Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਗਣਿਤ ਓਲਿੰਪਿਐਡ ਵਿੱਚ ਭਾਰਤ ਦੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਗਣਿਤ ਓਲਿੰਪਿਐਡ ਵਿੱਚ ਭਾਰਤ ਦੇ ਅਸਾਧਾਰਣ ਪ੍ਰਦਰਸ਼ਨ ਤੇ ਅਪਾਰ ਪ੍ਰਸੰਨਤਾ ਅਤੇ ਮਾਣ ਪ੍ਰਗਟਾਇਆ ਹੈ, ਜਿਸ ਵਿੱਚ ਭਾਰਤ ਨੇ ਆਪਣਾ ਹੁਣ ਤੱਕ ਦਾ ਬਿਹਤਰੀਨ, ਚੌਥਾ ਸਥਾਨ ਪ੍ਰਾਪਤ ਕੀਤਾ।

ਭਾਰਤੀ ਦਲ ਨੇ ਚਾਰ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ।

 ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਇਹ ਅਤਿਅੰਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਭਾਰਤ ਅੰਤਰਰਾਸ਼ਟਰੀ ਗਣਿਤ ਓਲਿੰਪਿਐਡ ਵਿੱਚ ਆਪਣਾ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ, ਚੌਥੇ ਸਥਾਨ ਤੇ ਆਇਆ ਹੈ। ਸਾਡੇ ਦਲ ਨੇ 4 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਇਹ ਉਪਲਬਧੀ ਬਹੁਤ ਸਾਰੇ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਅਤੇ ਗਣਿਤ ਨੂੰ ਹੋਰ ਭੀ ਜ਼ਿਆਦਾ ਮਕਬੂਲ ਬਣਾਉਣ ਵਿੱਚ ਮਦਦ ਕਰੇਗੀ।

********

ਡੀਐੱਸ/ਐੱਸਟੀ