Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਊਰਜਾ ਏਜੰਸੀ ਦੀ ਮੰਤਰੀ ਪੱਧਰੀ ਬੈਠਕ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਊਰਜਾ ਏਜੰਸੀ ਦੀ ਮੰਤਰੀ ਪੱਧਰੀ ਬੈਠਕ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਊਰਜਾ ਏਜੰਸੀ (International Energy Agency) ਦੀ ਮੰਤਰੀ ਪੱਧਰੀ ਬੈਠਕ (Ministerial Meeting) ਨੂੰ ਸੰਬੋਧਨ ਕੀਤਾ।

ਇਸ ਮੌਕੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਊਰਜਾ ਏਜੰਸੀ (International Energy Agency) ਨੂੰ ਉਸ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਵਧਾਈ ਦਿੱਤੀ ਅਤੇ ਇਸ ਬੈਠਕ ਦੀ ਸਹਿ-ਪ੍ਰਧਾਨਗੀ (co-chairing) ਦੇ ਲਈ ਆਇਰਲੈਂਡ ਅਤੇ ਫਰਾਂਸ ਦੇ ਪ੍ਰਤੀ ਆਭਾਰ ਭੀ ਪ੍ਰਗਟ ਕੀਤਾ।

ਨਿਰੰਤਰ ਵਿਕਾਸ ਦੇ ਲਈ ਊਰਜਾ ਸੁਰੱਖਿਆ ਅਤੇ ਸਥਿਰਤਾ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਕਿਸ ਪ੍ਰਕਾਰ ਇੱਕ ਦਹਾਕੇ ਦੇ ਅੰਦਰ 11ਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਕੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣ ਗਿਆ। ਉਨ੍ਹਾਂ ਨੇ ਇਸ ਬਾਤ ਦਾ ਭੀ ਉਲੇਖ ਕੀਤਾ ਕਿ ਇਸ ਅਵਧੀ ਦੇ ਦੌਰਾਨ ਭਾਰਤ ਦੀ ਸੌਰ ਊਰਜਾ ਸਮਰੱਥਾ ਵਿੱਚ 26 ਗੁਣਾ ਵਾਧਾ ਹੋਇਆ, ਜਦਕਿ ਦੇਸ਼ ਦੀ ਅਖੁੱਟ ਊਰਜਾ ਸਮਰੱਥਾ ਭੀ ਦੁੱਗਣੀ ਹੋ ਗਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅਸੀਂ ਇਸ ਸਬੰਧ ਵਿੱਚ ਆਪਣੀਆਂ ਪੈਰਿਸ ਪ੍ਰਤੀਬੱਧਤਾਵਾਂ ਨੂੰ ਸਮਾਂ ਸੀਮਾ ਤੋਂ ਪਹਿਲੇ ਹੀ ਪਾਰ ਕਰ ਲਿਆ ਹੈ।”

ਆਲਮੀ ਆਬਾਦੀ ਦਾ 17% ਹਿੱਸਾ ਭਾਰਤ ਵਿੱਚ ਨਿਵਾਸ ਕਰਨ ਦੇ ਬਾਵਜੂਦ ਊਰਜਾ ਪਹੁੰਚ ਨਾਲ ਸਬੰਧਿਤ ਦੁਨੀਆ ਦੀਆਂ ਕੁਝ ਸਭ ਤੋਂ ਬੜੀਆਂ ਪਹਿਲਾਂ ਭੀ ਉਸੇ ਦੇ ਦੁਆਰਾ ਕੀਤੇ ਜਾਣ ਦੀ ਤਰਫ਼ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਦਾ ਕਾਰਬਨ ਉਤਸਰਜਨ ਆਲਮੀ ਕੁੱਲ ਦਾ ਕੇਵਲ 4 ਪ੍ਰਤੀਸ਼ਤ ਹੈ। ਉਨ੍ਹਾਂ ਨੇ ਸਮੂਹਿਕ ਅਤੇ ਸਰਗਰਮ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਦੇਸ਼ ਦੀ ਪ੍ਰਤੀਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਕਿਹਾ“ ਭਾਰਤ ਪਹਿਲੇ ਹੀ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੀਆਂ ਪਹਿਲਾਂ ਦੀ ਅਗਵਾਈ ਕਰ ਚੁੱਕਿਆ ਹੈ। ਸਾਡਾ ਮਿਸ਼ਨ ਲਾਇਫ (Our Mission LiFE) ਸਮੂਹਿਕ ਪ੍ਰਭਾਵ ਦੇ ਲਈ ਗ੍ਰਹਿ ਦੇ ਅਨੁਕੂਲ ਜੀਵਨਸ਼ੈਲੀ ਵਿਕਲਪਾਂ ‘ਤੇ ਕੇਂਦ੍ਰਿਤ ਹੈ। ‘ਰਿਡਿਊਸ, ਰੀਯੂਜ਼ ਅਤੇ ਰੀਸਾਇਕਲ’ (‘Reduce, Reuse and Recycle’) ਭਾਰਤ ਦੀ ਪਰੰਪਰਾਗਤ ਜੀਵਨਸ਼ੈਲੀ ਦਾ ਹਿੱਸਾ ਹੈ।” ਜੀ-20 ਦੀ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ ਗਲੋਬਲ ਬਾਇਓਫਿਊਲਸ ਅਲਾਇੰਸ (Global Biofuels Alliance) ਦੀ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਪਹਿਲ ਦਾ ਸਮਰਥਨ ਕਰਨ ਦੇ ਲਈ ਆਈਈਏ (IEA) ਦਾ ਆਭਾਰ ਪ੍ਰਗਟ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਬਾਤ ਦੀ ਤਰਫ਼ ਧਿਆਨ ਖਿੱਚਿਆ ਕਿ ਸਮਾਵੇਸ਼ਿਤਾ ਕਿਸੇ ਭੀ ਸੰਸਥਾ ਦੀ ਭਰੋਸੇਯੋਗਤਾ ਅਤੇ ਸਮਰੱਥਾ ਨੂੰ ਵਧਾਉਂਦੀ ਹੈ। ਉਨ੍ਹਾਂ ਨੇ ਇਸ ਬਾਤ ਦਾ ਉਲੇਖ ਕੀਤਾ ਕਿ 1.4 ਬਿਲੀਅਨ ਭਾਰਤੀ ਨਾਗਰਿਕ ਪ੍ਰਤਿਭਾ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਯੋਗਦਾਨ ਦੇ ਸਕਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ “ਅਸੀਂ ਹਰ ਮਿਸ਼ਨ ਵਿੱਚ ਸਕੇਲ ਅਤੇ ਗਤੀ, ਮਾਤਰਾ ਅਤੇ ਗੁਣਵੱਤਾ ਲਿਆਉਂਦੇ ਹਾਂ।ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੁਆਰਾ ਨਿਭਾਈ ਜਾਣ ਵਾਲੀ ਬੜੀ ਭੂਮਿਕਾ ਆਈਈਏ (IEA) ਦੇ ਲਈ ਕਾਫੀ ਲਾਭਵੰਦ ਰਹੇਗੀ। ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਈਈਏ (IEA) ਦੀ ਮੰਤਰੀ ਪੱਧਰੀ ਬੈਠਕ ਦੀ ਸਫ਼ਲਤਾ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੌਜੂਦਾ ਸਾਂਝੇਦਾਰੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਨਵੀਆਂ ਸਾਂਝੇਦਾਰੀਆਂ ਬਣਾਉਣ ਦੇ ਲਈ ਇਸ ਮੰਚ ਦਾ ਲਾਭ ਉਠਾਉਣ ਦੀ ਤਾਕੀਦ  ਕੀਤੀ। ਸ਼੍ਰੀ ਮੋਦੀ ਨੇ ਅੰਤ ਵਿੱਚ ਕਿਹਾ, “ਆਓਂ ਅਸੀਂ ਸਵੱਛ, ਹਰਿਤ ਅਤੇ ਸਮਾਵੇਸ਼ੀ ਵਿਸ਼ਵ (cleaner, greener and inclusive world) ਦਾ ਨਿਰਮਾਣ ਕਰੀਏ।”

 https://twitter.com/i/broadcasts/1lDxLPQvOVQxm

 

************

ਡੀਐੱਸ/ਟੀਐੱਸ