Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਸਥਾਪਨਾ ਦਿਵਸ ਦੇ ਅਵਸਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਸਥਾਪਨਾ ਦਿਵਸ ਦੇ ਅਵਸਰ ’ਤੇ ਆਂਧਰ ਪ੍ਰਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਪੋਸਟ ਕੀਤਾ:

“ਆਂਧਰ ਪ੍ਰਦੇਸ਼ ਦੇ ਸਥਾਪਨਾ ਦਿਵਸ ਦੇ ਮਹੱਤਵਪੂਰਨ ਅਵਸਰ ’ਤੇ, ਇਸ ਗਤੀਸ਼ੀਲ ਰਾਜ ਦੇ ਲੋਕਾਂ ਨੂੰ ਮੇਰੀ ਹਾਰਦਿਕ ਸ਼ੁਭਕਾਮਨਾਵਾਂ। ਆਪਣੀ ਅਸਧਾਰਨ ਪ੍ਰਤਿਭਾ, ਅਟੁੱਟ ਸੰਕਲਪ ਅਤੇ ਅਟਲ ਦ੍ਰਿੜ੍ਹ ਨਿਸ਼ਚੈ ਦੇ ਨਾਲ, ਆਂਧਰ ਪ੍ਰਦੇਸ਼ ਦੇ ਲੋਕਾਂ ਨੇ ਉਤਕ੍ਰਿਸ਼ਟਤਾ ਦੇ ਵਿਭਿੰਨ ਖੇਤਰਾਂ ਵਿੱਚ ਆਪਣੀ ਛਾਪ ਛੱਡੀ ਹੈ। ਮੈਂ ਉਨ੍ਹਾਂ ਦੀ ਨਿਰੰਤਰ ਸਮ੍ਰਿੱਧੀ ਅਤੇ ਸਫ਼ਲਤਾ ਦੀ ਕਾਮਨਾ ਕਰਦਾ ਹਾਂ।”

*****

ਡੀਐੱਸ/ਐੱਸਕੇ