Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈਆਈਟੀ ਮਦਰਾਸ ਦੀ 56ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ 


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਟੈਕਨੋਲੋਜੀ ਸੰਸਥਾਨ ਮਦਰਾਸ ਦੀ  56ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਮੇਰੇ ਸਾਹਮਣੇ ਇੱਕਮਿਨੀ ਇੰਡੀਆਅਤੇ ਨਿਊੂ ਇੰਡੀਆ ਦੋਵਾਂ ਦਾ ਜੋਸ਼ ਮੌਜੂਦ ਹੈ। ਊਰਜਾ, ਜੀਵੰਤਤਾ ਅਤੇ ਸਾਕਾਰਾਤਮਿਕਤਾ ਹੈ। ਮੈਂ ਤੁਹਾਡੀਆਂ ਅੱਖਾਂ ਵਿੱਚ ਭਵਿੱਖ ਦੇ ਸੁਪਨੇ ਦੇਖ ਸਕਦਾ ਹਾਂ। ਮੈਂ ਤੁਹਾਡੀਆਂ ਅੱਖਾਂ ਵਿੱਚ ਭਾਰਤ ਦੇ ਭਾਗ ਦੇਖ ਸਕਦਾ ਹਾਂ।” ਗ੍ਰੈਜੂਏਟ ਹੋਏ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਸਹਾਇਕ ਸਟਾਫ ਦੀ ਵੀ ਤਾਰੀਫ਼ ਕੀਤੀ। “ਮੈਂ ਸਹਾਇਕ ਸਟਾਫ ਦੀ ਭੂਮਿਕਾ ਨੂੰ ਵੀ ਉਭਾਰਨਾ ਚਾਹੁੰਦਾ ਹਾਂ। ਖਮੋਸ਼, ਦੇ ਪਿੱਛੇ ਵਾਲੇ ਲੋਕ ਜਿਨ੍ਹਾਂ ਨੇ ਤੁਹਾਡੇ ਲਈ ਭੋਜਨ ਤਿਆਰ ਕੀਤਾ, ਕਲਾਸਾਂ ਨੂੰ ਸਾਫ਼ ਰੱਖਿਆ, ਹੋਸਟਲਾਂ ਨੂੰ ਸਾਫ਼ ਰੱਖਿਆ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਸਮਰੱਥਾਵਾਂਤੇ ਵਿਸ਼ਵਾਸ ਹੈ। ‘‘ਮੇਰੀ ਅਮਰੀਕਾ ਦੌਰੇ ਦੌਰਾਨ, ਸਾਡੀ ਵਿਚਾਰ ਚਰਚਾ ਵਿਚਕਾਰ ਇੱਕ ਸੂਤਰ ਸਾਂਝਾ ਸੀ। ਇਹ ਸੀ ਨਿਊੂ ਇੰਡੀਆ ਪ੍ਰਤੀ ਆਸ਼ਾਵਾਦੀ ਹੋਣਾ। ਭਾਰਤੀ ਭਾਈਚਾਰੇ ਨੇ ਦੁਨੀਆ ਭਰ ਵਿੱਚ ਵਿਸ਼ੇਸ਼ ਕਰਕੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਕ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਨੂੰ ਸ਼ਕਤੀ ਕੋਣ ਪ੍ਰਦਾਨ ਕਰ ਰਿਹਾ ਹੈ? ਉਨ੍ਹਾਂ ਵਿੱਚੋਂ ਬਹੁਤ ਸਾਰੇ ਤੁਹਾਡੇ ਆਈਆਈਟੀ ਦੇ ਸੀਨੀਅਰ ਹਨ। ਤੁਸੀਂ ਵਿਸ਼ਵ ਪੱਧਰਤੇ ਬਰਾਂਡ ਇੰਡੀਆ ਨੂੰ ਵਧੇਰੇ ਮਜ਼ਬੂਤ ਬਣਾ ਰਹੇ ਹੋ।”

 “ਅੱਜ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਇੱਛਾ ਰੱਖਦਾ ਹੈ, ਤੁਹਾਡੀ ਇਨੋਵੇਸ਼ਨ ਅਤੇ ਟੈਕਨੋਲੌਜੀ ਦੀ ਅਕਾਂਖਿਆ ਇਸ ਸੁਪਨੇ ਨੂੰ ਹੋਰ ਤੀਬਰ ਕਰੇਗੀ। ਇਹ ਭਾਰਤ ਦੀ ਸਭ ਵੱਧ ਤੋਂ ਮੁਕਾਬਲੇ ਵਾਲੀ ਅਰਥਵਿਵਸਥਾ ਬਣਨ ਲਈ ਅਧਾਰ ਬਣ ਜਾਵੇਗਾ। ਭਾਰਤੀ ਇਨੋਵੇਸ਼ਨ ਅਰਥਸ਼ਾਸਤਰ ਅਤੇ ਉਪਯੋਗਤਾ ਦਾ ਵਧੀਆ ਮਿਸ਼ਰਣ ਹੈ।’’

 ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਖੋਜ ਅਤੇ ਇਨੋਵੇਸ਼ਨ  ਲਈ ਸੰਤੁਲਤ ਮਾਹੌਲ ਸਿਰਜਣ ਦਾ ਕੰਮ ਕੀਤਾ ਹੈ। ਕਈ ਸੰਸਥਾਨਾਂ ਵਿੱਚ ਅਟਲ ਇਨਕਿਊਬੇਸ਼ਨ ਸੈਂਟਰ ਬਣਾਏ ਜਾ ਰਹੇ ਹਨ। ਅਗਲਾ ਕਦਮ ਸਟਾਰਟਅਪਸ ਲਈ ਬਜ਼ਾਰ ਤਲਾਸ਼ਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਹਾਡੀ ਸਖ਼ਤ ਮਿਹਨਤ ਨੇ ਅਸੰਭਵ ਨੂੰ ਸੰਭਵ ਕਰ ਦਿੱਤਾ । ਅਜਿਹੇ ਕਈ ਮੌਕੇ ਹਨ ਜੋ ਤੁਹਾਡਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਵਿੱਚੋਂ ਸਾਰੇ ਸੌਖੇ ਨਹੀਂ ਹਨ। ਕਦੇ ਵੀ ਸੁਪਨੇ ਦੇਖਣਾ ਬੰਦ ਨਾ ਕਰੋ, ਖੁਦ ਨੂੰ ਚੁਣੌਤੀ ਦਿੰਦੇ ਰਹੋ। ਇਸ ਤਰ੍ਹਾਂ ਤੁਸੀਂ ਖੁਦ ਦਾ ਇੱਕ ਬਿਹਤਰ ਵਰਜਨ ਬਣ ਜਾਓਗੇ।”

ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ, ‘‘ਇਸ ਨਾਲ ਕਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੰਮ ਕਿੱਥੇ ਕਰਦੇ ਹੋ, ਤੁਸੀਂ ਰਹਿੰਦੇ ਕਿੱਥੇ ਹੋ, ਬਸ ਸਿਰਫ਼ ਆਪਣੀ ਮਾਤਭੂਮੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖੋ। ਸੋਚੋ ਕਿ ਤੁਹਾਡਾ ਕਾਰਜ, ਖੋਜ, ਇਨੋਵੇਸ਼ਨ ਤੁਹਾਡੀ ਮਾਤਰਭੂਮੀ ਦੀ ਮਦਦ ਕਿਵੇਂ ਕਰੇਗੀ। ਇਹ ਤੁਹਾਡੀ ਸਮਾਜਿਕ ਜ਼ਿੰਮੇਵਾਰੀ ਵੀ ਹੈ।”

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘ਅੱਜ ਇੱਕ ਸਮਾਜ ਵਜੋਂ ਅਸੀਂ ਸਿੰਗਲ ਯੂਜ਼ ਪਲਾਸਟਿਕਸ ਤੋਂ ਅੱਗੇ ਵਧਣਾ ਚਾਹੁੰਦੇ ਹਾਂ। ਵਾਤਾਵਰਣ ਦੇ ਅਨੁਕੂਲ ਇਸ ਦਾ ਬਦਲ ਕੀ ਹੋ ਸਕਦਾ ਹੈ ਜੋ ਓਹੀ ਵਰਤੋਂ ਪ੍ਰਦਾਨ ਕਰੇ, ਪਰੰਤੂ ਉਸਦੇ ਨੁਕਸਾਨ ਨਾ ਹੋਣ? ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਵਰਗੇ ਸਾਡੇ ਨੌਜਵਾਨ ਖੋਜੀ ਇਸ ਤਰਫ਼ ਅੱਗੇ ਵਧਦੇ ਹਨ। ਜਦੋਂ ਟੈਕਨੋਲੋਜੀ, ਡੇਟਾ ਵਿਗਿਆਨ, ਡਾਇਗਨੋਸਟਿਕਸ, ਵਿਵਹਾਰਿਕ ਵਿਗਿਆਨ ਅਤੇ ਮੈਡੀਸਨ ਨਾਲ ਮਿਲ ਜਾਂਦੀ ਹੈ ਤਾਂ ਦਿਲਚਸਪ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, ‘‘ਦੋ ਤਰ੍ਹਾਂ ਦੇ ਲੋਕ ਹਨਉਹ ਜੋ ਜਿਊਂਦੇ ਹਨ ਅਤੇ ਜੋ ਮੌਜੂਦ ਹਨ।’’ ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਦੂਜਿਆਂ ਲਈ ਜਿਊਂਦੇ ਹਨ, ਉਹ ਖੁਸ਼ ਅਤੇ ਭਰਪੂਰ ਜੀਵਨ ਜਿਊਂਦੇ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਕਹਿੰਦੀਆਂ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ ਕਿ ਸਿੱਖਿਆ ਅਤੇ ਸਿੱਖਣ ਦੀ ਪ੍ਰਕਿਰਿਆ ਇੱਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਸਥਾਨ ਛੱਡਣ ਤੋਂ ਬਾਅਦ ਵੀ ਲਰਨਿੰਗ ਅਤੇ ਖੋਜ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ।

https://twitter.com/PIB_India/status/1178619276564918272/photo

 

*****

 

ਵੀਆਰਆਰਕੇ/ਵੀਜੇ