ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਆਰਟੀਫ਼ਿਸ਼ਲ ਇੰਟੈਲੀਜੈਂਸ’ (ਏਆਈ) ਬਾਰੇ ਇੱਕ ਮੈਗਾ ਵਰਚੁਅਲ ਸਮਿਟ ‘ਰੇਜ਼ (RAISE) 2020’ ਦਾ ਉਦਘਾਟਨ ਕੀਤਾ। ਰੇਜ਼ 2020 ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨ ਅਤੇ ਹੋਰ ਖੇਤਰਾਂ ਦੇ ਨਾਲ–ਨਾਲ ਸਿਹਤ–ਸੰਭਾਲ਼, ਖੇਤੀਬਾੜੀ, ਸਿੱਖਿਆ ਤੇ ਸਮਾਰਟ ਮੋਬਿਲਿਟੀ ਜਿਹੇ ਖੇਤਰਾਂ ਵਿੱਚ ਸਮਾਜਿਕ ਕਾਇਆਕਲਪ, ਸਮਾਵੇਸ਼ ਅਤੇ ਸਸ਼ਕਤੀਕਰਣ ਲਈ ‘ਆਰਟੀਫ਼ਿਸ਼ਲ ਇੰਟੈਲੀਜੈਂਸ’ਦੀ ਵਰਤੋਂ ਹਿਤ ਇੱਕ ਕੋਰਸ ਤਿਆਰ ਕਰਨ ਲਈ ਮਨਾਂ ਦੀ ਇੱਕ ਗਲੋਬਲ ਮੀਟਿੰਗ ਹੈ।
ਪ੍ਰਧਾਨ ਮੰਤਰੀ ਨੇ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਬਾਰੇ ਵਿਚਾਰ–ਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਨੇ ਸਾਡੇ ਕੰਮ–ਕਾਜ ਦੇ ਸਥਾਨਾਂ ਦਾ ਕਾਇਆਕਲਪ ਕਰ ਦਿੱਤਾ ਹੈ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜਿਕ ਜ਼ਿੰਮੇਵਾਰੀ ਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਸੁਮੇਲ ਨਾਲ ਮਨੁੱਖੀ ਛੂਹ ਸਦਕਾ ਆਰਟੀਫ਼ਿਸ਼ਲ ਇੰਟੈਲੀਜੈਂਸ ਹੋਰ ਸਮ੍ਰਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਮਨੁੱਖਾਂ ਨਾਲ ਆਰਟੀਫ਼ਿਸ਼ਲ ਇੰਟੈਲੀਜੈਂਸ ਦਾ ਟੀਮ–ਵਰਕ ਸਾਡੇ ਗ੍ਰਹਿ ਲਈ ਚਮਤਕਾਰ ਕਰ ਕੇ ਦਿਖਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਗਿਆਨ ਤੇ ਸਿੱਖਣ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਹੈ ਅਤੇ ਇਹ ਡਿਜੀਟਲ ਤੌਰ ’ਤੇ ਨਿਰੰਤਰ ਮੋਹਰੀ ਬਣਿਆ ਰਹੇਗਾ ਅਤੇ ਵਿਸ਼ਵ ਨੂੰ ਖ਼ੁਸ਼ ਕਰਦਾ ਰਹੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਇਹ ਅਨੁਭਵ ਕੀਤਾ ਹੈ ਕਿ ਟੈਕਨੋਲੋਜੀ ਕਿਵੇਂ ਪਾਰਦਰਸ਼ਤਾ ਤੇ ਸੇਵਾ ਮੁਹੱਈਆ ਕਰਵਾਉਣ ’ਚ ਸੁਧਾਰ ਲਿਆਉਣ ਵਿੱਚ ਮਦਦ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਵਿਸ਼ਵ ਦੀ ਸਭ ਤੋਂ ਵਿਲੱਖਣ ਸ਼ਨਾਖ਼ਤ ਪ੍ਰਣਾਲੀ – ਅਧਾਰ ਨੇ ਕਿਵੇਂ ਵਿਸ਼ਵ ਦੀ ਸਭ ਤੋਂ ਵੱਧ ਇਨੋਵੇਟਿਵ ਡਿਜੀਟਲ ਭੁਗਤਾਨ ਪ੍ਰਣਾਲੀ – ਯੂਪੀਆਈ (UPI) ਨਾਲ ਮਿਲ ਕੇ ਗ਼ਰੀਬਾਂ ਤੇ ਹਾਸ਼ੀਏ ’ਤੇ ਪੁੱਜੇ ਲੋਕਾਂ ਨੂੰ ਸਿੱਧੀਆਂ ਨਕਦ ਟ੍ਰਾਂਸਫ਼ਰਸ ਜਿਹੀਆਂ ਵਿੱਤੀ ਸੇਵਾਵਾਂ ਸਮੇਤ ਡਿਜੀਟਲ ਸੇਵਾਵਾਂ ਤੱਕ ਪਹੁੰਚ ਮੁਹੱਈਆ ਕਰਵਾਈ ਹੈ। ਮਹਾਮਾਰੀ ਦੌਰਾਨ, ਇਹ ਛੇਤੀ ਤੋਂ ਛੇਤੀ ਅਤੇ ਬਹੁਤ ਕਾਰਜਕੁਸ਼ਲ ਤਰੀਕੇ ਨਾਲ ਮਦਦ ਲੈ ਕੇ ਲੋਕਾਂ ਤੱਕ ਪੁੱਜਣ ਦੇ ਯੋਗ ਹੋਈ ਹੈ।
ਪ੍ਰਧਾਨ ਮੰਤਰੀ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਮਾਮਲੇ ਵਿੱਚ ਭਾਰਤ ਦੇ ਇੱਕ ਗਲੋਬਲ ਹੱਬ ਬਣਨ ਦੀ ਸ਼ੁਭਕਾਮਨਾ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਹੋਰ ਬਹੁਤ ਸਾਰੇ ਭਾਰਤੀ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਨਿਸ਼ਾਨੇ ਪ੍ਰਤੀ ਪਹੁੰਚ ਨੂੰ ਸ਼ਕਤੀ: ਟੀਮ–ਵਰਕ, ਭਰੋਸਾ, ਤਾਲਮੇਲ, ਜ਼ਿੰਮੇਵਾਰੀ ਤੇ ਸਮਾਵੇਸ਼ ਜਿਹੇ ਬੁਨਿਆਦੀ ਸਿਧਾਂਤਾਂ ਤੋਂ ਮਿਲਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਾਲ ਹੀ ਵਿੱਚ ‘ਰਾਸ਼ਟਰੀ ਸਿੱਖਿਆ ਨੀਤੀ 2020’ ਅਪਣਾਈ ਹੈ, ਜੋ ਟੈਕਨੋਲੋਜੀ–ਅਧਾਰਿਤ ਸਿਖਲਾਈ ਅਤੇ ਹੁਨਰਮੰਦੀ ਨੂੰ ਸਿੱਖਿਆ ਦੇ ਪ੍ਰਮੁੱਖ ਭਾਗ ਸਮਝਣ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਿੰਨ ਖੇਤਰੀ ਭਾਸ਼ਾਵਾਂ ਤੇ ਉਪ–ਭਾਸ਼ਾਵਾਂ ਵਿੱਚ ਈ–ਕੋਰਸੇਜ਼ ਵੀ ਵਿਕਸਿਤ ਕੀਤੇ ਜਾਣਗੇ। ਇਸ ਸਮੁੱਚੇ ਯਤਨ ਨੂੰ ਆਰਟੀਫ਼ਿਸ਼ਲ ਇੰਟੈਲੀਜੈਂਸ ਮੰਚਾਂ ਦੀਆਂ ‘ਨੈਚੁਰਲ ਲੈਂਗੁਏਜ ਪ੍ਰੋਸੈੱਸਿੰਗ’ (NLP) ਸਮਰੱਥਾਵਾਂ ਤੋਂ ਮਿਲੇਗਾ। ਉਨ੍ਹਾਂ ਕਿਹਾ ਕਿ ਅਪ੍ਰੈਲ 2020 ਵਿੱਚ ਲਾਂਚ ਕੀਤੇ ਗਏ ‘ਨੌਜਵਾਨਾਂ ਲਈ ਜ਼ਿੰਮੇਵਾਰ ਆਰਟੀਫ਼ਿਸ਼ਲ ਇੰਟੈਲੀਜੈਂਸ’ ਅਧੀਨ 11,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਇਹ ਬੁਨਿਆਦੀ ਕੋਰਸ ਮੁਕੰਮਲ ਕਰ ਲਿਆ ਗਿਆ ਹੈ। ਉਹ ਹੁਣ ਆਪਣੇ ਆਰਟੀਫ਼ਿਸ਼ਲ ਇੰਟੈਲੀਜੈਂਸ ਪ੍ਰੋਜੈਕਟ ਤਿਆਰ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਟੈਕਨੋਲੋਜੀ ਫ਼ੋਰਮ; ਡਿਜੀਟਲ ਬੁਨਿਆਦੀ ਢਾਂਚੇ, ਡਿਜੀਟਲ ਵਿਸ਼ਾ–ਵਸਤੂ ਤੇ ਸਮਰੱਥਾ ਵਿੱਚ ਵਾਧਾ ਕਰਨ ਲਈ ਇੱਕ ਈ–ਐਜੂਕੇਸ਼ਨ ਇਕਾਈ ਦੀ ਸਿਰਜੇਗੀ। ਉਨ੍ਹਾਂ ਵਰਚੁਅਲ ਲੈਬਸ, ਅਟਲ ਇਨੋਵੇਸ਼ਨ ਮਿਸ਼ਨ ਦੀ ਸਥਾਪਨਾ ਜਿਹੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਰਫ਼ਤਾਰ ਨਾਲ ਕਦਮ ਚੁੱਕਣ ਬਾਰੇ ਵਿਸਤਾਰਪੂਰਬਕ ਦੱਸਿਆ।
ਉਨ੍ਹਾਂ ਕਿਹਾ ਕਿ ‘ਆਰਟੀਫ਼ਿਸ਼ਲ ਇੰਟੈਲੀਜੈਂਸ’ ਬਾਰੇ ਰਾਸ਼ਟਰੀ ਪ੍ਰੋਗਰਾਮ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਸਮਰਪਿਤ ਹੋਵੇਗੀ।
ਸ਼੍ਰੀ ਮੋਦੀ ਨੇ ਉਨ੍ਹਾਂ ਖੇਤਰਾਂ ਦੀ ਸੂਚੀ ਗਿਣਵਾਈ, ਜਿਨ੍ਹਾਂ ਵਿੱਚ ਉਹ ਆਪਣੀ ਦੂਰ–ਦ੍ਰਿਸ਼ਟੀ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਲਈ ਇੱਕ ਵੱਡੀ ਭੂਮਿਕਾ ਦੇਖਦੇ ਹਨ – ਖੇਤੀਬਾੜੀ, ਅਗਲੀ ਪੀੜ੍ਹੀ ਦਾ ਸ਼ਹਿਰੀ ਬੁਨਿਆਦੀ ਢਾਂਚਾ ਤਿਆਰ ਕਰਨਾ, ਆਵਾਜਾਈ ਜਾਮ ਘਟਾਉਣਾ, ਸੀਵੇਜ ਸਿਸਟਮਸ ਦਾ ਸੁਧਾਰ ਕਰਨਾ ਤੇ ਊਰਜਾ ਗ੍ਰਿੱਡ ਦੀ ਵਿਛਾਈ, ਆਪਦਾ ਪ੍ਰਬੰਧਨ ਪ੍ਰਣਾਲੀਆਂ ਹੋਰ ਮਜ਼ਬੂਤ ਬਣਾਉਣਾ ਤੇ ਜਲਵਾਯੂ ਪਰਿਵਰਤਨ ਦੀ ਸਮੱਸਿਆ ਜਿਹੇ ਸ਼ਹਿਰੀ ਮਸਲਿਆਂ ਦਾ ਹੱਲ ਕਰਨਾ। ਉਨ੍ਹਾਂ ਭਾਸ਼ਾ ਦੇ ਅੜਿੱਕੇ ਬੇਰੋਕ ਤਰੀਕੇ ਦੂਰ ਕਰਨ ਅਤੇ ਭਾਸ਼ਾਵਾਂ ਤੇ ਉਪ–ਭਾਸ਼ਾਵਾਂ ਦੀ ਵਿਭਿੰਨਤਾ ਨੂੰ ਸੰਭਾਲ਼ਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਗਿਆਨ ਸਾਂਝਾ ਕਰਨ ਲਈ ਵੀ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਵਿੱਚ ਭਰੋਸਾ ਕਾਇਮ ਕਰਨ ਲਈ ਐਲਗੋਰਿਦਮ ਪਾਰਦਰਸ਼ਤਾ ਪ੍ਰਮੁੱਖ ਹੈ ਅਤੇ ਇਸ ਨੂੰ ਯਕੀਨੀ ਬਣਾਉਣਾ ਸਾਡੀ ਆਪਣੀ ਸਮੂਹਕ ਜ਼ਿੰਮੇਵਾਰੀ ਹੈ।
ਉਨ੍ਹਾਂ ਗ਼ੈਰ–ਸਰਕਾਰੀ ਧਿਰਾਂ ਵੱਲੋਂ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਹਥਿਆਰਬੰਦੀ ਵਿਰੁੱਧ ਵਿਸ਼ਵ ਨੂੰ ਸੁਰੱਖਿਅਤ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਸਿਰਜਣਾਤਮਕਤਾ ਅਤੇ ਮਨੁੱਖੀ ਜਜ਼ਬਾਤ ਨਿਰੰਤਰ ਸਾਡੀ ਸਭ ਤੋਂ ਵੱਡੀ ਤਾਕਤ ਬਣੇ ਰਹਿਣਗੇ ਅਤੇ ਮਸ਼ੀਨਾਂ ਦੇ ਮੁਕਾਬਲੇ ਸਾਡੇ ਲਈ ਉਹ ਵਿਲੱਖਣ ਲਾਭ ਹਨ। ਉਨ੍ਹਾਂ ਹਰੇਕ ਨੂੰ ਇਹ ਸੋਚਣ ਦੀ ਬੇਨਤੀ ਕੀਤੀ ਕਿ ਮਸ਼ੀਨਾਂ ਦੇ ਮੁਕਾਬਲੇ ਕਿਵੇਂ ਇਸ ਬੌਧਿਕ ਪੱਖ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਮਨੁੱਖੀ ਸੂਝਬੂਝ ਸਦਾ ਹੀ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਮੁਕਾਬਲੇ ਕੁਝ ਕਦਮ ਅੱਗੇ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਕਿਵੇਂ ਸਾਡੀਆਂ ਆਪਣੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ਲਈ ਮਨੁੱਖਾਂ ਦੀ ਮਦਦ ਕਰ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਹਰੇਕ ਵਿਅਕਤੀ ਦੀ ਵਿਲੱਖਣ ਸੰਭਾਵਨਾ ਸਾਹਮਣੇ ਲਿਆਵੇਗੀ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਲਈ ਸਸ਼ਕਤ ਬਣਾਏਗੀ। ਉਨ੍ਹਾਂ ਰੇਜ਼ 2020 ਵਿੱਚ ਭਾਗ ਲੈਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਅਪਣਾਨਾਉਣ ਲਈ ਇੱਕ ਸਾਂਝਾ ਕੋਰਸ ਤਿਆਰ ਕਰਨ। ਉਨ੍ਹਾਂ ਸ਼ੁਭਕਾਮਨਾ ਦਿੱਤੀ ਕਿ ਇਸ ਵਿਚਾਰ–ਵਟਾਂਦਰੇ ਤੋਂ ਨਿੱਕਲ ਕੇ ਸਾਹਮਣੇ ਆਉਣ ਵਾਲੀ ਜ਼ਿੰਮੇਵਾਰ ਆਰਟੀਫ਼ਿਸ਼ਲ ਇੰਟੈਲੀਜੈਂਸ ਵਾਸਤੇ ਕਾਰਵਾਈ ਦੀ ਰੂਪ–ਰੇਖਾ ਤਿਆਰ ਹੋਵੇਗੀ ਅਤੇ ਉਸ ਨਾਲ ਸਮੁੱਚੇ ਵਿਸ਼ਵ ਦੇ ਲੋਕਾਂ ਦੇ ਜੀਵਨ ਤੇ ਆਜੀਵਿਕਾਵਾਂ ਦਾ ਕਾਇਆਕਲਪ ਕਰਨ ਵਿੱਚ ਮਦਦ ਮਿਲੇਗੀ।
*****
ਵੀਆਰਆਰਕੇ/ਏਕੇ
#Raise2020 is a great effort to encourage discussion on Artificial Intelligence.
— PMO India (@PMOIndia) October 5, 2020
You all have rightly highlighted aspects relating to technology and human empowerment: PM @narendramodi
The teamwork of AI with humans can do wonders for our planet: PM @narendramodi at #Raise2020
— PMO India (@PMOIndia) October 5, 2020
In India, we have experienced that technology improves transparency and service delivery: PM @narendramodi at #Raise2020
— PMO India (@PMOIndia) October 5, 2020
We want India to become a global hub for AI.
— PMO India (@PMOIndia) October 5, 2020
Many Indians are already working on this. I hope many more do so in the times to come: PM @narendramodi at #Raise2020
India has recently adopted the National Education Policy 2020. It focuses on technology-based learning and skilling as a major part of education. E-courses will also be developed in various regional languages and dialects: PM @narendramodi at #Raise2020
— PMO India (@PMOIndia) October 5, 2020
We launched ‘Responsible AI for Youth’ program this year in April. Under this programme, more than 11,000 students from schools completed the basic course. They are now building their AI projects: PM @narendramodi at #Raise2020
— PMO India (@PMOIndia) October 5, 2020
The National Educational Technology Forum is being formed. This will create an e-Education unit to boost the digital infrastructure, digital content and capacity: PM @narendramodi at #Raise2020
— PMO India (@PMOIndia) October 5, 2020
I see a big role for AI in sectors like:
— PMO India (@PMOIndia) October 5, 2020
Agriculture.
Creating next generation urban infrastructure.
It can be used for making our disaster management systems stronger: PM @narendramodi at #Raise2020
It remains our collective responsibility to ensure trust in how AI is used. Algorithm Transparency is key to establishing this Trust. Equally important is accountability. We must protect the world against weaponisation of AI by Non-State Actors: PM @narendramodi
— PMO India (@PMOIndia) October 5, 2020
While we discuss AI, let also have no doubts that human creativity and human emotions continue to be our greatest strength.They are our unique advantage over machines: PM @narendramodi
— PMO India (@PMOIndia) October 5, 2020
Elaborated on some of India’s efforts to encourage AI. #Raise2020 pic.twitter.com/UzlzP9WP9z
— Narendra Modi (@narendramodi) October 5, 2020
It remains our collective responsibility to ensure trust in AI is maintained and we use AI for larger public good. #Raise2020 pic.twitter.com/CDJspiwEPp
— Narendra Modi (@narendramodi) October 5, 2020