ਇਨ-ਸਪੇਸ ਦਾ ਲਾਂਚ ਭਾਰਤੀ ਪੁਲਾੜ ਉਦਯੋਗ ਦੇ ਲਈ ‘ਇਸ ਪੁਲਾੜ ਨੂੰ ਦੇਖੋ’ ਵਾਲਾ ਇੱਕ ਪਲ ਹੈ
“ਇਨ-ਸਪੇਸ ਪੁਲਾੜ ਦੇ ਲਈ, ਇਨ-ਸਪੇਸ ਗਤੀ ਦੇ ਲਈ, ਇਨ-ਸਪੇਸ ਸਵੱਛਤਾ ਦੇ ਲਈ ਹੈ”
“ਨਿਜੀ ਖੇਤਰ ਮਾਤਰ ਇੱਕ ਵਿਕ੍ਰੇਤਾ ਨਹੀਂ ਰਹੇਗਾ ਬਲਕਿ ਉਹ ਪੁਲਾੜ ਖੇਤਰ ਵਿੱਚ ਇੱਕ ਵੱਡੇ ਜੇਤੂ ਦੀ ਭੂਮਿਕਾ ਨਿਭਾਏਗਾ”
“ਅੱਜ ਅਸੀਂ ਆਪਣੇ ਯੁਵਾਵਾਂ ਦੇ ਸਾਹਮਣੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਕੇਵਲ ਸਰਕਾਰੀ ਮਾਰਗ ਦੀ ਸ਼ਰਤ ਨਹੀਂ ਰੱਖ ਸਕਦੇ”
“ਸਾਡਾ ਪੁਲਾੜ ਮਿਸ਼ਨ ਸਾਰੇ ਮਤਭੇਦਾਂ ਨੂੰ ਪਾਰ ਕਰਕੇ ਦੇਸ਼ ਦੇ ਸਾਰੇ ਲੋਕਾਂ ਦਾ ਮਿਸ਼ਨ ਬਣ ਜਾਂਦਾ ਹੈ”
“ਇਸਰੋ ਮਹੱਤਵਪੂਰਨ ਬਦਲਾਅ ਲਿਆਉਣ ਦੇ ਲਈ ਵਧਾਈ ਦਾ ਪਾਤਰ ਹੈ”
“ਭਾਰਤ ਦਾ ਪੁਲਾੜ ਪ੍ਰੋਗਰਾਮ ਆਤਮਨਿਰਭਰ ਭਾਰਤ ਅਭਿਯਾਨ ਦੀ ਸਭ ਤੋਂ ਵੱਡੀ ਪਹਿਚਾਣ ਰਿਹਾ ਹੈ”
“ਭਾਰਤ ਨੂੰ ਆਲਮੀ ਪੁਲਾੜ ਉਦਯੋਗ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੀ ਜ਼ਰੂਰਤ ਹੈ ਅਤੇ ਨਿਜੀ ਖੇਤਰ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ”
“ਭਾਰਤ ਇੱਕ ਨਵੀਂ ਭਾਰਤ ਪੁਲਾੜ ਨੀਤੀ ਅਤੇ ਪੁਲਾੜ ਖੇਤਰ ਵਿੱਚ ਵਪਾਰ ਕਰਨ ਵਿੱਚ ਅਸਾਨੀ ਦੇ ਲਈ ਨੀਤੀ ‘ਤੇ ਕੰਮ ਕਰ ਰਿਹਾ ਹੈ”
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਬੋਪਾਲ ਵਿੱਚ ਭਾਰਤੀ ਰਾਸ਼ਟਰੀ ਪੁਲਾੜ ਪ੍ਰਗਤੀ ਅਤੇ ਅਥਾਰਿਟੀ ਕੇਂਦਰ (ਇਨ-ਸਪੇਸ) ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਇਨ-ਸਪੇਸ ਅਤੇ ਪੁਲਾੜ- ਅਧਾਰਿਤ ਅਨੁਪ੍ਰਯੋਗਾਂ ਅਤੇ ਸੇਵਾਵਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਨਿਜੀ ਖੇਤਰ ਦੀਆਂ ਕੰਪਨੀਆਂ ਦੇ ਦਰਮਿਆਨ ਸਮਝੌਤੇ ਪੱਤਰਾਂ ਦਾ ਅਦਾਨ-ਪ੍ਰਦਾਨ ਵੀ ਹੋਇਆ। ਪੁਲਾੜ ਖੇਤਰ ਵਿੱਚ ਨਿਜੀ ਸੰਸਥਾਵਾਂ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਨੂੰ ਸਮਰੱਥ ਬਣਾਉਣ ਨਾਲ ਪਲਾੜ ਖੇਤਰ ਨੂੰ ਇੱਕ ਵੱਡਾ ਪ੍ਰੋਤਸਾਹਨ ਮਿਲੇਗਾ ਅਤੇ ਭਾਰਤ ਦੇ ਪ੍ਰਤੀਭਾਸ਼ਾਲੀ ਯੁਵਾਵਾਂ ਦੇ ਲਈ ਅਵਸਰ ਦੇ ਨਵੇਂ ਰਸਤੇ ਖੁੱਲ੍ਹਣਗੇ। ਇਸ ਅਵਸਰ ‘ਤੇ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰਭਾਈ ਪਟੇਲ ਅਤੇ ਪੁਲਾੜ ਉਦਯੋਗ ਦੇ ਪ੍ਰਤੀਨਿਧੀ ਹਾਜ਼ਰ ਸਨ।
ਇਸ ਅਵਸਰ ‘ਤੇ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਆਧੁਨਿਕ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਸ਼ਾਨਦਾਰ ਅਧਿਆਏ ਜੁੜਿਆ ਹੈ ਅਤੇ ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਅਤੇ ਵਿਗਿਆਨਕ ਸਮੁਦਾਏ ਨੂੰ ਭਾਰਤੀ ਰਾਸ਼ਟਰੀ ਪੁਲਾੜ ਪ੍ਰਗਤੀ ਅਤੇ ਅਥਾਰਿਟੀ ਕੇਂਦਰ ਯਾਨੀ ਇਨ-ਸਪੇਸ ਦੇ ਮੁੱਖ ਦਫ਼ਤਰ ਦੇ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇਨ-ਸਪੇਸ ਦੀ ਸ਼ੁਰੂਆਤ ਨੂੰ ਭਾਰਤੀ ਪੁਲਾੜ ਉਦਯੋਗ ਦੇ ਲਈ ਇਸ ਪੁਲਾੜ ਨੂੰ ਦੇਖੋ ਵਾਲਾ ਪਲ ਕਰਾਰ ਦਿੱਤਾ ਕਿਉਂਕਿ ਇਹ ਕਈ ਵਿਕਾਸ ਕਾਰਜਾਂ ਅਤੇ ਅਵਸਰਾਂ ਦਾ ਅਗ੍ਰਦੂਤ ਹੈ। ਉਨ੍ਹਾਂ ਨੇ ਕਿਹਾ, “ਇਨ-ਸਪੇਸ ਭਾਰਤ ਦੇ ਯੁਵਾਵਾਂ ਨੂੰ ਭਾਰਤ ਦੇ ਸਰਵਸ਼੍ਰੇਸ਼ਠ ਵਿਦਵਾਨਾਂ ਦੇ ਸਾਹਮਣੇ ਆਪਣੀ ਪ੍ਰਤੀਭਾ ਦਿਖਾਉਣ ਦਾ ਅਵਸਰ ਦੇਵੇਗਾ। ਚਾਹੇ ਉਹ ਸਰਕਾਰੀ ਜਾਂ ਨਿਜੀ ਖੇਤਰ ਵਿੱਚ ਕੰਮ ਕਰ ਰਹੇ ਹੋਣ, ਇਨ-ਸਪੇਸ ਸਾਰਿਆਂ ਲਈ ਬਿਹਤਰੀਨ ਅਵਸਰ ਪੈਦਾ ਕਰੇਗਾ।” ਪ੍ਰਧਾਨ ਮੰਤਰੀ ਨੇ ਅੱਗੇ ਵਿਸਤਾਰ ਨਾਲ ਦੱਸਿਆ ਕਿ ਇਨ-ਸਪੇਸ ਵਿੱਚ ਭਾਰਤ ਦੇ ਪੁਲਾੜ ਉਦਯੋਗ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥੀ ਹੈ। ਇਸ ਲਈ ਮੈਂ ਇਹੀ ਕਹਾਂਗਾ- ‘ਇਸ ਪੁਲਾੜ ਨੂੰ ਦੇਖੋ’। ਇਨ-ਸਪੇਸ ਪੁਲਾੜ ਦੇ ਲਈ, ਇਨ-ਸਪੇਸ ਗਤੀ ਦੇ ਲਈ ਅਤੇ ਇਨ-ਸਪੇਸ ਸਵੱਛਤਾ ਦੇ ਲਈ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਪੁਲਾੜ ਉਦਯੋਗ ਵਿੱਚ ਨਿਜੀ ਖੇਤਰ ਨੂੰ ਕੇਵਲ ਇੱਕ ਵਿਕ੍ਰੇਤਾ ਦੇ ਰੂਪ ਵਿੱਚ ਦੇਖਿਆ ਗਿਆ ਹੈ ਅਤੇ ਇਹ ਇੱਕ ਅਜਿਹੀ ਵਿਵਸਥਾ ਸੀ ਜਿਸ ਨੇ ਉਦਯੋਗ ਵਿੱਚ ਨਿਜੀ ਖੇਤਰ ਦੇ ਲਈ ਪ੍ਰਗਤੀ ਦੇ ਰਸਤੇ ਹਮੇਸ਼ਾ ਖੋਲ੍ਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੜੇ ਵਿਚਾਰ ਹੀ ਜੇਤੂ ਬਣਾਉਂਦੇ ਹਨ। ਪੁਲਾੜ ਖੇਤਰ ਵਿੱਚ ਸੁਧਾਰ ਕਰਕੇ, ਇਸ ਨੂੰ ਸਾਰੇ ਪ੍ਰਤੀਬੰਧਾਂ ਤੋਂ ਮੁਕਤ ਕਰਕੇ, ਨਿਜੀ ਉਦਯੋਗ ਨੂੰ ਇਨ-ਸਪੇਸ ਦੇ ਮਾਧਿਅਮ ਨਾਲ ਸਮਰਥਨ ਦੇਕੇ, ਦੇਸ਼ ਅੱਜ ਜੇਤੂ ਬਣਨ ਦਾ ਅਭਿਯਾਨ ਸ਼ੁਰੂ ਕਰ ਰਿਹਾ ਹੈ। ਨਿਜੀ ਖੇਤਰ ਸਿਰਫ ਇੱਕ ਵਿਕ੍ਰੇਤਾ ਨਹੀਂ ਰਹੇਗਾ ਬਲਕਿ ਪੁਲਾੜ ਖੇਤਰ ਵਿੱਚ ਇੱਕ ਵੱਡੇ ਜੇਤੂ ਦੀ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰੀ ਪੁਲਾੜ ਸੰਸਥਾਨਾਂ ਦੀ ਤਾਕਤ ਅਤੇ ਭਾਰਤ ਦੇ ਨਿਜੀ ਖੇਤਰ ਦਾ ਜਨੂੰਨ ਮਿਲ ਜਾਵੇਗਾ, ਤਾਂ ਵਿਕਾਸ ਦੀਆਂ ਸੀਮਾਵਾਂ ਅਨੰਤ ਹੋ ਜਾਣਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਵਿਵਸਥਾ ਵਿੱਚ ਭਾਰਤ ਦੇ ਯੁਵਾਵਾਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਪੂਰੀ ਤਰ੍ਹਾਂ ਨਾਲ ਸਾਕਾਰ ਕਰਨ ਦਾ ਅਵਸਰ ਨਹੀਂ ਮਿਲ ਰਿਹਾ ਸੀ। ਭਾਰਤੀ ਯੁਵਾ ਨਵੀਨਤਾ, ਊਰਜਾ ਅਤੇ ਅਨੋਵੇਸ਼ਨ ਦੀ ਭਾਵਨਾ ਦੇ ਨਾਲ ਕੰਮ ਕਰਦੇ ਹਨ। ਇਹ ਦੇਸ਼ ਦਾ ਦੁਰਭਾਗ ਰਿਹਾ ਹੈ ਕਿ ਉਹ ਸਮੇਂ ਦੇ ਨਾਲ ਨਿਯਮਨ ਅਤੇ ਪ੍ਰਤੀਬੰਧ ਦੇ ਦਰਮਿਆਨ ਦਾ ਅੰਤਰ ਭੁੱਲ ਗਿਆ।
ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਅੱਜ ਅਸੀਂ ਆਪਣੀਆਂ ਯੋਜਨਾਵਾਂ ਨੂੰ ਪੂਰਾ ਕਰਨ ਦੇ ਲਈ ਕੇਵਲ ਸਰਕਾਰੀ ਮਾਰਗ ਦੀ ਸ਼ਰਤ ਆਪਣੇ ਯੁਵਾਵਾਂ ਦੇ ਸਾਹਮਣੇ ਨਹੀਂ ਰੱਖ ਸਕਦੇ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਤੀਬੰਧਾਂ ਦਾ ਯੁਗ ਸਮਾਪਤ ਹੋ ਗਿਆ ਹੈ ਅਤੇ ਸਰਕਾਰ ਅਜਿਹੇ ਸਾਰੇ ਪ੍ਰਤੀਬੰਧਾਂ ਨੂੰ ਸਾਡੇ ਯੁਵਾਵਾਂ ਦੇ ਰਸਤੇ ਤੋਂ ਹਟਾ ਰਹੀ ਹੈ।
ਉਨ੍ਹਾਂ ਨੇ ਸਰਕਾਰ ਦੀ ਮਨਸਾ ਦੇ ਉਦਾਹਰਣ ਦੇ ਰੂਪ ਵਿੱਚ ਰੱਖਿਆ ਉਤਪਾਦਨ, ਆਧੁਨਿਕ ਡਰੋਨ ਨੀਤੀ, ਭੂ-ਸਥਾਨਕ ਡਾਟਾ ਦਿਸ਼ਾ ਨਿਰਦੇਸ਼, ਅਤੇ ਦੂਰ ਸੰਚਾਰ/ਆਈਟੀ ਖੇਤਰ ਵਿੱਚ ਕੀਤੇ ਤੋਂ ਵੀ ਕੰਮ ਕਰਨ ਦੀ ਸੁਵਿਧਾ ਦੇ ਉਦਘਾਟਨ ਨੂੰ ਸੂਚੀਬੱਧ ਕੀਤਾ। ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਸਾਡਾ ਪ੍ਰਣ ਹੈ ਕਿ ਭਾਰਤ ਦੇ ਨਿਜੀ ਖੇਤਰ ਦੇ ਲਈ ਅਧਿਕ ਤੋਂ ਅਧਿਕ ਕਾਰੋਬਾਰ ਵਿੱਚ ਅਸਾਨੀ (ਇਜ ਆਵ੍ ਡੂਇੰਗ ਬਿਜਨਸ) ਦਾ ਮਹੌਲ ਤਿਆਰ ਕੀਤਾ ਜਾਵੇ ਤਾਕਿ ਦੇਸ਼ ਦਾ ਨਿਜੀ ਖੇਤਰ ਇਜ ਆਵ੍ ਲਿਵਿੰਗ ਵਿੱਚ ਦੇਸ਼ ਵਾਸੀਆਂ ਦੀ ਸਮਾਨ ਰੂਪ ਨਾਲ ਮਦਦ ਕਰ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ, “ਕੋਈ ਵਿਗਿਆਨਿਕ ਹੈ ਜਾਂ ਕਿਸਾਨ ਮਜ਼ਦੂਰ, ਵਿਗਿਆਨ ਦੀਆਂ ਤਕਨੀਕਾਂ ਨੂੰ ਸਮਝਦਾ ਹੈ ਜਾਂ ਨਹੀਂ ਸਮਝਦਾ ਹੈ, ਇਨ੍ਹਾਂ ਸਭ ਤੋਂ ਪਰੇ, ਸਾਡਾ ਪੁਲਾੜ ਮਿਸ਼ਨ ਦੇਸ਼ ਦੇ ਸਾਰੇ ਲੋਕਾਂ ਦਾ ਮਿਸ਼ਨ ਬਣ ਜਾਂਦਾ ਹੈ। ਇਸ ਨੇ ਮਿਸ਼ਨ ਚੰਦਰਯਾਨ ਦੇ ਦੌਰਾਨ ਭਾਰਤ ਦੀ ਇਹ ਭਾਵਨਾਤਮਕ ਇੱਕਜੁਟਤਾ ਦੇਖੀ।” ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ 60 ਤੋਂ ਅਧਿਕ ਨਿਜੀ ਕੰਪਨੀਆਂ ਉਨਤ ਤਿਆਰੀ ਦੇ ਨਾਲ ਦੇਸ਼ ਦੇ ਪੁਲਾੜ ਖੇਤਰਾਂ ਵਿੱਚ ਮੋਹਰੀ ਹੈ। ਉਨ੍ਹਾਂ ਨੇ ਦੇਸ਼ ਦੇ ਪੁਲਾੜ ਖੇਤਰ ਵਿੱਚ ਇਸ ਮਹੱਤਵਪੂਰਨ ਬਦਲਾਅ ਨੂੰ ਸਾਹਮਣੇ ਲਿਆਉਣ ਲਈ ਇਸਰੋ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਪੁਲਾੜ ਖੇਤਰ ਨੂੰ ਖੋਲ੍ਹਣ ਦੇ ਕਦਮ ਦੇ ਮਹੱਤਵ ਨੂੰ ਦੋਹਰਾਇਆ ਅਤੇ ਇਸ ਪਹਿਲ ਦੇ ਲਈ ਇਸਰੋ ਦੀ ਵਿਸ਼ੇਸ਼ਤਾ ਦੇ ਦ੍ਰਿੜ ਸੰਕਲਪ ਨੂੰ ਸੇਹਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਆਤਮਨਿਰਭਰ ਭਾਰਤ ਅਭਿਯਾਨ ਦੀ ਸਭ ਤੋਂ ਵੱਡੀ ਪਹਿਚਾਣ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਪੁਲਾੜ ਤਕਨੀਕ 21ਵੀਂ ਸਦੀ ਵਿੱਚ ਇੱਕ ਵੱਡੀ ਕ੍ਰਾਂਤੀ ਦਾ ਅਧਾਰ ਬਣਨ ਜਾ ਰਹੀ ਹੈ ਅਤੇ ਸਪੇਸ-ਟੇਕ ਹੁਣ ਕੇਵਲ ਦੂਰ ਸਪੇਸ ਦੀ ਨਹੀਂ, ਬਲਕਿ ਸਾਡੇ ਪਰਸਨਲ ਸਪੇਸ ਦੀ ਤਕਨੀਕ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਾੜ ਟੈਕਨੋਲੋਜੀ ਦੇ ਲਾਭ ਨੂੰ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਨ-ਸਪੇਸ ਨੂੰ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਜੀ ਪੁਲਾੜ ਕੰਪਨੀਆਂ ਦੁਆਰਾ ਇੱਕ ਮਾਤਰ ਕੀਤਾ ਗਿਆ ਡਾਟਾ ਭਵਿੱਖ ਵਿੱਚ ਬਹੁਤ ਵੱਡੀ ਸ਼ਕਤੀ ਦੇਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਆਲਮੀ ਪੁਲਾੜ ਉਦਯੋਗ ਦਾ ਮੁੱਲ 400 ਅਰਬ ਅਮਰੀਕੀ ਡਾਲਰ ਹੈ ਅਤੇ ਇਸ ਵਿੱਚ 2040 ਤੱਕ 1 ਖਰਬ ਡਾਲਰ ਦਾ ਉਦਯੋਗ ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਨੂੰ ਆਲਮੀ ਪੁਲਾੜ ਉਦਯੋਗ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੀ ਜ਼ਰੂਰਤ ਹੈ ਅਤੇ ਨਿਜੀ ਖੇਤਰ ਇੱਕ ਇਸ ਵਿੱਚ ਵੱਡੀ ਭੂਮਿਕਾ ਨਿਭਾਏਗਾ।
ਪ੍ਰਧਾਨ ਮੰਤਰੀ ਨੇ ਪੁਲਾੜ ਸੈਰ-ਸਪਾਟਾ ਅਤੇ ਪੁਲਾੜ ਕੂਟਨੀਤੀ ਦੇ ਖੇਤਰ ਵਿੱਚ ਵੀ ਭਾਰਤ ਦੇ ਲਈ ਇੱਕ ਮਜ਼ਬੂਤ ਭੂਮਿਕਾ ਦੇਖੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਸਾਡੇ ਦੇਸ਼ ਵਿੱਚ ਅਨੰਤ ਸੰਭਾਵਨਾਵਾਂ ਹਨ ਲੇਕਿਨ ਸੀਮਤ ਪ੍ਰਯਨਾਂ ਨਾਲ ਅਨੰਤ ਸੰਭਾਵਨਾਵਾਂ ਨੂੰ ਕਦੇ ਵੀ ਸਾਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ- ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਿ ਪੁਲਾੜ ਖੇਤਰ ਵਿੱਚ ਸੁਧਾਰਾਂ ਦੀ ਇਹ ਪ੍ਰਕਿਰਿਆ ਨਿਰਬੋਧ ਰੂਪ ਨਾਲ ਜਾਰੀ ਰਹੇਗੀ। ਨਿਜੀ ਖੇਤਰ ਨੂੰ ਸੁਣਿਆ ਤੇ ਸਮਝਾ ਜਾਣਾ ਚਾਹੀਦਾ ਹੈ ਅਤੇ ਕਾਰੋਬਾਰੀ ਸੰਭਾਵਨਾਵਾਂ ਦਾ ਠੀਕ ਨਾਲ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਇੱਕ ਮਜ਼ਬੂਤ ਤੰਤਰ ਸਥਾਪਿਤ ਕੀਤਾ ਗਿਆ ਹੈ। ਇਨ-ਸਪੇਸ ਨਿਜੀ ਖੇਤਰ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦੇ ਲਈ ਸਿੰਗਲ ਖਿੜਕੀ, ਸੁਤੰਤਰ ਨੋਡਲ ਏਜੰਸੀ ਦੇ ਰੂਪ ਵਿੱਚ ਕਾਰਜ ਕਰੇਗਾ।
ਭਾਰਤ ਸਰਕਾਰੀ ਕੰਪਨੀਆਂ, ਪੁਲਾੜ ਉਦਯੋਗਾਂ, ਸਟਾਰਟਅੱਪਸ ਅਤੇ ਸੰਸਥਾਨਾਂ ਦੇ ਦਰਮਿਆਨ ਸਮਨਵਯ ਦੇ ਲਈ ਇੱਕ ਨਵੀਂ ਭਾਰਤੀ ਪੁਲਾੜ ਨੀਤੀ ‘ਤੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੁਲਾੜ ਖੇਤਰ ਵਿੱਚ ਕਾਰੋਬਾਰ ਸੁਗਮਤਾ ਵਿੱਚ ਸੁਧਾਰ ਲਈ ਅਸੀਂ ਜਲਦੀ ਹੀ ਇੱਕ ਨੀਤੀ ਲਿਆਉਣ ਜਾ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਮਾਨਵਤਾ ਦਾ ਭਵਿੱਖ ਅਤੇ ਉਸ ਦੇ ਵਿਕਾਸ ਦੇ ਲਈ ਆਉਣ ਵਾਲੇ ਦਿਨਾਂ ਵਿੱਚ ਦੋ ਖੇਤਰ ਸਭ ਤੋਂ ਅਧਿਕ ਪ੍ਰਭਾਵਸ਼ਾਲੀ ਹੋਣ ਵਾਲੇ ਹਨ, ਉਹ -ਪੁਲਾੜ ਅਤੇ ਸਮੁੰਦਰ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਨ੍ਹਾਂ ਖੇਤਰਾਂ ਵਿੱਚ ਬਿਨਾ ਦੇਰ ਕੀਤੇ ਅੱਗੇ ਵਧਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਭਾਰਤ ਵੱਲੋਂ ਕੀਤੀ ਗਈ ਪ੍ਰਗਤੀ ਅਤੇ ਸੁਧਾਰਾਂ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਸ ਇਸ ਵਿੱਚ ਭੂਮਿਕਾ ਨਿਭਾ ਰਹੀ ਹੈ ਅਤੇ ਉਨ੍ਹਾਂ ਨੇ ਸ਼੍ਰੀਹਰਿਕੋਟਾ ਵਿੱਚ ਉਪਗ੍ਰਹਿਆਂ ਦੇ ਪ੍ਰਕਸ਼ੇਪਣ ਨੂੰ ਦੇਖਣ ਲਈ 10 ਹਜਾਰ ਲੋਕਾਂ ਦੇ ਲਈ ਇੱਕ ਵਿਊਇੰਗ ਗੈਲਰੀ ਬਣਾਉਣ ਦੀ ਪਹਿਲ ਕੀਤੀ।
ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਗੁਜਰਾਤ ਤੇਜੀ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਠਰੀ ਪੱਧਰ ਦੇ ਵੱਡੇ ਸੰਸਥਾਨਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਆਵ੍ ਟ੍ਰੇਡਿਸ਼ਨਲ ਮੈਡੀਸਨ, ਰਾਸ਼ਟਰੀ ਰੱਖਿਆ ਯੂਨੀਵਰਸਿਟੀ, ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ, ਨੈਸ਼ਨਲ ਇਨੋਵੇਸ਼ ਫਾਓਂਡੇਸ਼ਨ, ਚਿਲਡ੍ਰਨ ਯੂਨੀਵਰਸਿਟੀ, ਭਾਸਕਰਾਚਾਰਿਆ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨ ਐਂਡ ਜਿਓਇਨਫੌਰਮੈਟਿਕਸ-ਬੀਆਈਐੱਸਏਜੀ ਅਤੇ ਹੁਣ ਇਨ-ਸਪੇਸ ਨੂੰ ਸੂਚੀਬੱਧ ਕੀਤਾ। ਉਨ੍ਹਾਂ ਨੇ ਇਨ੍ਹਾਂ ਸੰਸਥਾਨਾਂ ਦਾ ਪੂਰਾ ਲਾਭ ਲੈਣ ਦੇ ਲਈ ਪੂਰੇ ਭਾਰਤ ਦੇ ਯੁਵਾਵਾਂ, ਖਾਸ ਕਰਕੇ ਗੁਜਰਾਤ ਦੇ ਯੁਵਾਵਾਂ ਨੂੰ ਸੱਦਾ ਦਿੱਤਾ।
ਇਨ-ਸਪੇਸ ਦੀ ਸਥਾਪਨਾ ਦਾ ਐਲਾਨ ਜੂਨ 2020 ਵਿੱਚ ਕੀਤਾ ਗਿਆ ਸੀ। ਇਹ ਪੁਲਾੜ ਵਿਭਾਗ ਵਿੱਚ ਸਰਕਾਰੀ ਅਤੇ ਨਿਜੀ ਦੋਵਾਂ ਸੰਸਥਾਵਾਂ ਦੀ ਪੁਲਾੜ ਗਤੀਵਿਧੀਆਂ ਦੇ ਪ੍ਰਚਾਰ, ਪ੍ਰੋਤਸਾਹਨ ਅਤੇ ਵਿਨਿਯਮਨ ਦੇ ਲਈ ਇੱਕ ਸਵਾਯਤ ਅਤੇ ਸਿੰਗਲ ਵਿੰਡੋ ਨੋਡਲ ਏਜੰਸੀ ਹੈ। ਇਹ ਨਿਜੀ ਸੰਸਥਾਵਾਂ ਵੱਲੋਂ ਇਸਰੋ ਸੁਵਿਧਾਵਾਂ ਦੇ ਉਪਯੋਗ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।
Unlocking India's potential in space sector! Speaking at inauguration of IN-SPACe headquarters in Bopal, Ahmedabad. https://t.co/4PyxyIMh6I
— Narendra Modi (@narendramodi) June 10, 2022
आज 21वीं सदी के आधुनिक भारत की विकास यात्रा में एक शानदार अध्याय जुड़ा है।
— PMO India (@PMOIndia) June 10, 2022
Indian National Space Promotion and Authorization Center यानि IN-SPACe के हेडक्वार्टर के लिए सभी देशवासियों को, scientific community को बहुत-बहुत बधाई: PM @narendramodi
IN-SPACe भारत के युवाओं को, भारत के best minds को अपना टेलेंट दिखाने का मौका देगा।
— PMO India (@PMOIndia) June 10, 2022
चाहे वो सरकार में काम कर रहे हों या प्राइवेट सेक्टर में, IN-SPACe सभी के लिए बेहतरीन अवसर बनाएगा: PM @narendramodi
IN-SPACe भारत के युवाओं को, भारत के best minds को अपना टेलेंट दिखाने का मौका देगा।
— PMO India (@PMOIndia) June 10, 2022
चाहे वो सरकार में काम कर रहे हों या प्राइवेट सेक्टर में, IN-SPACe सभी के लिए बेहतरीन अवसर बनाएगा: PM @narendramodi
Big ideas ही तो winners बनाते हैं।
— PMO India (@PMOIndia) June 10, 2022
स्पेस सेक्टर में Reform करके, उसे सारी बंदिशों से आजाद करके, IN-SPACe के माध्यम से प्राइवेट इंडस्ट्री को भी सपोर्ट करके देश आज winners बनाने का अभियान शुरू कर रहा है: PM @narendramodi
हमारी कोशिश है कि हम भारत के प्राइवेट सेक्टर के लिए ज्यादा से ज्यादा Ease of Doing Business का माहौल बनाएं, ताकि देश का प्राइवेट सेक्टर, देशवासियों की Ease of Living में उतनी ही मदद करें: PM @narendramodi
— PMO India (@PMOIndia) June 10, 2022
कोई साइंटिस्ट है या किसान-मजदूर है, विज्ञान की तकनीकियों को समझता है या नहीं समझता है, इन सबसे ऊपर हमारा स्पेस मिशन देश के जन-गण के मन का मिशन बन जाता है।
— PMO India (@PMOIndia) June 10, 2022
मिशन चंद्रयान के दौरान हमने भारत की इस भावनात्मक एकजुटता को देखा था: PM @narendramodi
21वीं सदी में स्पेस-टेक एक बड़े revolution का आधार बनने वाला है।
— PMO India (@PMOIndia) June 10, 2022
स्पेस-टेक अब केवल दूर स्पेस की नहीं, बल्कि हमारे पर्सनल स्पेस की टेक्नालजी बनने जा रही है: PM @narendramodi
हमारे देश में अनंत संभावनाएं हैं, लेकिन अनंत संभावनाएं कभी भी सीमित प्रयासों से साकार नहीं हो सकतीं।
— PMO India (@PMOIndia) June 10, 2022
मैं आपको आश्वस्त करता हूँ कि स्पेस सेक्टर में reforms का ये सिलसिला आगे भी अनवरत जारी रहेगा: PM @narendramodi
मानवता का भविष्य, उसका विकास...आने वाले दिनों में दो ऐसे क्षेत्र हैं जो सबसे ज्यादा प्रभावशाली होने वाले हैं, वो हैं - Space और Sea: PM @narendramodi
— PMO India (@PMOIndia) June 10, 2022