Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਟ੍ਰੇਨ ਦੁਰਘਟਨਾ ਦੇ ਬਾਰੇ ਵਿੱਚ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨਾਲ ਗੱਲ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਟ੍ਰੇਨ ਦੁਰਘਟਨਾ ਦੇ ਬਾਰੇ ਵਿੱਚ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨਾਲ ਗੱਲ ਕੀਤੀ। ਸ਼੍ਰੀ ਮੋਦੀ ਨੇ ਅਲਮਾਂਡਾ (Alamanda ) ਅਤੇ ਕਾਂਟਾਕਾਪੱਲੇ ਸੈਕਸ਼ਨ ਦੇ ਦਰਮਿਆਨ ਟ੍ਰੇਨ ਦੀ ਪਟੜੀ ਤੋਂ ਉਤਰਨ ਦੀ ਦੁਰਭਾਗਪੂਰਨ ਘਟਨਾ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ।

ਸ਼੍ਰੀ ਮੋਦੀ ਨੇ ਦੁਖੀ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਪੀਐੱਮਐੱਨਆਰਐੱਫ ਤੋਂ ਹਰੇਕ ਮ੍ਰਿਤਕ ਦੇ ਨੇੜਲੇ ਪਰਿਜਨ ਨੂੰ ਦੋ ਲੱਖ ਰੁਪਏ ਅਤੇ ਰੇਲ ਦੁਰਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ 50,000 ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ ਵੀ ਕੀਤਾ।

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;

“ਪ੍ਰਧਾਨ ਮੰਤਰੀ @narendramodi  ਨੇ ਰੇਲ ਮੰਤਰੀ ਸ਼੍ਰੀ @AshwiniVaishnaw  ਨਾਲ ਗੱਲ ਕੀਤੀ ਅਤੇ ਅਲਮਾਂਡਾ (Alamanda ) ਅਤੇ ਕਾਂਟਾਕਾਪੱਲੇ ਸੈਕਸ਼ਨ ਦੇ ਦਰਮਿਆਨ ਟ੍ਰੇਨ ਦੀ ਪਟੜੀ ਤੋਂ ਉਤਰਨ ਦੀ ਦੁਰਭਾਗਯਪੂਰਨ ਘਟਨਾ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ।

ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਦੁਖੀ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।”

“ਪ੍ਰਧਾਨ ਮੰਤਰੀ ਨੇ ਅਲਮਾਂਡਾ (Alamanda ) ਅਤੇ ਕਾਂਟਾਕਾਪੱਲੇ ਸੈਕਸ਼ਨ ਦੇ ਦਰਮਿਆਨ ਟ੍ਰੇਨ ਦੀ ਪਟੜੀ ਤੋਂ ਉਤਰਨ ਦੇ ਕਾਰਨ ਹਰੇਕ ਮ੍ਰਿਤਕ ਦੇ ਨੇੜਲੇ ਪਰਿਨਜ ਨੂੰ ਪੀਐੱਮਐੱਨਆਰਐੱਫ ਤੋਂ ਦੋ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।”

***

ਡੀਐੱਸ/ਐੱਸਟੀ