ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਦੇ ਸਰੁਸਜਈ ਸਟੇਡੀਅਮ ਵਿੱਚ 10,900 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਪ੍ਰੋਜੈਕਟਾਂ ਵਿੱਚ ਬ੍ਰਹਮਪੁੱਤਰ ਨਦੀ ’ਤੇ ਪਲਾਸ਼ਬਾੜੀ ਅਤੇ ਸੁਆਲਕੁਚੀ ਨੂੰ ਜੋੜਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣਾ, ਸ਼ਿਵਸਾਗਰ ਵਿੱਚ ਰੰਗ ਘਰ ਦੇ ਸੁੰਦਰੀਕਰਣ ਦੇ ਲਈ ਇੱਕ ਪ੍ਰੋਜੈਕਟ, ਨਾਮਰੂਪ ਵਿੱਚ 500 ਟੀਪੀਡੀ ਮੇਂਥੌਲ ਪਲਾਂਟ ਦਾ ਉਦਘਾਟਨ ਅਤੇ ਪੰਜ ਰੇਲਵੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਦਸ ਹਜ਼ਾਰ ਤੋਂ ਵੱਧ ਬੀਹੂ ਕਲਾਕਾਰਾਂ ਦੁਆਰਾ ਪੇਸ਼ ਕੀਤੇ ਰੰਗਾਰੰਗ ਬੀਹੂ ਪ੍ਰੋਗਰਾਮ ਨੂੰ ਵੀ ਦੇਖਿਆ।
ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਸ਼ਾਨਦਾਰ ਨਜ਼ਾਰੇ ਨੂੰ ਦੇਖਣ ਵਾਲਾ ਕੋਈ ਵੀ ਵਿਅਕਤੀ ਆਪਣੇ ਪੂਰੇ ਜੀਵਨਕਾਲ ਵਿੱਚ ਇਸ ਨੂੰ ਕਦੇ ਨਹੀਂ ਭੁੱਲੇਗਾ। “ਇਹ ਕਲਪਨਾ ਤੋਂ ਪਰੇ ਹੈ, ਇਹ ਅਦਭੁਤ ਹੈ। ਇਹ ਅਸਾਮ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਢੋਲ, ਪੀਪਾ ਅਤੇ ਗੋਗਨ ਦੀ ਆਵਾਜ਼ ਅੱਜ ਪੂਰੇ ਭਾਰਤ ਵਿੱਚ ਸੁਣੀ ਜਾ ਸਕਦੀ ਹੈ। ਅਸਾਮ ਦੇ ਹਜ਼ਾਰਾਂ ਕਲਾਕਾਰਾਂ ਦੇ ਯਤਨ ਅਤੇ ਤਾਲਮੇਲ ਨੂੰ ਦੇਸ਼ ਦੇ ਨਾਲ-ਨਾਲ ਦੁਨੀਆ ਵੀ ਬੜੇ ਮਾਣ ਦੇ ਨਾਲ ਦੇਖ ਰਹੀ ਹੈ।”
ਇਸ ਮੌਕੇ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਲਾਕਾਰਾਂ ਦੇ ਜੋਸ਼ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੇ ਉਸ ਦਿਨ ਦੇ ਬਾਰੇ ਵਿੱਚ ਕਿਹਾ ਸੀ ਕਿ ਜਦ ਲੋਕ ‘ਏ ਫਾਰ ਅਸਾਮ’ ਦੀ ਆਵਾਜ਼ ਉਠਾਉਣਗੇ, ਅਤੇ ਕਿਹਾ ਕਿ ਰਾਜ ਆਖਰਕਾਰ ਏ1 ਰਾਜ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਬੀਹੂ ਦੇ ਮੌਕੇ ’ਤੇ ਅਸਾਮ ਅਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸਾਖੀ ਪੰਜਾਬ ਸਮੇਤ ਉੱਤਰ ਭਾਰਤੀ ਰਾਜਾਂ ਵਿੱਚ ਵੀ ਮਨਾਈ ਜਾ ਰਹੀ ਹੈ। ਬੰਗਲਾ ਲੋਕ ਪੋਇਲਾ ਵਿਸਾਖ ਮਨਾ ਰਹੇ ਹਨ, ਉੱਥੇ ਕੇਰਲ ਵਿੱਚ ਵਿਸ਼ੂ ਮਨਾਇਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਇਹ ਤਿਉਹਾਰ ਜੋ ਮਨਾਇਆ ਜਾ ਰਿਹਾ ਹੈ, ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ, ਅਤੇ ਸਬਕਾ ਪ੍ਰਯਾਸ ਦੇ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਏਮਜ਼,ਤਿੰਨ ਮੈਡੀਕਲ ਕਾਲਜ, ਰੇਲਵੇ ਪ੍ਰੋਜੈਕਟਾਂ, ਬ੍ਰਹਮਪੁੱਤਰ ’ਤੇ ਪੁਲ ਅਤੇ ਮੇਂਥੌਲ ਪਲਾਂਟ ਸਮੇਤ ਅੱਜ ਦੇ ਕਈ ਪ੍ਰੋਜੈਕਟਾਂ ਅਤੇ ਰੰਗ ਘਰ ਦੇ ਪੁਨਰ ਵਿਕਾਸ ਅਤੇ ਸੁੰਦਰੀਕਰਣ ਦੇ ਬਾਰੇ ਵਿੱਚ ਖੁਸ਼ੀ ਵਿਅਕਤ ਕੀਤੀ।
ਪ੍ਰਧਾਨ ਮੰਤਰੀ ਨੇ ਆਪਣੀ ਸੰਸਕ੍ਰਿਤੀ ਨੂੰ ਸੰਭਾਲਣ ਲਈ ਅਸਾਮ ਦੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੁਆਰਾ ਅੱਜ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਤਿਉਹਾਰ ਸਿਰਫ਼ ਸੱਭਿਆਚਾਰਕ ਉਤਸਵ ਨਹੀਂ ਹਨ, ਬਲਕਿ ਸਾਰਿਆਂ ਨੂੰ ਇੱਕਜੁਟ ਕਰਨ ਅਤੇ ਇਕੱਠੇ ਅੱਗੇ ਵਧਾਉਣ ਦੀ ਪ੍ਰੇਰਣਾ ਦੇਣ ਦਾ ਇੱਕ ਮਾਧਿਅਮ ਹਨ।” ਉਨ੍ਹਾਂ ਨੇ ਕਿਹਾ ਕਿ, “ਰੰਗੋਲੀ ਬੀਹੂ ਅਸਾਮ ਦੇ ਲੋਕਾਂ ਦੇ ਲਈ ਦਿਲ ਅਤੇ ਆਤਮਾ ਦਾ ਤਿਉਹਾਰ ਹੈ। ਇਹ ਮਤਭੇਦਾਂ ਨੂੰ ਦੂਰ ਕਰਦਾ ਹੈ ਅਤੇ ਮਨੁੱਖਾਂ ਅਤੇ ਕੁਦਰਤ ਵਿਚਕਾਰ ਸੰਪੂਰਨ ਤਾਲਮੇਲ ਦਾ ਪ੍ਰਤੀਕ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੀ ਵਿਸ਼ੇਸ਼ਤਾ ਇਸ ਦੀ ਪਰੰਪਰਾਵਾਂ ਹਨ ਜੋ ਹਜ਼ਾਰਾਂ ਵਰ੍ਹਿਆਂ ਤੋਂ ਹਰੇਕ ਭਾਰਤੀ ਨੂੰ ਆਪਸ ਵਿੱਚ ਜੋੜਦੀਆਂ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰ ਗੁਲਾਮੀ ਦੇ ਬੁਰੇ ਅਤੇ ਭੈੜੇ ਸਮੇਂ ਵਿੱਚ ਇੱਕਜੁੱਟ ਹੋ ਕੇ ਖੜਿਆ ਰਿਹਾ ਅਤੇ ਭਾਰਤ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੇ ਬਹੁਤ ਹਮਲੇ ਝੱਲੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਅਮਰ ਰਿਹਾ, ਭਾਵੇਂ ਇਸ ਨੇ ਸ਼ਕਤੀਆਂ ਅਤੇ ਸ਼ਾਸਕਾਂ ਵਿੱਚ ਕਈ ਬਦਲਾਅ ਵੇਖੇ ਜੋ ਆਏ ਅਤੇ ਚਲੇ ਗਏ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਹਰੇਕ ਭਾਰਤੀ ਦੀ ਚੇਤਨਾ ਦੇਸ਼ ਦੀ ਮਿੱਟੀ ਅਤੇ ਪਰੰਪਰਾਵਾਂ ਤੋਂ ਬਣੀ ਹੈ ਅਤੇ ਇਹ ਵਿਕਸਿਤ ਭਾਰਤ ਦੀ ਨੀਂਹ ਵੀ ਹੈ।”
ਪ੍ਰਸਿੱਧ ਲੇਖਕ ਅਤੇ ਸਿਨੇਮਾ ਜਗਤ ਦੀ ਸ਼ਖਸੀਅਤ ਜਯੋਤੀ ਪ੍ਰਸਾਦ ਅਗ੍ਰਵਾਲ ਦੇ ਇੱਕ ਗੀਤ ਬਿਸਵੀ ਬਿਜੋਏ ਨੌਜਵਾਨ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗੀਤ ਅਸਾਮ ਅਤੇ ਪੂਰੇ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਿਆ ਹੈ। ਸ਼੍ਰੀ ਮੋਦੀ ਨੇ ਗੀਤ ਸੁਣਾਇਆ ਅਤੇ ਉੱਥੇ ਹਾਜ਼ਰ ਲੋਕਾਂ ਨੇ ਜ਼ੋਰਦਾਰ ਤਾੜੀਆਂ ਬਜਾਈਆਂ। ਉਨ੍ਹਾਂ ਨੇ ਦੱਸਿਆ ਕਿ ਇਹ ਗੀਤ ਭਾਰਤ ਦੇ ਨੌਜਵਾਨਾਂ ਨੂੰ ਭਾਰਤ ਮਾਤਾ ਦੀ ਪੁਕਾਰ ਸੁਣਨ ਅਤੇ ਬਦਲਾਅ ਦਾ ਏਜੰਟ ਬਣਨ ਦੇ ਲਈ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਅਸਾਮ ਦੇ ਨੌਜਵਾਨਾਂ ਨੂੰ ਅੱਗੇ ਵਧਣ ਅਤੇ ਵਿਕਸਿਤ ਭਾਰਤ ਦੇ ਦਰਵਾਜ਼ੇ ਖੋਲ੍ਹਣ ਦਾ ਸੱਦਾ ਦਿੰਦੇ ਹੋਏ ਕਿਹਾ, “ਇਹ ਗੀਤ ਉਦੋਂ ਲਿਖਿਆ ਗਿਆ ਸੀ ਜਦੋਂ ਅਜ਼ਾਦ ਭਾਰਤ ਲੋਕਾਂ ਦਾ ਸਭ ਤੋਂ ਵੱਡਾ ਸੁਪਨਾ ਸੀ, ਅੱਜ ਅਸੀ ਅਜ਼ਾਦ ਹਾਂ, ਵਿਕਸਿਤ ਭਾਰਤ ਸਭ ਤੋਂ ਵੱਡਾ ਸੁਪਨਾ ਹੈ”।
ਲੋਕਾਂ ਦੇ ਨਾਲ ਆਪਣੀ ਗੱਲਬਾਤ ਦੀ ਚਰਚਾ ਕਰਦੇ ਹੋਏ ਕਿ ਉਹ ਇੰਨ੍ਹੇ ਵੱਡੇ ਟੀਚਿਆਂ ਨੂੰ ਕਿਵੇਂ ਪ੍ਰਾਪਤ ਕਰਦੇ ਹਨ ਅਤੇ ਵਿਕਸਿਤ ਭਾਰਤ ਦੇ ਲਈ ਕੌਣ ਜ਼ਿੰਮੇਵਾਰ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਲੋਕਾਂ, ਅਤੇ 140 ਕਰੋੜ ਭਾਰਤੀ ਨਾਗਰਿਕਾਂ ਦਾ ਵਿਸ਼ਵਾਸ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ ਨਾਗਰਿਕਾਂ ਦੇ ਰਾਹ ਵਿੱਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਪੂਰੀ ਈਮਾਨਦਾਰੀ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਅੱਜ ਦੇ ਪ੍ਰੋਜੈਕਟ ਇਸ ਦੀ ਇੱਕ ਸ਼ਾਨਦਾਰ ਮਿਸਾਲ ਹਨ।
ਪ੍ਰਧਾਨ ਮੰਤਰੀ ਨੇ ਯਾਦ ਦਿਲਾਇਆ ਕਿ ਕਨੈਕਟੀਵਿਟੀ ਨੂੰ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਲੈ ਜਾਣ ਨੂੰ ਬਹੁਤ ਲੰਬੇ ਸਮੇਂ ਤੱਕ ਬਹੁਤ ਹੀ ਸੌੜੀ ਸੋਚ ਨਾਲ ਦੇਖਿਆ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਨੈਕਟੀਵਿਟੀ ਦੇ ਪ੍ਰਤੀ ਸੰਪੂਰਣ ਦ੍ਰਿਸ਼ਟੀਕੋਣ ਬਦਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ, ਕਨੈਕਟੀਵਿਟੀ ਇੱਕ ਚਾਰ-ਪੱਖੀ ਉੱਦਮ (ਮਹਾਯੱਗ) ਹੈ। ਉਨ੍ਹਾਂ ਨੇ ਕਿਹਾ ਕਿ ਇਹ ਚਾਰ ਮਾਪ ਭੌਤਿਕ ਸੰਪਰਕ, ਡਿਜੀਟਲ ਸੰਪਰਕ, ਸਮਾਜਿਕ ਸੰਪਰਕ ਅਤੇ ਸੱਭਿਆਚਾਰਕ ਸੰਪਰਕ ਹਨ।
ਸੱਭਿਆਚਾਰਕ ਸੰਪਰਕ ਦੀ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਮਹਾਨ ਅਸਾਮੀ ਯੋਧਾ ਲਚਿਤ ਬੋਰਫੁਕਨ ਦੇ 400ਵੇਂ ਵਰ੍ਹੇ ਦੇ ਜਸ਼ਨ ਵਿੱਚ ਦਿੱਲੀ ਵਿੱਚ ਆਯੋਜਿਤ ਸ਼ਾਨਦਾਰ ਸਮਾਰੋਹ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਰਾਣੀ ਗੈਦਿਨਲਿਯੂ, ਕਾਸ਼ੀ ਤਾਮਿਲ ਸੰਗਮਮ, ਸ਼ੌਰਾਸ਼ਟਰ ਤਾਮਿਲ ਸੰਗਮਮ, ਅਤੇ ਕੇਦਾਰਨਾਥ-ਕਾਮਾਖਿਆ ਦਾ ਜ਼ਿਕਰ ਕਰਦੇ ਹੋਏ ਸੱਭਿਆਚਾਰਕ ਸੰਪਰਕ ਦੀ ਵਿਆਖਿਆ ਕੀਤੀ। ਉਨ੍ਹਾਂ ਨੇ ਕਿਹਾ, “ਅੱਜ ਹਰ ਵਿਚਾਰ ਅਤੇ ਸੱਭਿਆਚਾਰ ਵਿਚਕਾਰ ਸਬੰਧ ਮਜ਼ਬੂਤ ਹੋ ਰਿਹਾ ਹੈ।” ਉਨ੍ਹਾਂ ਨੇ ਮੁੱਖ ਮੰਤਰੀ, ਹਿਮੰਤ ਬਿਸਵਾ ਸਰਮਾ ਦੇ ਹਾਲ ਦੇ ਮਾਧਵਪੁਰ ਮੇਲੇ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕ੍ਰਿਸ਼ਨ-ਰੁਕਮਣੀ ਦਾ ਇਹ ਬੰਧਨ ਉੱਤਰ ਪੂਰਬੀ ਖੇਤਰ ਨੂੰ ਪੱਛਮੀ ਭਾਰਤ ਨਾਲ ਜੋੜਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਗਾ ਸਿਲਕ ਤੋਂ ਬਾਅਦ ਤੇਜ਼ਪੁਰ ਲੇਸੂ, ਜੋਹਾ ਚਾਵਲ, ਬੋਕਾ ਚੌਲ, ਕਾਜੀ ਨੇਮੂ;ਹੁਣ ਗਾਮੋਸਾ ਨੂੰ ਜੀਆਈ ਟੈਗ ਮਿਲ ਗਿਆ ਹੈ। ਇਹ ਸਾਡੀਆਂ ਭੈਣਾਂ ਦੀ ਅਸਾਮੀ ਕਲਾ ਅਤੇ ਕਿਰਤ ਅਧਾਰਿਤ ਉੱਦਮ ਨੂੰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਲਿਜਾਣ ਦੀ ਇੱਕ ਕੋਸ਼ਿਸ਼ ਹੈ।
ਟੂਰਿਜ਼ਮ ਦੇ ਮਾਧਿਅਮ ਨਾਲ ਭਾਰਤ ਦੇ ਵੱਖ-ਵੱਖ ਸੱਭਿਆਚਾਰਕਾਂ ਬਾਰੇ ਦੁਨੀਆ ਭਰ ਵਿੱਚ ਹੋ ਰਹੀ ਚਰਚਾ ਦੇ ਤੱਥ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਟੂਰਿਸਟ ਇਨ੍ਹਾਂ ਸਥਾਨਾਂ ’ਤੇ ਜਾਂਦੇ ਹਨ ਉਹ ਨਾ ਸਿਰਫ਼ ਤਜ਼ਰਬਾ ਲੈਣ ਲਈ ਪੈਸਾ ਖਰਚ ਕਰਦੇ ਹਨ, ਬਲਕਿ ਸੰਸਕ੍ਰਿਤੀ ਦਾ ਇੱਕ ਹਿੱਸਾ ਯਾਦਾਂ ਦੇ ਰੂਪ ਵਿੱਚ ਆਪਣੇ ਨਾਲ ਲੈ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬੀ ਖੇਤਰ ਵਿੱਚ ਹਾਲਾਂਕਿ ਕਨੈਕਟੀਵਿਟੀ ਦੀ ਕਮੀ ਹਮੇਸ਼ਾ ਇੱਕ ਸਮੱਸਿਆ ਰਹੀ, ਜਿਸ ਨੂੰ ਵਰਤਮਾਨ ਸਰਕਾਰ ਦੁਆਰਾ ਇਸ ਇਲਾਕੇ ਵਿੱਚ ਸੜਕ, ਰੇਲ ਅਤੇ ਹਵਾਈ ਸੰਪਰਕ ’ਤੇ ਜ਼ੋਰ ਦੇ ਕੇ ਦੂਰ ਕੀਤਾ ਜਾ ਰਿਹਾ ਹੈ। ਪਿਛਲੇ 9 ਵਰ੍ਹਿਆਂ ਦੇ ਦੌਰਾਨ ਕਨੈਕਟੀਵਿਟੀ ਦੇ ਵਿਸਤਾਰ ਨਾਲ ਜੁੜੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉੱਤਰ ਪੂਰਬੀ ਖੇਤਰ ਦੇ ਬਹੁਤੇ ਪਿੰਡਾਂ ਲਈ ਆਲ-ਰੋਡ ਕਨੈਕਟੀਵਿਟੀ, ਨਵੇਂ ਹਵਾਈ ਅੱਡਿਆਂ ’ਤੇ ਪਹਿਲੀ ਵਾਰ ਕੰਮਕਾਜ ਸ਼ੁਰੂ ਹੋਣ ਅਤੇ ਵਪਾਰਕ ਉਡਾਣਾਂ ਸੰਚਾਲਿਤ ਕੀਤੇ ਜਾਣ, ਮਣੀਪੁਰ ਅਤੇ ਤ੍ਰਿਪੁਰਾ ਵਿੱਚ ਬ੍ਰੌਡ ਗੇਜ ਟ੍ਰੇਨਾਂ ਦੇ ਪਹੁੰਚਣ, ਪੂਰਬ ਉੱਤਰ ਵਿੱਚ ਪਹਿਲੇ ਦੀ ਤੁਲਨਾ ਵਿੱਚ ਲਗਭਗ 3 ਗੁਣਾ ਤੇਜ਼ੀ ਨਾਲ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾਣ ਅਤੇ ਰੇਲਵੇ ਲਾਈਨਾਂ ਨੂੰ ਦੁੱਗਣਾ ਕਰਨਾ ਪਹਿਲੇ ਦੀ ਤੁਲਨਾ ਵਿੱਚ 10 ਗੁਣਾ ਤੇਜ਼ੀ ਨਾਲ ਹੋਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਅੱਜ 6,000 ਕਰੋੜ ਰਪੁਏ ਤੋਂ ਵੱਧ ਲਾਗਤ ਦੇ ਪੰਜ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਜੋ ਅਸਾਮ ਸਮੇਤ ਉੱਤਰ ਪੂਰਬੀ ਖੇਤਰ ਦੇ ਇੱਕ ਵੱਡੇ ਹਿੱਸੇ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਪਹਿਲੀ ਵਾਰ ਅਸਾਮ ਦੇ ਇੱਕ ਵੱਡੇ ਹਿੱਸੇ ਵਿੱਚ ਪਹੁੰਚੀ ਹੈ ਅਤੇ ਰੇਲਵੇ ਲਾਈਨਾਂ ਨੂੰ ਦੁੱਗਣਾ ਕਰਨ ਦੇ ਨਾਲ ਅਸਾਮ ਦੇ ਨਾਲ-ਨਾਲ ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਨਾਗਾਲੈਂਡ ਨੂੰ ਆਸਾਨੀ ਨਾਲ ਜੋੜਿਆ ਜਾ ਸਕੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਥਾ ਅਤੇ ਟੂਰਿਜ਼ਮ ਸਥਾਨਾਂ ਦੀ ਯਾਤਰਾ ਹੁਣ ਆਸਾਨ ਹੋ ਜਾਵੇਗੀ।
ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਹ ਬੋਗੀਬੀਲ ਪੁਲ ਅਤੇ ਢੋਲਾ-ਸਾਦੀਆ-ਭੁਪੇਨ ਹਜ਼ਾਰਿਕਾ ਪੁਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਲਈ ਅਸਾਮ ਆਏ ਸਨ। ਉਨ੍ਹਾਂ ਨੇ ਪਿਛਲੇ 9 ਵਰ੍ਹਿਆਂ ਦੌਰਾਨ ਨਵੇਂ ਪ੍ਰੋਜੈਕਟਾਂ ਦੀ ਗਤੀ ਅਤੇ ਪੈਮਾਨੇ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰਹਮਪੁੱਤਰ ਨਦੀ ’ਤੇ ਪੁਲ ਦਾ ਨੈੱਟਵਰਕ ਪਿਛਲੇ 9 ਵਰ੍ਹਿਆਂ ਵਿੱਚ ਕੀਤੇ ਗਏ ਕੰਮਾਂ ਦਾ ਨਤੀਜਾ ਹੈ ਅਤੇ ਇਨ੍ਹਾਂ ਪੁਲਾਂ ਦੇ ਨਾਲ-ਨਾਲ ਅੱਜ ਦੇ ਪੁਲ ਪ੍ਰੋਜੈਕਟ ਨਾਲ ਖੁਅਲਕੁਸੀ ਰੇਸ਼ਮ ਉਦਯੋਗ ਨੂੰ ਲਾਭ ਹੋਵੇਗਾ।
ਪਿਛਲੇ 9 ਵਰ੍ਹਿਆਂ ਵਿੱਚ ਡਬਲ ਇੰਜਣ ਸਰਕਾਰ ਦੁਆਰਾ ਸਮਾਜਿਕ ਸੰਪਰਕ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੀਤੇ ਗਏ ਕੰਮਾਂ ’ਤੇ ਚਾਨਣ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ, ਜਿਸ ਦੇ ਨਤੀਜੇ ਵਜੋਂ ਲੱਖਾਂ ਪਿੰਡ ਖੁਲ੍ਹੇ ਵਿੱਚ ਸ਼ੌਚ ਮੁਕਤ ਹੋ ਗਏ, ਪੀਐੱਮ ਆਵਾਸ ਯੋਜਨਾ ਜਿਸ ਨੇ ਕਰੋੜਾਂ ਲੋਕਾਂ ਨੂੰ ਘਰ ਉਪਲਬਧ ਕਰਵਾਉਣ ਵਿੱਚ ਮਦਦ ਕੀਤੀ, ਬਿਜਲੀ ਦੇ ਲਈ ਸੌਭਾਗਿਆ ਯੋਜਨਾ, ਗੈਸ ਸਿਲੰਡਰ ਲਈ ਉੱਜਵਲਾ ਯੋਜਨਾ ਅਤੇ ਟੂਟੀ ਵਾਲੇ ਪਾਣੀ ਦੀ ਸਪਲਾਈ ਲਈ ਜਲ ਜੀਵਨ ਮਿਸ਼ਨ ਦਾ ਉਦਾਹਰਣ ਦਿੱਤਾ। ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਮਿਸ਼ਨ ਅਤੇ ਸਸਤੇ ਡਾਟਾ ਦਾ ਵੀ ਜ਼ਿਕਰ ਕੀਤਾ ਜਿਸ ਨੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਾਰੇ ਘਰ, ਇਹ ਸਾਰੇ ਪਰਿਵਾਰ ਅਭਿਲਾਸ਼ੀ ਭਾਰਤ ਦਾ ਪ੍ਰਤੀਨਿਧੀਤਵ ਕਰਦੇ ਹਨ। ਇਹੀ ਭਾਰਤ ਦੀ ਸ਼ਕਤੀ ਹਨ ਜੋ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਗੇ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਲਈ ਵਿਸ਼ਵਾਸ ਦਾ ਧਾਗਾ ਬਰਾਬਰ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਅਣਥੱਕ ਯਤਨਾਂ ਦੇ ਨਤੀਜੇ ਵਜੋਂ ਅੱਜ ਉੱਤਰ-ਪੂਰਬ ਵਿੱਚ ਹਰ ਪਾਸੇ ਸਥਾਈ ਸ਼ਾਂਤੀ ਹੈ। ਕਈ ਨੌਜਵਾਨ ਹਿੰਸਾ ਦਾ ਰਾਹ ਛੱਡ ਕੇ ਵਿਕਾਸ ਦੇ ਰਾਹ ’ਤੇ ਚੱਲਣ ਲੱਗੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਅਵਿਸ਼ਵਾਸ ਦੀ ਭਾਵਨਾ ਦੂਰ ਹੋ ਰਹੀ ਹੈ ਅਤੇ ਦਿਲਾਂ ਵਿਚਲੀ ਦੂਰੀਆਂ ਵੀ ਮਿਟ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸਾਨੂੰ ਇਸ ਮਾਹੌਲ ਨੂੰ ਹੋਰ ਅੱਗੇ ਲੈ ਜਾਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਅੱਗੇ ਵਧਾਉਣਾ ਹੈ।
ਇਸ ਮੌਕੇ ’ਤੇ ਅਸਾਮ ਦੇ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਸ਼੍ਰੀ ਹੇਮੰਤਾ ਬਿਸਵਾ ਸਰਮਾ, ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਅਤੇ ਅਸਾਮ ਸਰਕਾਰ ਦੇ ਮੰਤਰੀ ਵੀ ਹੋਰ ਪਤਵੰਤਿਆਂ ਨਾਲ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਬ੍ਰਹਮਪੁੱਤਰ ਨਦੀ ’ਤੇ ਪਲਾਸ਼ਬਾੜੀ ਅਤੇ ਸੁਆਲਕੁਚੀ ਨੂੰ ਜੋੜਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ। ਇਹ ਪੁਲ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਉਡੀਕ ਅਤੇ ਬਹੁਤ ਜ਼ਰੂਰੀ ਸੜਕ ਸੰਪਰਕ ਸੁਵਿਧਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਨੇ ਡਿਬਰੂਗੜ੍ਹ ਵਿੱਚ ਨਾਮਰੂਪ ਵਿੱਚ 500 ਟੀਪੀਡੀ ਮੇਂਥੌਲ ਪਲਾਂਟ ਦੀ ਸ਼ੁਰੂਆਤ ਕੀਤੀ। ਸ਼੍ਰੀ ਮੋਦੀ ਦੁਆਰਾ ਪ੍ਰਦੇਸ਼ ਦੇ ਵੱਖ-ਵੱਖ ਰੇਲ ਸੈਕਸ਼ਨਾਂ ਨੂੰ ਦੁੱਗਣਾ ਕਰਨ ਅਤੇ ਬਿਜਲੀਕਰਣ ਸਮੇਤ ਪੰਜ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ।
ਜਿਨ੍ਹਾਂ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਉਨ੍ਹਾਂ ਵਿੱਚੋਂ ਡਿਗਰੂ-ਲੁਮਡਿੰਗ ਸੈਕਸ਼ਨ; ਗੌਰੀਪੁਰ-ਅਭੈਪੁਰੀ ਸੈਕਸ਼ਨ; ਨਿਊਂ ਬੋਂਗੇਗਾਓਂ-ਧੂਪ ਧਾਰਾ ਸੈਕਸ਼ਨ ਦਾ ਦੁੱਗਣਾ; ਰਾਣੀਨਗਰ ਜਲਪਾਈਗੁੜੀ-ਗੁਹਾਟੀ ਸੈਕਸ਼ਨ ਦਾ ਬਿਜਲੀਕਰਣ; ਸੇਨਚੋਆ-ਸਿਲਘਾਟ ਟਾਊਣ ਅਤੇ ਸੇਨਚੋਆ-ਮੈਰਾਬਾੜੀ ਸੈਕਸ਼ਨ ਦਾ ਬਿਜਲੀਕਰਣ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਸ਼ਿਵਸਾਗਰ ਵਿੱਚ ਰੰਗ ਘਰ ਦੇ ਸੁੰਦਰੀਕਰਣ ਦੇ ਲਈ ਵੀ ਇੱਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜੋ ਪੂਰਾ ਹੋਣ ਤੋਂ ਬਾਅਦ ਇਸ ਸਥਾਨ ’ਤੇ ਟੂਰਿਸਟਾਂ ਨੂੰ ਕਈ ਮਹੱਤਵਪੂਰਨ ਸੁਵਿਧਾਵਾਂ ਦਾ ਅਹਿਸਾਸ ਕਰਵਾਏਗੀ। ਰੰਗ ਘਰ ਦੇ ਸੁੰਦਰੀਕਰਣ ਪ੍ਰੋਗਰਾਮ ਦੇ ਤਹਿਤ ਇੱਕ ਵਿਸ਼ਾਲ ਜਲ ਘਰ ਦੇ ਆਲੇ ਦੁਆਲੇ ਬਣਾਏ ਫਾਉਂਟੇਨ ਸ਼ੋਅ ਦਾ ਨਿਰਮਾਣ ਅਤੇ ਅਹੋਮ ਰਾਜਵੰਸ਼ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸੁਵਿਧਾਵਾਂ, ਐਡਵੈਂਚਰਸ ਕਿਸ਼ਤੀ ਦੀ ਸਵਾਰੀ ਦੇ ਲਈ ਜੈੱਟੀ ਦੇ ਨਾਲ ਇੱਕ ਬੋਟ ਹਾਊਸ, ਸਥਾਨਕ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਾਰੀਗਰ ਪਿੰਡ, ਭੋਜਨ ਪ੍ਰੇਮੀਆਂ ਲਈ ਵੱਖ-ਵੱਖ ਜਾਤੀ ਪਕਵਾਨ ਆਦਿ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸ਼ਿਵਸਾਗਰ ਵਿੱਚ ਸਥਿਤ ਰੰਗ ਘਰ ਅਹੋਮ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਣ ਲਈ ਸਭ ਤੋਂ ਮਸ਼ਹੂਰ ਸਰੰਚਨਾਵਾਂ ਵਿੱਚੋਂ ਇੱਕ ਹੈ। ਇਸ ਦਾ ਨਿਰਮਾਣ 18 ਵੀਂ ਸ਼ਤਾਬਦੀ ਵਿੱਚ ਅਹੋਮ ਰਾਜਾ ਸਵਰਗਦੇਓ ਪ੍ਰਮੱਤ ਸਿੰਘਾ ਦੁਆਰਾ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਅੱਜ ਆਯੋਜਿਤ ਇੱਕ ਵਿਸ਼ਾਲ ਬੀਹੂ ਡਾਂਸ ਪ੍ਰੋਗਰਾਮ ਵੀ ਦੇਖਿਆ, ਜਿਸ ਦਾ ਆਯੋਜਨ ਅਸਾਮ ਦੇ ਬੀਹੂ ਡਾਂਸ ਨੂੰ ਅਸਾਮ ਦੇ ਲੋਕਾਂ ਦੀ ਸੱਭਿਆਚਾਰਕ ਪਹਿਚਾਣ ਅਤੇ ਜੀਵਨ ਦੇ ਵਿਸ਼ੇਸ਼ ਪ੍ਰਤੀਕ ਦੇ ਰੂਪ ਵਿੱਚ ਵਿਸ਼ਵ ਪੱਧਰ ’ਤੇ ਪ੍ਰਦਰਸ਼ਿਤ ਕਰਨ ਲਈ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਇਕੋ ਹੀ ਥਾਂ ’ਤੇ 10,000 ਤੋਂ ਵੱਧ ਬੀਹੂ ਕਲਾਕਾਰ ਸ਼ਾਮਲ ਹੋਏ ਅਤੇ ਇਕ ਹੀ ਸਥਾਨ ’ਤੇ ਦੁਨੀਆ ਵਿੱਚ ਸਭ ਤੋਂ ਵੱਡੇ ਬੀਹੂ ਡਾਂਸ ਪ੍ਰਦਰਸ਼ਨ ਦੀ ਸ਼੍ਰੇਣੀ ਵਿੱਚ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦਾ ਯਤਨ ਕੀਤਾ ਗਿਆ। ਇਸ ਵਿੱਚ ਰਾਜ ਦੇ 31 ਜ਼ਿਲ੍ਹਿਆਂ ਦੇ ਕਲਾਕਾਰ ਸ਼ਾਮਲ ਹੋਏ।
Delighted to be among the wonderful people of Assam on the special occasion of Bihu. Grateful for the affection. https://t.co/L6KFIvwGbo
— Narendra Modi (@narendramodi) April 14, 2023
बीहू को सिर्फ शाब्दिक अर्थ से नहीं समझा जा सकता।
बल्कि इसे समझने के लिए भावनाओं की, ऐहसास की आवश्यकता होती है। pic.twitter.com/UiRMl1rdsW
— PMO India (@PMOIndia) April 14, 2023
भारत की विशेषता ही यही है, कि हमारी संस्कृति, हमारी परंपराएं हज़ारों-हज़ार वर्षों से हर भारतवासी को जोड़ती आई हैं। pic.twitter.com/yISbOsluDG
— PMO India (@PMOIndia) April 14, 2023
आज भारत आजाद है और आज विकसित भारत का निर्माण, हम सभी का सबसे बड़ा सपना है।
हमें देश के लिए जीने का सौभाग्य मिला है। pic.twitter.com/bMajpvGHvy
— PMO India (@PMOIndia) April 14, 2023
आज हमारे लिए कनेक्टिविटी, चार दिशाओ में एक साथ काम करने वाला महायज्ञ है। pic.twitter.com/fH4TA5YfYZ
— PMO India (@PMOIndia) April 14, 2023
नॉर्थ ईस्ट में अविश्वास का माहौल दूर हो रहा है, दिलों की दूरी मिट रही है। pic.twitter.com/SVhoyqNIyS
— PMO India (@PMOIndia) April 14, 2023
************
ਡੀਐੱਸ/ਟੀਐੱਸ
Delighted to be among the wonderful people of Assam on the special occasion of Bihu. Grateful for the affection. https://t.co/L6KFIvwGbo
— Narendra Modi (@narendramodi) April 14, 2023
बीहू को सिर्फ शाब्दिक अर्थ से नहीं समझा जा सकता।
— PMO India (@PMOIndia) April 14, 2023
बल्कि इसे समझने के लिए भावनाओं की, ऐहसास की आवश्यकता होती है। pic.twitter.com/UiRMl1rdsW
भारत की विशेषता ही यही है, कि हमारी संस्कृति, हमारी परंपराएं हज़ारों-हज़ार वर्षों से हर भारतवासी को जोड़ती आई हैं। pic.twitter.com/yISbOsluDG
— PMO India (@PMOIndia) April 14, 2023
आज भारत आजाद है और आज विकसित भारत का निर्माण, हम सभी का सबसे बड़ा सपना है।
— PMO India (@PMOIndia) April 14, 2023
हमें देश के लिए जीने का सौभाग्य मिला है। pic.twitter.com/bMajpvGHvy
आज हमारे लिए कनेक्टिविटी, चार दिशाओ में एक साथ काम करने वाला महायज्ञ है। pic.twitter.com/fH4TA5YfYZ
— PMO India (@PMOIndia) April 14, 2023
नॉर्थ ईस्ट में अविश्वास का माहौल दूर हो रहा है, दिलों की दूरी मिट रही है। pic.twitter.com/SVhoyqNIyS
— PMO India (@PMOIndia) April 14, 2023