Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਸਾਮ ਦੇ ਜੋਗੀਘੋਪਾ (Jogighopa) ਵਿੱਚ ਇਨਲੈਂਡ ਵਾਟਰਵੇਅਜ਼ ਟਰਮੀਨਲ ਦੇ ਉਦਘਾਟਨ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਜੋਗੀਘੋਪਾ (Jogighopa) ਵਿੱਚ ਬ੍ਰਹਮਪੁੱਤਰ (ਨੈਸ਼ਨਲ ਵਾਟਰਵੇਅਜ਼-2) ਇਨਲੈਂਡ ਵਾਟਰਵੇਅਜ਼ ਟ੍ਰਾਂਸਪੋਰਟ (ਆਈਡਬਲਿਊਟੀ) ਟਰਮੀਨਲ ਦੇ ਉਦਘਾਟਨ ਦੀ ਸ਼ਲਾਘਾ ਕੀਤੀ।

ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ‘ਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਭੂਟਾਨ ਦੇ ਵਿੱਤ ਮੰਤਰੀ ਮਹਾਮਹਿਮ ਲਯੋਨਪੋ ਨਾਮਗਯਾਲ ਦੋਰਜੀ (Lyonpo Namgyal Dorji) ਨੇ ਅਸਾਮ ਦੇ ਜੋਗੀਘੋਪਾ ਵਿੱਚ ਇਨਲੈਂਡ ਵਾਟਰਵੇਅਜ਼ ਟ੍ਰਾਂਸਪੋਰਟ (ਆਈਡਬਲਿਊਟੀ) ਟਰਮੀਨਲ ਦਾ ਉਦਘਾਟਨ ਕੀਤਾ। ਮਲਟੀ ਮਾਡਲ ਲੌਜਿਸਟਿਕਸ ਪਾਰਕ ਨਾਲ ਜੁੜਿਆ ਅਤੇ ਰਣਨੀਤਕ ਤੌਰ ‘ਤੇ ਜੋਗੀਘੋਪਾ ਵਿੱਚ ਸਥਿਤ ਅਤਿਆਧੁਨਿਕ ਟਰਮੀਨਲ, ਅਸਾਮ ਅਤੇ ਉੱਤਰ ਪੂਰਬ ਵਿੱਚ ਲੌਜਿਸਟਿਕਸ ਅਤੇ ਕਾਰਗੋ ਮੂਵਮੈਂਟ ਨੂੰ ਵਧਾਉਂਦੇ ਹੋਏ ਭੂਟਾਨ ਅਤੇ ਬੰਗਲਾਦੇਸ਼ ਦੇ ਲਈ ਅੰਤਰਰਾਸ਼ਟਰੀ ਪੜਾਅ ਪੋਰਟ ਹੋਵੇਗੀ। 

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੇਵਾਲ, ਦੀ ਪੋਸਟ ਐਕਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਐਕਸ ‘ਤੇ ਪੋਸਟ ਕੀਤਾ;

“ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਨਾਲ-ਨਾਲ ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਇਨਲੈਂਡ ਵਾਟਰਵੇਅਜ਼ ਨੂੰ ਪ੍ਰੋਤਸਾਹਿਤ ਕਰਨ ਦੀ ਸਾਡੀ ਖੋਜ ਵਿੱਚ ਮਹਤੱਵਪੂਰਨ ਵਾਧਾ।”

 

*********

ਐੱਮਜੇਪੀਐੱਸ/ਐੱਸਟੀ