ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਰਮਤੀ ਆਸ਼ਰਮ, ਅਹਿਮਦਾਬਾਦ ਤੋਂ ‘ਪਦਯਾਤਰਾ’ (ਸੁਤੰਤਰਤਾ ਮਾਰਚ) ਨੂੰ ਝੰਡੀ ਦੇ ਕੇ ਰਵਾਨਾ ਕੀਤਾ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (India @ 75) ਦੀਆਂ ਸ਼ੁਰੂਆਤੀ ਗਤੀਵਿਧੀਆਂ ਦਾ ਉਦਘਾਟਨ ਕੀਤਾ। ਉਨ੍ਹਾਂ India @ 75 ਦੇ ਜਸ਼ਨਾਂ ਲਈ ਕਈ ਹੋਰ ਸੱਭਿਆਚਾਰਕ ਅਤੇ ਡਿਜੀਟਲ ਗਤੀਵਿਧੀਆਂ ਵੀ ਲਾਂਚ ਕੀਤੀਆਂ। ਇਸ ਮੌਕੇ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਕੇਂਦਰੀ ਰਾਜ ਮੰਤਰੀ (ਸੁਤੰਤਰ ਕਾਰਜ-ਭਾਰ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਵੀ ਮੌਜੂਦ ਸਨ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੁਆਰਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਇੱਕ ਲੜੀ ਹੈ। ਇਹ ਮਹੋਤਸਵ ਜਨ-ਭਾਗੀਦਰੀ ਦੀ ਭਾਵਨਾ ਨਾਲ ਜਨ-ਉਤਸਵ ਵਜੋਂ ਮਨਾਇਆ ਜਾਵੇਗਾ।
ਸਾਬਰਮਤੀ ਆਸ਼ਰਮ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 15 ਅਗਸਤ 2022 ਤੋਂ 75 ਹਫ਼ਤੇ ਪਹਿਲਾਂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ‘ ਦੀ ਸ਼ੁਰੂਆਤ ਕੀਤੇ ਜਾਣ ਦੀ ਚਰਚਾ ਕੀਤੀ ਜੋ ਕਿ 15 ਅਗਸਤ, 2023 ਤੱਕ ਚਲੇਗਾ। ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ ਉਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਸੁਤੰਤਰਤਾ ਸੰਗਰਾਮ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ 75 ਸਾਲਾ ਜਸ਼ਨਾਂ ਲਈ ਤੈਅ ਕੀਤੇ ਗਏ ਕਿ 5 ਥੰਮ੍ਹਾਂ (ਮੁੱਖ ਪ੍ਰੋਗਰਾਮਾਂ) ਅਰਥਾਤ ਆਜ਼ਾਦੀ ਦਾ ਸੰਘਰਸ਼, 75 ਵਰ੍ਹਿਆਂ ’ਤੇ ਵਿਚਾਰ, 75 ਸਾਲ ਦੀਆਂ ਪ੍ਰਾਪਤੀਆਂ, 75 ਵਰ੍ਹੇ ਪੂਰੇ ਹੋਣ ‘ਤੇ ਐਕਸ਼ਨਸ ਅਤੇ 75 ਵਰ੍ਹੇ ਪੂਰੇ ਹੋਣ ‘ਤੇ ਸੰਕਲਪਾਂ ਨੂੰ ਇੱਕ ਪ੍ਰੇਰਣਾ ਮੰਨਦੇ ਹੋਏ, ਸੁਪਨਿਆਂ ਅਤੇ ਕਰਤੱਵਾਂ ਨੂੰ ਅੱਗੇ ਵਧਾਉਣ ਲਈ ਇੱਕ ਮਾਰਗ-ਦਰਸ਼ਕ ਬਲ ਵਜੋਂ ਦੋਹਰਾਇਆ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਅਰਥ ਹੈ ਆਜ਼ਾਦੀ ਦੀ ਊਰਜਾ ਦਾ ਅੰਮ੍ਰਿਤ। ਇਸ ਦਾ ਅਰਥ ਹੈ ਸੁਤੰਤਰਤਾ ਸੰਗਰਾਮ ਦੇ ਜੋਧਿਆਂ ਦੀ ਪ੍ਰੇਰਣਾ ਦਾ ਅੰਮ੍ਰਿਤ; ਨਵੇਂ ਵਿਚਾਰਾਂ, ਸੰਕਲਪਾਂ ਅਤੇ ਆਤਮਨਿਰਭਰਤਾ ਦਾ ਅੰਮ੍ਰਿਤ।
ਨਮਕ ਦੇ ਪ੍ਰਤੀਕ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ ਲਾਗਤ ਦੇ ਅਧਾਰ ’ਤੇ ਹੀ ਨਮਕ ਦੀ ਕਦੇ ਕਦਰ ਨਹੀਂ ਕੀਤੀ ਗਈ ਸੀ। ਭਾਰਤੀਆਂ ਲਈ ਨਮਕ ਇਮਾਨਦਾਰੀ, ਵਿਸ਼ਵਾਸ, ਵਫ਼ਾਦਾਰੀ, ਕਿਰਤ, ਸਮਾਨਤਾ ਅਤੇ ਆਤਮਨਿਰਭਰਤਾ ਦੀ ਪ੍ਰਤੀਨਿਧਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਲੂਣ ਭਾਰਤ ਦੀ ਆਤਮਨਿਰਭਰਤਾ ਦਾ ਪ੍ਰਤੀਕ ਸੀ। ਭਾਰਤ ਦੀਆਂ ਕਦਰਾਂ ਕੀਮਤਾਂ ਦੇ ਨਾਲ-ਨਾਲ ਅੰਗਰੇਜ਼ਾਂ ਨੇ ਇਸ ਆਤਮਨਿਰਭਰਤਾ ਨੂੰ ਵੀ ਠੇਸ ਪਹੁੰਚਾਈ। ਭਾਰਤ ਦੇ ਲੋਕਾਂ ਨੂੰ ਇੰਗਲੈਂਡ ਤੋਂ ਆਉਣ ਵਾਲੇ ਲੂਣ ‘ਤੇ ਨਿਰਭਰ ਕਰਨਾ ਪਿਆ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਦੇਸ਼ ਦੇ ਇਸ ਚਿਰਕਾਲੀ ਦਰਦ ਨੂੰ ਸਮਝਿਆ, ਲੋਕਾਂ ਦੀ ਨਬਜ਼ ਨੂੰ ਸਮਝਿਆ ਅਤੇ ਇਸ ਨੂੰ ਇੱਕ ਅੰਦੋਲਨ ਵਿੱਚ ਬਦਲ ਦਿੱਤਾ।
ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗਰਾਮ ਦੇ ਮਹੱਤਵਪੂਰਨ ਪਲਾਂ, ਜਿਵੇਂ ਕਿ 1857 ਵਿੱਚ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ, ਮਹਾਤਮਾ ਗਾਂਧੀ ਦੀ ਵਿਦੇਸ਼ ਤੋਂ ਵਾਪਸੀ ਤੇ ਰਾਸ਼ਟਰ ਨੂੰ ਸੱਤਿਆਗ੍ਰਹਿ ਦੀ ਤਾਕਤ ਚੇਤੇ ਕਰਵਾਉਣਾ, ਲੋਕਮਾਨਯ ਤਿਲਕ ਦੁਆਰਾ ਪੂਰਨ ਆਜ਼ਾਦੀ ਦੀ ਮੰਗ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਆਜ਼ਾਦ ਹਿੰਦ ਫੌਜ ਦਾ ਦਿੱਲੀ ਮਾਰਚ ਆਦਿ ਨੂੰ ਯਾਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸੁਤੰਤਰਤਾ ਅੰਦੋਲਨ ਦੀ ਇਸ ਲਾਟ ਨੂੰ ਲਗਾਤਾਰ ਜਗਾਈ ਰੱਖਣ ਦਾ ਕੰਮ ਹਰ ਦਿਸ਼ਾ ਵਿੱਚ, ਹਰ ਖੇਤਰ ਵਿੱਚ, ਸਾਡੇ ਆਚਾਰੀਆਂ, ਸੰਤਾਂ ਅਤੇ ਅਧਿਆਪਕਾਂ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਨਾਲ, ਭਗਤੀ ਲਹਿਰ ਨੇ ਦੇਸ਼ ਵਿਆਪੀ ਆਜ਼ਾਦੀ ਅੰਦੋਲਨ ਦਾ ਮੰਚ ਤਿਆਰ ਕੀਤਾ। ਚੈਤੰਨਯ ਮਹਾਪ੍ਰਭੂ, ਰਾਮਕ੍ਰਿਸ਼ਨ ਪਰਮਹੰਸ, ਸ਼੍ਰੀਮੰਤ ਸ਼ੰਕਰ ਦੇਵ ਜਿਹੇ ਸੰਤਾਂ ਨੇ ਦੇਸ਼ ਵਿਆਪੀ ਸੁਤੰਤਰਤਾ ਸੰਗਰਾਮ ਦੀ ਨੀਂਹ ਰੱਖੀ। ਇਸੇ ਤਰ੍ਹਾਂ, ਹਰ ਕੋਨੇ ਦੇ ਸੰਤਾਂ ਨੇ ਰਾਸ਼ਟਰ ਦੀ ਚੇਤਨਾ ਅਤੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ। ਦੇਸ਼ ਭਰ ਦੇ ਬਹੁਤ ਸਾਰੇ ਦਲਿਤਾਂ, ਆਦਿਵਾਸੀਆਂ, ਮਹਿਲਾਵਾਂ ਅਤੇ ਨੌਜਵਾਨਾਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਤਮਿਲ ਨਾਡੂ ਦੇ 32 ਸਾਲ ਦੇ ਵਿਅਕਤੀ ਕੋਡੀ ਕਠਾ ਕੁਮਾਰਨ, ਜਿਸ ਨੇ ਕਿ ਅੰਗ੍ਰੇਜ਼ਾਂ ਦੀ ਗੋਲੀ ਸਿਰ ਵਿੱਚ ਲਗਣ ਦੇ ਬਾਵਜੂਦ ਵੀ ਦੇਸ਼ ਦਾ ਝੰਡਾ ਧਰਤੀ ‘ਤੇ ਨਾ ਡਿੱਗਣ ਦਿੱਤਾ, ਜਿਹੇ ਅਣਗੌਲੇ ਨਾਇਕਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ। ਤਮਿਲ ਨਾਡੂ ਦੀ ਵੇਲੁ ਨਚਿਯਾਰ ਪਹਿਲੀ ਮਹਾਰਾਣੀ ਸੀ ਜੋ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਕਬਾਇਲੀ ਸਮਾਜ ਨੇ ਆਪਣੀ ਵੀਰਤਾ ਅਤੇ ਬਹਾਦਰੀ ਨਾਲ ਵਿਦੇਸ਼ੀ ਸ਼ਾਸਨ ਨੂੰ ਇਸ ਦੇ ਗੋਡਿਆਂ ’ਤੇ ਲਿਆਉਣ ਲਈ ਲਗਾਤਾਰ ਕੰਮ ਕੀਤਾ। ਝਾਰਖੰਡ ਵਿੱਚ, ਬਿਰਸਾ ਮੁੰਡਾ ਨੇ ਬ੍ਰਿਟਿਸ਼ ਹਕੂਮਤ ਨੂੰ ਚੁਣੌਤੀ ਦਿੱਤੀ ਅਤੇ ਮੁਰਮੂ ਭਰਾਵਾਂ ਨੇ ਸੰਥਾਲ ਅੰਦੋਲਨ ਦੀ ਅਗਵਾਈ ਕੀਤੀ। ਓਡੀਸ਼ਾ ਵਿੱਚ, ਚਕਰਾ ਬਿਸੋਈ ਨੇ ਬ੍ਰਿਟਿਸ਼ ਹਕੂਮਤ ਵਿਰੁੱਧ ਲੜਾਈ ਛੇੜ ਦਿੱਤੀ ਅਤੇ ਲਕਛਮਣ ਨਾਇਕ ਨੇ ਗਾਂਧੀਵਾਦੀ ਤਰੀਕਿਆਂ ਨਾਲ ਜਾਗਰੂਕਤਾ ਫੈਲਾਈ। ਉਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਲੜਨ ਵਾਲੇ ਹੋਰ ਅਣਗੌਲੇ ਕਬਾਇਲੀ ਨਾਇਕਾਂ, ਜਿਵੇਂ ਕਿ ਆਂਧਰ ਪ੍ਰਦੇਸ਼ ਦੇ ਮਨਯਾਮ ਵਿਰੁਡੁ ਅਲੁਰੀ ਸਿਰਾਰਾਮ ਰਾਜੂ ਜਿਸ ਨੇ ਰਾਮਪਾ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਪਸਾਲਥਾ ਖੁੰਗਚੇਰਾ ਜਿਸ ਨੇ ਮਿਜ਼ੋਰਮ ਦੀਆਂ ਪਹਾੜੀਆਂ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਲੜਾਈ ਲੜੀ ਸੀ ਆਦਿ ਦੇ ਨਾਮ ਲਏ। ਉਨ੍ਹਾਂ ਅਸਾਮ ਅਤੇ ਉੱਤਰ-ਪੂਰਬ ਦੇ ਹੋਰ ਆਜ਼ਾਦੀ ਘੁਲਾਟੀਆਂ ਜਿਵੇਂ ਕਿ ਗੋਮਧਰ ਕੋਨਵਾਰ, ਲਕਛਿਤ ਬੋਰਫੁਕਨ ਅਤੇ ਸੇਰਾਤ ਸਿੰਘ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਕਿ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਗੁਜਰਾਤ ਦੇ ਜੰਬੂਘੋਡਾ ਵਿੱਚ ਨਾਇਕ ਕਬਾਇਲੀਆਂ ਦੀ ਕੁਰਬਾਨੀ ਅਤੇ ਮਾਨਗਾਧ ਵਿੱਚ ਸੈਂਕੜੇ ਕਬਾਇਲੀਆਂ ਦੇ ਕਤਲੇਆਮ ਨੂੰ ਹਮੇਸ਼ਾ ਯਾਦ ਰੱਖੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਪਿਛਲੇ ਛੇ ਸਾਲ ਤੋਂ ਹਰ ਰਾਜ ਅਤੇ ਹਰ ਖੇਤਰ ਦੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਲਈ ਸਜੱਗ ਉਪਰਾਲੇ ਕਰਦਾ ਆ ਰਿਹਾ ਹੈ। ਡਾਂਡੀ ਯਾਤਰਾ ਨਾਲ ਜੁੜੇ ਸਥਾਨ ਦਾ ਪੁਨਰ-ਉੱਥਾਨ ਦੋ ਸਾਲ ਪਹਿਲਾਂ ਕੀਤਾ ਗਿਆ ਸੀ। ਅੰਡੇਮਾਨ ਵਿੱਚ ਉਸ ਸਥਾਨ ਦਾ ਵੀ ਪੁਨਰ-ਉੱਥਾਨ ਕੀਤਾ ਜਾ ਰਿਹਾ ਹੈ ਜਿੱਥੇ ਦੇਸ਼ ਦੀ ਪਹਿਲੀ ਸੁਤੰਤਰ ਸਰਕਾਰ ਬਣਨ ਤੋਂ ਬਾਅਦ ਨੇਤਾਜੀ ਸੁਭਾਸ਼ ਨੇ ਤਿਰੰਗਾ ਲਹਿਰਾਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂਆਂ ਦਾ ਨਾਮ ਸੁਤੰਤਰਤਾ ਸੰਗਰਾਮ ਦੇ ਨਾਮ ’ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨਾਲ ਸਬੰਧਿਤ ਥਾਵਾਂ ਨੂੰ ਪੰਚਤੀਰਥ ਵਜੋਂ ਵਿਕਸਿਤ ਕੀਤਾ ਗਿਆ ਹੈ, ਜਲਿਆਂਵਾਲਾ ਬਾਗ਼ ਸਮਾਰਕ ਅਤੇ ਪੈਕਾ ਲਹਿਰ ਦੇ ਸਮਾਰਕ ਦਾ ਵੀ ਵਿਕਾਸ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੀ ਸਖਤ ਮਿਹਨਤ ਨਾਲ ਆਪਣੇ ਆਪ ਨੂੰ ਸਾਬਤ ਕੀਤਾ ਹੈ। ਸਾਨੂੰ ਆਪਣੇ ਸੰਵਿਧਾਨ ਅਤੇ ਲੋਕਤੰਤਰੀ ਪਰੰਪਰਾਵਾਂ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਜਨਮ ਦੇਣ ਵਾਲਾ ਭਾਰਤ ਅੱਜ ਵੀ ਲੋਕਤੰਤਰ ਨੂੰ ਸੁਦ੍ਰਿੜ੍ਹ ਕਰਦੇ ਹੋਏ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਪ੍ਰਾਪਤੀਆਂ ਸਮੁੱਚੀ ਮਾਨਵਤਾ ਨੂੰ ਭਰੋਸਾ ਦੇ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਆਤਮਨਿਰਭਰਤਾ ਨਾਲ ਭਰੀ ਹੋਈ ਹੈ ਅਤੇ ਇਹ ਪੂਰੀ ਦੁਨੀਆ ਦੀ ਵਿਕਾਸ ਯਾਤਰਾ ਨੂੰ ਗਤੀ ਦੇਣ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਅਤੇ ਵਿਦਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਦੇ ਦਸਤਾਵੇਜ਼ੀਕਰਨ ਵਾਸਤੇ ਦੇਸ਼ ਦੇ ਪ੍ਰਯਤਨਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਣ। ਉਨ੍ਹਾਂ ਇਹ ਵੀ ਤਾਕੀਦ ਕੀਤੀ ਕਿ ਆਜ਼ਾਦੀ ਅੰਦੋਲਨ ਦੀਆਂ ਉਪਲਬਧੀਆਂ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇ। ਉਨ੍ਹਾਂ ਕਲਾ, ਸਾਹਿਤ, ਥੀਏਟਰ ਜਗਤ, ਫਿਲਮ ਉਦਯੋਗ ਅਤੇ ਡਿਜੀਟਲ ਮਨੋਰੰਜਨ ਨਾਲ ਜੁੜੇ ਲੋਕਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਸਾਡੇ ਅਤੀਤ ਵਿੱਚ ਖਿਲਰੀਆਂ ਪਈਆਂ ਵਿਲੱਖਣ ਗਾਥਾਵਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਨੂੰ ਨਵਾਂ ਜੀਵਨ ਦੇਣ।
https://twitter.com/PMOIndia/status/1370261669448802304
***
ਡੀਐੱਸ / ਏਕੇ
Addressing the programme to mark the start of Azadi Ka #AmritMahotsav related activities. https://t.co/Gzci5i488U
— Narendra Modi (@narendramodi) March 12, 2021
आज आजादी के अमृत महोत्सव का पहला दिन है।
— PMO India (@PMOIndia) March 12, 2021
अमृत महोत्सव, 15 अगस्त 2022 से 75 सप्ताह पूर्व शुरू हुआ है और 15 अगस्त 2023 तक चलेगा: PM @narendramodi
मैं इस पुण्य अवसर पर बापू के चरणों में अपने श्रद्धा सुमन अर्पित करता हूँ।
— PMO India (@PMOIndia) March 12, 2021
मैं देश के स्वाधीनता संग्राम में अपने आपको आहूत करने वाले, देश को नेतृत्व देने वाली सभी महान विभूतियों के चरणों में नमन करता हूँ, उनका कोटि-कोटि वंदन करता हूँ: PM @narendramodi
Freedom Struggle,
— PMO India (@PMOIndia) March 12, 2021
Ideas at 75,
Achievements at 75,
Actions at 75,
और Resolves at 75
ये पांचों स्तम्भ आज़ादी की लड़ाई के साथ साथ आज़ाद भारत के सपनों और कर्तव्यों को देश के सामने रखकर आगे बढ़ने की प्रेरणा देंगे: PM @narendramodi
आज़ादी का अमृत महोत्सव यानी- आज़ादी की ऊर्जा का अमृत।
— PMO India (@PMOIndia) March 12, 2021
आज़ादी का अमृत महोत्सव यानी - स्वाधीनता सेनानियों से प्रेरणाओं का अमृत।
आज़ादी का अमृत महोत्सव यानी - नए विचारों का अमृत। नए संकल्पों का अमृत।
आज़ादी का अमृत महोत्सव यानी - आत्मनिर्भरता का अमृत: PM @narendramodi
हम आज भी कहते हैं कि हमने देश का नमक खाया है।
— PMO India (@PMOIndia) March 12, 2021
ऐसा इसलिए नहीं क्योंकि नमक कोई बहुत कीमती चीज है।
ऐसा इसलिए क्योंकि नमक हमारे यहाँ श्रम और समानता का प्रतीक है: PM @narendramodi
हमारे यहां नमक को कभी उसकी कीमत से नहीं आँका गया।
— PMO India (@PMOIndia) March 12, 2021
हमारे यहाँ नमक का मतलब है- ईमानदारी।
हमारे यहां नमक का मतलब है- विश्वास।
हमारे यहां नमक का मतलब है- वफादारी: PM @narendramodi
गांधी जी ने देश के इस पुराने दर्द को समझा, जन-जन से जुड़ी उस नब्ज को पकड़ा।
— PMO India (@PMOIndia) March 12, 2021
और देखते ही देखते ये आंदोलन हर एक भारतीय का आंदोलन बन गया, हर एक भारतीय का संकल्प बन गया: PM @narendramodi
उस दौर में नमक भारत की आत्मनिर्भरता का एक प्रतीक था।
— PMO India (@PMOIndia) March 12, 2021
अंग्रेजों ने भारत के मूल्यों के साथ साथ इस आत्मनिर्भरता पर भी चोट की।
भारत के लोगों को इंग्लैंड से आने वाले नमक पर निर्भर हो जाना पड़ा: PM @narendramodi
1857 का स्वतंत्रता संग्राम, महात्मा गांधी का विदेश से लौटना, देश को सत्याग्रह की ताकत फिर याद दिलाना, लोकमान्य तिलक का पूर्ण स्वराज्य का आह्वान, नेताजी सुभाष चंद्र बोस के नेतृत्व में आजाद हिंद फौज का दिल्ली मार्च, दिल्ली चलो का नारा कौन भूल सकता है: PM @narendramodi
— PMO India (@PMOIndia) March 12, 2021
आजादी के आंदोलन की इस ज्योति को निरंतर जागृत करने का काम, पूर्व-पश्चिम-उत्तर-दक्षिण, हर दिशा में, हर क्षेत्र में, हमारे संतो-महंतों, आचार्यों ने किया था।
— PMO India (@PMOIndia) March 12, 2021
एक प्रकार से भक्ति आंदोलन ने राष्ट्रव्यापी स्वाधीनता आंदोलन की पीठिका तैयार की थी: PM @narendramodi
देश के कोने कोने से कितने ही दलित, आदिवासी, महिलाएं और युवा हैं जिन्होंने असंख्य तप-त्याग किए।
— PMO India (@PMOIndia) March 12, 2021
याद करिए, तमिलनाडु के 32 वर्षीय नौजवान कोडि काथ् कुमरन को,
अंग्रेजों ने उस नौजवान को सिर में गोली मार दी, लेकिन उन्होंने मरते हुये भी देश के झंडे को जमीन में नहीं गिरने दिया: PM
गोमधर कोंवर, लसित बोरफुकन और सीरत सिंग जैसे असम और पूर्वोत्तर के अनेकों स्वाधीनता सेनानी थे जिन्होंने देश की आज़ादी में योगदान दिया है।
— PMO India (@PMOIndia) March 12, 2021
गुजरात में जांबूघोड़ा में नायक आदिवासियों का बलिदान हो, मानगढ़ में सैकड़ों आदिवासियों का नरससंहार हो, देश इनके बलिदान को हमेशा याद रखेगा: PM
आंध्र प्रदेश में मण्यम वीरुडु यानी जंगलों के हीरो अल्लूरी सीराराम राजू ने रम्पा आंदोलन का बिगुल फूंका
— PMO India (@PMOIndia) March 12, 2021
पासल्था खुन्गचेरा ने मिज़ोरम की पहाड़ियों में अंग्रेज़ो से लोहा लिया: PM @narendramodi
तमिलनाडु की ही वेलू नाचियार वो पहली महारानी थीं, जिन्होंने अंग्रेजी हुकूमत के खिलाफ लड़ाई लड़ी थी।
— PMO India (@PMOIndia) March 12, 2021
इसी तरह, हमारे देश के आदिवासी समाज ने अपनी वीरता और पराक्रम से लगातार विदेशी हुकूमत को घुटनों पर लाने का काम किया था: PM @narendramodi
देश इतिहास के इस गौरव को सहेजने के लिए पिछले छह सालों से सजग प्रयास कर रहा है।
— PMO India (@PMOIndia) March 12, 2021
हर राज्य, हर क्षेत्र में इस दिशा में प्रयास किए जा रहे हैं।
दांडी यात्रा से जुड़े स्थल का पुनरुद्धार देश ने दो साल पहले ही पूरा किया था। मुझे खुद इस अवसर पर दांडी जाने का अवसर मिला था: PM
जालियाँवाला बाग में स्मारक हो या फिर पाइका आंदोलन की स्मृति में स्मारक, सभी पर काम हुआ है।
— PMO India (@PMOIndia) March 12, 2021
बाबा साहेब से जुड़े जो स्थान दशकों से भूले बिसरे पड़े थे, उनका भी विकास देश ने पंचतीर्थ के रूप में किया है: PM @narendramodi
अंडमान में जहां नेताजी सुभाष ने देश की पहली आज़ाद सरकार बनाकर तिरंगा फहराया था, देश ने उस विस्मृत इतिहास को भी भव्य आकार दिया है।
— PMO India (@PMOIndia) March 12, 2021
अंडमान निकोबार के द्वीपों को स्वतन्त्रता संग्राम के नामों पर रखा गया है: PM @narendramodi
हम भारतीय चाहे देश में रहे हों, या फिर विदेश में, हमने अपनी मेहनत से खुद को साबित किया है।
— PMO India (@PMOIndia) March 12, 2021
हमें गर्व है हमारे संविधान पर।
हमें गर्व है हमारी लोकतांत्रिक परंपराओं पर।
लोकतंत्र की जननी भारत, आज भी लोकतंत्र को मजबूती देते हुए आगे बढ़ रहा है: PM @narendramodi
आज भी भारत की उपल्धियां आज सिर्फ हमारी अपनी नहीं हैं, बल्कि ये पूरी दुनिया को रोशनी दिखाने वाली हैं, पूरी मानवता को उम्मीद जगाने वाली हैं।
— PMO India (@PMOIndia) March 12, 2021
भारत की आत्मनिर्भरता से ओतप्रोत हमारी विकास यात्रा पूरी दुनिया की विकास यात्रा को गति देने वाली है: PM @narendramodi
मैं कला-साहित्य, नाट्य जगत, फिल्म जगत और डिजिटल इंटरनेटनमेंट से जुड़े लोगों से भी आग्रह करूंगा, कितनी ही अद्वितीय कहानियाँ हमारे अतीत में बिखरी पड़ी हैं, इन्हें तलाशिए, इन्हें जीवंत कीजिए: PM @narendramodi
— PMO India (@PMOIndia) March 12, 2021
हमारे युवा, हमारे scholars ये ज़िम्मेदारी उठाएँ कि वो हमारे स्वाधीनता सेनानियों के इतिहास लेखन में देश के प्रयासों को पूरा करेंगे।
— PMO India (@PMOIndia) March 12, 2021
आज़ादी के आंदोलन में और उसके बाद हमारे समाज की जो उपलब्धियां रही हैं, उन्हें दुनिया के सामने और प्रखरता से लाएँगे: PM @narendramodi