Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਦੇ ਲਈ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ 2023 ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦੇ ਬਿਹਤਰੀਨ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।  ਭਾਰਤ ਨੇ ਸਭ ਤੋਂ ਜ਼ਿਆਦਾ 15 ਮੈਡਲ ਹਾਸਲ ਕਰਕੇ ਮੈਡਲਸ ਟੇਬਲ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ ਸਾਡੇ ਨਿਸ਼ਾਨੇਬਾਜ਼ ਸਾਨੂੰ ਨਿਰੰਤਰ ਮਾਣ ਦਿਵਾ ਰਹੇ ਹਨ। ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ 2023 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਅਤੇ 15 ਮੈਡਲਾਂ ਦੇ ਨਾਲ ਮੈਡਲਸ ਟੇਬਲ ਵਿੱਚ ਸਿਖਰ ‘ਤੇ ਰਿਹਾ।  ਹਰੇਕ ਜਿੱਤ ਸਾਡੇ ਯੁਵਾ ਖਿਡਾਰੀਆਂ ਦੇ ਜਨੂਨ,  ਸਮਰਪਣ ਅਤੇ  ਭਾਵਨਾ ਦਾ ਪ੍ਰਮਾਣ ਹੈ।  ਉਨ੍ਹਾਂ ਨੂੰ ਸ਼ੁਭਕਾਮਨਾਵਾਂ।”

**********

ਡੀਐੱਸ