Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਆਯੋਜਨ ਤੋਂ ਪਹਿਲਾਂ 100 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਹੋਣ ਦੇ ਅਵਸਰ ਦਾ ਉਤਸਵ ਮਨਾਉਣ ਦੇ ਲਈ ਸਭ ਨੂੰ 3-ਦਿਨਾਂ ਦੇ ਯੋਗ ਮਹੋਤਸਵ 2023 ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ ਤਿੰਨ ਦਿਨਾਂ ਦੇ ਯੋਗ ਮਹੋਤਸਵ 2023 ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ, ਇਹ ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਆਯੋਜਨ ਤੋਂ ਪਹਿਲਾਂ 100 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਹੋਣ ਦੇ ਅਵਸਰ ’ਤੇ ਆਯੋਜਿਤ ਕੀਤਾ ਜਾ ਰਿਹਾ ਇੱਕ ਸਮਾਗਮ ਹੈ। ਤਿੰਨ ਦਿਨਾਂ ਦੇ ਯੋਗ ਮਹੋਤਸਵ 2023 ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ 13-14 ਮਾਰਚ ਨੂੰ ਅਤੇ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਵਿੱਚ 15 ਮਾਰਚ ਨੂੰ ਆਯੋਜਿਤ ਕੀਤਾ ਜਾਵੇਗਾ।

ਆਯੁਸ਼ ਮੰਤਰਾਲੇ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

ਯੋਗ ਦਿਵਸ ਦੇ ਸੌ ਦਿਨਾਂ ਦੇ ਉਸਤਵ ਦੇ ਨਾਲ, ਤੁਹਾਨੂੰ ਸਭ ਨੂੰ ਇਸ ਨੂੰ ਉਤਸ਼ਾਹ ਦੇ ਨਾਲ ਮਨਾਉਣ ਦੀ ਤਾਕੀਦ ਕਰਦਾ ਹਾਂ। ਜੇਕਰ ਤੁਸੀਂ ਹੁਣ ਤੱਕ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਇਆ ਹੈ ਤਾਂ ਜਲਦੀ ਤੋਂ ਜਲਦੀ ਐਸਾ ਕਰ ਲਵੋ।

 

 

 

***

ਡੀਐੱਸ/ਟੀਐੱਸ