Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਅਸੋਮ ਮਾਲਾ’ ਦੀ ਸ਼ੁਰੂਆਤ ਕੀਤੀ ਅਤੇ ਅਸਮ ਵਿੱਚ ਦੋ ਹਸਪਤਾਲਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ‘ਅਸੋਮ ਮਾਲਾ’ ਦੀ ਸ਼ੁਰੂਆਤ ਕੀਤੀ ਅਤੇ ਅਸਮ ਵਿੱਚ ਦੋ ਹਸਪਤਾਲਾਂ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਢੇਕਿਆਜੁਲੀ ਵਿੱਚ ਦੋ ਹਸਪਤਾਲਾਂ ਦਾ ਨੀਂਹ ਪੱਥਰ ਰੱਖਿਆ ਅਤੇ ਅਸਮ ਦੇ ਰਾਜ ਮਾਰਗਾਂ ਅਤੇ ਪ੍ਰਮੁੱਖ ਜ਼ਿਲ੍ਹਾ ਸੜਕਾਂ ਦੇ ਨਿਰਮਾਣ ਲਈ ਇੱਕ ਪ੍ਰੋਗਰਾਮ ਅਸੋਮ ਮਾਲਾ ਦੀ ਸ਼ੁਰੂਆਤ ਕੀਤੀ। ਅਸਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਮੰਤਰੀ ਸ਼੍ਰੀ ਰਮੇਸ਼ਵਰ ਤੇਲੀ, ਅਸਮ ਸਰਕਾਰ ਦੇ ਮੰਤਰੀ ਅਤੇ ਬੋਡੋਲੈਂਡ ਪ੍ਰਦੇਸ਼ਿਕ ਖੇਤਰ ਦੇ ਪ੍ਰਮੁੱਖ ਸ਼੍ਰੀ ਪ੍ਰਮੋਦ ਬੋਰੋ ਵੀ ਇਸ ਮੌਕੇ ’ਤੇ ਮੌਜੂਦ ਸਨ।

ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਅਸਮ ਦੇ ਲੋਕਾਂ ਵੱਲੋਂ ਉਨ੍ਹਾਂ ਪ੍ਰਤੀ ਦਿਖਾਏ ਗਏ ਸਨੇਹ ਲਈ ਆਭਾਰ ਪ੍ਰਗਟ ਕੀਤਾ। ਉਨ੍ਹਾਂ ਨੇ ਅਸਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਮੰਤਰੀ ਸ਼੍ਰੀ ਹੇਮੰਤ ਬਿਸਵਾ, ਬੋਡੋਲੈਂਡ ਪ੍ਰਦੇਸ਼ਿਕ ਖੇਤਰ ਦੇ ਪ੍ਰਮੁੱਖ ਸ਼੍ਰੀ ਪ੍ਰਮੋਦ ਬੋਰੋ ਅਤੇ ਰਾਜ ਸਰਕਾਰ ਦੀ ਅਸਮ ਦੀ ਸੇਵਾ ਅਤੇ ਤੇਜ਼ੀ ਨਾਲ ਪ੍ਰਗਤੀ ਲਈ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 1942 ਵਿੱਚ ਹਮਲਾਵਰਾਂ ਦੇ ਸਾਹਮਣੇ ਇਸ ਖੇਤਰ ਵੱਲੋਂ ਕੀਤੇ ਗਏ ਵਿਰੋਧ ਅਤੇ ਤਿਰੰਗੇ ਲਈ ਸ਼ਹੀਦਾਂ ਦੇ ਬਲੀਦਾਨ ਦੇ ਗੌਰਵਮਈ ਇਤਿਹਾਸ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ, ਅਣਹੋਂਦ, ਤਣਾਅ, ਭੇਦਭਾਵ ਅਤੇ ਸੰਘਰਸ਼ ਦੀ ਵਿਰਾਸਤ ਨੂੰ ਪਿੱਛੇ ਛੱਡਦੇ ਹੋਏ ਪੂਰਾ ਪੂਰਬਉੱਤਰ ਅੱਜ ਵਿਕਾਸ ਦੇ ਮਾਰਗ ’ਤੇ ਅੱਗੇ ਵਧ ਰਿਹਾ ਹੈ ਅਤੇ ਇਸ ਵਿੱਚ ਅਸਮ ਮੁੱਖ ਭੂਮਿਕਾ ਅਦਾ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਤਿਹਾਸਕ ਬੋਡੋ ਸਮਝੌਤੇ ਦੇ ਬਾਅਦ ਬੋਡੋਲੈਂਡ ਪ੍ਰਦੇਸ਼ਿਕ ਪ੍ਰੀਸ਼ਦ ਦੀਆਂ ਹਾਲੀਆ ਚੋਣਾਂ ਨੇ ਇਸ ਖੇਤਰ ਵਿੱਚ ਵਿਕਾਸ ਅਤੇ ਵਿਸ਼ਵਾਸ ਦਾ ਇੱਕ ਨਵਾਂ ਅਧਿਆਏ ਲਿਖਿਆ ਹੈ। ਇਹ ਦਿਨ ਅਸਮ ਦੇ ਭਾਗ ਅਤੇ ਭਵਿੱਖ ਵਿੱਚ ਮਹੱਤਵਪੂਰਨ ਬਲੀਦਾਨ ਦਾ ਗਵਾਹ ਹੈ ਕਿਉਂਕਿ ਅਸਮ ਨੂੰ ਵਿਸ਼ਵਨਾਥ ਅਤੇ ਚਰਾਈਦੇਵ ਵਿੱਚ ਦੋ ਨਵੇਂ ਮੈਡੀਕਲ ਕਾਲਜਾਂ ਦਾ ਉਪਹਾਰ ਮਿਲ ਰਿਹਾ ਹੈ ਅਤੇ ਅਸੋਮ ਮਾਲਾ ਜ਼ਰੀਏ ਆਧੁਨਿਕ ਬੁਨਿਆਦੀ ਢਾਂਚੇ ਦੀ ਨੀਂਹ ਰੱਖੀ ਜਾ ਰਹੀ ਹੈ।

ਬੀਤੇ ਸਮੇਂ ਵਿੱਚ ਰਾਜ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਦੀ ਖਰਾਬ ਹਾਲਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਅਸਮ ਵਿੱਚ ਅਜ਼ਾਦੀ ਪ੍ਰਾਪਤੀ ਨੂੰ ਲੈ ਕੇ ਸਾਲ 2016 ਦੇ ਸਮੇਂ ਵਿੱਚ ਸਿਰਫ਼ 6 ਮੈਡੀਕਲ ਕਾਲਜ ਸਨ, ਜਦੋਂਕਿ ਪਿਛਲੇ 5 ਸਾਲਾਂ ਵਿੱਚ 6 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਸ਼ਵਨਾਥ ਅਤੇ ਚਰਾਈਦੇਵ ਮੈਡੀਕਲ ਕਾਲਜ ਉੱਤਰ ਅਤੇ ਉੱਪਰੀ ਅਸਮ ਦੀ ਜ਼ਰੂਰਤ ਨੂੰ ਪੂਰਾ ਕਰਨਗੇ। ਇਸ ਪ੍ਰਕਾਰ ਇਨ੍ਹਾਂ ਦੋ ਨਵੇਂ ਮੈਡੀਕਲ ਕਾਲਜਾਂ ਦੇ ਸ਼ੁਰੂ ਹੋਣ ਦੇ ਬਾਅਦ ਰਾਜ ਵਿੱਚ ਸਿਰਫ਼ 725 ਮੈਡੀਕਲ ਸੀਟਾਂ ਦੇ ਪਿਛੋਕੜ ਵਿੱਚ ਹਰ ਸਾਲ 1600 ਨਵੇਂ ਡਾਕਟਰ ਉਪਲੱਬਧ ਹੋਣਗੇ। ਇਸ ਨਾਲ ਰਾਜ ਦੇ ਦੂਰ ਦਰਾਜ ਦੇ ਖੇਤਰਾਂ ਵਿੱਚ ਵੀ ਮੈਡੀਕਲ ਸੁਵਿਧਾਵਾਂ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਗੁਹਾਟੀ ਏਮਜ਼ ਦਾ ਕੰਮ ਤੇਜ਼ ਗਤੀ ਨਾਲ ਚੱਲ ਰਿਹਾ ਹੈ ਅਤੇ ਸੰਸਥਾਨ ਵਿੱਚ ਪਹਿਲਾ ਬੈਚ ਸ਼ੁਰੂ ਹੋ ਗਿਆ ਹੈ। ਏਮਜ਼ ਦਾ ਕੰਮ ਅਗਲੇ ਡੇਢ ਤੋਂ ਦੋ ਸਾਲ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਅਸਮ ਦੀ ਸਮੱਸਿਆ ਪ੍ਰਤੀ ਇਤਿਹਾਸਕ ਉਦਾਸੀਨਤਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਪੂਰੇ ਸਮਰਪਿਤ ਭਾਵ ਨਾਲ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਅਸਮ ਦੇ ਲੋਕਾਂ ਦੀਆਂ ਮੈਡੀਕਲ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯਤਨ ਨੂੰ ਦਰਸਾਇਆ। ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਨਾਲ ਅਸਮ ਦੇ 1.25 ਕਰੋੜ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਕਿਉਂਕਿ 350 ਤੋਂ ਜ਼ਿਆਦਾ ਹਸਪਤਾਲਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਆਯੂਸ਼ਮਾਨ ਭਾਰਤ ਤਹਿਤ ਅਸਮ ਦੇ ਲਗਭਗ ਡੇਢ ਲੱਖ ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਰਾਜ ਵਿੱਚ ਲਗਭਗ 55 ਲੱਖ ਲੋਕਾਂ ਨੇ ਰਾਜ ਵਿੱਚ ਸਥਾਪਿਤ ਸਿਹਤ ਅਤੇ ਕਲਿਆਣ ਕੇਂਦਰਾਂ ਵਿੱਚ ਮੁੱਢਲੇ ਸਿਹਤ ਇਲਾਜ ਦਾ ਲਾਭ ਉਠਾਇਆ ਹੈ। ਜਨਔਸਧੀ ਕੇਂਦਰ, ਅਟਲ ਅਮ੍ਰਤ ਯੋਜਨਾ ਅਤੇ ਪ੍ਰਧਾਨ ਮੰਤਰੀ ਡਾਇਲਿਸਿਸ ਪ੍ਰੋਗਰਾਮ ਆਮ ਆਦਮੀ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ।

ਪ੍ਰਧਾਨ ਮੰਤਰੀ ਨੇ ਅਸਮ ਵਿੱਚ ਚਾਹ ਦੇ ਬਾਗਾਂ ਦੇ ਕੇਂਦਰੀਕਰਨ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਧਨ ਪੁਰਸਕਾਰ ਮੇਲਾ ਯੋਜਨਾ ਤਹਿਤ ਕੱਲ੍ਹ ਚਾਹ ਦੇ ਬਾਗਾਂ ਦੇ 7.5 ਲੱਖ ਮਜ਼ਦੂਰਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਟਰਾਂਸਫਰ ਕੀਤੇ ਗਏ ਹਨ। ਗਰਭਵਤੀ ਔਰਤਾਂ ਦੀ ਵਿਸ਼ੇਸ਼ ਯੋਜਨਾ ਰਾਹੀਂ ਮਦਦ ਕੀਤੀ ਜਾ ਰਹੀ ਹੈ। ਮਜ਼ਦੂਰਾਂ ਦੀ ਦੇਖਭਾਲ ਲਈ ਚਾਹ ਦੇ ਬਾਗਾਂ ਵਿੱਚ ਵਿਸ਼ੇਸ਼ ਮੈਡੀਕਲ ਇਕਾਈਆਂ ਭੇਜੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਉਪਲੱਬਧ ਕਰਾਈਆਂ ਜਾਂਦੀਆਂ ਹਨ। ਇਸ ਸਾਲ ਦੇ ਬਜਟ ਵਿੱਚ ਚਾਹ ਮਜ਼ਦੂਰਾਂ ਦੇ ਕਲਿਆਣ ਲਈ 1000 ਕਰੋੜ ਰੁਪਏ ਦੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਚਾਹ ਦੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਜ਼ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਦਸਤਾਵੇਜ਼ ਸਾਹਮਣੇ ਆਏ ਹਨ ਜਿੱਥੇ ਕੁਝ ਵਿਦੇਸ਼ਾਂ ਵਿੱਚ ਸਥਿਤ ਤਾਕਤਾਂ ਭਾਰਤ ਦੀ ਚਾਹ ਦੀ ਪਛਾਣ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਅਸਮ ਦੀ ਧਰਤੀ ਤੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਸਾਜ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੋਕ ਇਨ੍ਹਾਂ ਸਾਜ਼ਿਸ਼ਕਰਤਿਆਂ ਅਤੇ ਇਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਤੋਂ ਜਵਾਬ ਮੰਗਣਗੇ। ਸਾਡੇ ਚਾਹ ਮਜ਼ਦੂਰ ਇਸ ਲੜਾਈ ਵਿੱਚ ਜਿੱਤਣਗੇ। ਭਾਰਤੀ ਚਾਹ ’ਤੇ ਹੋ ਰਹੇ ਇਨ੍ਹਾਂ ਹਮਲਿਆਂ ਵਿੱਚ ਸਾਡੇ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਦੀ ਸਖ਼ਤ ਮਿਹਨਤ ਦਾ ਮੁਕਾਬਲ ਕਰਨ ਦੀ ਸ਼ਕਤੀ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਮ ਦੀਆਂ ਵਧਦੀਆਂ ਹੋਈਆਂ ਸਮਰੱਥਾਵਾਂ ਵਿੱਚ ਆਧੁਨਿਕ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਮੁੱਖ ਭੂਮਿਕਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ‘ਭਾਰਤ ਮਾਲਾ ਪ੍ਰਾਜੈਕਟ’ ਦੇ ਅਨੁਸਾਰ ‘ਅਸੋਮ ਮਾਲਾ’ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਰਾਜ ਵਿੱਚ ਹਜ਼ਾਰਾਂ ਕਿਲੋਮੀਟਰ ਲੰਬੀਆਂ ਸੜਕਾਂ ਅਤੇ ਅਨੇਕ ਪੁਲਾਂ ਦਾ ਨਿਰਮਾਣ ਹੋਇਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਅਸੋਮ ਮਾਲਾ ਪ੍ਰਾਜੈਕਟ ਅਸਮ ਦੇ ਸਾਰੇ ਪਿੰਡਾਂ ਲਈ ਚੌੜੀਆਂ ਸੜਕਾਂ ਅਤੇ ਸੰਪਰਕ ਦਾ ਨੈੱਟਵਰਕ ਸਥਾਪਿਤ ਹੋਣ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਇਹ ਕਾਰਜ ਆਉਣ ਵਾਲੇ ਦਿਨਾਂ ਵਿੱਚ ਨਵੀਂ ਗਤੀ ਪ੍ਰਾਪਤ ਕਰਨਗੇ ਕਿਉਂਕਿ ਇਸ ਬਜਟ ਵਿੱਚ ਤੇਜ਼ ਗਤੀ ਅਤੇ ਵਿਕਾਸ ਲਈ ਬੁਨਿਆਦੀ ਢਾਂਚੇ ’ਤੇ ਰਿਕਾਰਡ ਜ਼ੋਰ ਦਿੱਤਾ ਗਿਆ ਹੈ।

*****

ਡੀ.ਐੱਸ