Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ ਲਾਂਚ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ ਲਾਂਚ ਕੀਤਾ। ਇਹ ਚੈਲੰਜ ਅਜਿਹੀਆਂ ਬਿਹਤਰੀਨ ਭਾਰਤੀ ਐਪਸ ਦੀ ਪਹਿਚਾਣ ਕਰਨ ਲਈ ਹੈ ਜੋ ਪਹਿਲਾਂ ਤੋਂ ਹੀ ਨਾਗਰਿਕਾਂ ਦੁਆਰਾ ਵਰਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਵਿੱਚ ਆਪਣੀ ਸ਼੍ਰੇਣੀ ਵਿਸ਼ੇਸ਼ ਵਿੱਚ ਵਿਸ਼ਵ ਪੱਧਰ ਦੀਆਂ ਐਪਸ ਬਣਨ ਦੀ ਸਮਰੱਥਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ , “ਅੱਜ ਤਕਨੀਕੀ ਅਤੇ ਸਟਾਰਟ-ਅੱਪ ਕਮਿਊਨਿਟੀ ਵਿੱਚ ਵਿਸ਼ਵ ਪੱਧਰੀ ਮੇਡ ਇਨ ਇੰਡੀਆ ਐਪ ਬਣਾਉਣ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਦੇ ਵਿਚਾਰਾਂ ਅਤੇ ਉਤਪਾਦਾਂ ਨੂੰ ਸਾਹਮਣੇ ਲਿਆਉਣ ਲਈ ਇਲੈਕਟ੍ਰੌਨਿਕਸ ਅਤੇ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਅਤੇ ਅਟਲ ਇਨੋਵੇਸ਼ਨ ਮਿਸ਼ਨ ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਲਾਂਚ ਕਰ ਰਹੇ ਹਨ।

ਇਹ ਚੁਣੌਤੀ ਤੁਹਾਡੇ ਲਈ ਹੈ ਜੇਕਰ ਤੁਹਾਡੇ ਪਾਸ ਇਸ ਤਰ੍ਹਾਂ ਦੇ ਉਤਪਾਦ ਹਨ ਜਾਂ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਪਾਸ ਅਜਿਹੇ ਉਤਪਾਦਾਂ ਨੂੰ ਬਣਾਉਣ ਲਈ ਇੱਕ ਵਿਜ਼ਨ ਅਤੇ ਮੁਹਾਰਤ ਹੈ ਤਾ ਮੈਂ ਤਕਨੀਕੀ ਕਮਿਊਨਿਟੀ ਦੇ ਆਪਣੇ ਸਾਰੇ ਦੋਸਤਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ। ”

*****

ਵੀਆਰਆਰਕੇ/ਵੀਜੇ