ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਦੇ 6ਵੇਂ ਸੰਸਕਰਣ ਨੂੰ ਸੰਬੋਧਨ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਭਾਗੀਦਾਰੀ ਨਾਲ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਦੇ ਮਹੱਤਵਪੂਰਨ ਮੁੱਦੇ ‘ਤੇ ਵਿਸ਼ਵਵਿਆਪੀ ਸੰਵਾਦ ਅਤੇ ਫੈਸਲਿਆਂ ਨੂੰ ਮਜ਼ਬੂਤੀ ਮਿਲੇਗੀ। 2019 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ ਦੇ ਪ੍ਰਭਾਵਸ਼ਾਲੀ ਵਿਕਾਸ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਹ ਹੁਣ 39 ਦੇਸ਼ਾਂ ਅਤੇ 7 ਸੰਗਠਨਾਂ ਦਾ ਇੱਕ ਗਲੋਬਲ ਗਠਜੋੜ ਹੈ। ਉਨ੍ਹਾਂ ਕਿਹਾ, “ਇਹ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ”।
ਕੁਦਰਤੀ ਆਫ਼ਤਾਂ ਦੀ ਵਧ ਰਹੀ ਬਾਰੰਬਾਰਤਾ ਅਤੇ ਗੰਭੀਰਤਾ ਨੂੰ ਨੋਟ ਕਰਦੇ ਹੋਏ, ਜਿੱਥੇ ਨੁਕਸਾਨ ਦਾ ਮੁਲਾਂਕਣ ਆਮ ਤੌਰ ‘ਤੇ ਡਾਲਰਾਂ ਵਿੱਚ ਕੀਤਾ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਲੋਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ‘ਤੇ ਇਸ ਦਾ ਅਸਲ ਪ੍ਰਭਾਵ ਗਿਣਤੀ ਤੋਂ ਪਰ੍ਹੇ ਹੈ। ਸ਼੍ਰੀ ਮੋਦੀ ਨੇ ਮਨੁੱਖਾਂ ‘ਤੇ ਕੁਦਰਤੀ ਆਫ਼ਤਾਂ ਦੇ ਪ੍ਰਭਾਵ ਵੱਲ ਧਿਆਨ ਦਿਵਾਇਆ ਅਤੇ ਭੂਚਾਲਾਂ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰਨ ਵਾਲੇ ਮਕਾਨਾਂ ਨੂੰ ਤਬਾਹ ਕਰਨ ਅਤੇ ਕੁਦਰਤੀ ਆਫ਼ਤਾਂ ਨਾਲ ਪਾਣੀ ਅਤੇ ਸੀਵਰੇਜ਼ ਪ੍ਰਣਾਲੀਆਂ ਨੂੰ ਵਿਗਾੜਨ ਵਾਲੇ ਲੋਕਾਂ ਦੀ ਸਿਹਤ ਨੂੰ ਖਤਰੇ ਵਿੱਚ ਪਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਕੁਦਰਤੀ ਆਫ਼ਤਾਂ ਦਾ ਵੀ ਜ਼ਿਕਰ ਕੀਤਾ ਜੋ ਊਰਜਾ ਪਲਾਂਟਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜੋ ਸੰਭਾਵੀ ਤੌਰ ‘ਤੇ ਖਤਰਨਾਕ ਸਥਿਤੀਆਂ ਵੱਲ ਲੈ ਜਾਂਦੀਆਂ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਨੂੰ ਇੱਕ ਬਿਹਤਰ ਕੱਲ੍ਹ ਲਈ ਅੱਜ ਪ੍ਰਤੀਰੋਧੀ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੇਂ ਬੁਨਿਆਦੀ ਢਾਂਚੇ ਦੀ ਸਿਰਜਣਾ ਵਿੱਚ ਪ੍ਰਤੀਰੋਧਕਤਾ ਨੂੰ ਕਾਰਕ ਬਣਾਇਆ ਜਾਣਾ ਚਾਹੀਦਾ ਹੈ ਜਦਕਿ ਆਪਦਾ ਤੋਂ ਬਾਅਦ ਦੇ ਪੁਨਰ ਨਿਰਮਾਣ ਦਾ ਇੱਕ ਹਿੱਸਾ ਵੀ ਹੈ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਇੱਕ ਵਾਰ ਆਪਦਾ ਤੋਂ ਬਾਅਦ ਰਾਹਤ ਅਤੇ ਮੁੜ ਵਸੇਬਾ ਕੀਤੇ ਜਾਣ ਤੋਂ ਬਾਅਦ ਬੁਨਿਆਦੀ ਢਾਂਚੇ ਵਿੱਚ ਪ੍ਰਤੀਰੋਧਕਤਾ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਕੁਦਰਤ ਅਤੇ ਆਫ਼ਤਾਂ ਦੀ ਕੋਈ ਹੱਦ ਨਹੀਂ ਹੁੰਦੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਫ਼ਤਾਂ ਅਤੇ ਰੁਕਾਵਟਾਂ ਇੱਕ ਬਹੁਤ ਹੀ ਆਪਸ ਵਿੱਚ ਜੁੜੇ ਸੰਸਾਰ ਵਿੱਚ ਵਿਆਪਕ ਪ੍ਰਭਾਵ ਪੈਦਾ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸੰਸਾਰ ਸਮੂਹਿਕ ਤੌਰ ‘ਤੇ ਤਾਂ ਹੀ ਸਸ਼ਕਤ ਹੋ ਸਕਦਾ ਹੈ, ਜਦੋਂ ਹਰੇਕ ਦੇਸ਼ ਵਿਅਕਤੀਗਤ ਤੌਰ’ ਤੇ ਸਸ਼ਕਤ ਹੋਵੇ।” ਉਨ੍ਹਾਂ ਸਾਂਝੇ ਜੋਖਮਾਂ ਦੇ ਕਾਰਨ ਸਾਂਝੀ ਪ੍ਰਤੀਰੋਧਕਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੀਡੀਆਰਆਈ ਅਤੇ ਇਹ ਕਾਨਫਰੰਸ ਵਿਸ਼ਵ ਨੂੰ ਇਸ ਸਮੂਹਿਕ ਮਿਸ਼ਨ ਲਈ ਇਕਜੁੱਟ ਹੋਣ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਾਂਝੀ ਪ੍ਰਤੀਰੋਧਕਤਾ ਪ੍ਰਾਪਤ ਕਰਨ ਲਈ, ਸਾਨੂੰ ਸਭ ਤੋਂ ਅਸੁਰੱਖਿਅਤ ਲੋਕਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਆਫ਼ਤਾਂ ਦੇ ਉੱਚ ਖਤਰੇ ਵਾਲੇ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਅਜਿਹੀਆਂ 13 ਥਾਵਾਂ ‘ਤੇ ਪ੍ਰੋਜੈਕਟਾਂ ਲਈ ਫੰਡਿੰਗ ਲਈ ਸੀਡੀਆਰਆਈ ਪ੍ਰੋਗਰਾਮ ਦਾ ਜ਼ਿਕਰ ਕੀਤਾ। ਉਨ੍ਹਾਂ ਡੋਮਿਨਿਕਾ ਵਿੱਚ ਪ੍ਰਤੀਰੋਧੀ ਰਿਹਾਇਸ਼, ਪਾਪੂਆ ਨਿਊ ਗਿਨੀ ਵਿੱਚ ਪ੍ਰਤੀਰੋਧੀ ਟਰਾਂਸਪੋਰਟ ਨੈੱਟਵਰਕ ਅਤੇ ਡੋਮਿਨਿਕਨ ਰੀਪਬਲਿਕ ਅਤੇ ਫਿਜੀ ਵਿੱਚ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਸੀਡੀਆਰਆਈ ਦਾ ਧਿਆਨ ਗਲੋਬਲ ਸਾਊਥ ‘ਤੇ ਵੀ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੌਰਾਨ ਇਸ ਦੀ ਚਰਚਾ ਦੇ ਕੇਂਦਰ ਵਿੱਚ ਵਿੱਤ ਦੇ ਨਾਲ ਇੱਕ ਨਵੀਂ ਆਪਦਾ ਜੋਖਮ ਘਟਾਉਣ ਵਾਲੇ ਕਾਰਜ ਸਮੂਹ ਦੇ ਗਠਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਅਜਿਹੇ ਕਦਮ ਸੀਡੀਆਰਆਈ ਦੇ ਵਿਕਾਸ ਦੇ ਨਾਲ-ਨਾਲ ਵਿਸ਼ਵ ਨੂੰ ਇੱਕ ਪ੍ਰਤੀਰੋਧੀ ਭਵਿੱਖ ਵੱਲ ਲੈ ਜਾਣਗੇ। ਉਨ੍ਹਾਂ ਅਗਲੇ ਦੋ ਦਿਨਾਂ ਵਿੱਚ ਆਈਸੀਡੀਆਰਆਈ ਵਿੱਚ ਫਲਦਾਇਕ ਵਿਚਾਰ-ਵਟਾਂਦਰੇ ਬਾਰੇ ਵਿਸ਼ਵਾਸ ਪ੍ਰਗਟ ਕਰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
Sharing my remarks at the International Conference on Disaster Resilient Infrastructure.https://t.co/wqYNarb3x4
— Narendra Modi (@narendramodi) April 24, 2024
*****
ਡੀਐੱਸ/ਟੀਐੱਸ