ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਦਾ ਐਲਾਨ ਕੀਤਾ। ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਦੇਸਰ ਵਿੱਚ ਵਿਸ਼ਵ ਪੱਧਰੀ “ਸਵਰਣਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ” ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਐਥਲੀਟਾਂ ਨੂੰ ਵੀ ਸੰਬੋਧਨ ਕੀਤਾ ਜੋ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ ਜੋ ਉਤਸ਼ਾਹ ਭਰਿਆ ਮਾਹੌਲ ਹੈ, ਉਹ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਟਿੱਪਣੀ ਕੀਤੀ ਕਿ ਅਜਿਹੇ ਸ਼ਾਨਦਾਰ ਸਮਾਗਮ ਦੀ ਭਾਵਨਾ ਤੇ ਊਰਜਾ ਸ਼ਬਦਾਂ ਤੋਂ ਪਰ੍ਹਾਂ ਹੈ। ਉਨ੍ਹਾਂ ਕਿਹਾ ਕਿ 7000 ਤੋਂ ਵੱਧ ਐਥਲੀਟਾਂ, 15000 ਤੋਂ ਵੱਧ ਭਾਗੀਦਾਰਾਂ, 35000 ਤੋਂ ਵੱਧ ਕਾਲਜਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਅਤੇ 50 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਰਾਸ਼ਟਰੀ ਖੇਡਾਂ ਨਾਲ ਸਿੱਧਾ ਸਬੰਧ ਹੈਰਾਨੀਜਨਕ ਤੇ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ,“ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ, ਦੁਨੀਆ ਦਾ ਅਜਿਹਾ ਨੌਜਵਾਨ ਦੇਸ਼ ਅਤੇ ਦੇਸ਼ ਦਾ ਸਭ ਤੋਂ ਵੱਡਾ ਖੇਡ ਮੇਲਾ! ਜਦੋਂ ਇਹ ਸਮਾਰੋਹ ਇੰਨਾ ਸ਼ਾਨਦਾਰ ਅਤੇ ਵਿਲੱਖਣ ਹੈ, ਤਾਂ ਇਸ ਦੀ ਊਰਜਾ ਵੀ ਓਨੀ ਹੀ ਅਸਾਧਾਰਨ ਹੋਣੀ ਚਾਹੀਦੀ ਹੈ।” ਉਨ੍ਹਾਂ ਸਟੇਡੀਅਮ ‘ਚ ਮੌਜੂਦ ਹਰੇਕ ਦੇ ਜੋਸ਼ੀਲੇ ਸਾਥੀ ਨੂੰ ਰਾਸ਼ਟਰੀ ਖੇਡਾਂ ਦੇ ਗੀਤ ‘ਜੁੜੇਗਾ ਇੰਡੀਆ-ਜੀਤੇਗਾ ਇੰਡੀਆ’ ਦੇ ਮੁੱਖ ਸ਼ਬਦ ਸੁਣਾਏ। ਉਨ੍ਹਾਂ ਕਿਹਾ ਕਿ ਐਥਲੀਟਾਂ ਦੇ ਚਿਹਰੇ ‘ਤੇ ਚਮਕਦਾ ਆਤਮ–ਵਿਸ਼ਵਾਸ ਭਾਰਤੀ ਖੇਡਾਂ ਦੇ ਆਉਣ ਵਾਲੇ ਸੁਨਹਿਰੀ ਯੁੱਗ ਦਾ ਅਗਾਊਂ-ਸੂਚਕ ਹੈ। ਉਨ੍ਹਾਂ ਨੇ ਇੰਨੇ ਘੱਟ ਨੋਟਿਸ ‘ਤੇ ਇੰਨੇ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਨ ਲਈ ਗੁਜਰਾਤ ਦੇ ਲੋਕਾਂ ਦੀ ਸਮਰੱਥਾ ਦੀ ਵੀ ਸ਼ਲਾਘਾ ਕੀਤੀ।
ਕੱਲ੍ਹ ਅਹਿਮਦਾਬਾਦ ਵਿੱਚ ਹੋਏ ਸ਼ਾਨਦਾਰ ਡਰੋਨ ਸ਼ੋਅ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਕੌਤਕ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਡਰੋਨ ਵਾਂਗ ਟੈਕਨੋਲੋਜੀ ਦੀ ਅਜਿਹੀ ਸਾਵਧਾਨੀ ਨਾਲ ਵਰਤੋਂ ਗੁਜਰਾਤ, ਭਾਰਤ ਨੂੰ ਨਵੇਂ ਸਿਖ਼ਰਾਂ ‘ਤੇ ਲੈ ਜਾਵੇਗੀ। ਰਾਸ਼ਟਰੀ ਖੇਡਾਂ 2022 ਲਈ ਅਧਿਕਾਰਤ ਸ਼ੁਭੰਕਰ ਸਾਵਜ, ਏਸ਼ਿਆਈ ਸ਼ੇਰ ਬਾਰੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ੁਭੰਕਰ ਭਾਰਤ ਦੇ ਨੌਜਵਾਨਾਂ ਦੇ ਮਨੋਦਸ਼ਾ ਅਤੇ ਖੇਡ ਖੇਤਰ ਵਿੱਚ ਨਿਡਰ ਪ੍ਰਵੇਸ਼ ਕਰਨ ਦੇ ਜਨੂੰਨ ਨੂੰ ਵਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਵਵਿਆਪੀ ਦ੍ਰਿਸ਼ ਵਿੱਚ ਭਾਰਤ ਦੇ ਉਭਰਨ ਦਾ ਪ੍ਰਤੀਕ ਵੀ ਹੈ।
ਸਟੇਡੀਅਮ ਦੀ ਵਿਲੱਖਣਤਾ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਹੋਰ ਕੰਪਲੈਕਸ ਸਿਰਫ਼ ਕੁਝ ਖੇਡ ਸੁਵਿਧਾਵਾਂ ਤੱਕ ਸੀਮਤ ਹਨ, ਸਰਦਾਰ ਪਟੇਲ ਸਪੋਰਟਸ ਕੰਪਲੈਕਸ ਵਿੱਚ ਫੁੱਟਬਾਲ, ਹਾਕੀ, ਬਾਸਕਟਬਾਲ, ਕਬੱਡੀ, ਬਾਕਸਿੰਗ ਅਤੇ ਲਾਅਨ ਟੈਨਿਸ ਜਿਹੀਆਂ ਕਈ ਖੇਡਾਂ ਲਈ ਸੁਵਿਧਾਵਾਂ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇੱਕ ਤਰ੍ਹਾਂ ਨਾਲ, ਇਹ ਪੂਰੇ ਦੇਸ਼ ਲਈ ਇੱਕ ਮਾਡਲ ਹੈ। ਜਦੋਂ ਬੁਨਿਆਦੀ ਢਾਂਚਾ ਇਸ ਮਿਆਰ ਦਾ ਹੁੰਦਾ ਹੈ, ਤਾਂ ਐਥਲੀਟਾਂ ਦਾ ਮਨੋਬਲ ਵੀ ਉੱਚਾ ਹੁੰਦਾ ਹੈ।” ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਾਜ ਵਿੱਚ ਨਵਰਾਤ੍ਰੀ ਸਮਾਗਮ ਦਾ ਆਨੰਦ ਲੈਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਮਾਂ ਦੁਰਗਾ ਦੀ ਪੂਜਾ ਤੋਂ ਅਗਾਂਹ ਹੁੰਦੇ ਹਨ ਅਤੇ ਗਰਬਾ ਦੇ ਖੁਸ਼ੀ ਦੇ ਜਸ਼ਨ ਵੀ ਹੁੰਦੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ,”ਇਸ ਦੀ ਆਪਣੀ ਪਹਿਚਾਣ ਹੈ।”
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਜੀਵਨ ਵਿੱਚ ਖੇਡਾਂ ਦੇ ਮਹੱਤਵ ਨੂੰ ਦੁਹਰਾਇਆ। “ਖੇਡ ਦੇ ਖੇਤਰ ਵਿੱਚ ਖਿਡਾਰੀਆਂ ਦੀ ਜਿੱਤ, ਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਹੋਰ ਖੇਤਰਾਂ ਵਿੱਚ ਵੀ ਦੇਸ਼ ਦੀ ਜਿੱਤ ਦਾ ਰਾਹ ਪੱਧਰਾ ਕਰਦਾ ਹੈ। ਖੇਡਾਂ ਦੀ ਸਾਫਟ ਪਾਵਰ ਦੇਸ਼ ਦੀ ਪਹਿਚਾਣ ਅਤੇ ਅਕਸ ਨੂੰ ਕਈ ਗੁਣਾ ਵਧਾਉਂਦੀ ਹੈ।” ਉਨ੍ਹਾਂ ਅੱਗੇ ਕਿਹਾ, “ਮੈਂ ਅਕਸਰ ਆਪਣੇ ਦੋਸਤਾਂ ਨੂੰ ਖੇਡਾਂ ਬਾਰੇ ਦੱਸਦਾ ਹਾਂ – ਸਫ਼ਲਤਾ ਕਾਰਵਾਈ ਨਾਲ ਸ਼ੁਰੂ ਹੁੰਦੀ ਹੈ! ਭਾਵ, ਜਿਸ ਛਿਣ ਤੁਸੀਂ ਸ਼ੁਰੂਆਤ ਕਰਦੇ ਹੋ, ਉਸੇ ਪਲ ਸਫ਼ਲਤਾ ਵੀ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਅੱਗੇ ਵਧਣ ਦਾ ਜਜ਼ਬਾ ਨਹੀਂ ਛੱਡਿਆ, ਤਾਂ ਜਿੱਤ ਤੁਹਾਡਾ ਪਿੱਛਾ ਕਰਦੀ ਰਹਿੰਦੀ ਹੈ।”
ਖੇਡਾਂ ਦੇ ਖੇਤਰ ਵਿੱਚ ਹੋਈ ਤਰੱਕੀ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 8 ਸਾਲ ਪਹਿਲਾਂ ਭਾਰਤ ਦੇ ਖਿਡਾਰੀ ਸੌ ਤੋਂ ਘੱਟ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਸਨ। ਇਸ ਦੇ ਉਲਟ, ਭਾਰਤ ਦੇ ਖਿਡਾਰੀ ਜਿਨ੍ਹਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਦੀ ਗਿਣਤੀ ਹੁਣ 300 ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ,‘‘ਅੱਠ ਸਾਲ ਪਹਿਲਾਂ ਭਾਰਤ ਦੇ ਖਿਡਾਰੀ 20-25 ਮੈਚ ਖੇਡਣ ਜਾਂਦੇ ਸਨ। ਹੁਣ ਭਾਰਤ ਤੋਂ ਖਿਡਾਰੀ ਲਗਭਗ 40 ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਜਾਂਦੇ ਹਨ। ਅੱਜ ਮੈਡਲਾਂ ਦੀ ਗਿਣਤੀ ਦੇ ਨਾਲ-ਨਾਲ ਭਾਰਤ ਦਾ ਆਭਾ ਵੀ ਵਧ ਰਹੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਔਖੇ ਦੌਰ ਦੌਰਾਨ ਵੀ ਖਿਡਾਰੀਆਂ ਦਾ ਮਨੋਬਲ ਡਿੱਗਣ ਨਹੀਂ ਦਿੱਤਾ ਗਿਆ। “ਅਸੀਂ ਖੇਡ ਭਾਵਨਾ ਨਾਲ ਖੇਡਾਂ ਲਈ ਕੰਮ ਕੀਤਾ। ਟੌਪਸ ਜਿਹੀਆਂ ਸਕੀਮਾਂ ਰਾਹੀਂ ਸਾਲਾਂ ਤੋਂ ਮਿਸ਼ਨ ਮੋਡ ਵਿੱਚ ਤਿਆਰ ਕੀਤਾ ਗਿਆ। ਅੱਜ, ਵੱਡੇ ਖਿਡਾਰੀਆਂ ਦੀ ਸਫ਼ਲਤਾ ਤੋਂ ਲੈ ਕੇ ਨਵੇਂ ਖਿਡਾਰੀਆਂ ਦੀ ਭਵਿੱਖੀ ਰਚਨਾ ਤੱਕ, ਟੌਪਸ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਹੈ।” ਉਨ੍ਹਾਂ ਯਾਦ ਕੀਤਾ ਕਿ ਭਾਰਤ ਨੇ ਇਸ ਸਾਲ ਟੋਕੀਓ ਓਲੰਪਿਕ ਵਿੱਚ ਆਪਣਾ ਸਰਬੋਤਮ ਓਲੰਪਿਕ ਪ੍ਰਦਰਸ਼ਨ ਦਿੱਤਾ ਸੀ। ਇਸੇ ਤਰ੍ਹਾਂ ਬੈਡਮਿੰਟਨ ਟੀਮ ਵੱਲੋਂ ਥੌਮਸ ਕੱਪ ਦੀ ਜਿੱਤ ਨੇ ਤਾਜ਼ਗੀ ਭਰੀ। ਉਨ੍ਹਾਂ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਪੈਰਾ-ਐਥਲੀਟਾਂ ਦੀਆਂ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਪੁਨਰ-ਉਥਾਨ ਵਿੱਚ ਮਹਿਲਾ ਐਥਲੀਟਾਂ ਦੀ ਬਰਾਬਰੀ ਅਤੇ ਮਜ਼ਬੂਤ ਭਾਗੀਦਾਰੀ ‘ਤੇ ਖੁਸ਼ੀ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਇਹ ਸਫ਼ਲਤਾ ਪਹਿਲਾਂ ਵੀ ਸੰਭਵ ਸੀ ਪਰ ਭਾਰਤ ਵਿੱਚ ਖੇਡਾਂ ਨੂੰ ਲੋੜੀਂਦੀ ਪੇਸ਼ੇਵਰਤਾ ਦੀ ਬਜਾਏ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੇ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਕਿਹਾ,”ਅਸੀਂ ਇਸ ਨੂੰ ਸਾਫ਼ ਕੀਤਾ ਅਤੇ ਨੌਜਵਾਨਾਂ ਵਿੱਚ ਉਨ੍ਹਾਂ ਦੇ ਸੁਪਨਿਆਂ ਲਈ ਵਿਸ਼ਵਾਸ ਵਧਾਇਆ।” ਨਵੇਂ ਭਾਰਤ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇੱਥੇ ਸਿਰਫ਼ ਨੀਤੀ ਬਣਾਉਣ ਵਿੱਚ ਵਿਸ਼ਵਾਸ ਨਹੀਂ ਰੱਖਿਆ ਜਾਂਦਾ, ਬਲਕਿ ਦੇਸ਼ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਅੱਗੇ ਵਧਿਆ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ‘ਫਿਟ ਇੰਡੀਆ’ ਅਤੇ ‘ਖੇਲੋ ਇੰਡੀਆ’ ਵਰਗੇ ਯਤਨਾਂ ਵੱਲ ਇਸ਼ਾਰਾ ਕੀਤਾ ਜੋ ਇੱਕ ਜਨ ਅੰਦੋਲਨ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਦੇਸ਼ ਦੇ ਖੇਡਾਂ ਦੇ ਬਜਟ ਵਿੱਚ ਲਗਭਗ 70 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਖਿਡਾਰੀਆਂ ਲਈ ਵੱਧ ਤੋਂ ਵੱਧ ਸਰੋਤ ਉਪਲਬਧ ਕਰਵਾਏ ਜਾ ਰਹੇ ਹਨ ਜੋ ਖਿਡਾਰੀਆਂ ਲਈ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਵਿੱਚ ਮਦਦ ਕਰਦੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੇਸ਼ ਵਿੱਚ ਖੇਡ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਹਰ ਕੋਣੇ ਵਿੱਚ ਉੱਨਤ ਖੇਡ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸੇਵਾਮੁਕਤ ਖਿਡਾਰੀਆਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਸੰਨਿਆਸ ਲੈ ਰਹੇ ਖਿਡਾਰੀਆਂ ਦੇ ਤਜਰਬਿਆਂ ਤੋਂ ਲਾਹਾ ਲੈ ਸਕੇ।
ਭਾਰਤ ਦੀ ਸਭਿਅਤਾ ਅਤੇ ਸਭਿਆਚਾਰ ਦੇ ਇਤਿਹਾਸ ‘ਤੇ ਰੋਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਵਿਰਾਸਤ ਅਤੇ ਵਿਕਾਸ ਯਾਤਰਾ ਦਾ ਹਿੱਸਾ ਰਹੀਆਂ ਹਨ। “ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ, ਦੇਸ਼ ਇਸ ਪਰੰਪਰਾ ਨੂੰ ਆਪਣੀ ਵਿਰਾਸਤ ਵਿੱਚ ਮਾਣ ਨਾਲ ਸੁਰਜੀਤ ਕਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਦੀਆਂ ਕੋਸ਼ਿਸ਼ਾਂ ਅਤੇ ਉਤਸ਼ਾਹ ਸਿਰਫ਼ ਇੱਕ ਖੇਡ ਤੱਕ ਸੀਮਤ ਨਹੀਂ ਹਨ, ਬਲਕਿ ‘ਕਲਾਰੀਪਯੱਟੂ‘ ਅਤੇ ਯੋਗਾਸਨ ਜਿਹੀਆਂ ਭਾਰਤੀ ਖੇਡਾਂ ਵੀ ਮਹੱਤਵ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਖੇਡਾਂ ਨੂੰ ਰਾਸ਼ਟਰੀ ਖੇਡਾਂ ਵਰਗੇ ਵੱਡੇ ਮੁਕਾਬਲਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।” ਇੱਥੇ ਇਨ੍ਹਾਂ ਖੇਡਾਂ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਖਾਸ ਤੌਰ ‘ਤੇ ਇਕ ਗੱਲ ਕਹਿਣਾ ਚਾਹੁੰਦਾ ਹਾਂ। ਤੁਸੀਂ ਇੱਕ ਪਾਸੇ ਜਿੱਥੇ ਹਜ਼ਾਰਾਂ ਸਾਲ ਪੁਰਾਣੀ ਰਵਾਇਤ ਨੂੰ ਅੱਗੇ ਵਧਾ ਰਹੇ ਹੋ, ਉੱਥੇ ਹੀ ਖੇਡ ਜਗਤ ਦੇ ਭਵਿੱਖ ਦੀ ਅਗਵਾਈ ਕਰ ਰਹੇ ਹੋ। ਆਉਣ ਵਾਲੇ ਸਮੇਂ ਵਿਚ ਜਦੋਂ ਇਨ੍ਹਾਂ ਖੇਡਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲੇਗੀ, ਤਾਂ ਤੁਹਾਡਾ ਨਾਂ ਇਨ੍ਹਾਂ ਖੇਤਰਾਂ ਵਿਚ ਦੰਦ–ਕਥਾਵਾਂ ਵਜੋਂ ਲਿਆ ਜਾਵੇਗਾ।
ਸੰਬੋਧਨ ਦੀ ਸਮਾਪਤੀ ਵਿੱਚ, ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਇੱਕ ਮੰਤਰ ਸਾਂਝਾ ਕੀਤਾ। ਉਨ੍ਹਾਂ ਕਿਹਾ, “ਜੇ ਤੁਸੀਂ ਮੁਕਾਬਲਾ ਜਿੱਤਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰਤੀਬੱਧਤਾ ਅਤੇ ਨਿਰੰਤਰਤਾ ਨੂੰ ਜਿਊਣਾ ਸਿੱਖਣਾ ਹੋਵੇਗਾ।” ਖੇਡ ਭਾਵਨਾ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਵਿੱਚ ਹਾਰ-ਜਿੱਤ ਨੂੰ ਕਦੇ ਵੀ ਅੰਤਿਮ ਨਤੀਜਾ ਨਹੀਂ ਮੰਨਿਆ ਜਾਣਾ ਚਾਹੀਦਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਵਰਗੇ ਨੌਜਵਾਨ ਦੇਸ਼ ਦੇ ਸੁਪਨੇ ਸਾਕਾਰ ਹੋ ਸਕਦੇ ਹਨ ਜੇ ਖੇਡ ਭਾਵਨਾ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸ਼੍ਰੀ ਮੋਦੀ ਨੇ ਅੱਗੇ ਕਿਹਾ,“ਤੁਹਾਨੂੰ ਯਾਦ ਰੱਖਣਾ ਹੋਵੇਗਾ, ਜਿੱਥੇ ਅੰਦੋਲਨ ਹੁੰਦਾ ਹੈ, ਉੱਥੇ ਤਰੱਕੀ ਹੁੰਦੀ ਹੈ”। ਪ੍ਰਧਾਨ ਮੰਤਰੀ ਨੇ ਅੰਤ ‘ਚ ਕਿਹਾ,“ਤੁਹਾਨੂੰ ਜ਼ਮੀਨ ਤੋਂ ਵੀ ਇਸ ਗਤੀ ਨੂੰ ਬਰਕਰਾਰ ਰੱਖਣਾ ਹੋਵੇਗਾ। ਇਹ ਰਫ਼ਤਾਰ ਤੁਹਾਡੇ ਜੀਵਨ ਦਾ ਮਿਸ਼ਨ ਹੋਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਰਾਸ਼ਟਰੀ ਖੇਡਾਂ ਵਿੱਚ ਤੁਹਾਡੀ ਜਿੱਤ ਰਾਸ਼ਟਰ ਨੂੰ ਜਸ਼ਨ ਮਨਾਉਣ ਦਾ ਮੌਕਾ ਦੇਵੇਗੀ, ਅਤੇ ਭਵਿੱਖ ਵਿੱਚ ਨਵਾਂ ਆਤਮ ਵਿਸ਼ਵਾਸ ਵੀ ਪੈਦਾ ਕਰੇਗੀ।”
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰੱਤ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਗੁਜਰਾਤ ਦੇ ਗ੍ਰਹਿ ਮੰਤਰੀ ਸ਼੍ਰੀ ਹਰਸ਼ ਸੰਘਵੀ ਅਤੇ ਅਹਿਮਦਾਬਾਦ ਦੇ ਮੇਅਰ ਸ਼੍ਰੀ ਕਿਰੀਟ ਪਰਮਾਰ ਆਦਿ ਹਾਜ਼ਰ ਸਨ।
ਪਿਛੋਕੜ
ਗੁਜਰਾਤ ਰਾਜ ਵਿੱਚ ਪਹਿਲੀ ਵਾਰ ਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ 29 ਸਤੰਬਰ ਤੋਂ ਸ਼ੁਰੂ ਹੋ ਕੇ 12 ਅਕਤੂਬਰ 2022 ਤੱਕ ਚੱਲਣਗੀਆਂ। ਦੇਸ਼ ਭਰ ਦੇ ਲਗਭਗ 15,000 ਖਿਡਾਰੀ, ਕੋਚ ਅਤੇ ਅਧਿਕਾਰੀ 36 ਖੇਡ ਅਨੁਸ਼ਾਸਨਾਂ ਵਿੱਚ ਹਿੱਸਾ ਲੈਣਗੇ, ਜੋ ਇਸ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਰਾਸ਼ਟਰੀ ਖੇਡਾਂ ਬਣਾਉਂਦੇ ਹਨ। ਇਹ ਖੇਡ ਮੁਕਾਬਲੇ ਛੇ ਸ਼ਹਿਰਾਂ ਅਹਿਮਦਾਬਾਦ, ਗਾਂਧੀਨਗਰ, ਸੂਰਤ, ਵਡੋਦਰਾ, ਰਾਜਕੋਟ ਅਤੇ ਭਾਵਨਗਰ ਵਿੱਚ ਕਰਵਾਏ ਜਾਣਗੇ। ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਗੁਜਰਾਤ ਨੇ ਅੰਤਰਰਾਸ਼ਟਰੀ ਪੱਧਰ ਦਾ ਇੱਕ ਮਜ਼ਬੂਤ ਖੇਡ ਬੁਨਿਆਦੀ ਢਾਂਚਾ ਬਣਾਉਣ ਲਈ ਯਾਤਰਾ ਸ਼ੁਰੂ ਕੀਤੀ, ਜਿਸ ਨੇ ਰਾਜ ਨੂੰ ਬਹੁਤ ਘੱਟ ਸਮੇਂ ਵਿੱਚ ਖੇਡਾਂ ਲਈ ਤਿਆਰ ਕਰਨ ਵਿੱਚ ਮਦਦ ਕੀਤੀ।
Sports is a great unifier. Inaugurating the National Games being held in Gujarat. https://t.co/q9shNsjA3A
— Narendra Modi (@narendramodi) September 29, 2022
विश्व का सबसे बड़ा स्टेडियम,
विश्व का इतना युवा देश,
और देश का सबसे बड़ा खेल उत्सव!
जब आयोजन इतना अद्भुत और अद्वितीय हो, तो उसकी ऊर्जा ऐसी ही असाधारण होगी: PM @narendramodi begins his speech as he declares open the National Games
— PMO India (@PMOIndia) September 29, 2022
कल अहमदाबाद में जिस तरह का शानदार, भव्य ड्रोन शो हुआ, वो देखकर तो हर कोई अचंभित है, गर्व से भरा हुआ है।
टेक्नोलॉजी का ऐसा सधा हुआ इस्तेमाल, ड्रोन की तरह ही गुजरात को, भारत को नई ऊंचाई पर ले जाएगा: PM @narendramodi https://t.co/U8FmoPybti
— PMO India (@PMOIndia) September 29, 2022
सरदार पटेल स्पोर्ट्स कॉम्प्लेक्स में फुटबाल, हॉकी, बास्केटबॉल, कबड्डी, बॉक्सिंग और लॉन टेनिस जैसे अनेकों खेलों की सुविधा एक साथ उपलब्ध है।
ये एक तरह से पूरे देश के लिए एक मॉडल है: PM @narendramodi
— PMO India (@PMOIndia) September 29, 2022
इस समय नवरात्रि का पावन अवसर भी चल रहा है।
गुजरात में माँ दुर्गा की उपासना से लेकर गरबा तक, यहाँ की अपनी अलग ही पहचान है।
जो खिलाड़ी दूसरे राज्यों से आए हैं, उनसे मैं कहूंगा कि खेल के साथ ही यहां नवरात्रि आयोजन का भी आनंद जरूर लीजिये: PM @narendramodi
— PMO India (@PMOIndia) September 29, 2022
खेल के मैदान में खिलाड़ियों की जीत, उनका दमदार प्रदर्शन, अन्य क्षेत्रों में देश की जीत का भी रास्ता बनाता है।
स्पोर्ट्स की सॉफ्ट पावर, देश की पहचान को, देश की छवि को कई गुना ज्यादा बेहतर बना देती है: PM @narendramodi
— PMO India (@PMOIndia) September 29, 2022
मैं स्पोर्ट्स के साथियों को अक्सर कहता हूँ- Success starts with action!
यानी, आपने जिस क्षण शुरुआत कर दी, उसी क्षण सफलता की शुरुआत भी हो गई: PM @narendramodi
— PMO India (@PMOIndia) September 29, 2022
8 साल पहले भारत के खिलाड़ी 20-25 खेलों को खेलने ही जाते थे।
अब भारत के खिलाड़ी करीब 40 अलग-अलग खेलों में हिस्सा लेने जाते हैं: PM @narendramodi
— PMO India (@PMOIndia) September 29, 2022
हमने स्पोर्ट्स स्पिरिट के साथ स्पोर्ट्स के लिए काम किया।
TOPS जैसी योजनाओं के जरिए वर्षों तक मिशन मोड में तैयारी की।
आज बड़े-बड़े खिलाड़ियों की सफलता से लेकर नए खिलाड़ियों के भविष्य निर्माण तक, TOPS एक बड़ी भूमिका निभा रहा है: PM @narendramodi
— PMO India (@PMOIndia) September 29, 2022
आज फिट इंडिया और खेलो इंडिया जैसे प्रयास एक जन-आंदोलन बन गए हैं।
इसीलिए, आज खिलाड़ियों को ज्यादा से ज्यादा संसाधन भी दिए जा रहे हैं और ज्यादा से ज्यादा अवसर भी मिल रहे हैं।
पिछले 8 वर्षों में देश का खेल बजट करीब 70 प्रतिशत बढ़ा है: PM @narendramodi
— PMO India (@PMOIndia) September 29, 2022
अब देश के प्रयास और उत्साह केवल एक खेल तक सीमित नहीं है, बल्कि ‘कलारीपयट्टू’ और योगासन जैसे भारतीय खेलों को भी महत्व मिल रहा है।
मुझे खुशी है कि इन खेलों को नेशनल गेम्स जैसे बड़े आयोजनों में शामिल किया गया है: PM @narendramodi
— PMO India (@PMOIndia) September 29, 2022
सभी खिलाड़ियों को मैं एक मंत्र और देना चाहता हूं…
अगर आपको competition जीतना है, तो आपको commitment और continuity को जीना सीखना होगा।
खेलों में हार-जीत को कभी भी हमें आखिरी नहीं मानना चाहिए।
ये स्पोर्ट्स स्पिरिट आपके जीवन का हिस्सा होना चाहिए: PM @narendramodi
— PMO India (@PMOIndia) September 29, 2022
***************
ਡੀਐੱਸ/ਟੀਐੱਸ

8 साल पहले तक भारत के खिलाड़ी, सौ से भी कम इंटरनेशनल इवेंट्स में हिस्सा लेते थे।
— PMO India (@PMOIndia) September 29, 2022
अब भारत के खिलाड़ी 300 से भी ज्यादा इंटरनेशनल इवेंट्स में शामिल होते हैं: PM @narendramodi
8 साल पहले भारत के खिलाड़ी 20-25 खेलों को खेलने ही जाते थे।
— PMO India (@PMOIndia) September 29, 2022
अब भारत के खिलाड़ी करीब 40 अलग-अलग खेलों में हिस्सा लेने जाते हैं: PM @narendramodi
हमने स्पोर्ट्स स्पिरिट के साथ स्पोर्ट्स के लिए काम किया।
— PMO India (@PMOIndia) September 29, 2022
TOPS जैसी योजनाओं के जरिए वर्षों तक मिशन मोड में तैयारी की।
आज बड़े-बड़े खिलाड़ियों की सफलता से लेकर नए खिलाड़ियों के भविष्य निर्माण तक, TOPS एक बड़ी भूमिका निभा रहा है: PM @narendramodi
आज फिट इंडिया और खेलो इंडिया जैसे प्रयास एक जन-आंदोलन बन गए हैं।
— PMO India (@PMOIndia) September 29, 2022
इसीलिए, आज खिलाड़ियों को ज्यादा से ज्यादा संसाधन भी दिए जा रहे हैं और ज्यादा से ज्यादा अवसर भी मिल रहे हैं।
पिछले 8 वर्षों में देश का खेल बजट करीब 70 प्रतिशत बढ़ा है: PM @narendramodi
अब देश के प्रयास और उत्साह केवल एक खेल तक सीमित नहीं है, बल्कि ‘कलारीपयट्टू’ और योगासन जैसे भारतीय खेलों को भी महत्व मिल रहा है।
— PMO India (@PMOIndia) September 29, 2022
मुझे खुशी है कि इन खेलों को नेशनल गेम्स जैसे बड़े आयोजनों में शामिल किया गया है: PM @narendramodi
सभी खिलाड़ियों को मैं एक मंत्र और देना चाहता हूं...