿਅੰਤ ਮਹੱਤਵਤਪੂਰਨ ਗੱਲਬਾਤ ਵਿੱਚ ਹਿੱਸਾ ਲਿਆ।
******
ਵੀਆਰਆਰਕੇ/ਕੇਪੀ
I have been having a series of video conference interactions with various stakeholders on tackling the COVID-19 menace. Today, I interacted with those associated with the electronic media and heard their insightful views. #IndiaFightsCoronahttps://t.co/IJUnkeZmhX
— Narendra Modi (@narendramodi) March 23, 2020
The media world has played a great role in spreading awareness on subjects related to COVID-19. I salute all those media persons who have been reporting from the ground as well as in the newsroom. Happy to see channels facilitating 'work from home arrangements' for their teams.
— Narendra Modi (@narendramodi) March 23, 2020
Even greater caution, zero carelessness.
— Narendra Modi (@narendramodi) March 23, 2020
Urged electronic media to counter misinformation related to COVID-19, which is creating panic. Also urged them to take relevant precautions in their own organisations especially when their team members do on ground reporting.
One thing I specially requested all media houses to do is to keep reiterating the importance of social distancing and being indoors.
— Narendra Modi (@narendramodi) March 23, 2020
I urge them to keep stating- #StayHome.