ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਵਾਹਾਟੀ ਵਿੱਚ 11,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਗੁਵਾਹਾਟੀ ਦੇ ਮੁੱਖ ਫੋਕਸ ਖੇਤਰਾਂ ਵਿੱਚ ਖੇਡਾਂ ਅਤੇ ਮੈਡੀਕਲ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਪ੍ਰੋਜੈਕਟ ਸ਼ਾਮਲ ਹਨ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 11,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਮਾਂ ਕਾਮਾਖਯਾ ਦੇ ਅਸ਼ੀਰਵਾਦ ਨਾਲ ਅੱਜ ਅਸਾਮ ਵਿੱਚ ਮੌਜੂਦ ਹੋਣ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਵਿਕਾਸ ਪ੍ਰੋਜੈਕਟ ਅਸਾਮ ਦੀ ਉੱਤਰ ਪੂਰਬੀ ਰਾਜਾਂ ਦੇ ਨਾਲ-ਨਾਲ ਦੱਖਣ-ਪੂਰਬੀ ਏਸ਼ੀਆ ਦੇ ਗੁਆਂਢੀ ਦੇਸ਼ਾਂ ਨਾਲ ਕਨੈਕਟੀਵਿਟੀ ਵਧਾਉਣ ਦੇ ਨਾਲ ਹੀ ਟੂਰਿਜ਼ਮ ਖੇਤਰ ਵਿੱਚ ਰੋਜ਼ਗਾਰ ਨੂੰ ਵੀ ਹੁਲਾਰਾ ਦੇਣਗੇ ਅਤੇ ਰਾਜ ਵਿੱਚ ਖੇਡ ਪ੍ਰਤਿਭਾਵਾਂ ਲਈ ਨਵੇਂ ਮੌਕੇ ਪੈਦਾ ਕਰਨਗੇ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਕਾਰਨ ਰਾਜ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ਼ ਖੇਤਰ ਦੇ ਵਿਸਤਾਰ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇ ਵਿਕਾਸ ਪ੍ਰੋਜੈਕਟ ਲਈ ਅਸਾਮ ਅਤੇ ਉੱਤਰ ਪੂਰਬੀ ਖੇਤਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਗੁਵਾਹਾਟੀ ਦੇ ਨਾਗਰਿਕਾਂ ਦਾ ਕੱਲ ਸ਼ਾਮ ਉਨ੍ਹਾਂ ਦੇ ਪਹੁੰਚਣ ‘ਤੇ ਨਿੱਘਾ ਸੁਆਗਤ ਕਰਨ ਲਈ ਧੰਨਵਾਦ ਕੀਤਾ।
ਕਈ ਤੀਰਥ ਅਸਥਾਨਾਂ ਦੇ ਆਪਣੇ ਹਾਲੀਆ ਦੌਰਿਆਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਮਾਂ ਕਾਮਾਖਯਾ ਦੇ ਸਾਹਮਣੇ ਪਹੁੰਚਣ ਅਤੇ ਮਾਂ ਕਾਮਾਖਯਾ ਦਿਵਯ ਲੋਕ ਪਰਿਯੋਜਨਾ ਦਾ ਨੀਂਹ ਪੱਥਰ ਰੱਖਣ ਲਈ ਧੰਨਵਾਦ ਪ੍ਰਗਟਾਇਆ।
ਪ੍ਰੋਜੈਕਟ ਦੇ ਸੰਕਲਪ ਅਤੇ ਦਾਇਰੇ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਪੂਰਾ ਹੋਣ ‘ਤੇ, ਇਹ ਸ਼ਰਧਾਲੂਆਂ ਲਈ ਪਹੁੰਚ ਅਤੇ ਆਰਾਮ ਦੀ ਸੁਵਿਧਾ ਨੂੰ ਹੋਰ ਵਧਾਏਗਾ ਅਤੇ ਨਾਲ ਹੀ ਸ਼ਰਧਾਲੂਆਂ ਦੀ ਸੰਖਿਆ ਵਿੱਚ ਵਾਧਾ ਕਰੇਗਾ।ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਅਤੇ ਮੁੱਖ ਮੰਤਰੀ ਡਾ. ਹਿਮੰਤਾ ਬਿਸਵਾ ਸਰਮਾ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਮਾਂ ਕਾਮਾਖਯਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਸੰਖਿਆ ਵਿੱਚ ਵਾਧੇ ਨਾਲ ਅਸਾਮ ਉੱਤਰ ਪੂਰਬ ਵਿੱਚ ਟੂਰਿਜ਼ਮ ਦਾ ਗੇਟਵੇ ਬਣ ਜਾਵੇਗਾ।”
ਭਾਰਤੀ ਤੀਰਥ ਅਸਥਾਨਾਂ ਅਤੇ ਮੰਦਿਰਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਅਸਥਾਨ ਹਜ਼ਾਰਾਂ ਵਰ੍ਹਿਆਂ ਤੋਂ ਸਾਡੀ ਸੱਭਿਅਤਾ ਦੇ ਅਮਿੱਟ ਚਿੰਨ੍ਹ ਨੂੰ ਦਰਸਾਉਂਦੇ ਹਨ, ਇਹ ਦਰਸਾਉਂਦੇ ਹਨ ਕਿ ਕਿਵੇਂ ਭਾਰਤ ਨੇ ਹਰ ਸੰਕਟ ਦਾ ਸਾਹਮਣਾ ਕੀਤਾ ਹੈ। ਅਸੀਂ ਦੇਖਿਆ ਹੈ ਕਿ ਜਿਹੜੀਆਂ ਸੱਭਿਅਤਾਵਾਂ ਪਹਿਲਾਂ ਸਮ੍ਰਿੱਧ ਮੰਨੀਆਂ ਜਾਂਦੀਆਂ ਸਨ, ਉਹ ਹੁਣ ਕਿਵੇਂ ਖੰਡਰ ਬਣ ਕੇ ਖੜ੍ਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ‘ਤੇ ਸਿਆਸੀ ਲਾਹਾ ਲੈਣ ਲਈ ਆਪਣੀ ਸੰਸਕ੍ਰਿਤੀ ਅਤੇ ਪਹਿਚਾਣ ਪ੍ਰਤੀ ਸ਼ਰਮਿੰਦਾ ਹੋਣ ਦਾ ਰੁਝਾਨ ਸ਼ੁਰੂ ਕਰਨ ਅਤੇ ਭਾਰਤ ਦੇ ਪਵਿੱਤਰ ਅਸਥਾਨਾਂ ਦੀ ਮਹੱਤਤਾ ਨੂੰ ਸਮਝਣ ਵਿੱਚ ਅਸਫ਼ਲ ਰਹਿਣ ਲਈ ਅਫਸੋਸ ਜਤਾਇਆ। ਉਨ੍ਹਾਂ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ‘ਵਿਕਾਸ’ ਅਤੇ ‘ਵਿਰਾਸਤ’ ਦੋਵਾਂ ‘ਤੇ ਕੇਂਦਰਿਤ ਨੀਤੀਆਂ ਦੀ ਮਦਦ ਨਾਲ ਇਸ ਨੂੰ ਸੁਧਾਰਿਆ ਗਿਆ ਹੈ। ਅਸਾਮ ਦੇ ਲੋਕਾਂ ਲਈ ਇਨ੍ਹਾਂ ਨੀਤੀਆਂ ਦੇ ਲਾਭਾਂ ਦੀ ਵਿਆਖਿਆ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਰਾਜ ਵਿੱਚ ਇਤਿਹਾਸਿਕ ਅਤੇ ਅਧਿਆਤਮਿਕ ਅਸਥਾਨਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਜੋੜਨ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਸਦਾ ਉਦੇਸ਼ ਇਨ੍ਹਾਂ ਅਸਥਾਨਾਂ ਨੂੰ ਸੁਰੱਖਿਅਤ ਰੱਖਣਾ ਅਤੇ ਵਿਕਾਸ ਨੂੰ ਤੇਜ਼ ਕਰਨਾ ਹੈ।
ਆਈਆਈਟੀ (IIT) ਅਤੇ ਆਈਆਈਐੱਮ (IIM) ਜਿਹੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਵਿਸਤਾਰ ਨੂੰ ਨੋਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਿਰਫ਼ ਬੜੇ ਸ਼ਹਿਰਾਂ ਵਿੱਚ ਸਥਾਪਿਤ ਕੀਤੇ ਜਾਂਦੇ ਸਨ। ਹਾਲਾਂਕਿ, ਹੁਣ ਦੇਸ਼ ਭਰ ਵਿੱਚ ਆਈਆਈਟੀ’ਜ਼, ਆਈਆਈਐੱਮ’ਜ਼ ਅਤੇ ਏਆਈਆਈਐੱਮ’ਜ਼ ਦਾ ਨੈੱਟਵਰਕ ਫੈਲ ਗਿਆ ਹੈ ਅਤੇ ਅਸਾਮ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ, ਜੋ ਪਹਿਲਾਂ 6 ਸੀ, ਵੱਧ ਕੇ 12 ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਰਾਜ ਹੌਲ਼ੀ-ਹੌਲ਼ੀ ਉੱਤਰ ਪੂਰਬ ਵਿੱਚ ਕੈਂਸਰ ਦੇ ਇਲਾਜ ਦਾ ਕੇਂਦਰ ਬਣ ਜਾਵੇਗਾ।
ਗ਼ਰੀਬਾਂ ਲਈ 4 ਕਰੋੜ ਪੱਕੇ ਘਰਾਂ ਦੇ ਨਿਰਮਾਣ, ਉੱਜਵਲਾ ਯੋਜਨਾ ਦੇ ਤਹਿਤ ਟੂਟੀ ਦੇ ਪਾਣੀ ਦੇ ਕਨੈਕਸ਼ਨ, ਬਿਜਲੀ, ਰਸੋਈ ਗੈਸ ਕਨੈਕਸ਼ਨ ਅਤੇ ਸਵੱਛ ਭਾਰਤ ਦੇ ਤਹਿਤ ਟਾਇਲਟਾਂ ਦੇ ਨਿਰਮਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਈਜ਼ ਆਵ੍ ਲਿਵਿੰਗ ਮੌਜੂਦਾ ਸਰਕਾਰ ਦੀ ਪ੍ਰਾਥਮਿਕਤਾ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਵਿਰਾਸਤ ਦੇ ਨਾਲ-ਨਾਲ ਵਿਕਾਸ ‘ਤੇ ਸਰਕਾਰ ਦੇ ਫੋਕਸ ਨੇ ਭਾਰਤ ਦੇ ਨੌਜਵਾਨਾਂ ਨੂੰ ਬੜੇ ਪੱਧਰ ‘ਤੇ ਲਾਭ ਪਹੁੰਚਾਇਆ ਹੈ। ਦੇਸ਼ ਵਿੱਚ ਟੂਰਿਜ਼ਮ ਅਤੇ ਤੀਰਥ ਯਾਤਰਾਵਾਂ ਲਈ ਵਧ ਰਹੇ ਉਤਸ਼ਾਹ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਾਸ਼ੀ ਕੌਰੀਡੋਰ ਦੇ ਮੁਕੰਮਲ ਹੋਣ ਤੋਂ ਬਾਅਦ ਵਾਰਾਣਸੀ ਵਿੱਚ ਸ਼ਰਧਾਲੂਆਂ ਦੀ ਰਿਕਾਰਡ ਆਮਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ “ਪਿਛਲੇ ਵਰ੍ਹੇ ਵਿੱਚ 8.50 ਕਰੋੜ ਲੋਕ ਕਾਸ਼ੀ ਦੇ ਦਰਸ਼ਨ ਕਰ ਚੁੱਕੇ ਹਨ, ਉਜੈਨ ਵਿੱਚ 5 ਕਰੋੜ ਤੋਂ ਅਧਿਕ ਲੋਕ ਮਹਾਕਾਲ ਦੇ ਦਰਸ਼ਨ ਕਰ ਚੁੱਕੇ ਹਨ, ਅਤੇ 19 ਲੱਖ ਤੋਂ ਅਧਿਕ ਸ਼ਰਧਾਲੂ ਕੇਦਾਰਧਾਮ ਦੇ ਦਰਸ਼ਨ ਕਰ ਚੁੱਕੇ ਹਨ।” ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਦੱਸਿਆ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਿਛਲੇ 12 ਦਿਨਾਂ ਵਿੱਚ 24 ਲੱਖ ਤੋਂ ਵੱਧ ਲੋਕ ਹਾਜ਼ਰ ਹੋਏ ਹਨ। ਉਨ੍ਹਾਂ ਨੇ ਦੁਹਰਾਇਆ ਕਿ ਮਾਂ ਕਾਮਾਖਯਾ ਦਿਵਯ ਲੋਕ ਪਰਿਯੋਜਨਾ ਦੇ ਪੂਰਾ ਹੋਣ ਤੋਂ ਬਾਅਦ ਇੱਥੇ ਭੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲੇਗਾ।
ਭਾਵੇਂ ਇਹ ਰਿਕਸ਼ਾ ਚਾਲਕ, ਟੈਕਸੀ ਡਰਾਈਵਰ, ਹੋਟਲ ਮਾਲਕ ਜਾਂ ਸਟ੍ਰੀਟ ਵਿਕ੍ਰੇਤਾ ਹੋਵੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਰਥਯਾਤਰੀਆਂ ਅਤੇ ਸ਼ਰਧਾਲੂਆਂ ਦੀ ਆਮਦ ਨਾਲ ਸਭ ਤੋਂ ਗ਼ਰੀਬ ਲੋਕਾਂ ਦੀ ਆਜੀਵਕਾ ਨੂੰ ਵੀ ਹੁਲਾਰਾ ਮਿਲਦਾ ਹੈ ਅਤੇ ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਟੂਰਿਜ਼ਮ ‘ਤੇ ਸਰਕਾਰ ਦੇ ਫੋਕਸ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਬੰਧ ਵਿੱਚ ਉੱਤਰ ਪੂਰਬੀ ਰਾਜਾਂ ਦੇ ਸਾਹਮਣੇ ਮੌਜੂਦ ਅਨੇਕ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ, “ਕੇਂਦਰ ਸਰਕਾਰ ਇਤਿਹਾਸਿਕ ਮਹੱਤਤਾ ਵਾਲੇ ਅਸਥਾਨਾਂ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਜਾ ਰਹੀ ਹੈ”। ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ ਸਰਕਾਰ ਉੱਤਰ ਪੂਰਬੀ ਰਾਜਾਂ ਦੇ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ।
ਬੀਤੇ 10 ਵਰ੍ਹਿਆਂ ਵਿੱਚ ਉੱਤਰ ਪੂਰਬ ਵਿੱਚ ਸੈਲਾਨੀਆਂ ਦੀ ਰਿਕਾਰਡ ਗਿਣਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਖੇਤਰ ਦੀ ਸੁੰਦਰਤਾ ਇਸ ਤੋਂ ਪਹਿਲਾਂ ਮੌਜੂਦ ਸੀ, ਪਰ ਪਿਛਲੀਆਂ ਸਰਕਾਰਾਂ ਵੱਲੋਂ ਦਿਖਾਈ ਅਣਗਹਿਲੀ ਕਾਰਨ ਹਿੰਸਾ ਅਤੇ ਸਾਧਨਾਂ ਦੀ ਘਾਟ ਕਾਰਨ ਸੈਲਾਨੀਆਂ ਦੀ ਗਿਣਤੀ ਬਹੁਤ ਘੱਟ ਰਹੀ। ਖੇਤਰ ਵਿੱਚ ਮਾੜੀ ਹਵਾਈ, ਰੇਲ ਅਤੇ ਰੋਡ ਕਨੈਕਟੀਵਿਟੀ ਦਾ ਜ਼ਿਕਰ ਕਰਦੇ ਹੋਏ ਜਿੱਥੇ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਤੱਕ ਯਾਤਰਾ ਕਰਨ ਵਿੱਚ ਘੰਟੇ ਲਗਦੇ ਸਨ, ਪ੍ਰਧਾਨ ਮੰਤਰੀ ਮੋਦੀ ਨੇ ਰਾਜ ਵਿੱਚ ਸਰਬਪੱਖੀ ਵਿਕਾਸ ਲਈ ਕੇਂਦਰ ਅਤੇ ਰਾਜ ਪੱਧਰ ‘ਤੇ ਡਬਲ ਇੰਜਣ ਵਾਲੀ ਸਰਕਾਰ ਨੂੰ ਕ੍ਰੈਡਿਟ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਸਰਕਾਰ ਨੇ ਖੇਤਰ ਦੇ ਵਿਕਾਸ ਖਰਚੇ ਵਿੱਚ 4 ਗੁਣਾ ਵਾਧਾ ਕੀਤਾ ਹੈ। 2014 ਤੋਂ ਪਹਿਲਾਂ ਅਤੇ ਬਾਅਦ ਦੀ ਤੁਲਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਛਾਈਆਂ ਗਈਆਂ ਰੇਲ ਪਟੜੀਆਂ ਦੀ ਲੰਬਾਈ ਵਿੱਚ 1900 ਕਿਲੋਮੀਟਰ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ, ਰੇਲਵੇ ਬਜਟ ਵਿੱਚ ਲਗਭਗ 400 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ 2014 ਤੱਕ 10,000 ਕਿਲੋਮੀਟਰ ਦੇ ਮੁਕਾਬਲੇ ਪਿਛਲੇ 10 ਵਰ੍ਹਿਆਂ ਵਿੱਚ 6,000 ਕਿਲੋਮੀਟਰ ਨਵੇਂ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਗਿਆ। ਅੱਜ ਦੇ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਈਟਾਨਗਰ ਨਾਲ ਕਨੈਕਟੀਵਿਟੀ ਮਜ਼ਬੂਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਗ਼ਰੀਬਾਂ, ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਬੁਨਿਆਦੀ ਸੁਵਿਧਾਵਾਂ ਦੀ ਗਰੰਟੀ ਦੇਣ ਦਾ ਜ਼ਿਕਰ ਕਰਦਿਆਂ ਕਿਹਾ “ਮੋਦੀ ਕੀ ਗਰੰਟੀ ਦਾ ਮਤਲਬ ਹੈ ਪੂਰਤੀ ਦੀ ਗਰੰਟੀ।” ਉਨ੍ਹਾਂ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਅਤੇ ‘ਮੋਦੀ ਕੀ ਗਰੰਟੀ ਵਾਹਨ’ ਦਾ ਜ਼ਿਕਰ ਕੀਤਾ ਜੋ ਸਰਕਾਰੀ ਸਕੀਮਾਂ ਤੋਂ ਵੰਚਿਤ ਲੋਕਾਂ ਤੱਕ ਲਾਭ ਪਹੁੰਚਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਅੱਗੇ ਕਿਹਾ “ਦੇਸ਼ ਭਰ ਵਿੱਚ ਲਗਭਗ 20 ਕਰੋੜ ਲੋਕਾਂ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਪ੍ਰਤੱਖ ਤੌਰ ‘ਤੇ ਹਿੱਸਾ ਲਿਆ ਹੈ। ਅਸਾਮ ਦੇ ਬੜੀ ਗਿਣਤੀ ਵਿੱਚ ਲੋਕਾਂ ਨੂੰ ਵੀ ਇਸਦਾ ਲਾਭ ਮਿਲਿਆ ਹੈ।”
ਕੇਂਦਰ ਦੇ ਵਿਜ਼ਨ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਰੇਕ ਨਾਗਰਿਕ ਦੇ ਜੀਵਨ ਨੂੰ ਸਰਲ ਬਣਾਉਣ ਦੀ ਪੁਸ਼ਟੀ ਕੀਤੀ, ਇੱਕ ਪ੍ਰਤੀਬੱਧਤਾ ਜਿਸ ਦਾ ਉਨ੍ਹਾਂ ਦਾਅਵਾ ਕੀਤਾ ਸੀ, ਇਸ ਸਾਲ ਦੇ ਬਜਟ ਐਲਾਨਾਂ ਵਿੱਚ ਵੀ ਝਲਕਦਾ ਹੈ। ਇਸ ਸਾਲ ਸਰਕਾਰ ਨੇ ਇਨਫ੍ਰਾਸਟ੍ਰਕਚਰ ‘ਤੇ 11 ਲੱਖ ਕਰੋੜ ਰੁਪਏ ਖਰਚਣ ਦਾ ਵਾਅਦਾ ਕੀਤਾ ਹੈ, ਅਤੇ ਕਿਹਾ ਕਿ ਇਨਫ੍ਰਾਸਟ੍ਰਕਚਰ ‘ਤੇ ਇਸ ਤਰ੍ਹਾਂ ਦਾ ਖਰਚ ਹੋਰ ਰੋਜ਼ਗਾਰ ਪੈਦਾ ਕਰਦਾ ਹੈ ਅਤੇ ਵਿਕਾਸ ਨੂੰ ਗਤੀ ਦਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 2014 ਤੋਂ ਪਹਿਲਾਂ ਪਿਛਲੇ 10 ਵਰ੍ਹਿਆਂ ਵਿੱਚ ਅਸਾਮ ਲਈ ਕੁੱਲ ਇਨਫ੍ਰਾਸਟ੍ਰਕਚਰ ਦਾ ਬਜਟ 12 ਲੱਖ ਕਰੋੜ ਰੁਪਏ ਸੀ।
ਪ੍ਰਧਾਨ ਮੰਤਰੀ ਨੇ ਹਰ ਘਰ ਨੂੰ ਬਿਜਲੀ ਸਪਲਾਈ ‘ਤੇ ਪਿਛਲੇ 10 ਵਰ੍ਹਿਆਂ ਵਿੱਚ ਸਰਕਾਰ ਦੇ ਜ਼ੋਰ ਨੂੰ ਦੁਹਰਾਇਆ। ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਰੂਫਟੌਪ ਸੋਲਰ ਸਕੀਮ ਦੀ ਸ਼ੁਰੂਆਤ ਦੇ ਨਾਲ ਬਿਜਲੀ ਦੇ ਬਿਲਾਂ ਨੂੰ ਜ਼ੀਰੋ ਕਰਨ ਦੇ ਲਏ ਗਏ ਫ਼ੈਸਲੇ ਦੀ ਜਾਣਕਾਰੀ ਦਿੱਤੀ ਜਿੱਥੇ ਸਰਕਾਰ ਇੱਕ ਕਰੋੜ ਪਰਿਵਾਰਾਂ ਨੂੰ ਸੋਲਰ ਰੂਫਟੌਪ ਲਗਾਉਣ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਬਿਜਲੀ ਦਾ ਬਿਲ ਭੀ ਜ਼ੀਰੋ ਹੋ ਜਾਵੇਗਾ ਅਤੇ ਆਮ ਪਰਿਵਾਰ ਘਰ ਬੈਠੇ ਹੀ ਬਿਜਲੀ ਪੈਦਾ ਕਰਕੇ ਕਮਾਈ ਕਰ ਸਕਣਗੇ।
ਦੇਸ਼ ਵਿੱਚ 2 ਕਰੋੜ ਲਖਪਤੀ ਦੀਦੀ ਬਣਾਉਣ ਦੀ ਗਰੰਟੀ ਵੱਲ ਧਿਆਨ ਦਿਵਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਪਿਛਲੇ ਸਾਲ ਇਹ ਸੰਖਿਆ 1 ਕਰੋੜ ਤੱਕ ਪਹੁੰਚ ਗਈ ਸੀ ਅਤੇ ਹੁਣ ਇਸ ਸਾਲ ਦੇ ਬਜਟ ਵਿੱਚ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਲਕਸ਼ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸਾਮ ਦੀਆਂ ਲੱਖਾਂ ਮਹਿਲਾਵਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਸਾਰੀਆਂ ਮਹਿਲਾਵਾਂ ਲਈ ਨਵੇਂ ਮੌਕਿਆਂ ਅਤੇ ਆਯੁਸ਼ਮਾਨ ਯੋਜਨਾ ਵਿੱਚ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਸ਼ਾਮਲ ਕਰਨ ਬਾਰੇ ਵੀ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਪਾਸ ਦਿਨ-ਰਾਤ ਕੰਮ ਕਰਨ ਅਤੇ ਦਿੱਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਸੰਕਲਪ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉੱਤਰ ਪੂਰਬ ਨੂੰ ਮੋਦੀ ਕੀ ਗਰੰਟੀ ਵਿੱਚ ਵਿਸ਼ਵਾਸ ਹੈ। ਉਨ੍ਹਾਂ ਅਸਾਮ ਦੇ ਉਨ੍ਹਾਂ ਖੇਤਰਾਂ ਵਿੱਚ ਸਥਾਈ ਸ਼ਾਂਤੀ ਸਥਾਪਿਤ ਕੀਤੇ ਜਾਣ, ਜੋ ਕਦੇ ਹਿੰਸਾ ਨਾਲ ਪ੍ਰਭਾਵਿਤ ਸਨ, ਅਤੇ ਰਾਜਾਂ ਦਰਮਿਆਨ ਸਰਹੱਦੀ ਵਿਵਾਦਾਂ ਦੇ ਹੱਲ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ, “ਇੱਥੇ 10 ਤੋਂ ਵੱਧ ਬੜੇ ਸ਼ਾਂਤੀ ਸਮਝੌਤਿਆਂ ‘ਤੇ ਹਸਤਾਖਰ ਕੀਤੇ ਗਏ ਹਨ।” ਉਨ੍ਹਾਂ ਅੱਗੇ ਕਿਹਾ ਕਿ ਉੱਤਰ ਪੂਰਬ ਦੇ ਹਜ਼ਾਰਾਂ ਨੌਜਵਾਨਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਹਿੰਸਾ ਦਾ ਰਾਹ ਛੱਡ ਦਿੱਤਾ ਹੈ ਅਤੇ ਵਿਕਾਸ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਅਸਾਮ ਦੇ 7000 ਤੋਂ ਵੱਧ ਨੌਜਵਾਨਾਂ ਨੇ ਹਥਿਆਰ ਛੱਡ ਕੇ ਦੇਸ਼ ਦੇ ਵਿਕਾਸ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਪ੍ਰਣ ਕੀਤਾ ਹੈ। ਕਈ ਜ਼ਿਲ੍ਹਿਆਂ ਵਿੱਚ ਅਫਸਪਾ (AFSPA) ਹਟਾਏ ਜਾਣ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਹਿੰਸਾ ਤੋਂ ਪ੍ਰਭਾਵਿਤ ਖੇਤਰਾਂ ਦਾ ਅੱਜ ਸਰਕਾਰ ਦੇ ਸਹਿਯੋਗ ਨਾਲ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਵਿਕਾਸ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਲਕਸ਼ ਨਿਰਧਾਰਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਕੋਲ ਉਦੇਸ਼ਾਂ ਦੀ ਘਾਟ ਸੀ ਅਤੇ ਸਖ਼ਤ ਮਿਹਨਤ ਕਰਨ ਵਿੱਚ ਅਸਫ਼ਲ ਰਹੀਆਂ। ਉਹ ਉੱਤਰ-ਪੂਰਬ ਨੂੰ ਪੂਰਬੀ ਏਸ਼ੀਆ ਵਾਂਗ ਵਿਕਸਿਤ ਕਰਨ, ਉੱਤਰੀ ਅਤੇ ਪੂਰਬੀ ਏਸ਼ੀਆ ਵਿੱਚ ਵਿਸਤ੍ਰਿਤ ਕਨੈਕਟੀਵਿਟੀ ਦੀ ਸੁਵਿਧਾ ਪ੍ਰਦਾਨ ਕਰਨ ਦੀ ਕਲਪਨਾ ਕਰਦੇ ਹਨ। ਉੱਤਰੀ ਪੂਰਬ ਨੂੰ ਦੱਖਣੀ ਏਸ਼ੀਆ ਉਪ ਖੇਤਰੀ ਆਰਥਿਕ ਸਹਿਯੋਗ ਦੇ ਤਹਿਤ ਵਪਾਰਕ ਕੇਂਦਰ ਵਿੱਚ ਬਦਲਦੇ ਹੋਏ, ਰਾਜ ਵਿੱਚ ਬਹੁਤ ਸਾਰੀਆਂ ਸੜਕਾਂ ਨੂੰ ਅੱਪਗ੍ਰੇਡ ਕੀਤਾ ਜਾਣਾ ਤੈਅ ਹੈ। ਪ੍ਰਧਾਨ ਮੰਤਰੀ ਨੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਆਪਣੇ ਦ੍ਰਿੜ ਇਰਾਦੇ ਨੂੰ ਪ੍ਰਗਟ ਕਰਦੇ ਹੋਏ, ਪੂਰਬੀ ਏਸ਼ੀਆ ਦੇ ਸਮਾਨ ਆਪਣੇ ਖੇਤਰ ਦੇ ਵਿਕਾਸ ਨੂੰ ਦੇਖਣ ਲਈ ਉੱਤਰ ਪੂਰਬ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਸਵੀਕਾਰ ਕੀਤਾ।
ਪ੍ਰਧਾਨ ਮੰਤਰੀ ਨੇ ਪੂਰਬੀ ਏਸ਼ੀਆ ਦੇ ਬਰਾਬਰ ਆਪਣੇ ਖੇਤਰ ਦਾ ਵਿਕਾਸ ਕੀਤੇ ਜਾਣ ਦੇ ਲਈ ਉੱਤਰ ਪੂਰਬ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਸਵੀਕਾਰ ਕੀਤਾ, ਅਤੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਆਪਣਾ ਦ੍ਰਿੜ ਸੰਕਲਪ ਜ਼ਾਹਿਰ ਕੀਤਾ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਇਸ ਦੇ ਨਾਗਰਿਕਾਂ ਲਈ ਖੁਸ਼ਹਾਲ ਅਤੇ ਸਮ੍ਰਿੱਧ ਜੀਵਨ ਦਾ ਲਕਸ਼ ਅੱਜ ਕੀਤੇ ਜਾ ਰਹੇ ਸਾਰੇ ਵਿਕਾਸ ਕਾਰਜਾਂ ਦਾ ਮੁੱਖ ਕਾਰਨ ਹੈ। ਪ੍ਰਧਾਨ ਮੰਤਰੀ ਨੇ ਅਸਾਮ ਅਤੇ ਉੱਤਰ ਪੂਰਬ ਦੁਆਰਾ ਨਿਭਾਈ ਜਾਣ ਵਾਲੀ ਬੜੀ ਭੂਮਿਕਾ ਦੀ ਪੁਸ਼ਟੀ ਕਰਦੇ ਹੋਏ ਸਮਾਪਤੀ ਕੀਤੀ “ਲਕਸ਼ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣਾ ਹੈ। ਲਕਸ਼ ਵਿਕਸਿਤ ਭਾਰਤ 2047 ਹੈ।”
ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਸਾਮ ਦੇ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰਾਈ, ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਅਤੇ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗਾਂ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਭੀ ਹਾਜ਼ਰ ਸਨ।
ਪਿਛੋਕੜ
ਤੀਰਥ ਅਸਥਾਨਾਂ ‘ਤੇ ਜਾਣ ਵਾਲੇ ਲੋਕਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨਾ ਪ੍ਰਧਾਨ ਮੰਤਰੀ ਦਾ ਮੁੱਖ ਫੋਕਸ ਖੇਤਰ ਰਿਹਾ ਹੈ। ਇਸ ਕੋਸ਼ਿਸ਼ ਦੇ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਦੁਆਰਾ ਨੀਂਹ ਪੱਥਰ ਰੱਖਣ ਵਾਲੇ ਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਵਿੱਚ, ਮਾਂ ਕਾਮਾਖਯਾ ਦਿਵਯ ਪਰਿਯੋਜਨਾ (ਮਾਂ ਕਾਮਾਖਯਾ ਐਕਸੈੱਸ ਕੌਰੀਡੋਰ) ਸ਼ਾਮਲ ਹੈ, ਜਿਸ ਨੂੰ ਉੱਤਰ ਪੂਰਬੀ ਖੇਤਰ ਲਈ ਪ੍ਰਧਾਨ ਮੰਤਰੀ ਵਿਕਾਸ ਪਹਿਲ (PM-DevINE) ਸਕੀਮ ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਇਹ ਕਾਮਾਖਯਾ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਨੇ 3400 ਕਰੋੜ ਰੁਪਏ ਤੋਂ ਵੱਧ ਦੇ ਮਲਟੀਪਲ-ਰੋਡ ਅੱਪਗ੍ਰੇਡੇਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਦੇ ਤਹਿਤ 38 ਪੁਲਾਂ ਸਮੇਤ 43 ਸੜਕਾਂ ਨੂੰ ਦੱਖਣੀ ਏਸ਼ੀਆ ਉਪ ਖੇਤਰੀ ਆਰਥਿਕ ਸਹਿਯੋਗ (ਐੱਸਏਐੱਸਈਸੀ-SASEC) ਕੌਰੀਡੋਰ ਕਨੈਕਟੀਵਿਟੀ ਦੇ ਹਿੱਸੇ ਵਜੋਂ ਅੱਪਗ੍ਰੇਡ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਦੋ 4 ਲੇਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਯਾਨੀ ਡੋਲਾਬਾੜੀ ਤੋਂ ਜਮੁਗੁੜੀ ਅਤੇ ਵਿਸ਼ਵਨਾਥ ਚਾਰਿਆਲੀ ਤੋਂ ਗੋਹਪੁਰ ਤੱਕ। ਇਹ ਪ੍ਰੋਜੈਕਟ ਈਟਾਨਗਰ ਨਾਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਅਤੇ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਗੇ।
ਖੇਤਰ ਦੀ ਅਥਾਹ ਖੇਡ ਸਮਰੱਥਾ ਦਾ ਲਾਭ ਉਠਾਉਣ ਲਈ, ਪ੍ਰਧਾਨ ਮੰਤਰੀ ਨੇ ਰਾਜ ਵਿੱਚ ਖੇਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਚੰਦਰਪੁਰ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਸਪੋਰਟਸ ਸਟੇਡੀਅਮ ਅਤੇ ਨਹਿਰੂ ਸਟੇਡੀਅਮ ਨੂੰ ਫੀਫਾ (FIFA) ਸਟੈਂਡਰਡ ਫੁੱਟਬਾਲ ਸਟੇਡੀਅਮ ਵਜੋਂ ਅੱਪਗ੍ਰੇਡ ਕਰਨਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਗੁਵਾਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ ਨੀਂਹ ਪੱਥਰ ਭੀ ਰੱਖਿਆ। ਇਸ ਤੋਂ ਇਲਾਵਾ ਕਰੀਮਗੰਜ ਵਿਖੇ ਮੈਡੀਕਲ ਕਾਲਜ ਦੇ ਵਿਕਾਸ ਦਾ ਨੀਂਹ ਪੱਥਰ ਭੀ ਉਨ੍ਹਾਂ ਨੇ ਰੱਖਿਆ।
A significant day for Assam! The projects being launched today will add momentum to the state’s growth journey. https://t.co/mzIGHwhnCM
— Narendra Modi (@narendramodi) February 4, 2024
अयोध्या में भव्य आयोजन के बाद मैं अब यहां मां कामाख्या के द्वार पर आया हूं।
आज मुझे यहां मां कामाख्या दिव्यलोक परियोजना का शिलान्यास करने का सौभाग्य प्राप्त हुआ: PM @narendramodi pic.twitter.com/H6GklHsoPF
— PMO India (@PMOIndia) February 4, 2024
हमारे तीर्थ, हमारे मंदिर, हमारी आस्था के स्थान, ये सिर्फ दर्शन करने की स्थली ही नहीं हैं।
ये हज़ारों वर्षों की हमारी सभ्यता की यात्रा की अमिट निशानियां हैं: PM @narendramodi pic.twitter.com/1IG55iQRi3
— PMO India (@PMOIndia) February 4, 2024
हमारा लक्ष्य हर नागरिक का जीवन आसान बनाने का है: PM @narendramodi pic.twitter.com/ZvxJBijEiR
— PMO India (@PMOIndia) February 4, 2024
लक्ष्य है, भारत और भारतीयों का सुखी और समृद्ध जीवन।
लक्ष्य है, भारत को दुनिया की तीसरी बड़ी आर्थिक ताकत बनाने का।
लक्ष्य है, 2047 तक भारत को विकसित राष्ट्र बनाने का। pic.twitter.com/RZUNe3OTpz
— PMO India (@PMOIndia) February 4, 2024
*******
ਡੀਐੱਸ/ਟੀਐੱਸ/ਆਰਟੀ
A significant day for Assam! The projects being launched today will add momentum to the state's growth journey. https://t.co/mzIGHwhnCM
— Narendra Modi (@narendramodi) February 4, 2024
अयोध्या में भव्य आयोजन के बाद मैं अब यहां मां कामाख्या के द्वार पर आया हूं।
— PMO India (@PMOIndia) February 4, 2024
आज मुझे यहां मां कामाख्या दिव्यलोक परियोजना का शिलान्यास करने का सौभाग्य प्राप्त हुआ: PM @narendramodi pic.twitter.com/H6GklHsoPF
हमारे तीर्थ, हमारे मंदिर, हमारी आस्था के स्थान, ये सिर्फ दर्शन करने की स्थली ही नहीं हैं।
— PMO India (@PMOIndia) February 4, 2024
ये हज़ारों वर्षों की हमारी सभ्यता की यात्रा की अमिट निशानियां हैं: PM @narendramodi pic.twitter.com/1IG55iQRi3
हमारा लक्ष्य हर नागरिक का जीवन आसान बनाने का है: PM @narendramodi pic.twitter.com/ZvxJBijEiR
— PMO India (@PMOIndia) February 4, 2024
लक्ष्य है, भारत और भारतीयों का सुखी और समृद्ध जीवन।
— PMO India (@PMOIndia) February 4, 2024
लक्ष्य है, भारत को दुनिया की तीसरी बड़ी आर्थिक ताकत बनाने का।
लक्ष्य है, 2047 तक भारत को विकसित राष्ट्र बनाने का। pic.twitter.com/RZUNe3OTpz