ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਆਈਬੀਐੱਮ (IBM) ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਅਰਵਿੰਦ ਕ੍ਰਿਸ਼ਨਾ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਇਸੇ ਵਰ੍ਹੇ ਪਹਿਲਾਂ ਆਈਬੀਐੱਮ ਦੇ ਵਿਸ਼ਵ–ਮੁਖੀ ਬਣਨ ’ਤੇ ਸ਼੍ਰੀ ਅਰਵਿੰਦ ਕ੍ਰਿਸ਼ਨਾ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਈਬੀਐੱਮ ਨਾਲ ਮਜ਼ਬੂਤ ਨੇੜਤਾ ਹੈ ਅਤੇ ਦੇਸ਼ ਵਿੱਚ ਇਸ ਦੀ ਵੱਡੀ ਮੌਜੂਦਗੀ ਹੈ ਅਤੇ 20 ਸ਼ਹਿਰਾਂ ਵਿੱਚ ਕੰਪਨੀ ਦੇ ਇੱਕ ਲੱਖ ਤੋਂ ਵੱਧ ਲੋਕ ਕੰਮ ਕਰ ਰਹੇ ਹਨ।
ਵਪਾਰ ਸੱਭਿਆਚਾਰ ਉੱਤੇ ਕੋਵਿਡ ਦੇ ਅਸਰ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵਰਕ ਫ਼੍ਰੌਮ ਹੋਮ’ (ਘਰੋਂ ਕੰਮ ਕਰਨਾ) ਨੂੰ ਵੱਡੇ ਪੱਧਰ ’ਤੇ ਅਪਣਾਇਆ ਜਾ ਰਿਹਾ ਹੈ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਨਿਰੰਤਰ ਤੌਰ ’ਤੇ ਬੁਨਿਆਦੀ ਢਾਂਚਾ, ਕਨੈਕਟੀਵਿਟੀ ਅਤੇ ਨਿਯੰਤ੍ਰਿਤ ਮਾਹੌਲ ਮੁਹੱਈਆ ਕਰਵਾ ਰਹੀ ਹੈ ਇਹ ਤਕਨੀਕੀ ਤਬਦੀਲੀ ਸਹਿਜ ਹੋਵੇ। ਉਨ੍ਹਾਂ ਆਈਬੀਐੱਮ ਵੱਲੋਂ ਆਪਣੇ ਹਾਲੀਆ ਫ਼ੈਸਲੇ ਦੁਆਰਾ 75% ਮੁਲਾਜ਼ਮਾਂ ਲਈ ‘ਵਰਕ ਫ਼੍ਰੌਮ ਹੋਮ’ ਲਾਗੂ ਕਰਨ ਨਾਲ ਸਬੰਧਿਤ ਟੈਕਨੋਲੋਜੀਆਂ ਤੇ ਚੁਣੌਤੀਆਂ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ।
ਪ੍ਰਧਾਨ ਮੰਤਰੀ ਨੇ ਭਾਰਤ ਦੇ 200 ਸਕੂਲਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਪਾਠਕ੍ਰਮ ਦੀ ਸ਼ੁਰੂਆਤ ਕਰਨ ਲਈ ਸੀਬੀਐੱਸਈ ਨਾਲ ਮਿਲ ਕੇ ਆਈਬੀਐੱਮ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿੱਚ ਤਕਨੀਕੀ ਸੁਭਾਅ ਨੂੰ ਹੋਰ ਵਿਕਸਿਤ ਕਰਨ ਲਈ ਮੁਢਲੇ ਪੜਾਅ ਉੱਤੇ ਏਆਈ, ਮਸ਼ੀਨ ਰਾਹੀਂ ਸਿੱਖਣ ਆਦਿ ਦੀਆਂ ਧਾਰਨਾਵਾਂ ਵਿਦਿਆਰਥੀਆਂ ਸਾਹਵੇਂ ਰੱਖਣ ਲਈ ਕੰਮ ਕਰ ਰਹੀ ਹੈ। ਆਈਬੀਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਕਿਹਾ ਕਿ ਟੈਕਨੋਲੋਜੀ ਅਤੇ ਡਾਟਾ ਬਾਰੇ ਪੜ੍ਹਾਉਣਾ; ਬੀਜ–ਗਣਿਤ (ਅਲਜੈਬਰਾ) ਜਿਹੇ ਬੁਨਿਆਦੀ ਹੁਨਰਾਂ ਦੇ ਵਰਗ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਜੋਸ਼ ਨਾਲ ਸਿਖਾਉਣ ਦੀ ਲੋੜ ਹੈ ਅਤੇ ਇਸ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਦਰਸਾਇਆ ਕਿ ਇਹ ਭਾਰਤ ਵਿੱਚ ਨਿਵੇਸ਼ ਕਰਨ ਦਾ ਇੱਕ ਮਹਾਨ ਸਮਾਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਤਕਨੀਕੀ ਖੇਤਰ ਵਿੱਚ ਨਿਵੇਸ਼ਾਂ ਦਾ ਸੁਆਗਤ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੇਲੇ ਜਦੋਂ ਵਿਸ਼ਵ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ, ਭਾਰਤ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ) ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਤਮਨਿਰਭਰ ਭਾਰਤ ਦੀ ਦੂਰ–ਦ੍ਰਿਸ਼ਟੀ ਵੱਲ ਅੱਗੇ ਵਧ ਰਿਹਾ ਹੈ, ਤਾਂ ਜੋ ਵਿਸ਼ਵ–ਪੱਧਰ ਉੱਤੇ ਸਮਰੱਥ ਅਤੇ ਅੜਿੱਕਾ–ਮੁਕਤ ਸਥਾਨਕ ਸਪਲਾਈ–ਲੜੀ ਵਿਕਸਿਤ ਕੀਤੀ ਜਾ ਸਕੇ। ਆਈਬੀਐੱਮ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਆਈਬੀਐੱਮ ਦੀਆਂ ਵਿਸ਼ਾਲ ਨਿਵੇਸ਼ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਤਮਨਿਰਭਰ ਭਾਰਤ ਦੀ ਦੂਰ–ਦ੍ਰਿਸ਼ਟੀ ਵਿੱਚ ਭਰੋਸਾ ਪ੍ਰਗਟਾਇਆ।
ਪ੍ਰਧਾਨ ਮੰਤਰੀ ਨੇ ਪਿਛਲੇ ਛੇ ਸਾਲਾਂ ਵਿੱਚ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਤੱਕ ਪਹੁੰਚਯੋਗ ਬਿਹਤਰੀਨ ਮਿਆਰੀ ਸਿਹਤ–ਸੰਭਾਲ਼ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ। ਉਨ੍ਹਾਂ ਸਿਹਤ–ਸੰਭਾਲ਼ ਖੇਤਰ ਅਤੇ ਰੋਗਾਂ ਦੇ ਪੂਰਵ–ਅਨੁਮਾਨ ਅਤੇ ਵਿਸ਼ਲੇਸ਼ਣ ਲਈ ਬਿਹਤਰ ਮਾਡਲਾਂ ਦੇ ਵਿਕਾਸ ਹਿਤ ਭਾਰਤ ਲਈ ਖ਼ਾਸ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਟੂਲਸ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਲੋਕਾਂ ਨੂੰ ਸਸਤੀ ਅਤੇ ਝੰਜਟ–ਮੁਕਤ ਅਤੇ ਸੰਗਠਿਤ, ਤਕਨੀਕੀ ਤੇ ਡਾਟਾ ਸੰਚਾਲਿਤ ਸਿਹਤ–ਸੰਭਾਲ਼ ਪ੍ਰਣਾਲੀ ਦੇ ਵਿਕਾਸ ਵੱਲ ਵਧ ਰਿਹਾ ਹੈ। ਉਨ੍ਹਾਂ ਨੋਟ ਕੀਤਾ ਕਿ ਆਈਬੀਐੱਮ ਸਿਹਤ–ਸੰਭਾਲ਼ ਦੂਰ–ਦ੍ਰਿਸ਼ਟੀ ਨੂੰ ਅੱਗੇ ਲਿਜਾਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਆਈਬੀਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਆਯੁਸ਼ਮਾਨ ਭਾਰਤ ਲਈ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਦੀ ਸ਼ਲਾਘਾ ਕੀਤੀ ਤੇ ਰੋਗਾਂ ਦੀ ਪਹਿਲਾਂ ਸ਼ਨਾਖ਼ਤ ਲਈ ਟੈਕਨੋਲੋਜੀ ਦੀ ਵਰਤੋਂ ਬਾਰੇ ਗੱਲ ਕੀਤੀ।
ਡਾਟਾ ਸੁਰੱਖਿਆ, ਸਾਈਬਰ ਹਮਲਿਆਂ, ਨਿਜਤਾ ਸਬੰਧੀ ਚਿੰਤਾਵਾਂ ਤੇ ਯੋਗ ਦੇ ਸਿਹਤ ਲਾਭਾਂ ਜਿਹੇ ਹੋਰ ਖੇਤਰਾਂ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ ਗਿਆ।
****
ਵੀਆਰਆਰਕੇ/ਐੱਸਐੱਚ
Had an extensive interaction with CEO of @IBM, Mr. @ArvindKrishna. We discussed several subjects relating to technology, data security, emerging trends in healthcare and education. https://t.co/w9or8NWWbD pic.twitter.com/fCqFbmrzJx
— Narendra Modi (@narendramodi) July 20, 2020
Highlighted reasons that make India an attractive investment destination.
— Narendra Modi (@narendramodi) July 20, 2020
Was happy to know more about @IBM’s efforts in furthering AI among students. I also thank @ArvindKrishna for his encouraging words on efforts like Ayushman Bharat & India’s journey to become Aatmanirbhar.