ਪ੍ਰਧਾਨ ਮਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਲਪਾਈਗੁੜੀ ਦਾ ਦੌਰਾ ਕੀਤਾ, ਉੱਥੇ ਉਨ੍ਹਾਂ ਨੇ ਰਾਸ਼ਟਰੀ ਰਾਜਮਾਰਗ-31 ਡੀ ‘ਤੇ ਫਾਲਾਕਾਟਾ-ਸਲਸਲਾਬਾੜੀ ਸੈਕਸ਼ਨ ਦੇ ਦਰਮਿਆਨ ਚਾਰ ਲੇਨ ਦੇ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਕਲਕੱਤਾ ਹਾਈ ਕੋਰਟ ਦੇ ਨਵੇਂ ਸਰਕਿਟ ਬੈਂਚ ਦਾ ਉਦਘਾਟਨ ਕੀਤਾ।
41.7 ਕਿਲੋਮੀਟਰ ਲੰਬਾ ਫਾਲਾਕਾਟਾ-ਸਲਸਲਾਬਾੜੀ ਸੈਕਸ਼ਨ ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰੋਜੈਕਟ ਦੇ ਦੂਸਰੇ ਪੜਾਅ ਤਹਿਤ ਯੋਜਨਾਬੰਧ ਕੀਤੇ ਪੂਰਬੀ-ਪੱਛਮੀ ਗਲਿਆਰੇ ਦਾ ਹਿੱਸਾ ਹੈ। ਪੂਰਬ-ਉੱਤਰ ਖੇਤਰ ਦੇ ਲਈ ਇਹ ਸੰਪਰਕ ਦਾ ਪ੍ਰਮੁੱਖ ਜ਼ਰੀਆ ਹੈ। ਇਹ ਪ੍ਰੋਜੈਕਟ ਡਿਜ਼ਾਈਨ, ਨਿਰਮਾਣ, ਵਿੱਤ, ਅਪਰੇਟ ਅਤੇ ਟਰਾਂਸਫਰ (ਡੀਬੀਐੱਫਓਟੀ) ਦੇ ਅਧਾਰ ‘ਤੇ ਢਾਈ ਸਾਲਾਂ ਵਿੱਚ ਪੂਰਾ ਹੋਵੇਗਾ। ਇਸ ਦੇ ਪੂਰਾ ਹੋ ਜਾਣ ਨਾਲ ਸਲਸਲਾਬਾੜੀ ਅਤੇ ਅਲੀਪੁਰ ਦੁਆਰ ਤੋਂ ਸਿਲੀਗੁੜੀ ਦਰਮਿਆਨ ਸੜਕ ਮਾਰਗ ਦੀ ਦੂਰੀ ਕਰੀਬ 50 ਕਿਲੋਮੀਟਰ ਘਟ ਜਾਵੇਗੀ।
ਜਲਪਾਈਗੁੜੀ ਵਿੱਚ ਕਲਕਤਾ ਹਾਈ ਕੋਰਟ ਦਾ ਨਵਾਂ ਸਰਕਿਟ ਬੈਂਚ ਉੱਤਰੀ ਬੰਗਾਲ ਦੇ ਦਾਰਜਲਿੰਗ, ਕਾਲਿਮਪੋਂਗ, ਜਲਪਾਈਗੁੜੀ ਅਤੇ ਕੂਚ ਬੇਹਾਰ ਦੇ ਲੋਕਾਂ ਨੂੰ ਨਿਆਇਕ ਸੇਵਾਵਾਂ ਜਲਦੀ ਮਿਲ ਸਕਣਗੀਆਂ। ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਹੁਣ 600 ਕਿਲੋਮੀਟਰ ਦੀ ਯਾਤਰਾ ਕਰਕੇ ਕਲਕਤਾ ਹਾਈ ਕੋਰਟ ਨਹੀਂ ਜਾਣਾ ਪਾਵੇਗਾ, ਬਲਕਿ ਸਿਰਫ਼ 100 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਹਾਈ ਕੋਰਟ ਦੇ ਸਰਕਿਟ ਬੈਂਚ ਪਹੁੰਚ ਸਕਣਗੇ।
***
ਏਕੇਟੀ/ਏਕੇ