Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦੀ ‘1 ਕਰੋੜਵੀਂ’ ਲਾਭਾਰਥੀ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ ਉੱਤੇ ਪ੍ਰਸੰਨ‍ਤਾ ਪ੍ਰਗਟਾਈ ਕਿ ਆਯੁਸ਼ਮਾਨ ਭਾਰਤਤਹਿਤ ਲਾਭਾਰਥੀਆਂ ਦੀ ਸੰਖਿਆ ਇੱਕ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ।

 

ਪ੍ਰਧਾਨ ਮੰਤਰੀ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ ਹੈ ਕਿ ਹਰ ਭਾਰਤੀ ਇਸ ਉੱਤੇ ਮਾਣ ਮਹਿਸੂਸ ਕਰੇਗਾ ਕਿ ਇਹ ਸੰਖਿਆ 1 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ ।

 

ਉਨ੍ਹਾਂ ਨੇ ਕਿਹਾ, “ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਸ ਪਹਿਲ ਦਾ ਅਣਗਿਣਤ ਲੋਕਾਂ ਦੇ ਜੀਵਨ ਉੱਤੇ ਸਕਾਰਾਤਮਕ ਪ੍ਰਭਾਵ ਪਿਆ ਹੈ।  ਮੈਂ ਸਾਰੇ ਲਾਭਾਰਥੀਆਂ ਅਤੇ ਉਨ੍ਹਾਂ  ਦੇ  ਪਰਿਵਾਰਾਂ  ਨੂੰ ਵਧਾਈ ਦਿੰਦਾ ਹਾਂ।  ਮੈਂ ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਮੰਗਲ-ਕਾਮਨਾ ਵੀ ਕਰਦਾ ਹਾਂ।”

 

ਸ਼੍ਰੀ ਮੋਦੀ ਨੇ ਕਿਹਾ ਕਿ ਉਹ ਆਯੁਸ਼ਮਾਨ ਭਾਰਤ ਨਾਲ ਜੁੜੇ ਡਾਕਟਰਾਂਨਰਸਾਂਹੈਲਥਕੇਅਰ ਵਰਕਰਾਂ ਅਤੇ ਹੋਰ ਸਾਰੇ ਲੋਕਾਂ ਦੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ,  ‘ਇਨ੍ਹਾਂ ਸਾਰੇ ਲੋਕਾਂ ਦੇ ਯਤਨਾਂ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਪ੍ਰੋਗਰਾਮ ਬਣਾ ਦਿੱਤਾ ਹੈ। ਇਸ ਪਹਿਲ ਨੇ ਅਣਗਿਣਤ ਭਾਰਤੀਆਂ ਖਾਸ ਤੌਰ ਤੇ ਗ਼ਰੀਬਾਂ ਅਤੇ ਬੁਨਿਆਦੀ ਸੁਵਿਧਾਵਾਂ ਤੋਂ ਵੰਚਿਤ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ।”

 

ਆਯੁਸ਼ਮਾਨ ਭਾਰਤ ਦੇ ਲਾਭਾਂ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਸਭ ਤੋਂ ਵੱਡੇ ਲਾਭਾਂ ਵਿੱਚੋਂ ਇੱਕ ਪੋਰਟੇਬਿਲਿਟੀਹੈ।

 

ਸ਼੍ਰੀ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ ,  “ਲਾਭਾਰਥੀ ਨਾ ਕੇਵਲ ਜਿੱਥੇ ਉਹ ਰਾਜਿਸਟਡ ਹਨ ਬਲਕਿ ਭਾਰਤ  ਦੇ ਹੋਰ ਹਿੱਸਿਆਂ ਵਿੱਚ ਵੀ ਬਿਤਹਰੀਨ ਅਤੇ ਕਿਫਾਇਤੀ ਮੈਡੀਕਲ ਕੇਅਰ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਉਨ੍ਹਾਂ ਲੋਕਾਂ ਨੂੰ ਕਾਫ਼ੀ ਸਹੂਲਤ ਹੁੰਦੀ ਹੈ ਜੋ ਆਪਣੇ ਘਰ ਤੋਂ ਦੂਰ ਕਿਤੇ ਹੋਰ ਕੰਮ ਕਰਦੇ ਹਨ ਜਾਂ ਅਜਿਹੀ ਜਗ੍ਹਾ ਉੱਤੇ ਰਜਿਸਟਰਡ ਹਨ ਜਿੱਥੋਂ ਦੇ ਉਹ ਨਿਵਾਸੀ ਨਹੀਂ ਹਨ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਰਤਮਾਨ ਪਰਿਸਥਿਤੀ ਕਾਰਨ ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਨਾਲ ਸੰਵਾਦ ਕਰਨ ਵਿੱਚ ਅਸਮਰੱਥ ਹਨ।  ਹਾਲਾਂਕਿ ਉਨ੍ਹਾਂ ਨੇ ਮੇਘਾਲਿਆ ਦੀ ਪੂਜਾ ਥਾਪਾ ਨਾਲ ਟੇਲੀਫੋਨ ਤੇ ਗੱਲਬਾਤ ਕੀਤੀ ਜੋ ਆਯੁਸ਼ਮਾਨ ਭਾਰਤ ਦੀ 1 ਕਰੋੜਵੀਂ ਲਾਭਾਰਥੀ ਹਨ।

 

https://twitter.com/narendramodi/status/1262941410497630209

https://twitter.com/narendramodi/status/1262940294305071104

https://twitter.com/narendramodi/status/1262940780064313344

 

 

 

************

 

ਵੀਆਰਆਰਜਕੇ/ਵੀਜੇ