Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿਖੇ ਸਾਬਰਮਤੀ ਨਦੀ ਕਿਨਾਰੇ ਖਾਦੀ ਉਤਸਵ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿਖੇ ਸਾਬਰਮਤੀ ਨਦੀ ਕਿਨਾਰੇ ਖਾਦੀ ਉਤਸਵ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿਖੇ ਸਾਬਰਮਤੀ ਨਦੀ ਦੇ ਕਿਨਾਰੇ ਖਾਦੀ ਉਤਸਵ ਵਿੱਚ ਹਿੱਸਾ ਲਿਆ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਰਾਜ ਮੰਤਰੀ ਸ਼੍ਰੀ ਹਰਸ਼ ਸਾਂਘਵੀ ਅਤੇ ਸ਼੍ਰੀ ਜਗਦੀਸ਼ ਪੰਚਾਲ, ਅਹਿਮਦਾਬਾਦ ਦੇ ਮੇਅਰ ਸ਼੍ਰੀ ਕਿਰੀਤਭਾਈ ਪਰਮਾਰ ਅਤੇ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਮੌਜੂਦ ਸਨ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਚਰਖੇ ਨਾਲ ਆਪਣੇ ਨਿਜੀ ਸਬੰਧ ਨੂੰ ਯਾਦ ਕੀਤਾ ਅਤੇ ਆਪਣੇ ਬਚਪਨ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਦੇ ਮਾਤਾ ਚਰਖੇ ‘ਤੇ ਕੰਮ ਕਰਦੇ ਹੁੰਦੇ ਸਨ। ਉਨ੍ਹਾਂ ਨੇ ਕਿਹਾ, “ਸਾਬਰਮਤੀ ਦਾ ਕਿਨਾਰੇ ਅੱਜ ਵਡਭਾਗਾ ਹੋ ਗਿਆ ਹੈ ਕਿਉਂਕਿ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ 7500 ਭੈਣਾਂ ਅਤੇ ਬੇਟੀਆਂ ਨੇ ਇਕੱਠੇ ਚਰਖੇ ‘ਤੇ ਸੂਤ ਕੱਤ ਕੇ ਇਤਿਹਾਸ ਰਚਿਆ ਹੈ।” ਉਨ੍ਹਾਂ ਨੇ ਕਿਹਾ ਕਿ ਚਰਖੇ ‘ਤੇ ਕੱਤਣਾ ਪੂਜਾ ਤੋਂ ਘੱਟ ਨਹੀਂ ਹੈ।

ਉਨ੍ਹਾਂ ਨੇ ਅੱਜ ਉਦਘਾਟਨ ਕੀਤੇ ‘ਅਟਲ ਬ੍ਰਿਜ’ ਦੀ ਟੈਕਨੋਲੋਜੀ ਅਤੇ ਡਿਜ਼ਾਈਨ ਦੀ ਉੱਤਮਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪੁਲ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੂੰ ਗੁਜਰਾਤ ਦੇ ਲੋਕ ਹਮੇਸ਼ਾ ਪਿਆਰ ਅਤੇ ਸਤਿਕਾਰ ਦਿੰਦੇ ਹਨ। “ਅਟਲ ਬ੍ਰਿਜ ਨਾ ਸਿਰਫ਼ ਸਾਬਰਮਤੀ ਨਦੀ ਦੇ ਦੋ ਕਿਨਾਰਿਆਂ ਨੂੰ ਜੋੜਦਾ ਹੈ, ਬਲਕਿ ਇਹ ਡਿਜ਼ਾਈਨ ਅਤੇ ਇਨੋਵੇਸ਼ਨ ਵਿੱਚ ਵੀ ਬੇਮਿਸਾਲ ਹੈ। ਉਨ੍ਹਾਂ ਨੇ ਕਿਹਾ, “ਗੁਜਰਾਤ ਦੇ ਮਸ਼ਹੂਰ ਪਤੰਗ ਉਤਸਵ ਦਾ ਵੀ ਇਸ ਦੇ ਡਿਜ਼ਾਈਨ ਵਿੱਚ ਧਿਆਨ ਰੱਖਿਆ ਗਿਆ ਹੈ।” ਭਾਰਤ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੂੰ ਜਿਸ ਉਤਸ਼ਾਹ ਨਾਲ ਮਨਾਇਆ ਗਿਆ, ਸ਼੍ਰੀ ਮੋਦੀ ਨੇ ਉਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਥੇ ਜਸ਼ਨ ਨਾ ਸਿਰਫ਼ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹਨ ਬਲਕਿ ਆਧੁਨਿਕ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਵੀ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ, “ਚਰਖੇ ਉੱਤੇ ਸੂਤ ਕੱਤਦੇ ਹੋਏ ਤੁਹਾਡੇ ਹੱਥ ਭਾਰਤ ਦੇ ਤਾਣੇ-ਬਾਣੇ ਨੂੰ ਬੁਣ ਰਹੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, “ਇਤਿਹਾਸ ਗਵਾਹ ਹੈ ਕਿ ਖਾਦੀ ਦਾ ਇੱਕ ਧਾਗਾ ਆਜ਼ਾਦੀ ਅੰਦੋਲਨ ਦੀ ਤਾਕਤ ਬਣ ਗਿਆ, ਇਸ ਨੇ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਦਿੱਤਾ।” ਉਨ੍ਹਾਂ ਅੱਗੇ ਕਿਹਾ ਕਿ ਖਾਦੀ ਦਾ ਇਹੀ ਧਾਗਾ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ ਅਤੇ ਇਸ ਤਰ੍ਹਾਂ ਇੱਕ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ, “ਖਾਦੀ ਵਰਗੀ ਰਵਾਇਤੀ ਤਾਕਤ ਸਾਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਸਕਦੀ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਖਾਦੀ ਉਤਸਵ ਸੁਤੰਤਰਤਾ ਅੰਦੋਲਨ ਦੀ ਭਾਵਨਾ ਅਤੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਪ੍ਰਯਤਨ ਹੈ ਅਤੇ ਨਵੇਂ ਭਾਰਤ ਦੇ ਸੰਕਲਪਾਂ ਨੂੰ ਪ੍ਰਾਪਤ ਕਰਨ ਲਈ ਇੱਕ ਪ੍ਰੇਰਣਾ ਹੈ।

ਉਨ੍ਹਾਂ ਆਪਣੇ ਪੰਚ-ਪ੍ਰਣਾਂ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਐਲਾਨੇ ਸਨ। “ਇਸ ਪਵਿੱਤਰ ਸਥਾਨ ‘ਤੇ, ਸਾਬਰਮਤੀ ਦੇ ਕਿਨਾਰੇ, ਮੈਂ ਪੰਚ-ਪ੍ਰਣਾਂ ਨੂੰ ਦੁਹਰਾਉਣਾ ਚਾਹੁੰਦਾ ਹਾਂ। ਪਹਿਲਾ- ਦੇਸ਼ ਦੇ ਸਾਹਮਣੇ ਵੱਡਾ ਟੀਚਾ, ਵਿਕਸਿਤ ਭਾਰਤ ਬਣਾਉਣ ਦਾ ਟੀਚਾ। ਦੂਸਰਾ – ਗ਼ੁਲਾਮੀ ਦੀ ਮਾਨਸਿਕਤਾ ਦਾ ਮੁਕੰਮਲ ਤਿਆਗ। ਤੀਸਰਾ- ਆਪਣੀ ਵਿਰਾਸਤ ‘ਤੇ ਮਾਣ ਕਰਨਾ, ਚੌਥਾ- ਦੇਸ਼ ਦੀ ਏਕਤਾ ਨੂੰ ਵਧਾਉਣ ਲਈ ਜ਼ੋਰਦਾਰ ਪ੍ਰਯਤਨ ਕਰਨਾ ਅਤੇ ਪੰਜਵਾਂ- ਨਾਗਰਿਕ ਫਰਜ਼। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਖਾਦੀ ਉਤਸਵ ‘ਪੰਚ ਪ੍ਰਣਾਂ’ ਦਾ ਸੁੰਦਰ ਪ੍ਰਤੀਬਿੰਬ ਹੈ।

ਪ੍ਰਧਾਨ ਮੰਤਰੀ ਨੇ ਆਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚ ਖਾਦੀ ਦੀ ਅਣਦੇਖੀ ‘ਤੇ ਧਿਆਨ ਦਿੱਤਾ। ਉਨ੍ਹਾਂ ਨੇ ਕਿਹਾ, “ਸੁਤੰਤਰਤਾ ਅੰਦੋਲਨ ਦੇ ਸਮੇਂ, ਜਿਸ ਖਾਦੀ ਨੂੰ ਗਾਂਧੀ ਜੀ ਨੇ ਦੇਸ਼ ਦੇ ਸਵੈ-ਮਾਣ ਦਾ ਪ੍ਰਤੀਕ ਬਣਾਇਆ ਸੀ, ਆਜ਼ਾਦੀ ਤੋਂ ਬਾਅਦ ਇੱਕ ਹੀਣ ਭਾਵਨਾ ਨਾਲ ਭਰ ਗਿਆ ਸੀ। ਇਸ ਕਾਰਨ ਖਾਦੀ ਅਤੇ ਖਾਦੀ ਨਾਲ ਸਬੰਧਿਤ ਗ੍ਰਾਮ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਗਿਆ। ਖਾਦੀ ਦੀ ਇਹ ਸਥਿਤੀ ਬਹੁਤ ਦੁਖਦਾਈ ਸੀ, ਖਾਸ ਕਰਕੇ ਗੁਜਰਾਤ ਲਈ।” ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਖਾਦੀ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਗੁਜਰਾਤ ਦੀ ਧਰਤੀ ‘ਤੇ ਸ਼ੁਰੂ ਹੋਇਆ ਹੈ। ਪ੍ਰਧਾਨ ਮੰਤਰੀ ਨੇ ‘ਖਾਦੀ ਫੌਰ ਟ੍ਰਾਂਸਫਾਰਮੇਸ਼ਨ’ ਦੇ ਸਰਕਾਰ ਵੱਲੋਂ ‘ਖਾਦੀ ਫੌਰ ਨੇਸ਼ਨ, ਖਾਦੀ ਫੌਰ ਫੈਸ਼ਨ’ ਦੇ ਸੰਕਲਪ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਅਸੀਂ ਗੁਜਰਾਤ ਦੇ ਸਫ਼ਲਤਾ ਦੇ ਅਨੁਭਵਾਂ ਨੂੰ ਦੇਸ਼ ਭਰ ਵਿੱਚ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ।” ਦੇਸ਼ ਭਰ ਵਿੱਚ ਖਾਦੀ ਨਾਲ ਸਬੰਧਿਤ ਜੋ ਸਮੱਸਿਆਵਾਂ ਸਨ, ਉਨ੍ਹਾਂ ਦਾ ਹੱਲ ਕੀਤਾ ਗਿਆ। ਅਸੀਂ ਦੇਸ਼ਵਾਸੀਆਂ ਨੂੰ ਖਾਦੀ ਉਤਪਾਦ ਖਰੀਦਣ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਖਾਦੀ ਨੂੰ ਮੁੜ ਸੁਰਜੀਤ ਕਰਨ ਦੀ ਪ੍ਰਕਿਰਿਆ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਵੀ ਮੰਨਿਆ। “ਭਾਰਤ ਦੇ ਖਾਦੀ ਉਦਯੋਗ ਦੀ ਵਧ ਰਹੀ ਤਾਕਤ ਵਿੱਚ ਮਹਿਲਾ ਸ਼ਕਤੀ ਦਾ ਵੀ ਇੱਕ ਵੱਡਾ ਯੋਗਦਾਨ ਹੈ। ਉੱਦਮ ਦੀ ਭਾਵਨਾ ਸਾਡੀਆਂ ਭੈਣਾਂ ਅਤੇ ਬੇਟੀਆਂ ਵਿੱਚ ਸਮਾਈ ਹੋਈ ਹੈ। ਇਸ ਦਾ ਸਬੂਤ ਗੁਜਰਾਤ ਵਿੱਚ ਸਖੀ ਮੰਡਲਾਂ ਦਾ ਵਿਸਤਾਰ ਵੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਖਾਦੀ ਦੀ ਵਿਕਰੀ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ ਅਤੇ ਪਹਿਲੀ ਵਾਰ ਖਾਦੀ ਅਤੇ ਗ੍ਰਾਮ ਉਦਯੋਗ ਦਾ ਕਾਰੋਬਾਰ ਇੱਕ ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਇਸ ਸੈਕਟਰ ਨੇ 1.75 ਕਰੋੜ ਨਵੀਆਂ ਨੌਕਰੀਆਂ ਵੀ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੁਦਰਾ ਯੋਜਨਾ ਜਿਹੀਆਂ ਵਿੱਤੀ ਸਮਾਵੇਸ਼ ਯੋਜਨਾਵਾਂ ਉੱਦਮਸ਼ੀਲਤਾ ਨੂੰ ਹੁਲਾਰਾ ਦੇ ਰਹੀਆਂ ਹਨ।

ਖਾਦੀ ਦੇ ਲਾਭਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟਿਕਾਊ ਕੱਪੜੇ, ਵਾਤਾਵਰਣ-ਅਨੁਕੂਲ ਕੱਪੜਿਆਂ ਦੀ ਇੱਕ ਉਦਾਹਰਣ ਹੈ ਅਤੇ ਇਸ ਵਿੱਚ ਘੱਟੋ ਘੱਟ ਕਾਰਬਨ ਫੁੱਟਪ੍ਰਿੰਟ ਹੈ। ਕਈ ਦੇਸ਼ ਅਜਿਹੇ ਹਨ ਜਿੱਥੇ ਤਾਪਮਾਨ ਜ਼ਿਆਦਾ ਹੈ, ਖਾਦੀ ਸਿਹਤ ਦੇ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ। ਇਸ ਲਈ, ਖਾਦੀ ਵਿਸ਼ਵ ਪੱਧਰ ‘ਤੇ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਲਮੀ ਪੱਧਰ ‘ਤੇ ਬੁਨਿਆਦੀ ਅਤੇ ਟਿਕਾਊ ਜੀਵਨ ਵੱਲ ਵਾਪਸ ਜਾਣ ਦੇ ਵਧ ਰਹੇ ਰੁਝਾਨ ਦੇ ਨਾਲ ਮੇਲ ਖਾਂਦੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਆਉਣ ਵਾਲੇ ਤਿਉਹਾਰਾਂ ਦੇ ਸਮੇਂ ਵਿੱਚ ਖਾਦੀ ਗ੍ਰਾਮ ਉਦਯੋਗ ਵਿੱਚ ਬਣੇ ਉਤਪਾਦਾਂ ਨੂੰ ਹੀ ਤੋਹਫੇ ਵਿੱਚ ਦੇਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡੇ ਕੋਲ ਵੱਖ-ਵੱਖ ਕਿਸਮਾਂ ਦੇ ਕੱਪੜੇ ਦੇ ਬਣੇ ਵਸਤਰ ਹੋ ਸਕਦੇ ਹਨ। ਪਰ ਜੇਕਰ ਤੁਸੀਂ ਇਸ ਵਿੱਚ ਖਾਦੀ ਨੂੰ ਸਥਾਨ ਦਿੰਦੇ ਹੋ, ਤਾਂ ਵੋਕਲ ਫੌਰ ਲੋਕਲ ਮੁਹਿੰਮ ਗਤੀ ਪ੍ਰਾਪਤ ਕਰੇਗੀ।”

ਪਿਛਲੇ ਦਹਾਕਿਆਂ ਵਿੱਚ ਵਿਦੇਸ਼ੀ ਖਿਡੌਣਿਆਂ ਦੀ ਦੌੜ ਵਿੱਚ ਤਬਾਹ ਹੋ ਰਹੇ ਭਾਰਤ ਦੇ ਸਮ੍ਰਿੱਧ ਖਿਡੌਣਾ ਉਦਯੋਗ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸਰਕਾਰ ਦੇ ਪ੍ਰਯਤਨਾਂ ਅਤੇ ਖਿਡੌਣਾ ਉਦਯੋਗਾਂ ਨਾਲ ਜੁੜੇ ਸਾਡੇ ਭਰਾਵਾਂ ਅਤੇ ਭੈਣਾਂ ਦੀ ਸਖ਼ਤ ਮਿਹਨਤ ਨਾਲ ਸਥਿਤੀ ਹੁਣ ਬਦਲਣੀ ਸ਼ੁਰੂ ਹੋ ਗਈ ਹੈ। ਨਤੀਜੇ ਵਜੋਂ, ਖਿਡੌਣਿਆਂ ਦੀ ਦਰਾਮਦ ਵਿੱਚ ਭਾਰੀ ਗਿਰਾਵਟ ਆਈ ਹੈ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੂਰਦਰਸ਼ਨ ‘ਤੇ ‘ਸਵਰਾਜ’ ਲੜੀਵਾਰ ਦੇਖਣ ਲਈ ਵੀ ਕਿਹਾ। ਇਸ ਲੜੀਵਾਰ ਵਿੱਚ ਮਹਾਨ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਨੂੰ ਬਹੁਤ ਵਿਸਤਾਰ ਨਾਲ ਦਿਖਾਇਆ ਗਿਆ ਹੈ। ਸਾਡੀ ਆਜ਼ਾਦੀ ਲਈ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਸਮਝਣ ਅਤੇ ਜਾਣਨ ਲਈ ਪਰਿਵਾਰਾਂ ਨੂੰ ਇਹ ਲੜੀ ਦੇਖਣੀ ਚਾਹੀਦੀ ਹੈ।

ਖਾਦੀ ਉਤਸਵ

ਖਾਦੀ ਨੂੰ ਪ੍ਰਸਿੱਧ ਬਣਾਉਣ, ਖਾਦੀ ਉਤਪਾਦਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਵਿੱਚ ਖਾਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਲਗਾਤਾਰ ਕੋਸ਼ਿਸ਼ ਰਹੀ ਹੈ। ਪ੍ਰਧਾਨ ਮੰਤਰੀ ਦੇ ਪ੍ਰਯਤਨਾਂ ਦੇ ਨਤੀਜੇ ਵਜੋਂ 2014 ਤੋਂ ਭਾਰਤ ਵਿੱਚ ਖਾਦੀ ਦੀ ਵਿਕਰੀ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ, ਜਦਕਿ ਗੁਜਰਾਤ ਵਿੱਚ ਖਾਦੀ ਦੀ ਵਿਕਰੀ ਵਿੱਚ ਅੱਠ ਗੁਣਾ ਵਧੀ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਆਯੋਜਿਤ ਕੀਤੇ ਜਾ ਰਹੇ ਆਪਣੀ ਕਿਸਮ ਦੇ ਇੱਕ ਸਮਾਗਮ ਵਿੱਚ ਖਾਦੀ ਨੂੰ ਸਨਮਾਨ ਦੇਣ ਲਈ ਅਤੇ ਸੁਤੰਤਰਤਾ ਸੰਗ੍ਰਾਮ ਦੌਰਾਨ ਇਸ ਦੀ ਮਹੱਤਤਾ ਬਾਰੇ ਖਾਦੀ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਉਤਸਵ ਦਾ ਆਯੋਜਨ ਅਹਿਮਦਾਬਾਦ ਵਿਖੇ ਸਾਬਰਮਤੀ ਨਦੀ ਦੇ ਕਿਨਾਰੇ ਕੀਤਾ ਜਾਵੇਗਾ ਅਤੇ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 7500 ਮਹਿਲਾ ਖਾਦੀ ਕਾਰੀਗਰਾਂ ਨੂੰ ਇੱਕੋ ਸਮੇਂ ਅਤੇ ਇੱਕੋ ਥਾਂ ‘ਤੇ ਲਾਈਵ ਚਰਖਾ ਕੱਤਣਗੀਆਂ। ਇਸ ਸਮਾਗਮ ਵਿੱਚ 1920 ਦੇ ਦਹਾਕੇ ਤੋਂ ਵਰਤੇ ਗਏ ਵੱਖ-ਵੱਖ ਪੀੜ੍ਹੀਆਂ ਦੇ 22 ਚਰਖਿਆਂ ਨੂੰ ਪ੍ਰਦਰਸ਼ਿਤ ਕਰਕੇ “ਚਰਖਿਆਂ ਦੇ ਵਿਕਾਸ” ਨੂੰ ਦਰਸਾਉਣ ਵਾਲੀ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਵਿੱਚ ਅਜ਼ਾਦੀ ਦੇ ਸੰਘਰਸ਼ ਦੌਰਾਨ ਵਰਤੇ ਗਏ ਚਰਖਿਆਂ ਦਾ ਪ੍ਰਤੀਕ “ਯਰਵਦਾ ਚਰਖਾ” ਜਿਹੇ ਚਰਖਿਆਂ, ਅੱਜ ਵਰਤੀਆਂ ਜਾਂਦੀਆਂ ਨਵੀਨਤਮ ਇਨੋਵੇਸ਼ਨਾਂ ਅਤੇ ਟੈਕਨੋਲੋਜੀ ਵਾਲੇ ਚਰਖਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਪੌਂਡੂਰੂ ਖਾਦੀ ਦੇ ਉਤਪਾਦਨ ਦਾ ਲਾਈਵ ਪ੍ਰਦਰਸ਼ਨ ਵੀ ਕੀਤਾ ਗਿਆ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਗੁਜਰਾਤ ਰਾਜ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਦਫ਼ਤਰ ਦੀ ਨਵੀਂ ਇਮਾਰਤ ਅਤੇ ਸਾਬਰਮਤੀ ਵਿਖੇ ਇੱਕ ਫੁੱਟ-ਓਵਰ ਬ੍ਰਿਜ ‘ਅਟਲ ਬ੍ਰਿਜ’ ਦਾ ਉਦਘਾਟਨ ਵੀ ਕੀਤਾ।

 

https://youtu.be/Ok4Jhd767Hs

https://twitter.com/narendramodi/status/1563511532754911232

https://twitter.com/PMOIndia/status/1563512317358538752

https://twitter.com/PMOIndia/status/1563513242349338624

https://twitter.com/PMOIndia/status/1563513838229934080

https://twitter.com/PMOIndia/status/1563514923107246083

https://twitter.com/PMOIndia/status/1563514925448044544

https://twitter.com/PMOIndia/status/1563515384120377345

https://twitter.com/PMOIndia/status/1563515702950363137

https://twitter.com/PMOIndia/status/1563516428976013313

https://twitter.com/PMOIndia/status/1563517276380626948

https://twitter.com/PMOIndia/status/1563517780531769345

https://twitter.com/PMOIndia/status/1563518442309038083 

 

**** 

 

ਡੀਐੱਸ/ਟੀਐੱਸ